BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample
ਰਸੂਲਾਂ ਦੇ ਕਰਤੱਬ ਦੇ ਅਗਲੇ ਭਾਗ ਵਿੱਚ, ਪੌਲੁਸ ਇਹ ਖੋਜਦਾ ਹੈ ਕਿ ਕੁਝ ਯਹੂਦੀ ਮਸੀਹੀ ਹਨ ਜੋ ਦਾਅਵਾ ਕਰ ਰਹੇ ਹਨ ਕਿ ਗੈਰ ਯਹੂਦੀ ਮਸੀਹੀ ਯਿਸੂ ਅੰਦੋਲਨ ਦਾ ਹਿੱਸਾ ਬਣਨ ਲਈ ਯਹੂਦੀ ਹੀ ਬਣ ਜਾਣ (ਸੁੰਨਤ, ਸਬਤ ਅਤੇ ਕੋਸਰ ਭੋਜਨ ਸੰਬੰਧੀ ਕਾਨੂੰਨਾਂ ਦੀ ਪਾਲਣਾ ਕਰਕੇ)। ਪਰ ਪੌਲੁਸ ਅਤੇ ਬਰਨਬਾਸ ਪੂਰੀ ਤਰ੍ਹਾਂ ਇਸ ਨਾਲ਼ ਅਸਹਿਮਤ ਹਨ, ਅਤੇ ਉਹ ਬਹਿਸ ਨੂੰ ਸੁਲਝਾਉਣ ਲਈ ਯਰੂਸ਼ਲਮ ਵਿੱਚ ਇੱਕ ਲੀਡਰਸ਼ਿਪ ਕੌਂਸਲ ਕੋਲ਼ ਲੈ ਜਾਂਦੇ ਹਨ। ਉੱਥੇ ਹੁੰਦਿਆਂ, ਪਤਰਸ, ਪੌਲੁਸ ਅਤੇ ਯਾਕੂਬ (ਯਿਸੂ ਦੇ ਭਰਾ) ਪੋਥੀਆਂ ਅਤੇ ਉਹਨਾਂ ਦੇ ਤਜ਼ਰਬਿਆਂ ਵੱਲ਼਼ ਇਹ ਦਿਖਾਉਣ ਲਈ ਇਸ਼ਾਰਾ ਕਰਦੇ ਹਨ ਕਿ ਪਰਮੇਸ਼ਵਰ ਦੀ ਯੋਜਨਾ ਹਮੇਸ਼ਾਂ ਸਾਰੀਆਂ ਕੌਮਾਂ ਨੂੰ ਸ਼ਾਮਲ ਕਰਨ ਦੀ ਰਹੀ ਹੈ। ਕੌਂਸਲ ਉਦੋਂ ਫੇਰ ਇੱਕ ਨਵਾਂ ਫੈਸਲਾ ਲੈਂਦੀ ਹੈ ਅਤੇ ਸਮੱਸ਼ਟ ਕਰਦੀ ਹੈ ਕਿ ਗੈਰ-ਯਹੂਦੀ ਗੈਰ-ਈਸਾਈ ਮੰਦਰ ਦੀਆਂ ਕੁਰਬਾਨੀਆਂ ਵਿੱਚ ਹਿੱਸਾ ਲੈਣਾ ਛੱਡ ਦੇਣ,ਪਰ ਉਨ੍ਹਾਂ ਨੂੰ ਨਸਲੀ ਤੌਰ ਤੇ ਯਹੂਦੀ ਪਹਿਚਾਣ ਅਪਣਾਉਣ ਦੀ ਜਾਂ ਤੁਰੇਤ ਦੇ ਰੀਤੀ ਰਿਵਾਜ਼ਾਂ ਅਤੇ ਰੀਤਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਨਹੀਂ ਹੈ। ਯਿਸ਼ੂ ਯਹੂਦੀ ਮਸੀਹਾ ਹੈ, ਪਰ ਉਹ ਸਾਰੀਆਂ ਕੌਮਾਂ ਦਾ ਉਭਰਦਾ ਹੋਇਆ ਰਾਜਾ ਵੀ ਹੈ। ਪਰਮੇਸ਼ਵਰ ਦੇ ਰਾਜ ਦੀ ਸਦੱਸਤਾ ਜਾਤੀ ਜਾਂ ਕਾਨੂੰਨ ਤੇ ਆਧਾਰਿਤ ਨਹੀਂ ਹੁੰਦੀ ਪਰ ਆਮ ਤੌਰ ਤੇ ਯਿਸ਼ੂ ਨੂੰ ਮੰਨ੍ਹਣ ਅਤੇ ਉਸਤੇ ਵਿਸ਼ਵਾਸ ਰੱਖਣ ਤੇ ਹੁੰਦੀ ਹੈ।
ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:
•ਕੀ ਵਿਚਾਰ, ਸਵਾਲ, ਜਾਂ ਸਮਝ ਆਉਂਦੀ ਹੈ ਜਿਵੇਂ ਹੀ ਤੁਸੀਂ ਅੱਜ ਦੇ ਪਾਠ ਨੂੰ ਪੜ੍ਹਦੇ ਹੋ?
•ਤੁਸੀਂ ਕੀ ਸੋਚਦੇ ਹੋ ਕਿ ਕੀ ਹੋਇਆ ਹੁੰਦਾ ਜੇਕਰ ਪੌਲੁਸ ਅਤੇ ਬਰਨਬਾਸ ਨੇ ਜੁਡੀਆ ਦੇ ਅਧਿਆਪਕਾਂ ਨਾਲ ਸੰਘਰਸ਼ ਤੋਂ ਪਰਹੇਜ਼ ਕੀਤਾ ਹੁੰਦਾ(15:1-2)? ਤੁਸੀਂ ਕਿਉਂ ਸੋਚਦੇ ਹੋ ਕਿ ਉਹ ਬੋਲੇ ਅਤੇ ਇੰਨੀ ਜ਼ੋਰਦਾਰ ਬਹਿਸ ਕਰਨੀ ਜ਼ਾਰੀ ਰੱਖੀ? ਉਨ੍ਹਾਂ ਦੀ ਆਤਮਾ ਦੀ ਅਗਵਾਈ ਵਾਲੀ ਸਹਿਮਤੀ ਦਾ ਤਤਕਾਲ ਨਤੀਜਾ ਕੀ ਸੀ (ਵੇਖੋ 15:31)? ਕੀ ਤੁਹਾਡੇ ਸਮਾਜ ਵਿੱਚ ਕੋਈ ਬੇਇਨਸਾਫੀ ਨਾਲ ਬਾਹਰ ਕੱਢਿਆ ਗਿਆ ਮਹਿਸੂਸ ਕਰਦਾ ਹੈ? ਤੁਸੀਂ ਉਹਨਾਂ ਦੇ ਖਾਤਰ ਤਕੜੀ ਲੜਾਈ ਨੂੰ ਅੱਗੇ ਕਿਵੇਂ ਵਧਾ ਸਕਦੇ ਹੋ?
• ਆਪਣੇ ਵਿਚਾਰਾਂ ਨੂੰ ਇਕ ਪ੍ਰਾਰਥਨਾ ਕਰਨ ਦੇ ਲਈ ਪ੍ਰੇਰਿਤ ਕਰੋ। ਉਹਨਾਂ ਸਾਰਿਆਂ ਨੂੰ ਸ਼ਾਮਲ ਕਰਦੇ ਹੋਏ ਯਿਸੂ ਨੂੰ ਆਪਣਾ ਸ਼ੁਕਰਗੁਜ਼ਾਰ ਵਿਅਕਤ ਕਰੋ ਜੋ ਉਸਤੇ ਵਿਸ਼ਵਾਸ ਰੱਖਦੇ ਹਨ। ਉਸਨੂੰ ਪੁੱਛੋ ਕਿ ਤੁਹਾਨੂੰ ਦਿਖਾਵੇ ਕਿ ਰੁਕਾਵਟਾਂ ਕਿੱਥੇ ਹਨ ਜੋ ਤੁਹਾਡੇ ਸਮਾਜ ਦੇ ਲੋਕਾਂ ਨੂੰ ਵੱਖ ਕਰਦੀਆਂ ਹਨ ਜਾਂ ਬੋਝ ਹਨ। ਬੋਲਣ ਦੀ ਹਿੰਮਤ ਲਈ ਪ੍ਰਾਰਥਨਾ ਕਰੋ ਅਤੇ ਸਹੀ ਅਤੇ ਪਿਆਰ ਕਰਨ ਵਾਲੀਆਂ ਚੀਜ਼ਾਂ ਦੀ ਵਕਾਲਤ ਕਰੋ।
Scripture
About this Plan
ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More