YouVersion Logo
Search Icon

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

DAY 18 OF 20

ਜਦੋਂ ਪੌਲੁਸ ਕੈਸਰਿਯਾ ਪਹੁੰਚਿਆ, ਤਾਂ ਉਸਤੇ ਰਾਜਪਾਲ ਫ਼ੇਲਿਕਸ ਦੇ ਅੱਗੇ ਮੁਕੱਦਮਾ ਚਲਾਇਆ ਗਿਆ। ਪੌਲੁਸ ਉਸਦਾ ਕੇਸ ਬਣਾਉਂਦਾ ਹੈ, ਇਹ ਗਵਾਹੀ ਦਿੰਦੇ ਹੋਏ ਕਿ ਉਹ ਇਸਰਾਏਲ ਦੇ ਪਰਮੇਸ਼ਵਰ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਆਪਣੇ ਦੋਸ਼ੀਆਂ ਵਾਂਗ ਪੁਨਰ ਉਥਾਨ ਦੀਆਂ ਸਮਾਨ ਉਮੀਦਾਂ ਸਾਂਝੀਆਂ ਕਰਦਾ ਹੈ। ਫੈਲਿਕਸ ਕੋਲ਼ ਉਸ ਆਦਮੀ ਦੀ ਨਿੰਦਾ ਕਰਨ ਲਈ ਕੋਈ ਕਾਰਣ ਨਹੀਂ ਸੀ, ਪਰ ਉਸਨੂੰ ਇਹ ਵੀ ਨਹੀਂ ਸੀ ਪਤਾ ਕਿ ਉਸ ਨਾਲ਼ ਕੀ ਕਰਨਾ ਹੈ, ਇਸ ਲਈ ਉਹ ਉਸਨੂੰ ਬਿਨ੍ਹਾਂ ਕਿਸੇ ਕਾਨੂੰਨੀ ਕਾਰਨ ਤੋਂ ਦੋ ਸਾਲਾਂ ਲਈ ਨਜ਼ਰਬੰਦ ਕਰ ਦਿੰਦਾ ਹੈ। ਪੌਲੁਸ ਦੀ ਪੂਰੀ ਹਿਰਾਸਤ ਦੌਰਾਨ,ਫੈਲਿਕਸ ਦੀ ਪਤਨੀ ਪੌਲੁਸ ਅਤੇ ਯਿਸੂ ਤੋਂ ਸੁਣਨ ਦੀ ਬੇਨਤੀ ਕਰਦੀ ਹੈ। ਫੈਲਿਕਸ ਵੀ ਸੁਣਨ ਲਈ ਆਉਂਦਾ ਹੈ ਅਤੇ ਯਿਸੂ’ ਰਾਜ ਦੇ ਪ੍ਰਭਾਵਾਂ ਤੋਂ ਡਰ ਜਾਂਦਾ ਹੈ। ਉਹ ਚਰਚਾ ਤੋਂ ਪਰਹੇਜ਼ ਕਰਦਾ ਹੈ ਪਰ ਫੇਰ ਵੀ ਪੌਲੁਸ ਨੂੰ ਹਰ ਦਿਨ ਇਸ ਉਮੀਦ ਨਾਲ ਸੰਮਨ ਕਰਦਾ ਹੈ ਕਿ ਉਸਤੋਂ ਰਿਸ਼ਵਤ ਮਿਲ ਜਾਵੇਗੀ। ਅੰਤ ਤੇ ਫੈਲਿਕਸ ਨੂੰ ਪੋਰਸੀਅਸ ਫੇਸਟਸ ਨਾਲ ਤਬਦੀਲ ਕਰ ਦਿੱਤਾ ਗਿਆ, ਅਤੇ ਪੌਲੁਸ ਦੇ ਕੇਸ ਨੂੰ ਫੇਰ ਤੋਂ ਯਹੂਦੀਆਂ ਅੱਗੇ ਵਿਚਾਰਿਆ ਗਿਆ ਜੋ ਹਲੇ ਵੀ ਉਸਦੀ ਮੌਤ ਦੀ ਮੰਗ ਕਰ ਰਹੇ ਹਨ। ਪੌਲੁਸ ਨੇ ਫੇਰ ਤੋਂ ਬੇਨਤੀ ਕਰਦਿਆਂ ਕਿਹਾ ਕਿ ਉਹ ਬੇਕਸੂਰ ਹੈ, ਅਤੇ ਜਵਾਬ ਵਿੱਚ, ਫੇਸਟਸ ਨੇ ਪੁੱਛਿਆ ਕਿ ਉਹ ਪੇਸ਼ੀ ਨੂੰ ਯਰੂਸ਼ਲਮ ਲਿਜਾਉਣ ਲਈ ਤਿਆਰ ਹੈ। ਪਰ ਪੌਲੁਸ ਸਹਿਮਤ ਨਹੀਂ ਹੋਇਆ ਅਤੇ ਕੈਸਰ ਤੋਂ ਪਹਿਲਾਂ ਰੋਮ ਵਿੱਚ ਅਪੀਲ ਕਰਨ ਦੀ ਕੋਸ਼ਿਸ ਕੀਤੀ। ਫੇਸਤੁਸ ਨੇ ਉਸਦੀ ਬੇਨਤੀ ਮਨਜ਼ੂਰ ਕਰ ਲਈ। ਹੁਣ ਜਿਵੇਂ ਯਿਸੂ ਨੇ ਕਿਹਾ ਸੀ (ਆਯਤਾਂ 23:11), ਪੌਲੁਸ ਯਿਸੂ’ ਦੇ ਉਦੇਸ਼ ਨੂੰ ਰੋਮ ਵਿੱਚ ਲਿਆਵੇਗਾ।


ਪੜ੍ਹੋ, ਸੋਚ-ਵਿਚਾਰ ਕਰੋ ਅਤੇ ਜਵਾਬ ਦਿਓ:


• ਫੈਲਿਕਸ (ਵੇਖੋ 24:10-21) ਅਤੇ ਫੇਸਤੁਸ (ਵੇਖੋ 25:8-11) ਅੱਗੇ ਪੌਲੁਸ ਦੇ ਬਚਾਅ ਦੀ ਸਮੀਖਿਆ ਕਰੋ। ਤੁਸੀਂ ਕੀ ਦੇਖਦੇ ਹੋ? ਕਿਹੜੇ ਸ਼ਬਦ ਜਾਂ ਵਾਕ ਤੁਹਾਡੇ ਲਈ ਸਭ ਤੋਂ ਵੱਧ ਢੁਕਵੇਂ ਹਨ।


• ਪੌਲੁਸ ਨੇ ਧਾਰਮਿਕਤਾ, ਸੰਜਮ ਅਤੇ ਆਉਣ ਵਾਲੇ ਫ਼ੈਸਲੇ ਦੀ ਗੱਲ ਕੀਤੀ (24:25)। ਪੌਲੁਸ ਨੂੰ ਸੁਣਨ ਵਾਲ਼ੇ ਕੁਝ ਲੋਕ ਡਰ ਵਿੱਚ ਹਨ ਅਤੇ ਪਰਮੇਸ਼ਵਰ ਵੱਲ਼ ਮੁੜਦੇ ਹਨ, ਪਰ ਬਾਕੀ ਡਰਦੇ ਹਨ ਅਤੇ ਇਸ ਬਾਰੇ ਗੱਲ ਕਰਨ ਤੋਂ ਵੀ ਬਚਣ ਦੀ ਕੋਸ਼ਿਸ਼ ਕਰਦੇ ਹਨ। ਤੁਹਾਡਾ ਕੀ ਜਵਾਬ ਹੈ?


• ਦਿਲ ਤੋਂ ਆਪਣੇ ਵਿਚਾਰਾਂ ਨੂੰ ਪ੍ਰਾਰਥਨਾ ਵਿੱਚ ਬਦਲ਼ੋ। ਪਰਮੇਸ਼ਵਰ ਨਾਲ਼ ਆਪਣੇ ਡਰਾਂ ਬਾਰੇ ਗੱਲ ਕਰੋ, ਅਤੇ ਉਸਤੋਂ ਨਵੀਂ ਦਲੇਰੀ ਨੂੰ ਸਿੱਖਣ ਬਾਰੇ ਪੁੱਛੋ ਅਤੇ ਯਿਸੂ ਦੇ ਸੰਦੇਸ਼ ਨੂੰ ਜਿਓ।

Day 17Day 19

About this Plan

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More