YouVersion Logo
Search Icon

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

DAY 5 OF 20

ਰਾਜ ਦਾ ਸੁਨੇਹਾ ਪੂਰੇ ਯਰੂਸ਼ਲਮ ਵਿਚ ਫੈਲਦਾ ਹੈ, ਅਤੇ ਚੇਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੋਰ ਜ਼ਿਆਦਾ ਆਗੂਆਂ ਦੀ ਲੋੜ ਹੈ, ਇਸ ਲਈ ਇਸਤੀਫਾਨ ਨਾਮ ਦਾ ਇੱਕ ਆਦਮੀ ਗਰੀਬਾਂ ਦੀ ਸੇਵਾ ਕਰਨ ਲਈ ਅੱਗੇ ਵਧਦਾ ਹੈ ਕਿਉਂਕਿ ਰਸੂਲ ਲਗਾਤਾਰ ਯਿਸੂ ਦੇ ਸੁਨੇਹੇ ਨੂੰ ਸਾਂਝਾ ਕਰਦੇ ਰਹਿੰਦੇ ਹਨI ਇਸਤੀਫਾਨ ਪਰਮੇਸ਼ਵਰ ਦੇ ਰਾਜ ਦੀ ਸ਼ਕਤੀ ਨੂੰ ਵਿਖਾਉਂਦਾ ਹੈ, ਅਤੇ ਬਹੁਤ ਸਾਰੇ ਯਹੂਦੀ ਪੁਜਾਰੀ ਵਿਸ਼ਵਾਸ ਕਰਦੇ ਹਨ ਅਤੇ ਯਿਸੂ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੰਦੇ ਹਨ। ਪਰ ਹੁਣ ਵੀ ਬਹੁਤ ਸਾਰੇ ਦੂਜੇ ਲੋਕ ਹਨ ਜਿਹੜੇ ਇਸਤੀਫਾਨ ਦਾ ਵਿਰੋਧ ਅਤੇ ਉਸਦੇ ਨਾਲ ਬਹਿਸ ਕਰਦੇ ਹਨ। ਉਹ ਇਸਤੀਫਾਨ ਦੇ ਜਵਾਬਾਂ ਦੀ ਸਿਆਣਪ ਦਾ ਸਾਹਮਣਾ ਨਹੀਂ ਕਰ ਸਕਦੇ, ਇਸ ਲਈ ਉਹ ਉਸ ਉੱਤੇ ਮੂਸਾ ਦੀ ਬੇਇਜ਼ਤੀ ਕਰਨ ਅਤੇ ਮੰਦਰ ਨੂੰ ਧਮਕਾਉਣ ਦੇ ਦੋਸ਼ ਲਾਉਣ ਲਈ ਝੂਠੇ ਗਵਾਹ ਲੱਭਦੇ ਹਨ।


ਜਵਾਬ ਵਿੱਚ, ਇਸਤੀਫਾਨ ਪੁਰਾਣੇ ਨੇਮ ਦੀ ਕਹਾਣੀ ਨੂੰ ਦੁਹਰਾਉਣ ਲਈ ਇੱਕ ਸ਼ਕਤੀਸ਼ਾਲੀ ਭਾਸ਼ਣ ਦਿੰਦਾ ਹੈ ਤਾਂ ਕਿ ਇਹ ਦਰਸਾ ਸਕੇ ਕਿ ਕਿਵੇਂ ਉਸ ਨਾਲ ਕੀਤੀ ਹੋਈ ਉਨ੍ਹਾਂ ਦੀ ਬਦਸਲੂਕੀ ਇਕ ਅਨੁਮਾਨਯੋਗ ਨਮੂਨੇ ਦਾ ਅਨੁਸਰਣ ਹੈ। ਉਹ ਯੂਸੁਫ਼ ਅਤੇ ਮੂਸਾ ਵਰਗੇ ਕਿਰਦਾਰਾਂ ਨੂੰ ਉਜਾਗਰ ਕਰਦਾ ਹੈ, ਇਹ ਉਹ ਲੋਕ ਸਨ ਜਿਹਨਾਂ ਨੂੰ ਉਹਨਾਂ ਦੇ ਲੋਕਾਂ ਦਵਾਰਾ ਹੀ ਨਕਾਰਿਆ ਅਤੇ ਸਤਾਇਆ ਗਿਆ ਸੀ। ਇਸਰਾਏਲ ਜੋ ਕਿ ਸ਼ਤਾਬਦੀਆਂ ਤੋਂ ਪਰਮੇਸ਼ਵਰ ਦੇ ਨੁਮਾਇੰਦਿਆਂ ਦਾ ਵਿਰੋਧ ਕਰ ਰਿਹਾ ਹੈ, ਇਸ ਲਈ ਕੋਈ ਅਚੰਭਾ ਨਹੀਂ ਹੈ ਕਿ ਉਹ ਹੁਣ ਇਸਤੀਫਾਨ ਦਾ ਵਿਰੋਧ ਕਰ ਰਿਹਾ ਹੈ। ਇਹਨੂੰ ਸੁਣ ਕੇ, ਧਾਰਮਿਕ ਆਗੂ ਗੁੱਸੇ ਵਿੱਚ ਹਨ। ਉਹ ਉਸਨੂੰ ਸ਼ਹਿਰ ਤੋਂ ਬਾਹਰ ਲੈ ਜਾਉਂਦੇ ਹਨ ਅਤੇ ਉਸਨੂੰ ਜਾਨੋਂ ਮਾਰਨ ਲਈ ਪੱਥਰ ਚੱਕਦੇ ਹਨ। ਜਿਵੇਂ ਕਿ ਸਟੀਫਨ ਨੂੰ ਪੱਥਰਾਂ ਨਾਲ ਭੁੰਨਿਆ ਜਾ ਰਿਹਾ ਹੈ, ਉਹ ਆਪਣੇ ਆਪ ਨੂੰ ਯਿਸੂ ਦੇ ਰਸਤੇ ਪ੍ਰਤੀ ਵਚਨਬੱਧ ਕਰਦਾ ਹੈ, ਜਿਸਨੂੰ ਖ਼ੁਦ ਵੀ ਦੂਜਿਆਂ ਦੇ ਪਾਪਾਂ ਕਾਰਨ ਹੀ ਪੀੜਤ ਕੀਤਾ ਗਿਆ ਸੀ। ਇਸਤੀਫਾਨ ਬਹੁਤ ਸਾਰੇ ਸ਼ਹੀਦਾਂ ਵਿਚੋਂ ਪਹਿਲਾ ਬਣ ਗਿਆ ਜਿਸਨੇ ਪੁਕਾਰਿਆ , "ਪ੍ਰਭੁ, ਉਹਨਾਂ ਦੇ ਪ੍ਰਤੀ ਇਸ ਪਾਪ ਨੂੰ ਨਾ ਰੱਖਣਾ।"


ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:


• ਇਸਤੀਫਾਨ ਦੁਆਰਾ ਪੁਰਾਣੇ ਆਦੇਸ਼ ਦੀ ਕਹਾਣੀ ਨੂੰ ਦੁਬਾਰਾ ਪੜ੍ਹੋ। ਧਿਆਨ ਦਵੋ ਕਿ ਉਸ ਨੇ ਇਬਰਾਨੀ ਬਾਈਬਲ ਦੇ ਕਿਹੜੇ ਹਿੱਸਿਆਂ ਦਾ ਹਵਾਲਾ ਦਿੱਤਾ ਸੀ ਅਤੇ ਉਸਨੇ ਕਿਹੜੇ ਵੇਰਵਿਆਂ ਉੱਤੇ ਜ਼ੋਰ ਦਿੱਤਾ ਸੀ। ਤੁਸੀਂ ਕੀ ਦੇਖਦੇ ਹੋ?


• ਨਬੀਆਂ ਦੇ ਵਿਰੁੱਧ ਹਿੰਸਕ ਰੂਪ ਬਾਰੇ ਇਸਤੀਫਾਨ ਦੇ ਵਚਨਾਂ (ਵੇਖੋ 7:51-52) ਦੀ ਤੁਲਣਾ ਸੁਣਨ ਵਾਲਿਆਂ ਦੀ ਸਟੀਫਨ ਦੇ ਉੱਤੇ ਹਿੰਸਕ ਪ੍ਰ੍ਤੀਕ੍ਰਿਆ (ਦੇਖੋ 7:57-58) ਨਾਲ ਕਰੋ। ਤੁਸੀਂ ਕੀ ਵੇਖਦੇ ਹੋ?


• ਸਲੀਬ ਤੇ ਕਹੇ ਯਿਸੂ’ ਦੇ ਦਿਆਲੂ ਸ਼ਬਦਾਂ ਦੀ ਤੁਲਨਾ (ਵੇਖੋ ਲੁਕਾ 23:34 ਅਤੇ 46) ਇਸਤੀਫਾਨ ਦੀ ਮੌਤ ਸਮੇਂ ਉਚਾਰੇ ਗਏ ਸਬਦਾਂ (ਰਸੂਲਾਂ ਦੇ ਕਰਤੱਬ 7:60) ਨਾਲ ਕਰੋ। ਤੁਸੀਂ ਕੀ ਦੇਖਦੇ ਹੋ? ਇਹ ਤੁਹਾਨੂੰ ਯਿਸੂ, ਉਸਦੇ ਸੱਚੇ ਪੈਰੋਕਾਰਾਂ, ਅਤੇ ਮਾਫ਼ ਕਰਨ ਦੇ ਸੁਭਾਅ ਬਾਰੇ ਕੀ ਦੱਸਦਾ ਹੈ?


• ਕੀ ਤੁਸੀਂ ਯਿਸੂ ਦੇ ਪਿੱਛੇ ਚੱਲਦੇ ਹੋ? ਜੇਕਰ ਹਾਂ, ਤਾਂ ਤੁਹਾਨੂੰ ਉਸਦੇ ਸੁਨੇਹੇ ਨੂੰ ਸਾਂਝਾ ਕਰਨਾ ਕਿਸ ਤਰ੍ਹਾਂ ਲਗਦਾ ਹੈ? ਇਸਤੀਫਾਨ ਦੇ ਦਲੇਰ ਉਦਾਹਰਣ ਤੁਹਾਨੂੰ ਕਿਸ ਤਰ੍ਹਾਂ ਉਤਸਾਹਿਤ ਕਰਦੀ ਜਾਂ ਚੁਣੌਤੀ ਦਿੰਦੀ ਹੈ?


• ਆਪਣੇ ਪੜ੍ਹਨ ਅਤੇ ਵਿਚਾਰ ਨੂੰ ਆਪਣੇ ਦਿਲ ਨਾਲ ਪ੍ਰਾਰਥਨਾ ਵਿਚ ਲਾਵੋ। ਪਰਮੇਸ਼ਵਰ ਨੂੰ ਕੋਈ ਵੀ ਰਾਸਤਾ ਉਜਾਗਰ ਕਰਨ ਦੇ ਲਈ ਕਹੋ ਭਾਵੇਂ ਤੁਸੀਂ ਉਸਦੀ ਪਵਿੱਤਰ ਆਤਮਾ ਦਾ ਵਿਰੋਧ ਕਰ ਰਹੇ ਹੋ ਅਤੇ ਇਸਦੀ ਬਜਾਏ ਉਸਦਾ ਅਨੁਸਰਣ ਕਰਨ ਵਿਚ ਤੁਹਾਡੀ ਮਦਦ ਲਈ ਕਹੋ। ਯਿਸੂ ਨੂੰ ਦੱਸੋ ਕਿ ਤੁਸੀਂ ਆਪਣੇ ਪ੍ਰਤੀ ਉਸਦੀ ਦਿਆਲੂ ਮਾਫ਼ੀ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਅਤੇ ਦੂਜਿਆਂ ਨੂੰ ਮਾਫ਼ ਕਰਨ ਲਈ ਉਸ ਤੋਂ ਤੁਹਾਨੂੰ ਉਹ ਤਾਕਤ ਪ੍ਰਾਪਤ ਹੁੰਦੀ ਹੈ ਜਿਸਦੀ ਤੁਹਾਨੂੰ ਲੋੜ ਹੈ।

Scripture

Day 4Day 6

About this Plan

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More