YouVersion Logo
Search Icon

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

DAY 10 OF 20

ਪੌਲੁਸ ਅਤੇ ਬਰਨਬਾਸ ਨੂੰ ਅੰਤਾਕਿਆ ਤੋਂ ਕੱਢੇ ਜਾਣ ਤੋਂ ਬਾਅਦ, ਉਹ ਯਿਸੂ’ ਦੇ ਰਾਜ ਦੀ ਖ਼ੁਸ਼ਖ਼ਬਰੀ ਲੈ ਕੇ ਇਕੋਨਿਯਮ ਸ਼ਹਿਰ ਗਏ। ਕੁਝ ਨੇ ਉਹਨਾਂ ਦੇ ਸੰਦੇਸ਼ ਉੱਤੇ ਵਿਸ਼ਵਾਸ ਕਰ ਲਿਆ,ਪਰ ਜਿਨ੍ਹਾਂ ਨੇ ਇਸਨੂੰ ਸਰਗਰੀ ਨਾਲ ਰੱਦ ਕੀਤਾ ਉਹ ਉਹਨਾਂ ਵਿਰੁੱਧ ਮੁਸੀਬਤ ਖੜ੍ਹੀ ਕਰਦੇ ਹਨ। ਚੀਜ਼ਾਂ ਇੰਨ੍ਹੀਆਂ ਜ਼ਿਆਦਾ ਗਰਮਾ ਗਈਆਂ ਕਿ ਪੂਰਾ ਸ਼ਹਿਰ ਇਸ ਮੁੱਦੇ ਦੇ ਉੱਤੇ ਵੰਡਿਆ ਗਿਆ। ਅਤੇ ਜਦੋਂ ਚੇਲੇ ਉਨ੍ਹਾਂ ਵਿਰੁੱਧ ਜਾਨੋਂ ਮਾਰਨ ਦੀਆਂ ਧਮਕੀਆਂ ਬਾਰੇ ਜਾਣੂ ਹੋ ਜਾਂਦੇ ਹਨ, ਉਹ ਲਾਇਕੋਨੀਆ, ਲਿਸਟ੍ਰਾ, ਡਰਬੇ ਅਤੇ ਆਸ ਪਾਸ ਦੇ ਖੇਤਰਾਂ ਵੱਲ਼ ਚਲੇ ਜਾਂਦੇ ਹਨ।


ਲੁਸਤ੍ਰਾ ਦੇ ਵਿੱਚ, ਪੌਲੁਸ ਇੱਕ ਆਦਮੀ ਨੂੰ ਮਿਲਦਾ ਹੈ ਜੋ ਕਦੇ ਪਹਿਲਾਂ ਚੱਲਿਆ ਹੀ ਨਹੀਂ। ਜਦੋਂ ਪੌਲੁਸ ਯਿਸੂ ਦੀ ਸ਼ਕਤੀ ਨਾਲ ਉਸ ਨੂੰ ਚੰਗਾ ਕਰ ਦਿੰਦਾ ਹੈ, ਤਾਂ ਲੋਕ ਗਲਤੀ ਨਾਲ਼ ਸੋਚਦੇ ਹਨ ਕਿ ਉਹ ਲਾਜ਼ਮੀ ਤੌਰ ਤੇ ਯੂਨਾਨੀ ਪਰਮੇਸ਼ਵਰ ਹੋਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਮਿਲਣ ਲਈ ਆਇਆ ਸੀ, ਇਸ ਲਈ ਉਹ ਉਸਦੀ ਪੂਜਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਪੌਲੁਸ ਅਤੇ ਬਰਨਬਾਸ ਕਾਹਲੀ ਨਾਲ਼ ਉਹਨਾਂ ਨੂੰ ਸਹੀ ਦੱਸਦੇ ਹਨ, ਇਹ ਜ਼ੋਰ ਪਾਉਂਦੇ ਹੋਏ ਕਿ ਸਿਰਫ਼ ਇੱਕ ਸੱਚਾ ਪਰਮੇਸ਼ਵਰ ਹੈ ਅਤੇ ਉਹ ਉਸਦੇ ਨੌਕਰ ਹਨ। ਪਰ ਲੋਕ ਇਸਨੂੰ ਸਹੀ ਤਰ੍ਹਾਂ ਨਹੀਂ ਸਮਝਦੇ,ਅਤੇ ਜਲਦ ਦੀ ਪੌਲੁਸ ਅਤੇ ਬਰਨਬਾਸ ਦੇ ਦੁਸ਼ਮਣਾਂ ਤੇ ਯਕੀਨ ਕਰ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਇਸ ਦੀ ਬਜਾਏ ਪੌਲੁਸ ਨੂੰ ਮਾਰ ਦੇਣਾ ਚਾਹੀਦਾ ਹੈ। ਉਹ ਪੌਲੁਸ 'ਤੇ ਉਦੋਂ ਤੱਕ ਪੱਥਰ ਸਿੱਟਦੇ ਹਨ ਜਦੋਂ ਤੱਕ ਕਿ ਉਹ ਬੇਹੋਸ਼ ਨਹੀਂ ਹੋ ਜਾਂਦਾ। ਉਹ ਮੰਨ੍ਹਦੇ ਹਨ ਕਿ ਉਹ ਮਰ ਗਿਆ ਹੈ ਅਤੇ ਉਸਦੀ ਦੇਹ ਨੂੰ ਖਿੱਚ ਕੇ ਲਿਸਟ੍ਰਾ ਤੋਂ ਬਾਹਰ ਲੈ ਜਾਂਦੇ ਹਨ। ਪੌਲੁਸ ਦੇ ਮਿੱਤਰ ਉਸਨੂੰ ਘੇਰ ਲੈਂਦੇ ਹਨ ਅਤੇ ਸ਼ਹਿਰ ਵਿੱਚ ਵਾਪਸ ਉਸਨੂੰ ਖੜ੍ਹਾ ਅਤੇ ਚਲਦਾ ਦੇਖ ਕੇ ਹੈਰਾਨ ਹੋ ਜਾਂਦੇ ਹਨ। ਅਗਲੇ ਦਿਨ, ਪੌਲੁਸ ਅਤੇ ਬਰਨਬਾਸ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਡਰਬੇ ਜਾਂਦੇ ਹਨ ਅਤੇ ਫੇਰ ਲਿਸਟ੍ਰਾ ਅਤੇ ਉਸਦੇ ਆਸ ਪਾਸ ਦੇ ਸ਼ਹਿਰਾਂ ਨੂੰ ਵਾਪਸ ਆਉਂਦੇ ਹਨ ਤਾਂ ਜੋ ਹਰ ਨਵੇਂ ਚਰਚ ਲਈ ਹੋਰ ਆਗੂ ਨਿਯੁਕਤ ਕੀਤੇ ਜਾ ਸਕਣ ਅਤੇ ਈਸਾਈਆਂ ਨੂੰ ਮੁਸ਼ਕਲਾਂ ਵਿੱਚ ਦ੍ਰਿੜ ਰਹਿਣ ਲਈ ਉਤਸ਼ਾਹਤ ਕੀਤਾ ਜਾ ਸਕੇ।


ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:


•ਅੱਜ ਦਾ ਪਾਠ ਪੜ੍ਹਨ ਤੋਂ ਬਾਅਦ ਤੁਹਾਨੂੰ ਕੀ ਦੰਗ,ਚਿੰਤਤ ਜਾਂ ਹੈਰਾਨ ਕਰਦਾ ਹੈ?


• ਚਰਚਾਂ ਨੂੰ ਮਜ਼ਬੂਤ ਕਰਨ ਲਈ ਰਸੂਲ ਦੁਆਰਾ ਸਾਂਝੇ ਕੀਤੇ ਗਏ ਸ਼ਬਦਾਂ ਨੂੰ ਦੇਖੋ (ਦੇਖੋ 14:22)। ਯਿਸੂ ਉੱਤੇ ਭਰੋਸਾ ਕਰਨ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ? ਇਹ ਸੰਦੇਸ਼ ਅੱਜ ਤੁਹਾਨੂੰ ਕਿਸ ਤਰ੍ਹਾਂ ਉਤਸਾਹਿਤ ਕਰਦਾ ਹੈ?


• ਆਪਣੇ ਪੜ੍ਹਨ ਅਤੇ ਵਿਚਾਰਾਂ ਨੂੰ ਪ੍ਰਾਰਥਨਾ ਵਿਚ ਬਦਲ ਲਵੋ। ਪਰਮੇਸ਼ਵਰ ਨਾਲ਼ ਗੱਲ ਕਰੋ ਕਿ ਕਿਹੜੀ ਗੱਲ ਨੇ ਹੈਰਾਨ ਕੀਤਾ ਅਤੇ ਤੁਸੀਂ ਉਸਦੇ ਸੰਦੇਸ਼ ਨਾਲ ਕਿਵੇਂ ਸਹਿਮਤ ਹੋ। ਆਪਣੇ ਡਰਾਂ ਬਾਰੇ ਇਮਾਨਦਾਰ ਰਹੋ,ਅਤੇ ਉਸਨੂੰ ਪੁੱਛੋ ਕਿ ਤੁਹਾਨੂੰ ਕਿਸ ਚੀਜ਼ ਉੱਤੇ ਦ੍ਰਿੜ ਰਹਿਣ ਦੀ ਜ਼ਰੂਰਤ ਹੈ।

Scripture

Day 9Day 11

About this Plan

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More