BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample
ਪੌਲੁਸ ਧਾਰਮਿਕ ਆਗੂਆਂ ਦੀ ਕੌਂਸਲ ਅੱਗੇ ਖੜ੍ਹਾ ਹੋ ਕੇ ਆਪਣਾ ਬਚਾਅ ਰੱਖਦਾ ਹੈ। ਹਿੰਸਕ ਤੌਰ ਤੇ ਰੋਕੇ ਜਾਣ ਤੋਂ ਬਾਅਦ ਅਤੇ ਵੱਡੇ ਪਾਦਰੀ ਨੂੰ ਕੋਈ ਹੋਰ ਸਮਝਣ ਦੀ ਗਲਤੀ ਕਰਨ ਤੇ, ਪੌਲੁਸ ਦੇਖਦਾ ਹੈ ਕਿ ਚੀਜ਼ਾਂ ਸਹੀ ਨਹੀਂ ਹੋ ਰਹੀਆਂ ਅਤੇ ਅੱਗੇ ਕੀ ਕਰਨਾ ਹੈ ਇਸ ਬਾਰੇ ਪਤਾ ਲਗਾਉਣ ਲਈ ਸੋਚਦਾ ਹੈ। ਉਹ ਦੇਖਦਾ ਹੈ ਕਿ ਕੌਂਸਲ ਦੋ ਧਾਰਮਿਕ ਭਾਗਾਂ ਵਿੱਚ ਵੰਡੀ ਹੋਈ ਹੈ: ਸਦੂਕੀ ਅਤੇ ਫਰੀਸੀ। ਸਦੂਕੀ ਮੁੜ ਜੀ ਉੱਠਣ ਅਤੇ ਦੂਤਾਂ ਵਰਗੀਆਂ ਅਧਿਆਤਮਿਕ ਹਕੀਕਤਾਂ ਵਿੱਚ ਵਿਸ਼ਵਾਸ਼ ਨਹੀਂ ਰੱਖਦੇ, ਜਦਕਿ ਫ਼ਰੀਸੀ ਕਾਨੂੰਨ ਦੀ ਵਧੇਰੇ ਸਖਤੀ ਨਾਲ ਵਿਆਖਿਆ ਕਰਦੇ ਹਨ ਅਤੇ ਉਹਨਾਂ ਅਧਿਆਤਮਿਕ ਹਕੀਕਤਾਂ ਬਾਰੇ ਭਾਵੁਕ ਹਨ ਜਿਹਨਾਂ ਨੂੰ ਸਦੂਕੀ ਨਕਾਰਦੇ ਹਨ। ਪੌਲੁਸ ਕੌਂਸਲ ਵਿਚਲੀ ਵੰਡ ਨੂੰ ਆਪਣੇ ਆਪ ਤੋਂ ਧਿਆਨ ਹਟਾਉਣ ਲਈ ਇੱਕ ਮੌਕੇ ਵਜੋਂ ਦੇਖਦਾ ਹੈ, ਅਤੇ ਚੀਕਾਂ ਮਾਰਦਾ ਹੋਇਆ ਕਹਿੰਦਾ ਹੈ ਕਿ ਉਹ ਇੱਕ ਫਰੀਸੀ ਹੈ ਅਤੇ ਮੁਰਦਿਆਂ ਦੇ ਮੁੜ ਜੀ ਉੱਠਣ ਦੀ ਉਮੀਦ ਲਈ ਉਸ ਉੱਤੇ ਮੁਕੱਦਮਾ ਚੱਲ ਰਿਹਾ ਹੈ।
ਇਸ ਉੱਤੇ,ਇੱਕ ਲੰਬੀ ਚੱਲਣ ਵਾਲ਼ੀ ਬਹਿਸ ਛਿੜ ਜਾਂਦੀ ਹੈ। ਉਹ ਪਹਿਲਾਂ ਕੰਮ ਕਰਦੀ ਦਿਖਦੀ ਹੈ, ਅਤੇ ਇੱਥੋਂ ਤੱਕ ਕਿ ਫਰੀਸੀ ਪੌਲੁਸ ਨੂੰ ਬਚਾਉਣਾ ਸ਼ੁਰੂ ਕਰ ਦਿੰਦੇ ਹਨ। ਪਰ ਕੁਝ ਹੀ ਸਮੇਂ ਬਾਅਦ, ਦਲੀਲ ਇੰਨ੍ਹੀ ਜ਼ਿਆਦਾ ਗਰਮ ਹੋ ਜਾਂਦੀ ਹੈ ਕਿ ਪੌਲੁਸ ਦੀ ਜਾਨ ਇੱਕ ਵਾਰ ਫੇਰ ਖਤਰੇ ਵਿੱਚ ਪੈ ਜਾਂਦੀ ਹੈ। ਉਸਨੂੰ ਰੋਮਨ ਕਮਾਂਡਰ ਦਵਾਰਾ ਹਿੰਸਾ ਤੋਂ ਦੂਰ ਲਿਜਾ ਕੇ ਬੇਇਨਸਾਫੀ ਨਾਲ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ। ਅਗਲੀ ਰਾਤ, ਦਵਾਰਾ ਜ਼ਿੰਦਾ ਹੋਇਆ ਯਿਸੂ ਪੌਲੁਸ ਦੇ ਕੋਲ਼ ਖੜ੍ਹਾ ਹੋ ਕੇ ਉਸਨੂੰ ਇਹ ਕਹਿੰਦੇ ਹੋਏ ਉਤਸਾਹਤ ਕਰਦਾ ਹੈ, ਪੌਲੁਸ ਸੱਚਮੁੱਚ ਹੀ ਯਿਸੂ’ ਦੇ ਉਦੇਸ਼ ਰੋਮ ਵਿੱਚ ਲਿਆਏਗਾ। ਇਸ ਲਈ ਸਵੇਰੇ, ਜਦੋਂ ਪੌਲੁਸ ਦੀ ਭੈਣ ਉਸ ਨੂੰ ਇਹ ਦੱਸਣ ਗਈ ਕਿ 40 ਤੋਂ ਜ਼ਿਆਦਾ ਯਹੂਦੀ ਉਸ ਉੱਤੇ ਹਮਲਾ ਕਰਨ ਅਤੇ ਮਾਰਨ ਦੀ ਸਾਜਿਸ਼ ਰਚ ਰਹੇ ਹਨ, ਤਾਂ ਪੌਲੁਸ ਕੋਲ ਖੁਦ ਨੂੰ ਦਿਲਾਸਾ ਦੇਣ ਲਈ ਇੱਕ ਵੱਡੇ ਸ਼ਬਦ ਦੀ ਉਮੀਦ ਹੈ। ਹਮਲਾ ਪੌਲੁਸ ਦੇ ਮਿਸ਼ਨ ਨੂੰ ਖ਼ਤਮ ਕਰਨ ਵਿੱਚ ਸਫ਼ਲ ਨਹੀਂ ਹੋਵੇਗਾ। ਉਹ ਰੋਮ ਨੂੰ ਦੇਖਣ ਲਈ ਰਹੇਗਾ, ਜਿਵੇਂ ਕਿ ਯਿਸੂ ਨੇ ਕਿਹਾ ਸੀ ਕਿ ਉਹ ਰਹੇਗਾ। ਯਕੀਨੀ ਤੌਰ ਤੇ, ਚੇਤਾਵਨੀ ਸਮੇਂ ਸਿਰ ਕਮਾਂਡਰ ਤੱਕ ਪਹੁੰਚ ਗਈ ਤਾਂਕਿ ਸਾਜਿਸ਼ ਨੂੰ ਰੋਕਿਆ ਜਾ ਸਕੇ। ਪੌਲੁਸ ਦੇ ਪਹੁੰਚਣ ਦੀ ਸੁਰੱਖਿਅਤ ਨੂੰ ਯਕੀਨੀ ਬਣਾਉਣ ਲਈ ਉਸਨੂੰ 400 ਤੋਂ ਜ਼ਿਆਦਾ ਸਿਖਿਅਤ ਆਦਮੀਆਂ ਨਾਲ ਕੈਸਰਿਆ ਭੇਜਿਆ ਗਿਆ।
ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:
• ਕਈ ਵਾਰ ਯਿਸੂ ਆਪਣੇ ਲੋਕਾਂ ਨੂੰ ਮੁਸੀਬਤ ਵਿੱਚੋਂ ਬਾਹਰ ਕੱਢਦਾ ਹੈ, ਅਤੇ ਕਈ ਵਾਰ ਉਹਨਾਂ ਨੂੰ ਉਸਦੇ ਵਿਚਕਾਰ ਵਿੱਚ ਮਿਲਦਾ ਹੈ। ਪੌਲੁਸ ਨੇ ਆਪਣੀ ਅਸਾਧਾਰਣ ਅਜ਼ਮਾਇਸ਼ ਦੇ ਦੌਰਾਨ ਇੱਕ ਅਸਧਾਰਨ ਢੰਗ ਨਾਲ਼ ਯਿਸੂ ਦੀ ਮੌਜੂਦਗੀ ਦਾ ਅਨੁਭਵ ਕੀਤਾ। ਪਰ ਯਿਸੂ’ ਨੂੰ ਮੰਨ੍ਹਣ ਵਾਲ਼ੇ ਸਾਰੇ, ਚਾਹੇ ਉਹ ਉਸਨੂੰ ਦੇਖ ਸਕਦੇ ਜਾਂ ਮਹਿਸੂਸ ਕਰ ਸਕਦੇ ਹਨ ਜਾਂ ਨਹੀਂ, ਰੋਜ਼ਾਨਾ ਵਾਅਦਾ ਕਰਦੇ ਹਨ ਕਿ ਯਿਸੂ ਉਹਨਾਂ ਦੇ ਨਾਲ਼ ਹੈ ਅਤੇ ਕਦੇ ਵੀ ਉਹਨਾਂ ਦੇ ਪੱਖ ਨੂੰ ਨਹੀਂ ਛੱਡੇਗਾ (ਮੱਤੀ 28:20)। ਇਸ ਬਾਰੇ ਸੋਚਣ ਤੇ ਕਿਹੜੇ ਵਿਚਾਰ ਅਤੇ ਭਾਵਨਾਵਾਂ ਸਾਹਮਣੇ ਆਉਂਦੀਆਂ ਹਨ?
• ਪ੍ਰਾਰਥਨਾ ਕਰਨ ਲਈ ਕੁਝ ਸਮਾਂ ਲਓ। ਯਿਸੂ ਲਈ ਆਪਣੇ ਵਿਸ਼ਵਾਸ ਅਤੇ ਕਦਰ ਨੂੰ ਵਿਅਕਤ ਕਰੋ। ਉਹਨਾਂ ਚੀਜ਼ਾਂ ਬਾਰੇ ਪਰਮੇਸ਼ਵਰ ਨਾਲ਼ ਗੱਲ ਕਰੇ ਜੋ ਤੁਹਾਡੇ ਦਿਲ ਦੇ ਬੋਝ ਪਾਉਂਦੀਆਂ ਹਨ। ਉਸਦੀ ਮੌਜੂਦਗੀ ਨੂੰ ਦੇਖਣ ਅਤੇ ਉਸਦਾ ਤਜ਼ਰਬਾ ਕਰਨ ਲਈ ਮੁਸ਼ਕਲ ਹਾਲਾਤਾਂ ਵਿਚਕਾਰ ਫਸੇ ਹੋਣ ਦਾ ਸਾਹਣਾ ਕਰਨ ਲਈ ਮਦਦ ਦੀ ਮੰਗ ਕਰੋ।
Scripture
About this Plan
ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More