YouVersion Logo
Search Icon

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

DAY 12 OF 20

ਲੁਕਾ ਸਾਨੂੰ ਪੌਲੁਸ ਦੀ ਮਿਸ਼ਨਰੀ ਯਾਤਰਾ ਦੌਰਾਨ ਸਾਰੇ ਰੋਮਨ ਸਾਮਰਾਜ ਬਾਰੇ ਦੱਸਣਾ ਜ਼ਾਰੀ ਰੱਖਦਾ ਹੈ। ਯਾਤਰਾ ਦੇ ਦੌਰਾਨ, ਉਹ ਦਲੇਰੀ ਨਾਲ ਯਿਸੂ’ ਦੇ ਰਾਜ ਦੀਆਂ ਖ਼ੁਸ਼ ਖਬਰਾਂ ਨੂੰ ਸਾਂਝਾ ਕਰਦਾ ਹੈ,ਅਤੇ ਬਹੁਤ ਸਾਰੇ ਲੋਕ ਪੌਲੁਸ ਦੇ ਸੰਦੇਸ਼ ਨੂੰ ਉਹਨਾਂ ਦੇ ਰੋਮਨ ਜੀਣ ਦੇ ਤਰੀਕੇ ਵਿਰੁੱਧ ਧਮਕੀ ਵਜੋਂ ਦੇਖਦੇ ਹਨ। ਪਰ ਕੁਝ ਹੋਰ ਹਨ ਜੋ ਇਸ ਦੇ ਫਲਸਰੂਪ ਪੌਲੁਸ ਦੇ ਸੰਦੇਸ਼ ਨੂੰ ਇੱਕ ਖੁਸ਼ ਖਬਰੀ ਦੇ ਰੂਪ ਵਿੱਚ ਪਛਾਣਦੇ ਹਨ ਜੋ ਪੂਰੇ ਤੌਰ ਤੇ ਜੀਵਨ ਦੇ ਨਵੇਂ ਤਰੀਕੇ ਵੱਲ਼ ਲੈ ਜਾਂਦਾ ਹੈ। ਜਿਵੇਂਕਿ, ਲੁਕਾ ਸਾਨੂੰ ਫਿਲਪੀ. ਦੇ ਜੇਲਰ ਬਾਰੇ ਦੱਸਦਾ ਹੈ। ਅਸੀਂ ਉਸਨੂੰ ਮਿਲਦੇ ਹਾਂ ਜਦੋਂ ਅਸੀ ਪੌਲੁਸ ਅਤੇ ਸੀਲਾਸ ਦੀ ਗਲਤ ਕੈਦ ਦਾ ਪਿੱਛਾ ਕਰਦੇ ਹਾਂ।


ਸ਼ਹਿਰ ਵਿੱਚ ਵਿਆਪਕ ਉਲਝਣ ਪੈਦਾ ਕਰਨ ਦੇ ਦੋਸ਼ ਲਗਾਏ ਜਾਣ ਤੋਂ ਬਾਅਦ, ਪੌਲੁਸ ਅਤੇ ਉਸਦੇ ਸਹਿਕਰਮੀ ਸੀਲਾਸ ਨੂੰ ਬੇਇਨਸਾਫ਼ੀ ਨਾਲ ਮਾਰਿਆ ਗਿਆ ਅਤੇ ਜੇਲ ਵਿੱਚ ਸੁੱਟ ਦਿੱਤਾ ਗਿਆ। ਆਪਣੇ ਸੈੱਲ ਵਿੱਚ ਲੇਟੇ ਪਏ ਜਾਗਦੇ ਹੋਏ, ਜ਼ਖਮੀ ਅਤੇ ਖੂਨੀ, ਉਹ ਪਰਮੇਸ਼ਵਰ ਅੱਗੇ ਪ੍ਰਾਰਥਨਾ ਅਤੇ ਗਾਉਣਆ ਸ਼ੁਰੂ ਕਰਦੇ ਹਨ। ਜਦੋਂ ਕੈਦੀ ਆਪਣੇ ਪੂਜਾ ਦੇ ਗਾਣਿਆਂ ਨੂੰ ਸੁਣ ਰਹੇ ਹੁੰਦੇ ਹਨ ਤਾਂ ਇੱਕ ਵੱਡਾ ਭੂਚਾਲ ਜੇਲ ਦੀਆਂ ਬੁਨਿਆਦਾਂ ਨੂੰ ਇੰਨ੍ਹੇ ਹਿੰਸਕ ਤਰੀਕੇ ਨਾਲ ਹਿਲਾ ਦਿੰਦਾ ਹੈ ਕਿ ਕੈਦੀਆਂ ਦੀਆਂ ਚੈਨਾਂ ਖੁੱਲ੍ਹ ਜਾਂਦੀਆਂ ਹਨ ਅਤੇ ਜੇਲ ਦੇ ਸਾਰੇ ਦਰਵਾਜ਼ੇ ਖੁੱਲ੍ਹ ਕੇ ਉੱਡਣ ਲਗਦੇ ਹਨ। ਜੇਲਰ ਇਹ ਸਭ ਦੇਖਦਾ ਹੈ ਅਤੇ ਉਸਨੂੰ ਪਤਾ ਹੈ ਕਿ ਕੈਦੀਆਂ ਨੂੰ ਭੱਜਣ ਦੇਣ ਦੇ ਦੋਸ਼ ਵਿੱਚ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ, ਉਹ ਆਪਣੀ ਤਲਵਾਰ ਨੂੰ ਆਪਣੇ ਵਿਰੁੱਧ ਖਿੱਚਦਾ ਹੈ। ਪਰ ਪੌਲੁਸ ਸਮੇਂ ਰਹਿੰਦੇ ਉਸਨੂੰ ਰੋਕ ਲੈਂਦਾ ਹੈ ਤਾਂਕਿ ਉਸਦੀ ਜ਼ਿੰਦਗੀ ਬਚਾ ਸਕੇ। ਇਸ ਤੇ, ਸਖ਼ਤ ਜੇਲਰ ਨਰਮ ਪੈ ਜਾਂਦਾ ਹੈ ਅਤੇ ਪੌਲੁਸ ਅਤੇ ਸੀਲਾਸ ਦੇ ਅੱਗੇ ਹੇਠਾਂ ਗਿਰ ਜਾਂਦਾ ਹੈ। ਉਹ ਪਛਾਣ ਲੈਂਦਾ ਹੈ ਕਿ ਉਸਦੀ ਜ਼ਿੰਦਗੀ ਨੂੰ ਵੀ ਸਦਾ ਲਈ ਬਚਾਉਣ ਦੀ ਜ਼ਰੂਰਤ ਹੈ, ਅਤੇ ਉਹ ਉਸ ਲਈ ਤਰੀਕਾ ਜਾਣਨਾ ਚਾਹੁੰਦਾ ਹੈ। ਪੌਲੁਸ ਅਤੇ ਸੀਲਾਸ ਉਸ ਨਾਲ ਇਹ ਸਾਂਝਾ ਕਰਨ ਲਈ ਉਤਾਵਲੇ ਹਨ, ਅਤੇ ਉਸ ਦਿਨ ਤੋਂ ਜੇਲਰ ਅਤੇ ਉਸਦਾ ਸਾਰਾ ਪਰਿਵਾਰ ਯਿਸੂ ਨੂੰ ਮੰਨ੍ਹਣਾ ਸ਼ੁਰੂ ਕਰ ਦਿੰਦੇ ਹਨ।


ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:


• ਜੇਲ ਦੇ ਦਰਵਾਜ਼ੇ ਖੁੱਲ੍ਹੇ ਸਨ। ਪੌਲੁਸ ਅਤੇ ਸੀਲਾਸ ਉੱਥੋਂ ਭੱਜ ਸਕਦੇ ਸਨ ਅਤੇ ਉਸਦੇ ਨਤੀਜੇ ਜੇਲਰ ਨੂੰ ਭੁਗਤਣੇ ਪੈਂਦੇ, ਪਰ ਉਹ ਨਹੀਂ ਭੱਜੇ। ਉਹ ਉਸ ਆਦਮੀ ਨੂੰ ਬਚਾਉਣ ਲਈ ਜੇਲ ਵਿੱਚ ਵੀ ਰਹੀ ਜਿਸਨੇ ਉਹਨਾਂ ਨੂੰ ਜੇਲ ਵਿੱਚ ਸੁੱਟਿਆ ਸੀ। ਇਹ ਤੁਹਾਨੂੰ ਉਹਨਾਂ ਦੇ ਪਾਤਰ ਬਾਰੇ ਅਤੇ ਯਿਸੂ’ ਰਾਜ ਦਾ ਪ੍ਰਚਾਰ ਕਰਨ ਦੇ ਉਨ੍ਹਾਂ ਦੇ ਮਿਸ਼ਨ ਦੇ ਅਸਲ ਮਕਸਦ ਬਾਰੇ ਕੀ ਦੱਸਦਾ ਹੈ?


•ਸੋਚੋ ਕਿ ਕਿਸ ਤਰ੍ਹਾਂ ਪੌਲੁਸ ਅਤੇ ਸੀਲਾਸ’ ਦੇ ਕਿਰਪਾਲੂ ਜਵਾਬ ਨੇ ਜੇਲਰ ਦੀ ਜ਼ਿੰਦਗੀ ਨੂੰ ਸੁਧਾਰ ਕੇ ਰੱਖ ਦਿੱਤਾ (ਵੇਖੋ 16:28-34)। ਕਿਸਨੂੰ ਤੁਹਾਡੇ ਕਿਰਪਾਲੂ ਜਵਾਬ ਦੀ ਅੱਜ ਜ਼ਰੂਰਤ ਹੈ?


•ਕੀ ਤੁਸੀਂ ਜ਼ਿੰਦਗੀ ਤੋਂ ਨਿਰਾਸ਼ ਹੋ ਰਹੇ ਹੋ? ਆਪਣੇ ਆਪ ਨੂੰ ਨੁਕਸਾਨ ਨਾ ਪਹੁਚਾਓ; ਯਿਸੂ ਤੁਹਾਡੇ ਲਈ ਇੱਥੇ ਹੈ। ਉਹ ਤੁਹਾਨੂੰ ਪਿਆਰ ਕਰਦਾ ਹੈ। ਅੱਜ ਉਸ ਉੱਤੇ ਵਿਸ਼ਵਾਸ ਕਰੋ। ਉਸਨੂੰ ਦੱਸੋ ਕਿ ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਤੁਹਾਨੂੰ ਕੀ ਚਾਹਦਾ ਹੈ ਉਸਤੋਂ ਮੰਗੋ, ਅਤੇ ਆਪਣੀ ਜ਼ਿੰਦਗੀ ਨੂੰ ਪੂਰੇ ਨਵੇਂ ਤਰੀਕਾ ਨਾਲ ਜੀਉਣਾ ਸਿਖਾਉਣ ਲਈ ਉਸਨੂੰ ਸੱਦਾ ਦਵੋ। ਉਹ ਤੁਹਾਨੂੰ ਸੁਣਦਾ ਹੈ।

Scripture

Day 11Day 13

About this Plan

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More