BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample
ਜਿਵੇਂ ਕਿ ਅਸੀਂ ਪੜ੍ਹਨਾ ਜਾਰੀ ਰੱਖਦੇ ਹਾਂ, ਅਸੀਂ ਵੇਖਦੇ ਹਾਂ ਕਿ ਯਿਸੂ ਦੀ ਲਹਿਰ ਤੇਜ਼ੀ ਨਾਲ ਵਧਦੀ ਜਾਂਦੀ ਹੈ, ਜਿਵੇਂ ਕਿ ਦੂਸਰੇ ਦੇਸ਼ਾਂ ਦੇ ਯਹੂਦੀ ਲੋਕ ਯਿਸੂ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਰਹੇ ਹਨ। ਜਦੋਂ ਉਹ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਪ੍ਰਾਪਤ ਕਰਦੇ ਹਨ, ਉਹਨਾਂ ਦੇ ਜੀਵਨ ਬਦਲ ਗਏ ਹਨ, ਅਤੇ ਸਮਾਜ ਬਿਲਕੁਲ ਨਵੇਂ ਤਰੀਕੇ ਨਾਲ ਜੀਣਾ ਸ਼ੁਰੂ ਕਰ ਰਿਹਾ ਹੈ, ਜੋ ਆਨੰਦ ਅਤੇ ਉਦਾਰਤਾ ਨਾਲ਼ ਭਰਪੂਰ ਹੈ। ਉਹ ਰੋਜ਼ ਦਾ ਖਾਣਾ ਸਾਂਝਾ ਕਰਦੇ ਹਨ, ਇੱਕ-ਦੂਜੇ ਦੇ ਨਾਲ ਪ੍ਰਾਰਥਨਾ ਕਰਦੇ ਹਨ, ਅਤੇ ਇੱਥੇ ਤੱਕ ਕਿ ਉਹ ਉਹਨਾਂ ਦੇ ਨਾਲ ਰਹਿਣ ਵਾਲੇ ਗਰੀਬਾਂ ਦੇ ਲਈ ਆਪਣੇ ਸਮਾਨ ਨੂੰ ਵੇਚ ਦਿੰਦੇ ਹਨ। ਨਵੇਂ ਪ੍ਰਬੰਧ ਦੇ ਤਹਿਤ ਰਹਿਣ ਦਾ ਕੀ ਮਤਲਬ ਹੁੰਦਾ ਹੈ ਉਹਨਾਂ ਨੇ ਸਿੱਖ ਲਿਆ ਹੈ, ਜਿੱਥੇ ਪਰਮੇਸ਼ਵਰ ਮੰਦਰਾਂ ਵਿੱਚ ਨਹੀਂ ਇਨਸਾਨਾਂ ਵਿਚ ਵਾਸ ਕਰਦਾ ਹੈ।
ਹੋ ਸਕਦਾ ਹੈ ਤੁਹਾਨੂੰ ਲੇਵੀਆਂ ਦੀ ਕਿਤਾਬ ਦੀ ਅਨੋਖੀ ਕਹਾਣੀ ਬਾਰੇ ਪਤਾ ਹੋਵੇ, ਜਿਹੜੀ ਕਿ ਦੋ ਜਾਜਕਾਂ ਦੇ ਬਾਰੇ ਹੈ ਜਿਹਨਾਂ ਨੇ ਹੈਕਲ ਵਿੱਚ ਪਰਮੇਸ਼ਵਰ ਦਾ ਨਿਰਾਦਰ ਕੀਤਾ ਸੀ ਅਤੇ ਉਪਰੰਤ ਅਚਾਨਕ ਮਰ ਗਏ ਸਨ। ਅੱਜ ਦੀ ਚੋਣ ਕੀਤੇ ਅਧਿਆਏ ਵਿੱਚ, ਲੁਕਾ ਇਹੋ ਜਿਹੀ ਹੀ ਕਹਾਣੀ ਸੁਣਾਉਂਦਾ ਹੈ ਜਿਸਦੇ ਵਿਚ ਦੋ ਲੋਕਾ ਨੇ ਪਵਿੱਤਰ ਆਤਮਾ ਦੇ ਨਵੇਂ ਹੈਕਲ ਦਾ ਅਨਾਦਰ ਕੀਤਾ ਅਤੇ ਮਰ ਗਏ। ਚੇਲੇ ਘਬਰਾਏ ਹੋਏ ਹਨ। ਉਹ ਇਸ ਨਵੇਂ ਪ੍ਰਬੰਧ ਦੀ ਗੰਭੀਰਤਾ ਨੂੰ ਸਮਝਦੇ ਹਨ ਅਤੇ ਚੇਤਾਵਨੀ ਪ੍ਰਾਪਤ ਕਰਦੇ ਹਨ, ਅਤੇ ਨਵੇਂ ਮੰਦਰ ਵਿਚ ਭ੍ਰਸ਼ਟਤਾ ਨੂੰ ਸਹੀ ਕਰ ਦਿੱਤਾ ਗਿਆ ਹੈ। ਪਰ ਪੁਰਾਣੇ ਹੈਕਲ ਦੀ ਇਮਾਰਤ ਵਿੱਚ ਭ੍ਰਿਸ਼ਟਾਚਾਰ ਹੁਣ ਵੀ ਮੋਜੂਦ ਹੈ ਜਿਵੇ ਕਿ ਉੱਥੇ ਧਾਰਮਿਕ ਹੈਕਲ ਦੇ ਆਗੂ, ਯਿਸੂ’ ਨੂੰ ਮੰਨ੍ਹਣ ਵਾਲਿਆਂ ਅਤੇ ਉਸਦੇ ਸੁਨੇਹੇ ਦੇ ਨਾਲ ਲਗਾਤਾਰ ਲੜਾਈ ਕਰਦੇ ਹਨ। ਪ੍ਰਧਾਨ ਪੁਜਾਰੀ ਅਤੇ ਉਸਦੇ ਅਧਿਕਾਰੀਆਂ ਨੂੰ ਰਸੂਲਾਂ ਨੇ ਇੰਨ੍ਹਾ ਧਮਕਾਇਆ ਕਿ ਉਹ ਉਨ੍ਹਾਂ ਨੂੰ ਦੁਬਾਰਾ ਜੇਲ੍ਹ ਵਿੱਚ ਸੁੱਟ ਦਿੰਦੇ ਹਨ, ਪਰ ਇੱਕ ਦੂਤ ਨੇ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਕੱਢ ਦਿੱਤਾ ਅਤੇ ਯਿਸੂ’ ਦੇ ਰਾਜ ਦੇ ਸੰਦੇਸ਼ ਨੂੰ ਜਾਰੀ ਰੱਖਣ ਲਈ ਹੈਕਲ ਵਿੱਚ ਜਾਣ ਲਈ ਕਿਹਾ। ਧਾਰਮਿਕ ਆਗੂਆਂ ਨੇ ਜ਼ੋਰ ਦਿੱਤਾ ਕਿ ਰਸੂਲ ਯਿਸੂ ਦੇ ਬਾਰੇ ਉਪਦੇਸ਼ ਦੇਣਾ ਬੰਦ ਕਰ ਦੇਣ, ਪਰ ਰਸੂਲ ਕਾਇਮ ਰਹੇ। ਇਸ ਤੇ, ਧਾਰਮਿਕ ਆਗੂ ਰਸੂਲਾਂ ਨੂੰ ਮਾਰਨ ਲਈ ਤਿਆਰ ਹਨ, ਪਰ ਇੱਕ ਇਨਸਾਨ ਜਿਸਦਾ ਨਾਂ ਗੇਮੇਲਿਅਲ ਸੀ ਉਸਨੇ ਉਹਨਾਂ ਦੇ ਨਾਲ ਇਹ ਬਹਸ ਕਰਕੇ ਰੋਕ ਲਿਆ ਕਿ ਜੇਕਰ ਇਹਨਾਂ ਦਾ ਸੁਨੇਹਾ ਪਰਮੇਸ਼ਵਰ ਦੀ ਤਰਫੋਂ ਹੈਂ ਤਾਂ, ਕੁਝ ਵੀ ਇਸਨੂੰ ਤਬਾਹ ਨਹੀਂ ਕਰ ਸਕਦਾ। .
ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:
• ਤੁਸੀਂ ਕੀ ਸੋਚਦੇ ਹੋ ਹਨਾਨਯਾਹ ਅਤੇ ਸਫ਼ੀਰਾ ਨੇ ਸੋਚਿਆ ਹੋਣਾ ਕਿ ਜੇਕਰ ਉਹ ਆਪਣੇ ਦਾਨ ਦੀ ਸੱਚਾਈ ਬਾਰੇ ਦੱਸਦੀਆਂ ਹਨ ਤਾਂ ਉਹ ਕੀ ਗੁਆ ਬੈਠਣਗੀਆਂ ? ਉਹਨਾਂ ਨੇ ਕੀ ਕਰਨ ਦੀ ਚੋਣ ਕੀਤੀ ਜਿਸਦੇ ਨਾਲ ਉਹ ਆਪਣੇ ਆਪ ਨੂੰ ਹੋਣ ਵਾਲੇ ਨੁਕਸਾਨ ਤੋ ਬਚਾ ਸਕਣ, ਅਤੇ ਬਾਅਦ ਵਿੱਚ ਕਿ ਹੋਇਆ (ਵੇਖੋ 5:1-11)?
• ਤੁਹਾਨੂੰ ਕੀ ਲੱਗਦਾ ਹੈ ਰਸੂਲਾਂ ਨੇ ਕੀ ਸੋਚਿਆ ਹੋਣਾ ਕਿ ਉਹ ਕੀ ਗਵਾਹੀ ਦੇਣਗੇ ਜੇਕਰ ਉਹ ਧਾਰਮਿਕ ਆਗੂਆਂ ਦੀ ਆਗਿਆ ਦਾ ਪਾਲਣ ਕਰਨ ਦੀ ਥਾਂ ਤੇ ਪਰਮੇਸ਼ਵਰ ਦੀ ਆਗਿਆ ਦਾ ਪਾਲਣ ਕਰਨ? ਇਹ ਪਤਾ ਹੋਣ ਤੋਂ ਬਾਅਦ ਕਿ ਉਹ ਕੀ ਗਵਾਹੀ ਦੇ ਸਕਦੇ ਹਨ ਉਨਹਾਂ ਨੇ ਕੀ ਕਰਨ ਦਾ ਚੋਣ ਕਿੱਤਾ, ਅਤੇ ਬਾਅਦ ਵਿੱਚ ਕੀ ਹੋਇਆ (ਵੇਖੋ 5:29 ਅਤੇ 5:40)? ਚੇਲੇ ਉਹਨਾਂ ਦੀ ਆਗਿਆਕਾਰੀਤਾ ਦੇ ਨਤੀਜੇ ਬਾਰੇ ਕਿਵੇਂ ਮਹਿਸੂਸ ਕਰਦੇ ਸਨ (ਵੇਖੋ 5:41-42)?
• ਗੇਮੇਲਿਅਲ ਦੇ 2000-ਸਾਲ ਪੁਰਾਣੇ ਸ਼ਬਦਾਂ ਦੀ ਝਲਕ (5:34-39) ਅਤੇ ਯਿਸੂ ਦੇ ਸੁਨੇਹੇ ਦੀ ਸੱਚਾਈ ਜਿਹੜੀ ਅੱਜ ਸੰਸਾਰ ਨੂੰ ਲਗਾਤਾਰ ਬਦਲ ਰਹੀ ਹੈ। ਉਹ ਕਿਹੜੀਆਂ ਸੋਚਾਂ, ਸਵਾਲ, ਜਾਂ ਭਾਵਨਾਵਾਂ ਹਨ ਜਿਹੜੀਆਂ ਤੁਹਾਨੂੰ ਪ੍ਰੇਰਿਤ ਕਰਦੀਆਂ ਹਨ?
• ਆਪਣੇ ਪੜ੍ਹਨ ਅਤੇ ਵਿਚਾਰ ਨੂੰ ਆਪਣੇ ਦਿਲ ਨਾਲ ਪ੍ਰਾਰਥਨਾ ਵਿਚ ਲਵੋ। ਪਰਮੇਸ਼ੁਰ ਦੇ ਕਦੇ ਵੀ ਨਾ ਰੁਕਣ ਵਾਲੇ ਸੰਦੇਸ਼ ਲਈ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕਰੋ। ਹਰ ਚੀਜ਼ ਦੇ ਵਾਸਤੇ ਉਸਦੇ ਨਾਲ ਇਮਾਨਦਾਰ ਰਹੋ ਅਤੇ ਉਸਦੀ ਆਤਮਾ ਤੋਂ ਆਪਣੇ ਆਪ ਨੂੰ ਹਿੰਮਤ ਅਤੇ ਉਸ ਵਿਸ਼ਵਾਸ ਦੇ ਨਾਲ ਭਰਣ ਦੀ ਲੋੜ ਹੈ ਜਿਸਦੇ ਨਾਲ਼ ਤੁਸੀਂ ਉਸਦੀ ਆਗਿਆ ਦਾ ਪਾਲਣ ਕਰੋ ਭਾਵੇਂ ਉਸਦੀ ਕੀਮਤ ਕੁਝ ਵੀ ਹੋਵੇ।
Scripture
About this Plan
ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More