YouVersion Logo
Search Icon

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

DAY 16 OF 20

ਜਿਵੇਂ ਹੀ ਪੌਲੁਸ ਯਰੂਸ਼ਲਮ ਵੱਲ਼ ਜਾਣ ਦੇ ਆਪਣੇ ਰਾਸਤੇ ਨੂੰ ਜਾਰੀ ਰੱਖਦਾ ਹੈ, ਉਹ ਰਾਸਤੇ ਵਿੱਚ ਯਿਸ਼ੂ ਨੂੰ ਮੰਨ੍ਹਣ ਵਾਲ਼ਿਆਂ ਦੇ ਵਧਦੇ ਹੋਏ ਸਮਾਜ ਵਿੱਚ ਰੁਕਦਾ ਹੈ। ਉਹਨਾਂ ਨੂੰ ਜਲਦ ਹੀ ਉਸਦੇ ਰਾਜਧਾਨੀ ਸ਼ਹਿਰ ਵਿੱਚ ਦਾਖਲ ਹੋਣ ਦੇ ਮਕਸਦ ਦਾ ਪਤਾ ਲੱਗ ਜਾਂਦਾ ਹੈ ਅਤੇ ਉਹ ਉਸਦੇ ਖਿਲਾਫ ਬਹਿਸ ਕਰਦੇ ਹਨ। ਉਹ ਉਸਨੂੰ ਉੱਥੋਂ ਨਾ ਜਾਣ ਲਈ ਬੇਨਤੀ ਕਰਦੇ ਹਨ,ਯਕੀਨ ਦਵਾਇਆ ਕਿ ਜੇ ਉਹ ਅਜਿਹਾ ਕਰਦਾ ਹੈ, ਤਾਂ ਉਸਨੂੰ ਕੈਦ ਕੀਤਾ ਜਾਵੇਗਾ ਜਾਂ ਮਾਰ ਦਿੱਤਾ ਜਾਵੇਗਾ। ਪਰ ਪੌਲੁਸ ਜਿਸ ਵਿੱਚ ਵਿਸ਼ਵਾਸ ਰੱਖਦਾ ਹੈ ਉਸਦੇ ਖਾਤਰ ਮਰਨ ਲਈ ਵੀ ਤਿਆਰ ਹੈ, ਇਸ ਲਈ ਉਹ ਅੱਗੇ ਵਧਦਾ ਹੈ। ਜਦੋਂ ਉਹ ਯਰੂਸ਼ਲੇਮ ਪਹੁੰਚਦਾ ਹੈ, ਉਹ ਯਹੂਦੀ ਪਰੰਪਰਾਵਾਂ ਉੱਤੇ ਅਮਲ ਕਰਦਾ ਹੈ ਜਿਸ ਨਾਲ ਹੋਰਾਂ ਨੂੰ ਇਹ ਦੇਖਣ ਵਿੱਚ ਮਦਦ ਮਿਲਦੀ ਹੈ ਕਿ ਉਹ ਗੈਰ-ਯਹੂਦੀ ਨਹੀਂ ਹੈ। ਉਹ, ਅਸਲ ਵਿੱਚ, ਇੱਕ ਯਹੂਦੀ ਸ਼ਰਧਾਲੂ ਹੈ ਜੋ ਆਪਣੇ ਪਿਤਾ ਦੇ ਪਰਮੇਸ਼ਵਰ ਨੂੰ ਪਿਆਰ ਕਰਦਾ ਹੈ ਅਤੇ ਆਪਣੇ ਸਾਥੀ ਯਹੂਦੀ ਲਈ ਜਾਨ ਤੱਕ ਦੇ ਸਕਦਾ ਹੈ। ਪਰ ਯਹੂਦੀ ਪੌਲੁਸ ਦੇ ਗੈਰ-ਯਹੂਦੀਆਂ ਨਾਲ ਸੰਬੰਧ ਨੂੰ ਧੋਖਾਧੜੀ ਦੇ ਤੌਰ ਤੇ ਦੇਖਦੇ ਹਨ। ਉਹਨਾਂ ਨੇ ਪੌਲੁਸ ਦੇ ਸੰਦੇਸ਼ ਨੂੰ ਰੱਦ ਕਰ ਦਿੱਤਾ, ਉਸਨੂੰ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ, ਅਤੇ ਉਸਨੂੰ ਮਾਰਨ ਲਈ ਕੁੱਟਣਾ ਸ਼ੁਰੂ ਕਰ ਦਿੱਤਾ।


ਰੋਮਨਾਂ ਨੂੰ ਇਹ ਸ਼ਬਦ ਮਿਲੇ ਕਿ ਯਰੂਸ਼ਲਮ ਵਿੱਚ ਚੀਜ਼ਾਂ ਹੱਥੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ ਅਤੇ ਪੌਲੁਸ ਦੀ ਕੁਟਾਈ ਨੂੰ ਘਾਤਕ ਹੋਣ ਤੋਂ ਬਚਾਉਣ ਲਈ ਸਮੇਂ ਸਿਰ ਆ ਜਾਣ। ਪੌਲੁਸ ਨੂੰ ਹਿੰਸਕ ਹੋ ਚੁੱਕੀ ਭੀੜ ਤੋਂ ਦੂਰ ਲਜਾਇਆ ਗਿਆ, ਅਤੇ ਉਸਨੇ ਆਪਣੇ ਸਤਾਉਣ ਵਾਲਿਆਂ ਨੂੰ ਸੰਬੋਧਨ ਕਰਨ ਲਈ ਕਮਾਂਡਰ ਨੂੰ ਯਕੀਨ ਦਵਾ ਕੇ ਇੱਕ ਮੌਕਾ ਦੇਣ ਲਈ ਕਿਹਾ। ਕੁੱਟ ਤੋਂ ਬਾਅਦ ਹਲੇ ਵੀ ਫੱਟੜ ਅਤੇ ਖੂਨ ਨਾਲ ਭਰਿਆ, ਪੌਲੁਸ ਹਲੇ ਵੀ ਖੜ੍ਹਾ ਹੋ ਕੇ ਆਪਣੀ ਕਹਾਣੀ ਨੂੰ ਦਲੇਰੀ ਨਾਲ ਸਾਂਝਾ ਕਰਦਾ ਹੈ। ਉਹ ਇੱਕ ਇਬਰਾਨੀ ਭਾਸ਼ਾ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਨਾਉਣ ਅਤੇ ਉਨ੍ਹਾਂ ਦੀ ਪਛਾਣ ਕਰਨ ਲਈ ਬੋਲਦਾ ਹੈ ਜੋ ਉਸਦੀ ਜ਼ਿੰਦਗੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਉਸਦੇ ਹਰੇਕ ਵੇਰਵੇ ਨੂੰ ਉਦੋਂ ਤੱਕ ਸੁਣਦੇ ਹਨ ਜਦੋਂ ਤੱਕ ਕਿ ਉਹ ਆਪਣੀ ਮੁਕਤੀ ਯੋਜਨਾ ਨੂੰ ਪਰਮੇਸ਼ਵਰ ਦੀ ਇੱਛਾ ਦੱਸ ਕੇ ਗੈਰ-ਯਹੂਦੀਆਂ ਨੂੰ ਉਸ ਵਿੱਚ ਸ਼ਾਮਲ ਨਹੀਂ ਕਰਦਾ। ਇਸ ਉੱਤੇ, ਭੀੜ ਤੁਰੰਤ ਹੀ ਪੌਲੁਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਾ ਰੌਲ਼ਾ ਪਾਉਣਾ ਸ਼ੁਰੂ ਕਰ ਦਿੰਦੀ ਹੈ। ਇਹ ਖਲਬਲੀ ਹੈ ਅਤੇ ਰੋਮਨ ਕਮਾਂਡਰ ਇਹ ਸਮਝ ਨਹੀਂ ਸਕਦੇ ਕਿ ਗੈਰ-ਯਹੂਦੀਆਂ ਬਾਰੇ ਗੱਲ ਕਰਨ ਤੇ ਪੌਲੁਸ ਉੱਤੇ ਯਹੂਦੀ ਇੰਨ੍ਹੇ ਗੁੱਸੇ ਕਿਉਂ ਹੋਣਗੇ। ਇਸ ਲਈ ਕਮਾਂਡਰ ਇਹ ਸਮਝ ਜਾਂਦਾ ਹੈ ਕਿ ਕਹਾਣੀ ਵਿੱਚ ਕੁਝ ਹੋਰ ਹੈ ਅਤੇ ਹੋਰ ਤਸੀਹੇ ਉਸਨੂੰ ਸਭ ਕੁਝ ਦੱਸਣ ਲਈ ਮਜ਼ਬੂਰ ਕਰ ਸਕਦੇ ਹਨ। ਪਰ ਪੌਲੁਸ ਉਸਦੇ ਖਿਲਾਫ਼ ਇਸ ਗੈਰ-ਕਾਨੂੰਨੀ ਸਲੂਕ ਨੂੰ ਇਹ ਖੁਲਾਸਾ ਕਰਕੇ ਰੋਕਦਾ ਹੈ ਕਿ ਉਹ ਇੱਕ ਰੋਮਨ ਨਾਗਰਿਕ ਹੈ। ਕਮਾਂਡਰ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਇੱਕ ਰੋਮਨ ਨੂੰ ਨੁਕਸਾਨ ਪਹੁੰਚਾਉਣ ਤੇ ਉਹ ਮੁਸੀਬਤ ਵਿੱਚ ਫ਼ਸ ਸਕਦਾ ਹੈ,ਇਸ ਲਈ ਪੌਲੁਸ ਨੂੰ ਜਲਦ ਹੀ ਹਿਰਾਸਤ ਵਿਚੋਂ ਰਿਹਾ ਕਰ ਦਿੱਤਾ ਗਿਆ ਅਤੇ ਇਕ ਸੁਣਵਾਈ ਉੱਤੇ ਲੈ ਜਾਇਆ ਗਿਆ ਜਿੱਥੇ ਉਹ ਉਹਨਾਂ ਧਾਰਮਿਕ ਆਗੂਆਂ ਤੇ ਕੇਸ ਕਰ ਸਕਦਾ ਹੈ ਜਿਨ੍ਹਾਂ ਨੇ ਉਸਨੂੰ ਦੋਸ਼ੀ ਸਮਝਿਆ।


ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:


• ਗੁੱਸੇ ਹੋਈ ਯਹੂਦੀ ਭੀੜ ਅੱਗੇ ਪੌਲੁਸ ਦੇ ਬਚਾਅ ਦੀ ਸਮੀਖਿਆ ਕਰੋ (ਵੇਖੋ ਆਯਤਾਂ 22:1-21) ਤੁਸੀਂ ਕੀ ਵੇਖਦੇ ਹੋ? ਪੌਲੁਸ ਆਪਣੇ ਸਤਾਉਣ ਵਾਲ਼ਿਆਂ ਨੂੰ ਕਿਵੇਂ ਪਛਾਣਦਾ ਹੈ? ਤੁਸੀਂ ਆਪਣੇ ਦੁਸ਼ਮਣਾਂ ਨੂੰ ਕਿਵੇਂ ਪਛਾਣਦੇ ਹੋ?


• ਯਿਸੂ ਨੂੰ ਮੰਨ੍ਹਣ ਕਰਕੇ ਸਤਾਉਣ ਵਾਲਿਆਂ ਲੋਕਾਂ ਕੋਲੋਂ ਜਾ ਕੇ ਪੌਲੁਸ ਲੋਕਾਂ ਨੂੰ ਯਿਸ਼ੂ ਨੂੰ ਮੰਨ੍ਹਣ ਲਈ ਪ੍ਰੇਰਿਤ ਕਰਦਾ ਹੈ। ਕੀ ਤੁਸੀਂ ਕਦੇ ਅਜਿਹੇ ਕੱਟੜਪੰਥੀ ਵਿਅਕਤੀ ਨੂੰ ਮਿਲੇ ਹੋ? ਜੇ ਹਾਂ, ਤਾਂ ਤੁਸੀਂ ਅੱਜ ਉਹ ਛੁਟਕਾਰਾ ਪਾਉਣ ਵਾਲ਼ੀ ਕਹਾਣੀ ਨੂੰ ਕੀਹਦੇ ਨਾਲ ਸਾਂਝਾ ਕਰੋਗੇ?


• ਆਪਣੇ ਪੜ੍ਹਨ ਅਤੇ ਵਿਚਾਰਾਂ ਨੂੰ ਪ੍ਰਾਰਥਨਾ ਵਿਚ ਬਦਲ ਲਵੋ। ਸਾਰੇ ਲੋਕਾਂ ਤੱਕ ਖ਼ੁਸ਼ ਖਬਰੀ ਪਹੁੰਚਾਉਣ ਦੀ ਵਚਨਬੱਧਤਾ ਲਈ ਯਿਸੂ ਦਾ ਸ਼ੁਕਰਗੁਜ਼ਾਰ ਵਿਅਕਤ ਕਰੋ। ਆਪਣੇ ਆਪ ਨੂੰ ਉਹਨਾਂ ਲੋਕਾਂ ਦੀ ਪਛਾਣ ਕਰਨ ਲਈ ਨਿਮਰ ਬਣਾਓ ਜੋ ਤੁਹਾਡੇ ਨਾਲ ਬਦਸਲੂਕੀ ਕਰਦੇ ਹਨ ਅਤੇ ਪਰਮੇਸ਼ਵਰ ਨੂੰ ਕਰੋ ਕਿ ਤੁਹਾਡੇ ਦੁਸ਼ਮਣਾਂ ਦੇ ਕੱਟੜ ਤੌਰ ਤੇ ਦਿਲ ਅਤੇ ਦਿਮਾਗ ਬਦਲ਼ ਦਵੇ।

Day 15Day 17

About this Plan

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More