BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample
ਰੋਮ ਦੇ ਰਾਸਤੇ ਵਿੱਚ, ਪੌਲੁਸ ਨੂੰ ਲੈ ਕੇ ਜਾਣ ਵਾਲ਼ੀ ਕਿਸ਼ਤੀ ਇੱਕ ਹਿੰਸਕ ਤੂਫਾਨ ਦਾ ਸ਼ਿਕਾਰ ਹੋ ਜਾਂਦੀ ਹੈ। ਹਰ ਕੋਈ ਉਸ ਵਿੱਚ ਸਵਾਰ ਆਪਣੀ ਜ਼ਿੰਦਗੀ ਲਈ ਘਬਰਾਉਂਦਾ ਹੈ, ਪੌਲੁਸ ਤੋਂ ਇਲਾਵਾ ਜੋ ਡੈਕ ਦੇ ਥੱਲ੍ਹੇ ਬੈਠ ਕੇ ਯਿਸੂ ਵਾਂਗ ਭੋਜਨ ਦੀ ਮੇਜ਼ਬਾਨੀ ਕਰਦਾ ਹੈ ਆਪਣੀ ਪੇਸ਼ੀ ਤੋਂ ਇੱਕ ਰਾਤ ਪਹਿਲੇ। ਪੌਲੁਸ ਅਸੀਸਾਂ ਦਿੰਦਾ ਰੋਟੀ ਤੋੜ੍ਹਦਾ ਹੈ, ਇਹ ਵਾਅਦਾ ਕਰਦੇ ਹੋਏ ਕਿ ਪੂਰੇ ਤੂਫਾਨ ਦੌਰਾਨ ਪਰਮੇਸ਼ਵਰ ਉਹਨਾਂ ਦੇ ਨਾਲ਼ ਹੈ। ਅਗਲੇ ਦਿਨ,ਚੱਟਾਨਾਂ ਤੇ ਪਹੁੰਚ ਕੇ ਜਹਾਜ਼ ਟੁੱਟ ਜਾਂਦਾ ਹੈ ਅਤੇ ਹਰ ਕੋਈ ਸੁਰੱਖਿਅਤ ਕਿਨਾਰੇ ਤੇ ਪਹੁੰਚ ਜਾਂਦਾ ਹੈ। ਉਹ ਸੁਰੱਖਿਅਤ ਹਨ, ਪਰ ਪੌਲੁਸ ਅਜੇ ਵੀ ਜੰਜੀਰਾਂ ਵਿੱਚ ਹੈ। ਉਸਨੂੰ ਰੋਮ ਲਿਜਾਇਆ ਗਿਆ ਅਤੇ ਘਰ ਵਿੱਚ ਹੀ ਕੈਦ ਕੀਤਾ ਗਿਆ। ਪਰ ਇੰਨ੍ਹਾ ਵੀ ਬੁਰਾ ਨਹੀਂ ਸੀ ਕਿਉਂਕਿ ਪੌਲੁਸ ਨੂੰ ਯਹੂਦੀਆਂ ਅਤੇ ਗੈਰ-ਯਹੂਦੀਆਂ ਦੇ ਵੱਡੇ ਸਮੂਹਾਂ ਦੀ ਮੇਜ਼ਬਾਨੀ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਤਾਂਕਿ ਉਹ ਉਹਨਾਂ ਨਾਲ਼ ਮੁਰਦਿਆਂ ਵਿੱਚੋਂ ਜੀ ਉੱਠੇ ਰਾਜੇ ਯਿਸੂ ਬਾਰੇ ਖ਼ੁਸ਼ ਖ਼ਬਰੀ ਸਾਂਝਾ ਕਰ ਸਕੇ। ਹੈਰਾਨੀ ਦੀ ਗੱਲ ਹੈ ਕਿ ਯਿਸੂ’ ਦਾ ਵਿਕਲਪਕ ਉਲਟ ਰਾਜ ਰੋਮ ਦੇ ਇੱਕ ਕੈਦੀ ਦੇ ਦੁੱਖ ਨਾਲ਼ ਵੱਧ ਰਿਹਾ ਹੈ, ਦੁਨੀਆਂ ਦੇ ਸਭਤੋਂ ਤਾਕਤਵਾਰ ਸਾਮਰਾਜ ਦਾ ਦਿਲ। ਅਤੇ ਰਾਜਾਂ ਦੇ ਵਿੱਚ ਇਸ ਅੰਤਰ ਦੇ ਨਾਲ, ਲੁਕਾ ਆਪਣੇ ਲੇਖੇ ਨੂੰ ਖਤਮ ਕਰਦਾ ਹੈ ਜਿਵੇਂ ਕਿ ਇਹ ਇੱਕ ਬਹੁਤ ਵੱਡੀ ਕਹਾਣੀ ਦਾ ਸਿਰਫ ਇੱਕ ਪਾਠ ਹੋਵੇ। ਇਸ ਨਾਲ, ਉਹ ਗੱਲਬਾਤ ਕਰਦਾ ਹੋਇਆ ਕਹਿੰਦਾ ਹੈ ਕਿ ਪੜ੍ਹਨ ਵਾਲਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਖੁਸ਼ ਖਬਰੀ ਦੇਣ ਦੀ ਯਾਤਰਾ ਅਜੇ ਖਤਮ ਨਹੀਂ ਹੋਈ ਹੈ। ਉਹ ਸਾਰੇ ਜੋ ਯਿਸੂ ਵਿੱਚ ਵਿਸ਼ਵਾਸ ਰੱਖਦੇ ਹਨ ਉਸਦੇ ਰਾਜ ਵਿੱਚ ਭਾਗ ਲੈ ਸਕਦੇ ਹਨ, ਜੋ ਅੱਜ ਤੱਕ ਫੈਲਣਾ ਜਾਰੀ ਹੀ ਹੈ।
ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:
• ਲੁਕਾ ਦੇ ਦੂਜੇ ਅਧਿਆਇ ਦੀ ਸਭ ਤੋਂ ਆਖਰੀ ਤੁਕ ਦੀ ਸਮੀਖਿਆ ਕਰੋ (ਰਸੂਲਾਂ ਦੇ ਕਰਤੱਬ 28:31)। ਕਿਸਨੇ ਇਹ ਸੋਚਿਆ ਸੀ ਕਿ ਰੋਮਨ ਦੀ ਜੇਲ੍ਹ ਉਹ ਰਾਹ ਹੋਵੇਗੀ ਜਿੱਥੋਂ ਪਰਮੇਸ਼ਵਰ ਬਿਨ੍ਹਾਂ ਕਿਸੇ ਰੁਕਾਵਟ ਦੇ ਆਪਣੇ ਸੰਦੇਸ਼ ਫੈਲਾਵੇਗਾ। ਪਰਮੇਸ਼ਵਰ ਦੇ ਪਿਆਰ ਨੂੰ ਪਾਣ ਅਤੇ ਸਾਂਝਾ ਕਰਨ ਲਈ ਕੀ ਤੁਸੀਂ ਆਪਣੀ ਯੋਗਤਾ ਵਿੱਚ ਰੁਕਾਵਟ ਮਹਿਸੂਸ ਕਰਦੇ ਹੋ? ਹੋ ਸਕਦਾ ਹੈ ਕਿ ਇਹ ਸਿਹਤ ਦਾ ਇੱਕ ਸਦੀਵੀ ਮਸਲਾ ਹੋਵੇ, ਛੋਟੀ ਉਮਰ ਵਿੱਚ ਮਾਪੇ ਬਣਨਾ, ਜਾਂ ਇੱਕ ਵਿੱਤੀ ਤੰਗੀ ਜੋ ਤਣਾਅ ਮਹਿਸੂਸ ਕਰਾਉਂਦੀ ਹੈ। ਪਰਮੇਸ਼ਵਰ ਨੂੰ ਪੁੱਛੋ ਅਤੇ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਦਿਖਾਵੇ ਕਿ ਕਿਵੇਂ ਉਹ ਰੁਕਾਵਟ ਨੂੰ ਉਲਟਾ ਕੇ ਇੱਕ ਮੌਕਾ ਬਣਾ ਕੇ ਰਾਜ ਨੂੰ ਫੈਲਾਉਣਾ ਚਾਹੁੰਦਾ ਹੈ। ਜਦੋਂ ਤੁਹਾਨੂੰ ਸੰਭਾਵਨਾਵਾਂ ਦਿਖਣੀਆਂ ਸ਼ੁਰੂ ਹੋ ਜਾਣ, ਉਸਨੂੰ ਜੀਣ ਵਾਸਤੇ ਹਿੰਮਤ ਲਈ ਪ੍ਰਾਰਥਨਾ ਕਰੋ।
• ਕੀ ਤੁਹਾਨੂੰ ਵਿਸ਼ਵਾਸ ਹੈ ਕਿ ਯਿਸੂ ਹੀ ਇਕ ਸੱਚਾ ਰਾਜਾ ਹੈ ਅਤੇ ਉਸ ਦਾ ਰਾਜ ਖ਼ੁਸ਼ ਖ਼ਬਰੀ ਹੈ? ਤੁਸੀਂ ਇਸਨੂੰ ਕਿਸ ਨਾਲ ਸਾਂਝਾ ਕਰ ਸਕਦੇ ਹੋ? ਇਸ ਯੋਜਨਾ ਨੂੰ ਪੜ੍ਹਨ ਲਈ ਇੱਕ ਜਾਂ ਦੋ ਲੋਕਾਂ ਨੂੰ ਜੋੜਨ ਉੱਤੇ ਸੱਦਾ ਦੇਣ ਦਾ ਵਿਚਾਰ ਕਰੋ। ਤੁਸੀਂ ਦੂਜੀ ਵਾਰ ਹੋਰ ਚੰਗੀ ਤਰ੍ਹਾਂ ਨਾਲ਼ ਸਮਝ ਸਕੋਗੇ ਅਤੇ ਆਪਣੇ ਮਿੱਤਰਾਂ ਨਾਲ ਇਸ ਤਜ਼ਰਬੇ ਨੂੰ ਸਾਂਝਾ ਕਰ ਪਾਓਗੇ।
About this Plan
ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More