BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample
ਲੁਕਾ ਸਾਨੂੰ ਦੱਸਦਾ ਹੈ ਕਿ ਕਿਵੇਂ ਪੌਲੁਸ ਨੂੰ ਲਗਾਤਾਰ ਕੁੱਟਿਆ ਜਾਂਦਾ ਹੈ, ਕੈਦ ਕੀਤਾ ਜਾਂਦਾ ਹੈ, ਜਾਂ ਇੱਥੋਂ ਤੱਕ ਕਿ ਸ਼ਹਿਰਾਂ ਵਿਚੋਂ ਘਸੀਟ ਕੇ ਬਾਹਰ ਕੱਢਿਆ ਜਾਂਦਾ ਹੈ ਉਸਦੇ ਇਹ ਐਲਾਨ ਕਰਨ ਉੱਤੇ ਕਿ ਯਿਸੂ ਯਹੂਦੀਆਂ ਅਤੇ ਸਾਰੇ ਸੰਸਾਰ ਦਾ ਮਸੀਹਾ ਰਾਜਾ ਹੈ। ਜਦੋਂ ਪੌਲੁਸ ਕੁਰਿੰਥੁਸ ਪਹੁੰਚਦਾ ਹੈ, ਉਹ ਇਹ ਉਮੀਦ ਕਰਦਾ ਹੈ ਕਿ ਉਸਨੂੰ ਉੱਥੇ ਵੀ ਸਤਾਇਆ ਜਾਵੇਗਾ। ਪਰ ਇੱਕ ਰਾਤ ਯਿਸੂ ਪੌਲੁਸ ਨੂੰ ਦਰਸ਼ਨ ਦਿੰਦਿਆਂ ਮਿਲਦਾ ਹੈ ਅਤੇ ਕਹਿੰਦਾ ਹੈ,“ ਡਰਨਾ ਨਹੀਂ ਹੈ, ਬੋਲਦੇ ਰਹੋ ਅਤੇ ਚੁੱਪ ਨਾ ਰਹੋ। ਮੈਂ ਤੇਰੇ ਨਾਲ਼ ਹਾਂ। ਕੋਈ ਵੀ ਤੇਰੇ ਉੱਤੇ ਹਮਲਾ ਕਰਕੇ ਨੁਕਸਾਨ ਨਹੀਂ ਪਹੁੰਚਾਵੇਗਾ, ਕਿਉਂਕਿ ਮੈਨੂੰ ਮੰਨ੍ਹਣ ਵਾਲ਼ੇ ਇਸ ਸ਼ਹਿਰ ਵਿੱਚ ਬਹੁਤ ਲੋਕ ਹਨ।” ਅਤੇ ਕਾਫੀ ਯਕੀਨ ਵਾਲ਼ੇ ਪੌਲੁਸ ਨੇ ਉਸ ਸ਼ਹਿਰ ਵਿੱਚ ਪੂਰੇ ਡੇਢ ਸਾਲ ਰਹਿ ਕੇ ਪੋਥੀਆਂ ਵਿੱਚੋਂ ਪੜ੍ਹਾਇਆ ਅਤੇ ਯਿਸੂ ਬਾਰੇ ਸਾਂਝਾ ਕੀਤਾ। ਜਿਵੇਂਕਿ ਯਿਸੂ ਨੇ ਕਿਹਾ ਸੀ, ਜਦੋਂ ਵੀ ਲੋਕਾਂ ਨੇ ਪੌਲੁਸ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਸਫਲ ਨਹੀਂ ਹੋਏ। ਅਸਲ ਵਿੱਚ, ਉਹ ਲੀਡਰ ਜਿਸਨੇ ਪੌਲੁਸ ਨੂੰ ਨੁਕਸਾਨ ਪਹੁੰਚਾਉਣ ਦਾ ਜਤਨ ਕੀਤਾ, ਪੌਲੁਸ ਦੀ ਬਜਾਏ ਉਸ ਉੱਤੇ ਹੀ ਹਮਲਾ ਹੋਇਆ। ਪੌਲੁਸ ਨੂੰ ਕੁਰਿੰਥੁਸ ਤੋਂ ਬਾਹਰ ਨਹੀਂ ਕੱਢਿਆ ਗਿਆ, ਪਰ ਜਦੋਂ ਸਹੀ ਸਮਾਂ ਆਇਆ, ਉਹ ਚੇਲਿਆਂ ਨੂੰ ਮਜ਼ਬੂਤ ਕਰਨ ਲਈ ਆਪਣੇ ਨਵੇਂ ਦੋਸਤਾਂ ਦੇ ਨਾਲ਼ ਸ਼ਹਿਰ ਤੋਂ ਬਾਹਰ ਗਿਆ ਜੋ ਕਿ ਕੈਸਰਿਯਾ, ਐਂਟੀਓਕ, ਗਲਾਟੀਅਨ, ਫਰਿਗੀਆ ਅਤੇ ਅਫ਼ਸੁਸ ਵਿੱਚ ਰਹਿ ਰਹੇ ਸਨ।
ਅਫ਼ਸੁਸ ਵਿੱਚ, ਪੌਲੁਸ ਨੇ ਯਿਸੂ ਦੇ ਨਵੇਂ ਮੰਨ੍ਹਣ ਵਾਲਿਆਂ ਨੂੰ ਪਵਿੱਤਰ ਆਤਮਾ ਦੇ ਤੋਹਫੇ ਨਾਲ ਜਾਣ-ਪਛਾਣ ਕਰਾਈ,ਅਤੇ ਉੱਥੇ ਕਈ ਸਾਲਾਂ ਤੱਕ ਪੜ੍ਹਾਉਂਦਾ ਰਿਹਾ,ਏਸ਼ੀਆ ਵਿੱਚ ਰਹਿੰਦੇ ਸਾਰੇ ਲੋਕਾਂ ਲਈ ਯਿਸੂ ਬਾਰੇ ਖ਼ੁਸ਼ ਖਬਰੀ ਦਾ ਪ੍ਰਚਾਰ ਕਰਦਾ ਰਿਹਾ। ਇਹ ਮੰਤਰਾਲਾ ਸੰਪੰਨ ਹੋ ਰਿਹਾ ਹੈ ਕਿਉਂਕਿ ਬਹੁਤ ਸਾਰੇ ਲੋਕ ਚਮਤਕਾਰੀ ਢੰਗ ਨਾਲ਼ ਚੰਗੇ ਹੋ ਕੇ ਆਜ਼ਾਦ ਹੋ ਰਹੇ ਹਨ, ਇੰਨ੍ਹੇ ਜ਼ਿਆਦਾ ਕਿ ਸ਼ਹਿਰ ਦੀ ਆਰਥਿਕਤਾ ਬਦਲਣ ਲੱਗ ਪਈ ਜਿਵੇਂ ਕਿ ਲੋਕ ਜਾਦੂਗਰੀ ਤੋਂ ਦੂਰ ਹੋ ਜਾਂਦੇ ਹਨ ਅਤੇ ਯਿਸੂ ਦੇ ਪਿੱਛੇ ਲੱਗਣ ਲਈ ਉਨ੍ਹਾਂ ਦੀਆਂ ਮੂਰਤੀਆਂ ਛੱਡ ਦਿੰਦੇ ਹਨ। ਸਥਾਨਕ ਵਪਾਰੀ ਜੋ ਮੂਰਤੀ ਪੂਜਾ ਤੋਂ ਲਾਭ ਉਠਾਉਂਦੇ ਹਨ ਉਹ ਪਰੇਸ਼ਾਨ ਹਨ ਅਤੇ ਆਪਣੀ ਦੇਵੀ ਦੀ ਰੱਖਿਆ ਕਰਨ ਲਈ ਭੀੜ ਨੂੰ ਪੌਲੁਸ ਦੇ ਨਾਲ਼ ਯਾਤਰਾ ਕਰਨ ਵਾਲੇ ਸਾਥੀਆਂ ਵਿਰੁੱਧ ਲੜਨ ਲਈ ਨੂੰ ਭੜਕਾਉਣ ਲੱਗੇ। ਸ਼ਹਿਰ ਨੂੰ ਉਲਝਣ ਵਿੱਚ ਸੁੱਟ ਦਿੱਤਾ ਗਿਆ, ਅਤੇ ਉਦੋਂ ਤੱਕ ਦੰਗੇ ਹੋਏ ਜਦੋਂ ਤੱਕ ਕਿ ਕਸਬੇ ਦਾ ਕਲਰਕ ਕੁਝ ਬੋਲਿਆ ਨਹੀਂ।
ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:
• ਯਿਸੂ’ ਦੇ ਸ਼ਬਦਾਂ ਦੀ ਪੌਲੁਸ ਨਾਲ ਰਸੂਲਾਂ ਦੇ ਕਰਤੱਬ 18:9-10 ਵਿੱਚ ਅਤੇ ਯਿਸੂ’ ਦੇ ਸ਼ਬਦਾਂ ਦੀ ਮੱਤੀ 28:19-20 ਨਾਲ਼ ਤੁਲਨਾ ਕਰੋ। ਤੁਸੀਂ ਕੀ ਵੇਖਦੇ ਹੋ? ਯਸਾਯਾਹ 41:10 ਵਿੱਚ ਆਪਣੇ ਨਬੀ ਦਵਾਰਾ ਇਸਰਾਏਲ ਨੂੰ ਦਿੱਤੇ ਪਰਮੇਸ਼ਵਰ ਦੇ ਸ਼ਬਦ ਵੀ ਵੇਖੋ। ਤੁਸੀਂ ਕੀ ਦੇਖਦੇ ਹੋ? ਯਿਸੂ’ ਦੇ ਸ਼ਬਦ ਅੱਜ ਤੁਹਾਨੂੰ ਉਤਸਾਹਿਤ ਜਾਂ ਚੁਣੌਤੀ ਕਿਵੇਂ ਦਿੰਦੇ ਹਨ?
• ਜਿਵੇਂਕਿ ਤੁਸੀਂ ਯਿਸੂ’ ਦੇ ਸ਼ਬਦਾਂ ਨੂੰ ਪੌਲੁਸ ਦੀ ਬਾਣੀ 9-10 ਨਾਲ਼ ਵਿਚਾਰਦੇ ਹੋ, ਤੁਸੀਂ ਕੀ ਸੋਚਦੇ ਹੋ ਕਿ ਇਸਦਾ ਮਤਲਬ ਹੈ ਕਿ ਸ਼ਹਿਰ ਵਿੱਚ ਯਿਸ਼ੂ ਨੂੰ ਮੰਨ੍ਹਣ ਵਾਲ਼ੇ ਬਹੁਤ ਸਾਰੇ ਲੋਕ ਹਨ? ਕੀ ਤੁਸੀਂ ਆਪਣੇ ਸ਼ਹਿਰ ਵਿੱਚ ਯਿਸੂ’ ਨੂੰ ਮੰਨ੍ਹਣ ਵਾਲ਼ੇ ਲੋਕਾਂ ਵਿੱਚੋਂ ਇੱਕ ਹੋ?
• ਰੋਮਨ ਇਹ ਵਿਸ਼ਵਾਸ ਕਰਦੇ ਸਨ ਕਿ ਉਹਨਾਂ ਦੇ ਪਰਮੇਸ਼ਵਰ ਉਹਨਾਂ ਦੇ ਸ਼ਹਿਰ ਨੂੰ ਸੁਰੱਖਿਤ ਅਤੇ ਖ਼ੁਸ਼ਹਾਲ ਰੱਖ ਸਕਦੇ ਸਨ, ਇਸ ਲਈ ਉਹ ਬਹੁਤ ਮੂਰਤੀਪੂਜਾ ਕਰਦੇ ਸਨ। ਇੱਕ ਮੂਰਤੀ ਐਸੀ ਕੋਈ ਵੀ ਚੀਜ਼ ਹੋ ਸਕਦੀ ਹੈ ਜਿਸਤੇ ਯਿਸੂ ਤੋਂ ਬਾਹਰ ਕੋਈ ਸੁਰੱਖਿਆ ਜਾਂ ਆਰਾਮ ਲਈ ਨਿਰਭਰ ਕਰਦਾ ਹੈ। ਤੁਹਾਡੇ ਸ਼ਹਿਰ ਵਿੱਚ ਕੁਝ ਮੂਰਤੀਆਂ ਕਿਹੜੀਆਂ ਹਨ? ਜੇ ਤੁਹਾਡੇ ਸ਼ਹਿਰ ਦੇ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਤੋਂ ਪਿੱਛੇ ਹੱਟ ਕੇ ਯਿਸੂ ਨੂੰ ਮੰਨ੍ਹਣ ਲੱਗ ਜਾਣ, ਤਾਂ ਇਸਦਾ ਤੁਹਾਡੀ ਆਰਥਿਕਤਾ ਤੇ ਕੀ ਅਸਰ ਹੋਵੇਗਾ?
• ਆਪਣੇ ਵਿਚਾਰਾਂ ਨੂੰ ਇਕ ਪ੍ਰਾਰਥਨਾ ਕਰਨ ਦੇ ਲਈ ਪ੍ਰੇਰਿਤ ਕਰੋ। ਯਿਸੂ ਵੱਲ਼ ਆਪਣੇ ਆਭਾਰ ਨੂੰ ਪ੍ਰਗਟ ਕਰੋ। ਉਸਨੂੰ ਦੱਸੋ ਕਿ ਤੁਹਾਨੂੰ ਕਿੱਥੇ ਭਰੋਸੇ ਦੀ ਜ਼ਰੂਰਤ ਹੈ ਅਤੇ ਕਿਸ ਤਰ੍ਹਾਂ ਤੁਸੀਂ ਉਸਦੇ ਸ਼ਕਤੀਸ਼ਾਲੀ ਸੰਦੇਸ਼ ਦਵਾਰਾ ਆਪਣੇ ਸ਼ਹਿਰ ਦਾ ਨਵੀਨੀਕਰਣ ਵੇਖਣਾ ਚਾਹੁੰਦੇ ਹੋ। ਉਸਤੋਂ ਹਿੰਮਤ ਦੀ ਮੰਗ ਕਰੋ, ਤਾਂਕਿ ਤੁਸੀਂ ਉਸਦੀਆਂ ਯੋਜਨਾਵਾਂ ਨਾਲ਼ ਅੱਜ ਹੀ ਜੁੜ ਸਕੋ।
About this Plan
ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More