YouVersion Logo
Search Icon

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

DAY 13 OF 20

ਬਹੁਤ ਸਾਰੇ ਯਹੂਦੀਆਂ ਨੂੰ ਆਪਣੇ ਮਸੀਹਾ ਲਈ ਖਾਸ ਉਮੀਦਾਂ ਸਨ। ਉਹਨਾਂ ਨੇ ਸੋਚਿਆ ਕਿ ਉਹਨਾਂ ਦਾ ਵਚਨਬੱਧ ਰਾਜਾ ਤਖਤ ਉੱਤੇ ਆਵੇਗਾ ਅਤੇ ਉਹਨਾਂ ਨੂੰ ਰੋਮਨ ਦੇ ਅੱਤਿਆਚਾਰ ਤੋਂ ਬਚਾਵੇਗਾ। ਇਸ ਲਈ ਜਦੋਂ ਯਿਸੂ ਆਇਆ ਅਤੇ ਸਮਾਜ ਦੇ ਬਾਹਰੀਆਂ ਨਾਲ ਜੁੜਨਾ ਸ਼ੁਰੂ ਕੀਤਾ ਅਤੇ ਨਿਮਰਤਾ ਨਾਲ ਪਰਮੇਸ਼ਵਰ ਦੇ ਰਾਜ ਦੀ ਘੋਸ਼ਣਾ ਕੀਤਾ, ਤਾਂ ਕੁਝ ਲੋਕਾਂ ਨੇ ਉਸ ਨੂੰ ਮਸੀਹਾ ਵਜੋਂ ਨਹੀਂ ਪਛਾਣਿਆ ਅਤੇ ਇੱਥੋਂ ਤਕ ਕਿ ਉਸ ਦੇ ਰਾਜ ਦਾ ਹਿੰਸਕ ਤੌਰ 'ਤੇ ਵਿਰੋਧ ਕੀਤਾ। ਵਿਅੰਗਾਤਮਕ ਗੱਲ ਇਹ ਹੈ ਕਿ ਉਨ੍ਹਾਂ ਦਾ ਵਿਰੋਧ ਉਹੀ ਸਾਧਨ ਸੀ ਜੋ ਪਰਮੇਸ਼ਵਰ ਨੇ ਯਿਸੂ' ਦੇ ਰਾਜ ਨੂੰ ਸਥਾਪਤ ਕਰਨ ਲਈ ਵਰਤਿਆ ਸੀ, ਅਤੇ ਸਲੀਬ, ਪੁਨਰ ਉਥਾਨ, ਅਤੇ ਚੜ੍ਹਾਈ ਦੇ ਜ਼ਰੀਏ, ਯਿਸੂ ਨੂੰ ਸਵਰਗ ਵਿਚ ਯਹੂਦੀਆਂ ਅਤੇ ਸਾਰੀਆਂ ਕੌਮਾਂ ਦਾ ਰਾਜਾ ਬਣਾਇਆ ਗਿਆ ਸੀ। ਇਸ ਅਗਲੇ ਭਾਗ ਵਿੱਚ, ਲੁਕਾ ਸਾਨੂੰ ਪੌਲੁਸ ਦੇ ਇਸ ਸੰਦੇਸ਼ ਨੂੰ ਥੱਸਲੁਨੀਕਾ, ਬੇਰੀਆ ਅਤੇ ਐਥਿਨਜ਼ ਵਿੱਚ ਪ੍ਰਚਾਰ ਕਰਨ ਬਾਰੇ ਦੱਸਦਾ ਹੈ।


ਥੁੱਸਲੁਨੀਕਾ ਵਿੱਚ, ਪੌਲੁਸ ਨੇ ਇਬਰਾਨੀ ਪੋਥੀਆਂ ਤੋਂ ਦਿਖਾਇਆ ਕਿ ਨਬੀਆਂ ਨੇ ਹਮੇਸ਼ਾ ਕਿਹਾ ਸੀ ਕਿ ਮਸੀਹਾ ਨੂੰ ਦੁੱਖ ਝੱਲਣੇ ਪੈਣਗੇ ਅਤੇ ਰਾਜੇ ਵਜੋਂ ਰਾਜ ਕਰਨ ਲਈ ਦੁਬਾਰਾ ਉੱਠਣਾ ਪਏਗਾ। ਪੌਲੁਸ ਨੇ ਦੱਸਿਆ ਕਿ ਯਿਸੂ ਪ੍ਰਾਚੀਨ ਨਬੀ ਦੇ ਵੇਰਵੇ ਦੇ ਅਨੁਕੂਲ ਹੈ, ਅਤੇ ਕਈਆਂ ਨੂੰ ਇਸਦਾ ਯਕੀਨ ਦਵਾਇਆ ਗਿਆ। ਜਿਵੇਂ ਹੀ ਪੌਲੁਸ ਦੇ ਦਰਸ਼ਕ ਵਧਦੇ ਹਨ, ਕੁਝ ਈਰਖਾਲੂ ਯਹੂਦੀਆਂ ਨੇ ਸ਼ਹਿਰ ਵਿੱਚ ਪ੍ਰਭਾਵਕਾਂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਪੌਲੁਸ ਉੱਤੇ ਸਾਰੀ ਦੁਨੀਆਂ ਨੂੰ ਉਲਟਾਉਣ ਅਤੇ ਨਵੇਂ ਰਾਜੇ ਦਾ ਐਲਾਨ ਕਰਨ ਦਾ ਦੋਸ਼ ਲਗਾਉਣ। ਰੋਮਨ ਬਸਤੀਆਂ ਬਾਦਸ਼ਾਹ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀਆਂ ਸਨ, ਇਸ ਲਈ ਇਹ ਬਹੁਤ ਗੰਭੀਰ ਦੋਸ਼ ਸੀ ਜੋ ਪੌਲੁਸ ਨੂੰ ਮਰਵਾ ਸਕਦਾ ਸੀ। ਪੌਲੁਸ ਨੂੰ ਯਿਸੂ ਰਾਜ ਦੀ ਖੁਸ਼ ਖਬਰੀ ਦਾ ਪ੍ਰਚਾਰ ਕਰਨ ਲਈ ਥੁੱਸਲੁਨੀਕਾ ਤੋਂ ਬਾਹਰ ਕੱਢ ਕੇ ਬੇਰੀਆ ਸ਼ਹਿਰ ਭੇਜ ਦਿੱਤਾ ਗਿਆ। ਉੱਥੇ ਹੁੰਦਿਆਂ, ਪੌਲੁਸ ਨੂੰ ਆਦਮੀ ਅਤੇ ਔਰਤਾਂ ਮਿਲੀਆਂ ਜੋ ਕਿ ਉਸਨੂੰ ਸੁਣਨ, ਪੜ੍ਹਨ, ਅਤੇ ਇਹ ਪੱਕਾ ਕਰਨ ਲਈ ਉਤਸੁਕ ਸਨ ਕਿ ਉਸ ਦਾ ਸੰਦੇਸ਼ ਇਬਰਾਨੀ ਪੋਥੀਆਂ ਨਾਲ ਮੇਲ ਖਾਂਦਾ ਹੈ। ਬਹੁਤ ਸਾਰੇ ਬੇਰੀਆ ਦੇ ਲੋਕ ਯਿਸੂ ਨੂੰ ਮੰਨ੍ਹਣ ਲੱਗ ਪਏ,ਪਰ ਪੌਲੁਸ ਦਾ ਮਿਸ਼ਨ ਉਦੋਂ ਛੋਟਾ ਕਰ ਦਿੱਤਾ ਗਿਆ ਜਦੋਂ ਇੱਕ ਯਹੂਦੀ ਆਦਮੀ ਥੁੱਸਲੁਨੀਕਾ ਤੋਂ ਬੇਰੀਆ ਤੱਕ ਯਾਤਰਾ ਕਰਕੇ ਉਸਨੂੰ ਉੱਥੋਂ ਵੀ ਬਾਹਰ ਕੱਢਣ ਲਈ ਆਇਆ। ਇਸ ਨਾਲ ਪੌਲੁਸ ਐਥਿਨਜ਼ ਵੱਲ ਚਲਾ ਗਿਆ, ਜਿੱਥੇ ਉਹ ਉਨ੍ਹਾਂ ਦੇ “ਅਣਜਾਣ ਦੇਵਤੇ” ਦੀ ਅਸਲ ਪਛਾਣ ਅਤੇ ਯਿਸੂ ਦੇ ਜੀ ਉੱਠਣ ਦੀ ਮਹੱਤਤਾ ਬਾਰੇ ਦੱਸਣ ਲਈ ਵਿਚਾਰਾਂ ਦੇ ਕੇਂਦਰੀ ਬਜ਼ਾਰ ਵਿਚ ਦਾਖਲ ਹੋਇਆ।


ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:


• ਯਹੂਦੀਆਂ ਨੇ ਪੌਲੁਸ ਉੱਤੇ ਦੁਨੀਆਂ ਨੂੰ ਉਲਟਾਉਣ ਦਾ ਦੋਸ਼ ਲਗਾਇਆ। ਉਹ ਲੋਕ ਜੋ ਦੁਨਿਆਵੀ ਰਾਜਾਂ ਦੇ ਲਾਲਚੀ ਕਦਰਾਂ-ਕੀਮਤਾਂ ਨੂੰ ਤਰਜੀਹ ਦਿੰਦੇ ਹਨ, ਉਲਟ ਰਾਜ ਦਾ ਸੰਦੇਸ਼ ਉਹਨਾਂ ਲਈ ਪਰੇਸ਼ਾਨ ਕਰਨ ਵਾਲਾ ਹੈ। ਪਰ ਯਿਸੂ’ ਦੇ ਤਰੀਕੇ ਦੁਨੀਆਂ ਨੂੰ ਬਰਬਾਦ ਕਰਨ ਵਾਲ਼ੇ ਸਿਰਫ ਸ੍ਵੈ-ਕੇਂਦ੍ਰਿਤ ਕਦਰਾਂ-ਕੀਮਤਾਂ ਨੂੰ ਪਰੇਸ਼ਾਨ ਕਰਦੇ ਹਨ। ਜਿਵੇਂਕਿ, ਇਸ ਦੁਨੀਆਂ ਵਿੱਚ ਕਿਹੜੀ ਐਸੀ ਇੱਕ ਚੀਜ਼ ਹੈ ਜਿਸਨੂੰ ਇਲਾਜ ਦੀ ਜ਼ਰੂਰਤ ਹੈ? ਯਿਸੂ ਦੀਆਂ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਦੀ ਪਾਲਣਾ ਕਰਨ ਨਾਲ ਉੱਥੇ ਮੁੜ ਤਬਦੀਲੀ ਕਿਵੇਂ ਆਵੇਗੀ? ਇਸਨੂੰ ਪੂਰਾ ਕਰਨ ਲਈ ਕਿਹੜੀਆਂ ਕਦਰਾਂ-ਕੀਮਤਾਂ ਨੂੰ ਉਲਟਾਉਣ ਦੀ ਜ਼ਰੂਰਤ ਹੋਵੇਗੀ?


• ਰਸੂਲਾਂ ਦੇ ਕਰਤੱਬ 17:11-12 ਦੀ ਸਮੀਖਿਆ ਕਰੋ। ਬਰਿਯਾ ਵਾਸੀਆਂ ਨੇ ਕਿਹੜੀਆਂ ਐਸੀਆਂ ਦੋ ਆਦਰਸ਼ਕ ਗੱਲਾਂ ਕੀਤੀਆਂ ਜਿਨ੍ਹਾਂ ਨੇ ਉਹਨਾਂ ਨੂੰ ਇਹ ਸਿੱਟਾ ਕੱਢਣ ਵਿੱਚ ਮਦਦ ਕੀਤੀ ਕਿ ਯਿਸੂ ਅਸਲ ਵਿੱਚ ਹੀ ਮਸੀਹਾ ਸੀ? ਤੁਹਾਨੂੰ ਕੀ ਲਗਦਾ ਹੈ ਕੀ ਹੋਵੇਗਾ ਜੇਕਰ ਇਹਨਾਂ ਦੋ ਚੀਜ਼ਾਂ ਵਿੱਚੋਂ ਸਿਰਫ ਇੱਕ ਇਨਸਾਨ ਦੇ ਰਵੱਈਏਆਂ ਅਤੇ ਕਿਰਿਆਵਾਂ ਵਿੱਚ ਸਜੀਵ ਹੋਵੇ। ਤੁਹਾਡੇ ਲਈ ਇਹਨਾਂ ਦੋਹਾਂ ਰਵੱਈਏਆਂ ਅਤੇ ਕਿਰਿਆਵਾਂ ਵਿੱਚ ਵਧਣ ਲਈ ਇਹ ਵਿਵਹਾਰਕ ਤੌਰ ਤੇ ਕਿਸ ਤਰ੍ਹਾਂ ਦਿਖਾਈ ਦਵੇਗਾ?


• ਐਥਿਨਜ਼ ਵਿੱਚ ਪੌਲੁਸ ਦੇ ਸੰਦੇਸ਼ ਦੀ ਧਿਆਨ ਨਾਲ਼ ਸਮੀਖਿਆ ਕਰੋ। ਉਹ ਪਰਮੇਸ਼ਵਰ ਦੀ ਨੇੜਤਾ ਅਤੇ ਉਸਦੇ ਇਨਸਾਨੀਅਤ ਨਾਲ ਰਿਸ਼ਤੇ ਬਾਰੇ ਕੀ ਕਹਿੰਦਾ ਹੈ? ਪੌਲੁਸ ਇਨਸਾਨੀਅਤ ਦੀ ਪਛਾਣ ਅਤੇ ਮਕਸਦ ਬਾਰੇ ਕੀ ਕਹਿੰਦਾ ਹੈ? ਉਹ ਯਿਸੂ ਬਾਰੇ ਕੀ ਕਹਿੰਦਾ ਹੈ? ਪੌਲੁਸ ਦਾ ਸੰਦੇਸ਼ ਅੱਜ ਤੁਹਾਡੇ ਉੱਤੇ ਕਿਵੇਂ ਅਸਰ ਕਰਦਾ ਹੈ?


• ਆਪਣੇ ਪ੍ਰਤੀਬਿੰਬਾਂ ਨੂੰ ਪ੍ਰਾਰਥਨਾ ਵਿੱਚ ਬਦਲ਼ ਲਵੋ। ਤੁਹਾਨੂੰ ਬਣਾਉਣ ਲਈ ਪਰਮੇਸ਼ਵਰ ਦਾ ਧੰਨਵਾਦ ਕਰੋ। ਆਪਣੇ ਆਪ ਨੂੰ ਜਾਣਿਆ ਜਾਣ ਵਾਲਾ਼ ਅਤੇ ਨੇੜੇ ਬਣਾਉਣ ਲਈ ਉਸਦਾ ਧੰਨਵਾਦ ਕਰੋ। ਅਤੇ ਉਸ ਨੂੰ ਉਸ ਬਾਰੇ ਅਤੇ ਉਸ ਦੇ ਰਾਜ ਨੂੰ ਮੁੜ ਬਹਾਲ ਕਰਨ ਦੀ ਸ਼ਕਤੀ ਬਾਰੇ ਸਿੱਖਣ ਲਈ ਪਿਆਰ ਨਾਲ, ਧਿਆਨ ਨਾਲ ਅਤੇ ਪੋਥੀਆਂ ਨੂੰ ਪੜ੍ਹਨ ਲਈ ਲਗਨ ਦੀ ਮੰਗ ਕਰੋ।

Scripture

Day 12Day 14

About this Plan

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More