BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample
ਜਦੋਂ ਪੌਲੁਸ ਨੇ ਰੋਮ ਵਿੱਚ ਅਪੀਲ ਕਰਨ ਦੀ ਕੋਸ਼ਿਸ਼ ਕੀਤੀ,ਫੇਸਤੁਸ ਰਾਜਾ ਅਗ੍ਰਿੱਪਾ ਨੂੰ ਉਹ ਸਭ ਦੱਸਦਾ ਹੈ ਜੋ ਵੀ ਵਾਪਰਿਆ ਹੈ। ਇਹ ਰਾਜੇ ਨੂੰ ਦਿਲਚਸਪ ਕਰਦਾ ਹੈ, ਅਤੇ ਉਹ ਫੈਸਲਾ ਕਰਦਾ ਹੈ ਕਿ ਉਹ ਪੌਲੁਸ ਤੋਂ ਨਿਜੀ ਤੌਰ ਤੇ ਸੁਣਨਾ ਚਾਹੁੰਦਾ ਹੈ। ਇਸ ਲਈ ਅਗਲੇ ਦਿਨ, ਲੁਕਾ ਦੱਸਦਾ ਹੈ ਕਿ ਸਭ ਕੁਝ ਆਯੋਜਿਤ ਹੈ ਅਤੇ ਬਹੁਤ ਸਾਰੇ ਮਹੱਤਵਪੂਰਨ ਅਧਿਕਾਰੀ ਅਗ੍ਰਿੱਪਾ ਦੇ ਨਾਲ ਪੌਲੁਸ ਦੀ ਗਵਾਹੀ ਸੁਣਨ ਲਈ ਆਏ। ਲੁਕਾ ਫੇਰ ਪੌਲੁਸ ਦੀ ਕਹਾਣੀ ਅਤੇ ਰੱਖਿਆ ਦਾ ਤੀਜਾ ਲੇਖਾ ਲਿਖਦਾ ਹੈ। ਪਰ ਇਸ ਸਮੇਂ, ਲੁਕਾ ਦਾ ਰਿਕਾਰਡ ਇਹ ਦਿਖਾਉਂਦਾ ਹੈ ਕਿ ਪੌਲੁਸ ਨੇ ਹੋਰ ਵਧੇਰੇ ਜਾਣਕਾਰੀ ਦਿੱਤੀ ਕਿ ਜਦੋਂ ਉਹ ਉਭਰਦੇ ਹੋਏ ਯਿਸੂ ਨੂੰ ਮਿਲਿਆ ਤਾਂ ਕੀ ਹੋਇਆ। ਜਦੋਂ ਪੌਲੁਸ ਦੇ ਆਲੇ-ਦੁਆਲੇ ਅੰਨ੍ਹਾ ਕਰਨ ਵਾਲ਼ੀ ਰੋਸ਼ਨੀ ਚਮਕੀ ਅਤੇ ਉਸਨੇ ਸਵਰਗ ਵਿੱਚੋਂ ਇੱਕ ਅਵਾਜ਼ ਸੁਣੀ, ਉਹ ਯਿਸੂ ਸੀ ਇਬਰਾਨੀ ਭਾਸ਼ਾ ਵਿੱਚ ਬੋਲਦਾ ਹੋਇਆ। ਯਿਸੂ ਨੇ ਉਸਨੂੰ ਗੈਰ-ਯਹੂਦੀਆਂ ਅਤੇ ਯਹੂਦੀਆਂ ਨਾਲ਼ ਤਬਦੀਲੀ ਵਾਲ਼ੇ ਤਜ਼ਰਬੇ ਨੂੰ ਸਾਂਝਾ ਕਰਨ ਲਈ ਬੁਲਾਇਆ, ਤਾਂ ਜੋ ਉਹ ਵੀ ਪਰਮੇਸ਼ੁਰ ਦੀ ਮਾਫ਼ੀ ਦੀ ਰੋਸ਼ਨੀ ਵੇਖ ਸਕਣ ਅਤੇ ਸ਼ੈਤਾਨ ਦੇ ਹਨੇਰੇ ਤੋਂ ਬੱਚ ਸਕਣ। ਪੌਲੁਸ ਨੇ ਯਿਸੂ’ ਦੇ ਹੁਕਮ ਦੀ ਪਾਲਣਾ ਕੀਤੀ ਅਤੇ ਹਰੇਕ ਉਸ ਨਾਲ਼ ਯਿਸੂ ਦੇ ਦੁੱਖਾਂ ਅਤੇ ਦੁਬਾਰਾ ਜੀ ਉੱਠਣ ਨੂੰ ਸਾਂਝਾ ਕੀਤਾ ਜੋ ਸੁਣਨਾ ਚਾਹੁੰਦੇ ਹਨ, ਉਹਨਾਂ ਨੂੰ ਇਬਰਾਨੀ ਪੋਥੀਆਂ ਤੋਂ ਦਿਖਾਇਆ ਕਿ ਦਰਅਸਲ ਯਿਸੂ ਹੀ ਉਹ ਮਸੀਹਾ ਹੈ ਜਿਸਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ, ਯਹੂਦੀਆਂ ਦਾ ਰਾਜਾ। ਫੇਸਟਸ ਨੂੰ ਪੌਲੁਸ ਦੀ ਕਹਾਣੀ ਉੱਤੇ ਵਿਸ਼ਵਾਸ ਨਹੀਂ ਹੁੰਦਾ, ਅਤੇ ਉਹ ਚੀਕਦਾ ਹੋਇਆ ਕਹਿੰਦਾ ਹੈ ਕਿ ਪੌਲੁਸ ਦੀ ਦਿਮਾਗ ਖ਼ਰਾਬ ਹੋ ਗਿਆ ਹੈ। ਪਰ ਅਗ੍ਰਿੱਪਾ ਨੇ ਪੌਲੁਸ ਦੇ ਸ਼ਬਦਾਂ ਦਾ ਮੇਲ ਦੇਖਿਆ ਅਤੇ ਮੰਨ੍ਹਿਆ ਕਿ ਉਹ ਈਸਾਈ ਬਣਨ ਦੇ ਕਰੀਬ ਹੈ। ਜਦਕਿ ਫੇਸਟਸ ਅਤੇ ਅਗ੍ਰੱਪਾ ਪੌਲੁਸ ਦੇ ਦਿਮਾਗੀ ਸੰਤੁਲਨ ਤੋਂ ਅਸਹਿਮਤ ਹੁੰਦਾ ਹਨ, ਉਹ ਦੋਵੇਂ ਸਹਿਮਤ ਹੁੰਦੇ ਹਨ ਕਿ ਪੌਲੁਸ ਨੇ ਮੌਤ ਜਾਂ ਕੈਦ ਦੇ ਯੋਗ ਕੁਝ ਨਹੀਂ ਕੀਤਾ।
ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:
• ਪੌਲੁਸ ਦੀ ਕਹਾਣੀ ਵਿੱਚ ਇੱਕ ਸੁੰਦਰ ਵਿਅੰਗ ਉੱਤੇ ਵਿਚਾਰ ਕਰੋ:ਅਸਲੀ ਦ੍ਰਿਸ਼ਟੀ ਅਸਥਾਈ ਤੌਰ ਤੇ ਉਸ ਤੋਂ ਲੈ ਲਈ ਗਈ ਸੀ ਤਾਂ ਜੋ ਉਹ ਸਦੀਵੀ ਆਤਮਕ ਦਰਸ਼ਨ ਪ੍ਰਾਪਤ ਕਰ ਸਕੇ ਅਤੇ ਇਸਨੂੰ ਦੂਜਿਆਂ ਨਾਲ ਸਾਂਝਾ ਕਰ ਸਕੇ। ਜਦੋਂ ਤੁਸੀਂ ਇਸਨੂੰ ਵਿਚਾਰਦੇ ਹੋ ਤਾਂ ਕਿਹੜੇ ਸਵਾਲ,ਭਾਵਨਾਵਾਂ ਜਾਂ ਵਿਚਾਰ ਤੁਹਾਡੇ ਦਿਮਾਗ ਵਿੱਚ ਆਉਂਦੇ ਹਨ?
• ਉਸ ਉਦੇਸ਼ ਦੀ ਧਿਆਨ ਨਾਲ ਸਮੀਖਿਆ ਕਰੋ ਜੋ ਯਿਸੂ ਨੇ ਪੌਲੁਸ ਨੂੰ ਦਿੱਤਾ ਸੀ (ਆਯਤਾਂ ਵੇਖੋ 26:18) ਅਤੇ ਇਸਦੀ ਤੁਲਨਾ ਕੁਲੁੱਸੀਆਂ 1: 9-14 ਵਿੱਚ ਕਲੀਸਿਯਾ ਲਈ ਪੌਲੁਸ ਦੀ ਪ੍ਰਾਰਥਨਾ ਨਾਲ ਕਰੋ। ਤੁਸੀਂ ਕੀ ਦੇਖਦੇ ਹੋ? ਇਹ ਸਾਨੂੰ ਯਿਸੂ’ ਦੇ ਮੰਨ੍ਹਣ ਵਾਲਿਆਂ ਨੂੰ ਉਸਦੀ ਇੱਛਾ ਅਤੇ ਉਦੇਸ਼ ਨੂੰ ਬਾਰੇ ਕੀ ਦੱਸਦਾ ਹੈ?
• ਕੀ ਤੁਸੀਂ ਮਸੀਹੀ ਬਣਨ ਦੇ ਕਰੀਬ ਹੋ? ਤੁਹਾਨੂੰ ਸੱਚ ਦਿਖਾਉਣ ਵਿੱਚ ਮਦਦ ਕਰਨ ਲਈ ਪਰਮੇਸ਼ਵਰ ਨੂੰ ਪ੍ਰਾਰਥਨਾ ਕਰੋ ਅਤੇ ਪੁੱਛੋ। ਯਿਸੂ ਕੌਣ ਹੈ, ਉਸਨੂੰ ਪੁੱਛੋ ਕਿ ਉਹ ਤੁਹਾਨੂੰ ਇਹ ਜਾਨਣ ਅਤੇ ਤਜ਼ਰਬਾ ਕਰਨ ਲਈ ਪ੍ਰੇਰਿਤ ਕਰੇ।
• ਕੀ ਤੁਸੀਂ ਐਸੇ ਕਿਸੇ ਇਨਸਾਨ ਨੂੰ ਜਾਣਦੇ ਹੋ ਜੋ ਮਸੀਹੀ ਬਣਨ ਦੇ ਕਰੀਬ ਹੈ? ਤੁਸੀਂ ਅੱਜ ਉਹਨਾਂ ਨਾਲ਼ ਯਿਸੂ ਦੇ ਤਜ਼ਰਬੇ ਨੂੰ ਕਿਵੇਂ ਸਾਂਝਾ ਕਰ ਸਕਦੇ ਹੋ? ਦਿਮਾਗ ਵਿੱਚ ਆਯਤਾਂ 26:29 ਵਿੱਚ ਮੌਜੂਦ ਪੌਲੁਸ ਦੇ ਸ਼ਬਦਾਂ ਲਈ ਹੁਣ ਕੁਝ ਪਲ ਕੱਢ ਕੇ ਉਹਨਾਂ ਲਈ ਪ੍ਰਾਰਥਨਾ ਕਰੋ: ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਇਸ ਦਿਲ ਨੂੰ ਹੌਲੀ-ਹੌਲੀ ਮਨਾਉਣ ਲਈ ਆਪਣੀ ਮਾਫੀ ਦੀ ਰੋਸ਼ਨੀ ਵਿੱਚ ਲੈ ਜਾਓਗੇ ਅਤੇ ਤੁਹਾਡੇ ਰਾਜ ਦੀ ਉਮੀਦ ਪ੍ਰਾਪਤ ਹੋਵੇਗੀ।
Scripture
About this Plan
ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More