BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample
ਇਸ ਅਗਲੇ ਭਾਗ ਵਿੱਚ, ਲੁਕਾ ਦਰਸਾਉਂਦਾ ਹੈ ਕਿ ਇਸਤੀਫਾਨ ਦਾ ਦੁਖਦਾਈ ਕਤਲ ਯਿਸੂ ਦੀ ਲਹਿਰ ਨੂੰ ਨਹੀਂ ਰੋਕ ਸਕਿਆ। ਅਸਲ ਵਿੱਚ, ਅੱਤਿਆਚਾਰਾਂ ਦੇ ਅਸਰ ਕਾਰਨ ਬਹੁਤ ਸਾਰੇ ਚੇਲੇ ਯਰੂਸ਼ਲਮ ਤੋ ਬਾਹਰ ਯਹੂਦਾ ਅਤੇ ਸਾਮਰਿਆ ਦੇ ਗੈਰ-ਯਹੂਦੀ ਇਲਾਕਿਆਂ ਵਿਚ ਖਿੰਡ-ਪੁੰਡ ਗਏ। ਜਿਵੇਂਕਿ ਚੇਲੇ ਬਾਹਰ ਚਲੇ ਗਏ, ਉਹ ਆਪਣੇ ਨਾਲ ਪਰਮੇਸ਼ਵਰ ਦੇ ਰਾਜ ਦੇ ਸੁਨੇਹੇ ਨੂੰ ਲੈ ਕੇ ਆਉਂਦੇ ਨੇ, ਜਿਵੇਂ ਕਿ ਯਿਸੂ ਨੇ ਉਹਨਾਂ ਨੂੰ ਇਹ ਕਰਨ ਦਾ ਹੁਕਮ ਦਿੱਤਾ ਹੋਵੇ। ਚੇਲੇ ਯਿਸੂ’ ਦੀ ਕਹਾਣੀ ਦੀ ਘੋਸ਼ਣਾ ਕਰਦੇ ਹਨ, ਅਤੇ ਲੋਕ ਚਮਤਕਾਰੀ ਢੰਗ ਦੇ ਨਾਲ ਮੁਕਤ ਅਤੇ ਚੰਗੇ ਹੋਏ ਹਨ। ਇੱਕ ਮਸ਼ਹੂਰ ਜਾਦੂਗਰ ਵੇਖਦਾ ਹੈ ਕਿ ਪਰਮੇਸ਼ਵਰ ਦੀ ਸ਼ਕਤੀ ਉਸਦੀ ਸ਼ਕਤੀ ਤੋ ਵਧੇਰੀ ਮਹਾਨ ਹੈ, ਅਤੇ ਏਥਿਓਪਿਆ ਦੀ ਰਾਣੀ ਦੀ ਕਚਹਿਰੀ ਦੇ ਅਧਿਕਾਰੀ ਨੇ ਬਪਤਿਸਮਾ ਲਿਆ ਹੋਇਆ ਹੈ। ਰਾਜ ਵਧਦਾ ਜਾ ਰਿਹਾ ਹੈ ਅਤੇ ਕੁਝ ਵੀ ਪਰਮੇਸ਼ਵਰ ਦੀ ਯੋਜਨਾ ਨੂੰ ਉਲਟਾ ਨਹੀਂ ਸਕਦਾ, ਇੱਥੇ ਤਕ ਕਿ ਉਹ ਆਦਮੀ ਵੀ ਨਹੀਂ ਜਿਸਦਾ ਨਾ ਸੌਲ ਸੀ, ਜੋ ਕਿ ਇੱਕ ਧਾਰਮਿਕ ਆਗੂ ਸੀ ਜਿਸਨੇ ਯਿਸੂ ਨੂੰ ਮੰਨ੍ਹਣ ਵਾਲਿਆਂ ਨੂੰ ਉਹਨਾਂ ਦੇ ਘਰੋਂ ਬਾਹਰ ਕੱਢਿਆ ਅਤੇ ਜੇਲਾਂ ਵਿੱਚ ਪਾਇਆ।
ਜਿਵੇਂ ਕਿ ਸੌਲੁਸ ਹੋਰ ਚੇਲਿਆਂ ਨੂੰ ਲੈਣ ਦੇ ਲਈ ਦੰਮਿਸਕ ਦੀ ਯਾਤਰਾ ਕਰ ਰਿਹਾ ਸੀ, ਉਸਨੂੰ ਅੰਨ੍ਹਾ ਕਰ ਦੇਣ ਵਾਲੀ ਇੱਕ ਰੋਸ਼ਨੀ ਅਤੇ ਸਵਰਗ ਤੋ ਆਈ ਇਕ ਅਵਾਜ਼ ਨੇ ਰੋਕ ਦਿੱਤਾ। ਇੱਥੇ ਜੀ ਉੱਠਿਆ ਹੋਇਆ ਯਿਸੂ ਖ਼ੁਦ ਸੌਲੁਸ ਨੂੰ ਪੱਛ ਰਿਹਾ ਹੈ ਕਿ ਉਹ ਉਸਦੇ ਖਿਲਾਫ਼ ਕਿਉਂ ਲੜ ਰਿਹਾ ਹੈ। ਇਸ ਮਿਲਣ ਅਤੇ ਅਚੰਭਿਤ ਕਰਣ ਵਾਲੇ ਸੰਕੇਤਾਂ ਨੇ ਸੌਲੁਸ ਦੇ ਦਿਮਾਗ ਵਿਚ ਬਹੁਤ ਵੱਡਾ ਬਦਲਾਵ ਲਾ ਦਿੱਤਾ ਕਿ ਅਸਲ ਵਿਚ ਯਿਸੂ ਹੈ ਕੋਣ। ਸੌਲ ਦੀਆਂ ਯੋਜਨਾਵਾਂ ਉਲਟ ਗਈਆਂ। ਦਮਿਸ਼ਕ ਵਿਚ ਯਿਸੂ ਨੂੰ ਮੰਨ੍ਹਣ ਵਾਲਿਆਂ ਨੂੰ ਸਤਾਉਣ ਦੀ ਬਜਾਏ, ਸੌਲੁਸ ਵਿੱਚੋਂ ਹੀ ਇੱਕ ਬਣ ਗਿਆ ਅਤੇ ਤੁਰੰਤ ਹੀ ਘੋਸ਼ਣਾ ਕਰਨੀ ਸ਼ੁਰੂ ਕਰ ਦਿੱਤੀ ਕਿ ਯਿਸੂ ਪਰਮੇਸ਼ਵਰ ਦਾ ਪੁੱਤਰ ਹੈ।
ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:
• ਪਤਰਸ ਦੇ ਸੰਵਾਦ ਦੀ ਸਮੀਖਿਆ ਜਾਦੂਗਰ ਸਮਊਨ ਦੇ ਨਾਲ ਕਰੋ (ਵੇਖੋ 8:18-24)। ਤੁਸੀਂ ਕੀ ਵੇਖਦੇ ਹੋ? ਤੁਸੀਂ ਕਿਉਂ ਸੋਚਦੇ ਹੋ ਕਿ ਸਮਊਨ ਪਵਿੱਤਰ ਆਤਮਾ ਚਾਹੁੰਦਾ ਸੀ? ਇਕ ਤੋਹਫ਼ੇ ਅਤੇ ਖਰੀਦਦਾਰੀ ਵਿਚ ਕੀ ਅੰਤਰ ਹੁੰਦਾ ਹੈ? ਇਹ ਕਿਸ ਪ੍ਰਕਾਰ ਵਿਸ਼ਵਾਸ ਹੈ ਕਿ ਤੁਸੀਂ ਪਰਮੇਸ਼ਵਰ ਨੂੰ ਬੰਧਨ ਦੇ ਸਮਾਨ ਕਮਾ ਸਕਦੇ ਹੋ ਜਾਂ ਖਰੀਦ ਸਕਦੇ ਹੋ (8:23)?
• ਫਿਲਿਪੁਸ ਦੇ ਸੰਵਾਦ ਦੀ ਸਮੀਖਿਆ ਕਚਹਿਰੀ ਦੇ ਅਧਿਕਾਰੀ ਨਾਲ ਕਰੋ (ਵੇਖੋ 8:30-37)। ਕਚਹਿਰੀ ਦੇ ਅਧਿਕਾਰੀ ਨੇ ਯਸਾਯਾਹ ਦੀ ਸੂਚੀ-ਪਤਰ ਬਾਰੇ ਸਵਾਲ ਪੁੱਛੇ ਸਨ, ਅਤੇ ਫ਼ਿਲਿਪੁਸ ਨੇ ਯਿਸੂ ਬਾਰੇ ਖ਼ਬਰ ਸੁਣਾਉਂਦੇ ਹੋਏ ਘੋਸ਼ਣਾ ਕੀਤੀ ਸੀ। ਆਪਣੇ ਲਈ ਸੂਚੀ-ਪੱਤਰ ਪੜ੍ਹੋ ਅਤੇ ਨਿਰੀਖਣ ਕਰੋ (ਵੇਖੋ ਯਸਾਯਾਹ 53)। ਯਸਾਯਾਹ 53 ਨੇ ਯਿਸੂ ਦਾ ਵਰਣਨ ਕਿਵੇਂ ਕੀਤਾ?
• ਲੁਕਾ ਦੇ ਸੌਲੁਸ ਦੀ ਯਾਤਰਾ ਦੇ ਇਰਾਦੇ ਦੇ ਵੇਰਵੇ ਦੀ ਤੁਲਨਾ (ਵੇਖੋ 9:1-2) ਸੌਲੁਸ ਦੀ ਅਸਲ ਯਾਤਰਾ ਦੇ ਅਨੁਭਵ ਨਾਲ ਕਰੋ (ਵੇਖੋ 9:20-24)। ਕੀ ਤੁਸੀਂ ਮਿਲਾਨ ਕਰ ਸਕਦੇ ਹੋ? ਪਰਮੇਸ਼ਵਰ ਨੇ ਜੀਵਨ ਵਿਚ ਤੁਹਾਨੂੰ ਅਤੇ ਤੁਹਾਡੀ ਯੋਜਨਾਵਾਂ ਨੂੰ ਕਿਵੇਂ ਬਦਲਿਆ ਹੈ?
• ਆਪਣੇ ਪੜ੍ਹਨ ਅਤੇ ਵਿਚਾਰਾਂ ਨੂੰ ਪ੍ਰਾਰਥਨਾ ਵਿਚ ਬਦਲ ਲਵੋ। ਪਰਮੇਸ਼ਵਰ ਨਾਲ ਗੱਲ ਕਰੋ ਕਿ ਕਿਸ ਹੈਰਾਨੀ ਨਾਲ ਪ੍ਰੇਰਿਤ ਹੋਏ ਹੋ। ਆਪਣੀ ਯੋਜਨਾਵਾਂ ਨੂੰ ਉਸਦੇ ਪ੍ਰਤੀ ਵਚਨਬੱਧ ਕਰੋ ਅਤੇ ਉਸਨੂੰ ਤੁਹਾਡੇ ਦ੍ਰਿਸ਼ਟੀਕੋਣ ਨੂੰ ਇਸ ਬਾਰੇ ਜਾਣ ਲੈਣ ਦਿਉ ਕਿ ਉਹ ਕੋਣ ਹੈ।
About this Plan
ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More