YouVersion Logo
Search Icon

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

DAY 8 OF 20

ਰਸੂਲਾਂ ਦੇ ਕਰਤੱਬ ਦੇ ਇਸ ਬਿੰਦੂ ਤੇ, ਨਵੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਕਿਵੇਂ ਅੰਤਾਕਿਆ ਦੇ ਵਪਾਰਿਕ ਸ਼ਹਿਰ ਵਿੱਚ ਬਹੁਤ ਸਾਰੇ ਗੈਰ-ਯਹੂਦੀ ਲੋਕ ਯਿਸੂ ਦੇ ਪੈਰੋਕਾਰ ਬਣ ਰਹੇ ਹਨ। ਇਸ ਲਈ ਯਰੂਸ਼ਲਮ ਦੇ ਚੇਲਿਆਂ ਨੇ ਇਹਦੀ ਜਾਂਚ-ਪੜਤਾਲ ਕਰਨ ਦੇ ਲਈ ਇੱਕ ਬਰਨਬਾਸ ਨਾਮ ਦੇ ਬੰਦੇ ਨੂੰ ਭੇਜਿਆ। ਉਹ ਅੰਤਾਕਿਆ ਪਹੁੰਚਿਆ, ਉਸਨੇ ਪਾਇਆ ਕਿ ਸੰਸਾਰ ਦੇ ਅਨੇਕਾਂ ਸਥਾਨਾਂ ਦੇ ਲੋਕਾਂ ਨੇ ਯਿਸੂ ਦੇ ਮਾਰਗ ਨੂੰ ਸਿੱਖ ਲਿਆ ਹੈ। ਇੱਥੇ ਬਹੁਤ ਸਾਰੇ ਨਵੇਂ ਅਨੁਯਾਯੀ ਹਨ ਅਤੇ ਕਰਨ ਦੇ ਲਈ ਬਹੁਤ ਕੁਝ ਹੈ, ਇਸ ਲਈ ਬਰਨਬਾਸ ਨੇ ਅੰਤਾਕਿਆ ਵਿੱਚ ਆਪਣੇ ਨਾਲ ਆ ਕੇ ਇਕ ਸਾਲ ਤੱਕ ਪੜ੍ਹਾਉਣ ਦੇ ਲਈ ਸੌਲ ਦੀ ਭਰਤੀ ਕੀਤੀ।


ਅੰਤਾਕਿਆ ਉਹ ਸਥਾਨ ਹੈ ਜਿੱਥੇ ਯਿਸੂ ਦੇ ਪੈਰੋਕਾਰਾਂ ਨੂੰ ਸਭਤੋਂ ਪਹਿਲਾਂ ਮਸੀਹੀ, "ਪਹਿਲੇ ਮਸੀਹੀ" ਕਿਹਾ ਗਿਆ। ਅੰਤਾਕਿਆ ਦੀ ਕਲੀਸਿਆ ਪਹਿਲਾ ਅੰਤਰਰਾਸ਼ਟਰੀ ਯਿਸੂ ਸਮਾਜ ਹੈ। ਹੁਣ ਇਹ ਕਲੀਸਿਆ ਸਿਰਫ ਯਰੂਸ਼ਲਮ ਤੋਂ ਆਏ ਮਸੀਹੀ ਯਹੂਦੀਆਂ ਦੇ ਲਈ ਹੀ ਨਹੀਂ ਰਹਿ ਗਿਆ ਹੈ; ਇਹ ਹੁਣ ਇਕ ਬਹੁਪੱਖੀ ਲਹਿਰ ਹੈ ਜੋ ਪੂਰੀ ਦੁਨੀਆਂ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਉਨਹਾਂ ਦੀ ਚਮੜੀ ਦਾ ਰੰਗ, ਭਾਸ਼ਾਵਾਂ, ਅਤੇ ਸੱਭਿਆਚਾਰ ਵੱਖਰੇ ਹਨ, ਪਰ ਉਹਨਾਂ ਦਾ ਵਿਸ਼ਵਾਸ ਇੱਕੋ ਜਿਹਾ ਹੈ, ਜੋ ਕਿ ਸਾਰੇ ਦੇਸ਼ਾਂ ਦੇ ਰਾਜਾ ਦੀ ਖੁਸ਼ ਖਬਰੀ ਤੇ ਕੇਂਦ੍ਰਿਤ ਹੈ, ਜੋ ਹੈ ਸਲੀਬ ਤੇ ਚੜ੍ਹਾਇਆ ਗਿਆ ਅਤੇ ਉਬਰਿਆ ਹੋਯਾ ਯਿਸੂ। ਪਰ ਚਰਚ ਦਾ ਨਵਾਂ ਸੰਦੇਸ਼ ਅਤੇ ਉਹਨਾਂ ਦੇ ਜੀਵਨ ਦਾ ਨਵਾਂ ਤਰੀਕਾ ਉਲਝਣ ਵਾਲ਼ਾ ਹੈ, ਅਤੇ ਇੱਥੇ ਤੱਕ ਕਿ ਹਰ ਸਾਧਾਰਣ ਰੋਮਨ ਨਾਗਰਿਕ ਲਈ ਧਮਕੀ ਭਰਿਆ ਹੈ। ਅਤੇ ਰਾਜਾ ਹੇਰੋਦੇਸ, ਰੋਮਨ ਸਾਮਰਾਜ ਦਾ ਕਠਪੁਤਲੀ ਰਾਜਾ, ਮਸੀਹੀਆਂ ਨਾਲ਼ ਬਦਸਲੂਕੀ ਅਤੇ ਉਹਨਾਂ ਨੂੰ ਮਾਰਨਾ ਸ਼ੁਰੂ ਕਰਦਾ ਹੈ। ਰਾਜਾ ਜਿੰਨ੍ਹਾ ਜ਼ਿਆਦਾ ਦੇਖਦਾ ਹੈ ਕਿ ਉਸਦਾ ਮਸੀਹੀਆਂ ਉੱਤੇ ਅੱਤਿਆਚਾਰ ਕੁਝ ਯਹੂਦੀ ਆਗੂਆਂ ਨੂੰ ਖ਼ੁਸ਼ ਕਰਦਾ ਹੈ, ਉਹ ਇਹ ਕਰਨਾ ਹੋਰ ਜ਼ਾਰੀ ਰੱਖਦਾ ਹੈ, ਜੋ ਆਖਰਕਾਰ ਪਤਰਸ ਦੀ ਗ੍ਰਿਫਤਾਰੀ ਦੀ ਅਗਵਾਈ ਕਰਦਾ ਹੈ। ਪਤਰਸ ਦੀ ਜ਼ਿੰਦਗੀ ਲਾਈਨ ਤੇ ਹੈ, ਪਰ ਉਸਦੇ ਮਿੱਤਰ ਉਸਦੀ ਰਿਹਾਈ ਦੀ ਦਿਲੋਂ ਪ੍ਰਾਰਥਨਾ ਕਰਦੇ ਹਨ। ਜਦੋਂ ਹੇਰੋਦ ਨੇ ਪਤਰਸ ਨੂੰ ਹਿੰਸਕ ਭੀੜ ਦੇ ਅੱਗੇ ਕਰਨ ਦੀ ਯੋਜਨਾ ਬਣਾਈ ਉਸਤੋਂ ਇੱਕ ਰਾਤ ਪਹਿਲਾਂ, ਇੱਕ ਦੂਤ ਉਸਦੀ ਸੈੱਲ ਦਾ ਦੌਰਾ ਕਰਦਾ ਹੈ, ਉਸਦੀਆਂ ਜੰਜ਼ੀਰਾਂ ਤੋੜ ਕੇ ਉਸਨੂੰ ਜੇਲ ਤੋਂ ਬਾਹਰ ਲੈ ਜਾਂਦਾ ਹੈ।


ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:


• ਕੀ ਵਿਚਾਰ, ਸਵਾਲ, ਜਾਂ ਸਮਝ ਆਉਂਦੀ ਹੈ ਜਿਵੇਂ ਹੀ ਤੁਸੀਂ ਅੱਜ ਦੇ ਚੁਣੇ ਹੋਏ ਅੰਸ਼ਾਂ ਨੂੰ ਪੜ੍ਹਦੇ ਹੋ।


• ਰਸੂਲਾਂ ਦੇ ਕਰਤੱਬ 5:18-25 ਦੀ ਆਯਤਾਂ 12:4 ਨਾਲ਼ ਤੁਲਨਾ ਕਰੋ। ਤੁਸੀਂ ਕਿਉਂ ਸੋਚਦੇ ਹੋ ਕਿ ਹੇਰੋਦ ਨੇ ਸਿਪਾਹੀਆਂ ਦੀ ਚਾਰ ਟੁਕੜੀਆਂ ਨੂੰ ਪਤਰਸ ਦੀ ਰਾਖੀ ਕਰਨ ਦਾ ਹੁਕਮ ਦਿੱਤਾ ? ਇਹ ਤੁਹਾਨੂੰ ਹੇਰੋਦ ਬਾਰੇ ਅਤੇ ਉਸਦੀ ਸਥਿਤੀ ਬਾਰੇ ਸਮਝ ਉੱਤੇ ਕੀ ਦੱਸਦਾ ਹੈ?


• ਜਿਸ ਰਾਤ ਪਤਰਸ ਨੂੰ ਦੂਤ ਨੇ ਜਗਾਇਆ ਉਸ ਰਾਤ ਨੂੰ ਜੇਲ ਦੇ ਸੈੱਲ ਵਿੱਚ ਹੋਣ ਦੀ ਕਲਪਨਾ ਕਰਨ ਲਈ ਸਮਾਂ ਕੱਢੋ। ਤੁਸੀਂ ਕੀ ਸੋਚਦੇ ਹੋ ਕਿ ਉਹ ਕਿਸ ਤਰ੍ਹਾਂ ਦਾ ਹੋਵੇਗਾ? ਹੁਣ ਕਲਪਨਾ ਕਰੋ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਲ਼ ਹੋ ਜੋ ਪਤਰਸ ਦੀ ਰਿਹਾਈ ਲਈ ਪ੍ਰਾਰਥਨਾ ਕਰ ਰਹੇ ਹਨ। ਤੁਸੀਂ ਉਦੋਂ ਕੀ ਕੀਤਾ ਹੁੰਦਾ ਜਦੋਂ ਪਤਰਸ ਨੇ ਦਰਵਾਜ਼ੇ ਨੂੰ ਖੜਕਾਉਣਾ ਸ਼ੁਰੂ ਕੀਤਾ?


• ਹੇਰੋਦੇਸ ਨੂੰ ਭੀੜ ਦਾ ਆਦਰ ਕਰਦੇ ਹੋਏ ਅਤੇ ਇੱਕ ਸੱਚੇ ਪਰਮੇਸ਼ਵਰ ਦਾ ਨਿਰਾਦਰ ਕਰਦੇ ਹੋਏ ਵੇਖੋ। ਅਧਿਆਏ ਦੇ ਸ਼ੁਰੂ (12:1-4) ਹੋਣ ਦੇ ਤਰੀਕੇ ਦੀ ਪਾਠ ਦੇ ਖ਼ਤਮ (12:22-23) ਹੋਣ ਦੇ ਤਰੀਕੇ ਨਾਲ ਤੁਲਨਾ ਕਰੋ ਅਤੇ ਵਿਅੰਗ ਉੱਤੇ ਵਿਚਾਰ ਕਰੋ। ਇਸ ਉੱਤੇ ਵੀ ਧਿਆਨ ਦਵੋ ਕਿ ਕਿਵੇਂ ਅਤੇ ਕਿਉਂ ਦੂਤਾਂ ਨੇ ਇਸ ਪਾਠ (12:7-8 ਅਤੇ12:12:23) ਦੇ ਪਾਤਰਾਂ ਨਾਲ ਗੱਲਪਬਾਤ ਕੀਤੀ। ਤੁਸੀਂ ਕੀ ਵੇਖਦੇ ਹੋ?


• ਆਪਣੇ ਪੜ੍ਹਨ ਅਤੇ ਵਿਚਾਰਾਂ ਨੂੰ ਪ੍ਰਾਰਥਨਾ ਵਿਚ ਬਦਲ ਲਵੋ। ਸ਼ੁਕਰਗੁਜ਼ਾਰੀ ਜ਼ਾਹਰ ਕਰੋ ਅਤੇ ਪਰਮੇਸ਼ਵਰ ਨੂੰ ਆਪਣੀ ਜ਼ਿੰਦਗੀ ਲਈ ਮਾਣ ਦਵੋ ਅਤੇ ਉਸਦੀ ਸ਼ਲਾਘਾ ਕਰੋ। ਸਤਾਏ ਗਏ ਚਰਚ ਲਈ, ਉਹਨਾਂ ਦੀ ਉਮੀਦ ਲਈ,ਲਗਨ ਅਤੇ ਮੁਕਤੀ ਲਈ ਵੀ ਪ੍ਰਾਰਥਨਾ ਕਰੋ।

Day 7Day 9

About this Plan

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More