YouVersion Logo
Search Icon

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

DAY 15 OF 20

ਅਫ਼ਸੁਸ ਵਿੱਚ ਹੱਲਾ ਖ਼ਤਮ ਹੋਣ ਤੋਂ ਬਾਅਦ,ਪੌਲੁਸ ਸਾਲਾਨਾ ਪੰਤੇਕੁਸਤ ਦੇ ਪਰਬ ਲਈ ਯਰੂਸ਼ਲਮ ਵਾਪਸ ਪਰਤ ਆਇਆ। ਰਾਸਤੇ ਵਿੱਚ, ਉਸਨੇ ਖ਼ੁਸ਼ ਖਬਰੀ ਦਾ ਪ੍ਰਚਾਰ ਕਰਨ ਲਈ ਕਈ ਸ਼ਹਿਰਾਂ ਦੀ ਯਾਤਰਾ ਕੀਤੀ ਅਤੇ ਯਿਸੂ’ ਨੂੰ ਮੰਨ੍ਹਣ ਵਾਲ਼ਿਆਂ ਨੂੰ ਉਤਸਾਹਿਤ ਕੀਤਾ। ਇਸ ਵਿੱਚ, ਅਸੀਂ ਪੌਲੁਸ ਅਤੇ ਯਿਸੂ’ ਦੇ ਮੰਤਰਾਲੇ ਵਿੱਚ ਇੱਕ ਸਮਾਨਤਾ ਦੇਖਦੇ ਹਾਂ। ਯਿਸੂ ਵੀ ਸਾਲਾਨਾ ਯਹੂਦੀ ਤਿਉਹਾਰ ਲਈ ਸਮੇਂ ਸਿਰ ਯਰੂਸ਼ਲੇਮ ਵੱਲ ਚੱਲ ਪਿਆ(ਉਸ ਲਈ, ਪਸਾਹ) ਅਤੇ ਰਾਸਤੇ ਵਿੱਚ ਆਪਣੇ ਰਾਜ ਦੀ ਖ਼ੁਸ਼ ਖਬਰੀ ਦਾ ਪ੍ਰਚਾਰ ਕੀਤਾ। ਅਤੇ ਜਿਵੇਂ ਯਿਸੂ ਨੂੰ ਪਤਾ ਸੀ ਕਿ ਸਲੀਬ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੈ,ਪੌਲੂਸ ਨੂੰ ਵੀ ਪਤਾ ਹੈ ਕਿ ਰਾਜਧਾਨੀ ਸ਼ਹਿਰ ਵਿੱਚ ਤੰਗੀ ਅਤੇ ਦੁੱਖ ਉਸਦਾ ਇੰਤਜ਼ਾਰ ਕਰ ਰਹੇ ਹਨ। ਇਸ ਜਾਣਕਾਰੀ ਨਾਲ, ਉਹ ਇੱਕ ਵਿਦਾਇਗੀ ਇਕੱਠ ਦੀ ਯੋਜਨਾ ਬਣਾਉਂਦਾ ਹੈ। ਉਹ ਨੇੜਲ਼ੇ ਸ਼ਹਿਰ ਵਿੱਚ ਅਫ਼ਸੁਸ ਤੋਂ ਪਾਦਰੀਆਂ ਨੂੰ ਮਿਲਣ ਲਈ ਬੁਲਾਉਂਦਾ ਹੈ, ਜਿੱਥੇ ਉਹ ਉਹਨਾਂ ਨੂੰ ਚੇਤਾਵਨੀ ਦਿੰਦਾ ਹੈ ਕਿ ਚੀਜ਼ਾਂ ਉਸਦੇ ਜਾਣ ਤੋਂ ਬਾਅਦ ਕਠੋਰ ਹੋ ਜਾਣਗੀਆਂ। ਉਹ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਸਾਵਧਾਨੀ ਨਾਲ਼ ਜ਼ਰੂਰਤਮੰਦ ਦੀ ਖੁੱਲ੍ਹ ਕੇ ਮਦਦ ਕਰਨ ਅਤੇ ਮਿਹਨਤ ਨਾਲ਼ ਚਰਚਾਂ ਦੀ ਰੱਖਿਆ ਅਤੇ ਪਾਲਣ ਪੋਸ਼ਣ ਕਰਨ। ਪੌਲੁਸ ਨੂੰ ਅਲਵਿਦਾ ਕਹਿਣ ਲੱਗੇ ਹਰ ਕੋਈ ਕੁਚਲਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਹ ਰੋਂਦੇ ਹਨ, ਜੱਫੀ ਪਾਉਂਦੇ ਹਨ ਅਤੇ ਉਸਨੂੰ ਚੁੰਮਦੇ ਹਨ, ਅਤੇ ਉਸਦਾ ਪੱਖ ਛੱਡਣ ਤੋਂ ਇਨਕਾਰ ਕਰਦੇ ਹਨ ਜਦੋਂ ਤੱਕ ਕਿ ਉਹ ਵਿਛੜਣ ਵਾਲ਼ੇ ਜਹਾਜ਼ ਵਿੱਚ ਸਵਾਰ ਨਹੀਂ ਹੁੰਦਾ।


ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:


• ਰਸੂਲਾਂ ਦੇ ਕਰਤੱਬ 20:23 ਵਿੱਚ ਪੌਲੁਸ ਦੇ ਸ਼ਬਦਾਂ ਦੀ ਤੁਲਨਾ ਪਵਿੱਤਰ ਆਤਮਾ ਨੇ ਹਨਾਨਿਯਾਹ ਨੂੰ ਕਹੇ ਸਨ ਜਦੋਂ ਪੌਲੁਸ ਨੇ ਪਹਿਲੀ ਵਾਰ ਜੀ ਉੱਠੇ ਯਿਸੂ ਨਾਲ ਮੁਲਾਕਾਤ ਕੀਤੀ ਸੀ (ਵੇਖੋ ਰਸੂਲਾਂ ਦੇ ਕਰਤੱਬ 9: 15-16 )। ਜਦੋਂ ਤੁਸੀਂ ਇਹਨਾਂ ਦੋਹਾਂ ਅੰਸ਼ਾਂ ਦੀ ਤੁਲਨਾ ਅਤੇ ਭਿੰਨਤਾ ਕਰਦੇ ਹੋ ਤਾਂ ਤੁਹਾਡੇ ਕੋਲ਼ ਕੀ ਸਵਾਲ, ਸਮਝ ਜਾਂ ਸਿੱਟੇ ਹੁੰਦੇ ਹਨ?


•ਪੌਲੁਸ ਦੀ ਵਿਦਾਈ ਦੇ ਸ਼ਬਦਾਂ ਨੂੰ ਪੜ੍ਹੋ (ਵੇਖੋ 20:18-35)। ਤੁਸੀਂ ਕੀ ਦੇਖਦੇ ਹੋ? ਪਹਿਲੇ ਦੇ ਚਰਚਾਂ ਦੇ ਲੀਡਰਾਂ ਨੂੰ ਉਹ ਕਿਵੇਂ ਉਤਸਾਹਿਤ, ਚੇਤਾਵਨੀ ਅਤੇ ਹਦਾਇਤ ਦਿੰਦਾ ਹੈ? ਤੁਹਾਨੂੰ ਕੀ ਲਗਦਾ ਹੈ ਜੇਕਰ ਪੌਲੁਸ ਦੀ ਹਦਾਇਤ ਅਨੁਸਾਰ ਸਾਰੇ ਲੀਡਰ ਚੱਲਦੇ ਹਨ ਤਾਂ ਕੀ ਹੋਵੇਗਾ? ਵਿਵਹਾਰਕ ਤੌਰ ਤੇ ਅੱਜ ਤੁਸੀਂ ਪੌਲੁਸ ਦਿਆਂ ਨਿਰਦੇਸ਼ਾਂ ਦਾ ਕਿਵੇਂ ਜਵਾਬ ਦੇ ਸਕਦੇ ਹੋ?


• ਜਦੋਂ ਯਿਸੂ ਨੇ ਆਪਣੀ ਯਰੂਸ਼ਲਮ ਦੀ ਯਾਤਰੀ ਸ਼ੁਰੂ ਕੀਤੀ,ਚੇਲੇ ਉਹਨਾਂ ਤਕਲੀਫਾਂ ਨੂੰ ਨਹੀਂ ਸਮਝ ਸਕੇ ਜੋ ਉੱਥੇ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਸਨ ਅਤੇ ਉਸਦੇ ਦੁੱਖਾਂ ਬਾਰੇ ਜਾਣ ਕੇ ਫਾਸਲੇ ਵੱਧ ਗਏ। ਜਦੋਂ ਪੌਲੁਸ ਨੇ ਆਪਣੀਆਂ ਯਾਤਰਾਵਾਂ ਰਾਜਧਾਨੀ ਸ਼ਹਿਰ ਵੱਲ਼ ਸ਼ੁਰੂ ਕੀਤੀਆਂ, ਸਾਰਿਆਂ ਨੂੰ ਪਤਾ ਸੀ ਕਿ ਕੀ ਆ ਰਿਹਾ ਹੈ ਅਤੇ ਸਭਨੇ ਪੂਰੇ ਦਿਲ ਨਾਲ ਉਸਦਾ ਸਮਰਥਨ ਕੀਤਾ। ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕੇ ਪੌਲੁਸ ਚੇਲਿਆਂ’ ਅਤੇ ਉਹਨਾਂ ਦੀ ਮਦਦ ਨਾਲ ਕਿਵੇਂ ਪ੍ਰਭਾਵਿਤ ਹੋਇਆ ਹੋਵੇਗਾ। ਤੁਸੀਂ ਅੱਜ ਕਿਸ ਦੀ ਮਦਦ ਕਰ ਸਕਦੇ ਹੋ?


• ਆਪਣੇ ਪੜ੍ਹਨ ਅਤੇ ਵਿਚਾਰਾਂ ਨੂੰ ਇਕ ਪ੍ਰਾਰਥਨਾ ਕਰਨ ਦੇ ਲਈ ਪ੍ਰੇਰਿਤ ਕਰੋ। ਯਿਸੂ ਨੂੰ ਯਰੂਸ਼ਲੇਮ ਜਾ ਕੇ ਤੁਹਾਡੇ ਲਈ ਦੁੱਖ ਝੱਲਣ ਕਰਕੇ ਆਪਣੇ ਸ਼ੁਕਰਗੁਜ਼ਾਰ ਵਿਅਕਤ ਕਰੋ। ਆਪਣੇ ਲਈ ਅਤੇ ਆਪਣੇ ਸ਼ਹਿਰ ਦੇ ਚਰਚ ਲੀਡਰਾਂ ਲਈ ਪ੍ਰਾਰਥਨਾ ਕਰੋ ਤਾਂਜੋ ਉਸਦੇ ਉਦਾਰ ਸਵੈ-ਬਲੀਦਾਨ ਦੇ ਰਾਸਤੇ ਨਾਲ ਜੁੜਿਆ ਜਾਵੇ। ਇਸ ਹਫਤੇ ਆਪਣੇ ਸਮਾਜ ਨਾਲ਼ ਵਿਵਹਾਰਿਕ ਤੌਰ ਤੇ ਤੁਸੀਂ ਉਸਦੀ ਕਿਰਪਾ ਅਤੇ ਸਹਾਇਤਾ ਨੂੰ ਸਾਂਝਾ ਕਰਨ ਲਈ ਉਸਨੂੰ ਵਿਚਾਰ ਦੇਣ ਲਈ ਕਹਿ ਸਕਦੇ ਹੋ। ਜੋ ਵੀ ਵਿਚਾਰ ਤੁਹਾਡੇ ਦਿਮਾਗ਼ ਵਿੱਚ ਆਉਂਦੇ ਹਨ ਉਹਨਾਂ ਨੂੰ ਲਿਖੋ ਅਤੇ ਉਹਨਾਂ ਨੂੰ ਜਿਓ।

Day 14Day 16

About this Plan

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More