YouVersion Logo
Search Icon

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

DAY 9 OF 20

ਪਹਿਲੀ ਸਦੀ ਦੇ ਦੌਰਾਨ, ਮੈਡੀਟੇਰੀਅਨ ਦੇ ਆਲੇ-ਦੁਆਲੇ ਦੇ ਜ਼ਿਆਦਾਤਰ ਲੋਕ ਸੰਘਣੇ ਬੱਝਵੇਂ ਸ਼ਹਿਰਾਂ ਵਿੱਚ ਰਹਿੰਦੇ ਸਨ ਜੋ ਕਿ ਸਾਰੀਆਂ ਰੋਮਨ ਸਾਮਰਾਜ ਦਵਾਰਾ ਰਾਜ ਕੀਤੀਆਂ ਜਾਂਦੀਆਂ ਸਨ। ਹਰੇਕ ਸ਼ਹਿਰ ਅਨੇਕ ਸੱਭਿਆਚਾਰਾਂ, ਜਾਤੀਆਂ ਅਤੇ ਧਰਮਾਂ ਦਾ ਭਿੰਨ ਮਿਸ਼ਰਣ ਸੀ। ਇਸ ਕਰਕੇ, ਇੱਥੇ ਹਰ ਕਿਸਮ ਦੇ ਮੰਦਰ ਸਨ ਜਿਨ੍ਹਾਂ ਵਿੱਚ ਹਰ ਕਿਸਮ ਦੇ ਪਰਮੇਸ਼ਵਰ ਵਾਂ ਨੂੰ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ, ਅਤੇ ਹਰੇਕ ਵਿਅਕਤੀ ਦੇ ਅਲੱਗ ਪਰਮੇਸ਼ਵਰ ਸਨ ਜਿਨ੍ਹਾਂ ਪ੍ਰਤੀ ਉਹ ਆਪਣੀ ਵਫ਼ਾਦਾਰੀ ਰੱਖਦੇ ਸਨ। ਪਰ ਹਰ ਸ਼ਹਿਰ ਵਿੱਚ ਤੁਸੀਂ ਉਹਨਾਂ ਅਲਪਮਤ ਸਮੂਹਾਂ ਨੂੰ ਵੀ ਲੱਭ ਸਕਦੇ ਸੀ ਜੋ ਇਹਨਾਂ ਪਰਮੇਸ਼ਵਰ ਵਾਂ ਨੂੰ ਨਹੀਂ ਪੂਜਦੇ ਸਨ। ਇਸਰਾਏਲੀ, ਜੋ ਕਿ ਯਹੂਦੀ ਦੇ ਨਾਂ ਨਾਲ਼ ਵੀ ਜਾਣੇ ਜਾਂਦੇ ਹਨ, ਇਹ ਦਾਅਵਾ ਕਰਦੇ ਸਨ ਕਿ ਸਿਰਫ਼ ਇੱਕ ਸੱਚਾ ਪਰਮੇਸ਼ਵਰ ਸੀ, ਅਤੇ ਉਹਨਾਂ ਨੇ ਸਿਰਫ਼ ਉਸ ਇਕੱਲੇ ਦੀ ਪੂਜਾ ਕਰਨ ਦੀ ਮੰਗ ਕੀਤੀ।


ਇਹ ਸਾਰੇ ਸ਼ਹਿਰਾਂ ਨੂੰ ਸੜਕਾਂ ਦੇ ਨੈੱਟਵਰਕ ਨੇ ਜੋੜਿਆ ਹੋਇਆ ਸੀ ਜਿਸਨੂੰ ਰੋਮਨ ਸਾਮਰਾਜ ਨੇ ਬਣਾਇਆ ਸੀ, ਇਸ ਲਈ ਵਪਾਰ ਕਰਨ ਲਈ ਅਤੇ ਨਵੇਂ ਵਿਚਾਰਾਂ ਨੂੰ ਫੈਲਾਉਣ ਲਈ ਆਲੇ-ਦੁਆਲੇ ਜਾਣਾ ਅਸਾਨ ਸੀ। ਰਸੂਲ ਪੌਲੁਸ ਨੇ ਆਪਣੀ ਜ਼ਿੰਦਗੀ ਦਾ ਦੂਜਾ ਅੱਧ ਇਹ ਘੋਸ਼ਣਾ ਕਰਦੇ ਹੋਏ ਇਹਨਾਂ ਸੜਕਾਂ ਉੱਤੇ ਯਾਤਰਾ ਕਰਕੇ ਬਿਤਾਇਆ, ਕਿ ਇਸਰਾਏਲ ਦੇ ਪਰਮੇਸ਼ਵਰ ਨੇ ਕੌਮਾਂ ਉੱਤੇ ਇੱਕ ਨਵਾਂ ਰਾਜਾ ਨਿਯੁਕਤ ਕੀਤਾ ਸੀ, ਇੱਕ ਐਸਾ ਜਿਸਨੇ ਤਾਕਤ ਅਤੇ ਹਮਲਾਵਰਤਾ ਨਾਲ ਰਾਜ ਕਰਨ ਦੀ ਬਜਾਏ ਸ੍ਵੈ-ਕੁਰਬਾਨੀ ਦੇ ਪਿਆਰ ਨਾਲ ਰਾਜ ਕੀਤਾ। ਪੌਲੁਸ ਨੇ ਇਸ ਖ਼ਬਰ ਦੇ ਨਕੀਬ ਵਜੋਂ ਕੰਮ ਕੀਤਾ ਜਦੋਂ ਉਸਨੇ ਸਾਰੇ ਲੋਕਾਂ ਨੂੰ ਰਾਜਾ ਯਿਸੂ ਦੇ ਪਿਆਰ ਭਰੇ ਰਾਜ ਅਧੀਨ ਜੀਉਣ ਦਾ ਸੱਦਾ ਦਿੱਤਾ।


ਰਸੂਲਾਂ ਦੇ ਕਰਤੱਬ ਦਾ ਤੀਜਾ ਭਾਗ ਪੌਲੁਸ ਦੀ ਯਾਤਰਾ ਦੀਆਂ ਕਹਾਣੀਆਂ ਅਤੇ ਕਿਸ ਤਰ੍ਹਾਂ ਲੋਕਾਂ ਨੇ ਉਸਦਾ ਸੰਦੇਸ਼ ਪ੍ਰਾਪਤ ਕੀਤਾ, ਸਾਰਾ ਇਸ ਬਾਰੇ ਹੀ ਹੈ। ਇਸ ਭਾਗ ਵਿੱਚ, ਲੁਕਾ ਸਾਨੂੰ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਪੌਲੁਸ ਅਤੇ ਉਸਦੇ ਸਹਿਕਰਮੀ ਆਪਣੇ ਹੋਮਬੇਸ ਐਂਟੀਓਕ ਸ਼ਹਿਰ ਤੋਂ ਬਾਹਰ ਗਏ ਅਤੇ ਪੂਰੇ ਸਾਮਰਾਜ ਦੇ ਰਣਨੀਤਕ ਸ਼ਹਿਰਾਂ ਦੇ ਵਿੱਚ ਗਏ। ਹਰੇਕ ਸ਼ਹਿਰ ਵਿੱਚ, ਪੌਲੁਸ ਦਾ ਰਿਵਾਜ ਸੀ ਕਿ ਉਹ ਪਹਿਲਾਂ ਯਹੂਦੀ ਸਭਾ-ਘਰ ਵਿੱਚ ਜਾਂਦਾ ਸੀ, ਆਪਣੇ ਲੋਕਾਂ ਨੂੰ ਇਹ ਦਿਖਾਉਣ ਲਈ ਕਿ ਯਿਸੂ ਕਿਵੇਂ ਇਬਰਾਨੀ ਬਾਈਬਲ ਦੀ ਮਸੀਹਾਈ ਦੀ ਪੂਰਤੀ ਸੀ। ਕੁਝ ਨੇ ਉਸਦੇ ਸੰਦੇਸ਼ ਉੱਤੇ ਵਿਸ਼ਵਾਸ ਕਰ ਲਿਆ ਅਤੇ ਯਿਸੂ’ ਦੇ ਰਾਜ ਅਧੀਨ ਰਹਿਣਾ ਸ਼ੁਰੂ ਕਰ ਦਿੱਤਾ, ਪਰ ਬਾਕੀਆਂ ਨੇ ਪੌਲੁਸ ਦੇ ਸੰਦੇਸ਼ ਦਾ ਵਿਰੋਧ ਕੀਤਾ। ਕੁਝ ਯਹੂਦੀ ਈਰਖਾ ਮਹਿਸੂਸ ਕਰਦੇ ਸਨ ਅਤੇ ਚੇਲਿਆਂ ਉੱਤੇ ਝੂਠੇ ਇਲਜ਼ਾਮ ਲਗਾਉਂਦੇ ਸਨ, ਜਦਕਿ ਕੁਝ ਗੈਰ-ਯਹੂਦੀਆਂ ਨੇ ਇਹ ਮਹਿਸੂਸ ਕੀਤਾ ਕਿ ਉਹਨਾਂ ਦੇ ਰੋਮਨ ਜੀਵਨ ਦੇ ਤਰੀਕੇ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਉਹਨਾਂ ਨੇ ਚੇਲਿਆਂ ਨੂੰ ਭਜਾ ਦਿੱਤਾ। ਪਰ ਵਿਰੋਧੀ ਧਿਰ ਨੇ ਯਿਸੂ ਦੇ ਅੰਦੋਲਨ ਨੂੰ ਕਦੇ ਨਹੀਂ ਰੋਕਿਆ। ਦਰਅਸਲ, ਅੱਤਿਆਚਾਰਾਂ ਨੇ ਅਸਲ ਵਿੱਚ ਇਸਨੂੰ ਨਵੇਂ ਸ਼ਹਿਰਾਂ ਵਿੱਚ ਅੱਗੇ ਪਹੁੰਚਾਉਣ ਦਾ ਕੰਮ ਕੀਤਾ। ਖੁਸ਼ੀ ਅਤੇ ਪਵਿੱਤਰ ਆਤਮਾ ਨਾਲ਼ ਭਰੇ ਹੋਏ, ਚੇਲੇ ਅੱਗੇ ਵਧਦੇ ਰਹੇ।


ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:


• ਪੌਲੂਸ ਦੇ ਸੰਦੇਸ਼ ਦੀ ਧਿਆਨ ਨਾਲ਼ ਸਮੀਖਿਆ ਕਰੋ (ਆਯਤਾਂ ਦੇਖੋ 13:40)। ਇਹ ਵੇਖੋ ਕਿ ਕਿਹੜੀਆਂ ਪੁਰਾਣੀਆਂ ਵਸੀਅਤ ਦੀਆਂ ਕਹਾਣੀਆਂ, ਜਾਣਕਾਰੀਆਂ, ਅਤੇ ਹਵਾਲੇ ਉਸਨੇ ਉਦਾਹਰਨ ਦੇਣ ਲਈ ਚੁਣੇ ਤਾਂਕਿ ਉਹ ਇਹ ਦਿਖਾ ਸਕੇ ਯਿਸੂ ਹੀ ਉਹ ਰਾਜਾ ਹੈ ਜਿਸਦਾ ਇਸਰਾਏਲ ਇੰਤਜ਼ਾਰ ਕਰ ਰਿਹਾ ਸੀ। ਤੁਸੀਂ ਕੀ ਦੇਖਦੇ ਹੋ?


• ਕੀ ਤੁਸੀਂ ਕਦੇ ਕਿਸੇ ਹੋਰ ਨੂੰ ਤਵੱਜੋ ਮਿਲਣ ਤੇ ਈਰਖਾ ਮਹਿਸੂਸ ਕੀਤੀ ਜਿਵੇਂ ਉਹਨਾਂ ਨੇ ਉਹਨਾਂ ਦੇ ਤੋਹਫ਼ਿਆਂ ਨੂੰ ਵਰਤਿਆ ਅਤੇ ਯਿਸੂ ਨੂੰ ਮੰਨ੍ਹਣ ਲੱਗ ਗਏ? ਕੁਝ ਧਾਰਮਿਕ ਆਗੂਆਂ ਦੀ ਪ੍ਰਤੀਕ੍ਰਿਆ ਦੀ ਸਮੀਖਿਆ ਕਰੋ (ਦੇਖੋ 13:42-50) ਅਤੇ ਚੇਲਿਆਂ ਦੇ ਜਵਾਬ ਦੀ (ਦੇਖੋ13:51-52)। ਇਹ ਤੁਹਾਨੂੰ ਕਿਵੇਂ ਅੱਜ ਉਤਸ਼ਾਹਿਤ ਕਰਦਾ ਹੈ ਜਾਂ ਚੁਣੌਤੀ ਦਿੰਦਾ ਹੈ?


• ਯਿਸੂ ਦਾ ਮਕਸਦ ਏਕਤਾ ਲਿਆਉਣਾ ਹੈ, ਪਰ ਉਸਨੂੰ ਪਤਾ ਹੈ ਕਿ ਉਸਦਾ ਸੰਦੇਸ਼ ਹਿੰਸਕ ਤੌਰ ਤੇ ਕੁਝ ਦਵਾਰਾ ਨਾਮਨਜ਼ੂਰ ਕਰ ਦਿੱਤਾ ਜਾਵੇਗਾ,ਇਸ ਲਈ ਉਹ ਇਸਦੇ ਅਨੁਸਾਰ ਹੀ ਆਪਣੇ ਚੇਲਿਆਂ ਨੂੰ ਨਿਰਦੇਸ਼ ਦਿੰਦਾ ਹੈ। ਯਿਸੂ’ ਦੇ ਸ਼ਬਦਾਂ ਦੇ ਲੁਕਾ ਦੇ ਪਹਿਲੇ ਅਧਯਾਯ ਦੇ ਖਾਤੇ ਦੀ ਰੋਸ਼ਨੀ ਵਿੱਚ ਅੱਜ ਪੜ੍ਹੇ ਹੋਏ ਦੀ ਸਮੀਖਿਆ ਕਰੋ (ਦੇਖੋ ਲੁਕਾ10:5-16)। ਤੁਸੀਂ ਕੀ ਵੇਖਦੇ ਹੋ?


• ਰਸੂਲਾਂ ਦੇ ਕਰਤੱਬ 13:38-39 ਨੂੰ ਆਪਣੀ ਖ਼ੁਦ ਦੀ ਲਿਖਾਈ ਵਿੱਚ ਕਾਪੀ ਕਰੋ ਅਤੇ ਉਸਨੂੰ ਐਸੀ ਜਗ੍ਹਾ ਤੇ ਰੱਖੋ ਜਿੱਥੇ ਤੁਸੀਂ ਉਸਨੂੰ ਪੂਰਾ ਹਫਤਾ ਦੇਖ ਸਕੋ। ਯਿਸੂ ਉਹਨਾਂ ਤਰੀਕਿਆਂ ਨਾਲ਼ ਪੂਰੀ ਤਰ੍ਹਾਂ ਮੁਆਫੀ ਅਤੇ ਆਜ਼ਾਦੀ ਦੀ ਪੇਸ਼ਕਸ਼ ਦਿੰਦਾ ਹੈ ਜੋ ਪੁਰਾਣਾ ਇਕਰਾਰ ਨਾਮਾ ਨਹੀਂ ਦੇ ਸਕਦਾ। ਕੀ ਯਿਸੂ ਤੋਂ ਇਲਾਵਾ ਕੁਝ ਹੈ ਜਿਸਦੇ ਵੱਲ਼ ਤੁਸੀਂ ਮਦਦ, ਉਮੀਦ, ਆਜ਼ਾਦੀ ਲਈ ਦੇਖਦੇ ਹੋ? ਹੁਣੇ ਪਰਮੇਸ਼ਵਰ ਨਾਲ਼ ਉਸ ਬਾਰੇ ਗੱਲ ਕਰੋ। ਇਸ ਬਾਰੇ ਦੇਖਣ ਲਈ ਉਸਤੋਂ ਮਦਦ ਦੀ ਮੰਗ ਕਰੋ ਅਤੇ ਉਸਨੂੰ ਆਪਣੇ ਜੀਵਨ ਦਾ ਇਕਲੋਤਾ ਸੱਚਾ ਰਾਜਾ ਹੋਣ ਦਾ ਸਨਮਾਨ ਦਵੋ।

Scripture

Day 8Day 10

About this Plan

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More