BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample
ਅਧਿਆਏ ਤਿੰਨ ਅਤੇ ਚਾਰ ਵਿੱਚ, ਲੁਕਾ ਸਾਨੂੰ ਦਰਸਾਉਂਦਾ ਹੈ ਕਿ ਕਿਵੇਂ ਪਰਮੇਸ਼ਵਰ ਦੀ ਆਤਮਾ ਦੀ ਸ਼ਕਤੀ ਯਿਸੂ’ ਨੂੰ ਮੰਨ੍ਹਣ ਵਾਲਿਆਂ ਨੂੰ ਦਲੇਰੀ ਨਾਲ ਰਾਜ ਨੂੰ ਸਾਂਝਾ ਕਰਨ ਵਿੱਚ ਮੂਲ ਰੂਪ ਤੋਂ ਤਬਦੀਲ ਕਰਦੀ ਹੈ। ਉਹ ਯਿਸੂ ਦੇ ਚੇਲਿਆਂ ਦੀ ਕਹਾਣੀ ਦੇ ਨਾਲ ਸ਼ੁਰੂਆਤ ਕਰਦਾ ਹੈ, ਪਤਰਸ ਅਤੇ ਯੁਹੰਨਾ, ਜਿਹਨਾਂ ਨੇ ਇੱਕ ਅਧਰੰਗ ਇਨਸਾਨ ਦਾ ਇਲਾਜ਼ ਆਤਮਾ ਦੀ ਸ਼ਕਤੀ ਦੇ ਨਾਲ ਕੀਤਾ ਸੀ। ਜਿਹਨਾਂ ਨੇ ਇਹ ਚਮਤਕਾਰ ਵੇਖਿਆ ਹੈਰਾਨ ਹੋ ਗਏ ਅਤੇ ਪਤਰਸ ਵੱਲ ਇੰਞ ਵੇਖਣ ਲੱਗ ਪਏ ਜਿਵੇਂ ਉਸਨੇ ਇਹ ਸਭ ਕੁਝ ਆਪਣੇ ਆਪ ਹੀ ਕੀਤਾ ਹੈ। ਪਰ ਪਤਰਸ ਨੇ ਭੀੜ ਨੂੰ ਚੁਣੌਤੀ ਦਿੱਤੀ ਕਿ ਇਸ ਸਭ ਚਮਤਕਾਰ ਪਿੱਛੇ ਸਿਰਫ ਯਿਸੂ ਹੀ ਹਨ ਅਤੇ ਉਸਨੇ ਦੱਸਿਆ ਕਿ ਕਿਵੇਂ ਯਿਸੂ ਦੀ ਮੌਤ ਹੋਈ ਅਤੇ ਲੋਕਾਂ ਦੇ ਪੁਨਰ-ਉਥਾਨ ਦੇ ਲਈ ਕਿਵੇਂ ਦੁਬਾਰਾ ਖੜ੍ਹਾ ਹੋਏ।
ਪਤਰਸ ਜਾਣਦਾ ਹੈ ਕਿ ਹੈਕਲ ਵਿਚ ਉਹੀ ਲੋਕ ਸਨ ਜਿਹਨਾਂ ਨੇ ਯਿਸੂ ਨੂੰ ਮਾਰਿਆ ਸੀ,ਇਸ ਲਈ ਉਹ ਉਹਨਾਂ ਨੂੰ ਯਿਸੂ ਬਾਰੇ ਆਪਣਾ ਮਨ ਬਦਲਣ ਲਈ ਅਤੇ ਮਾਫ਼ ਕਰਨ ਲਈ ਸੱਦਾ ਦੇਣ ਦਾ ਮੌਕਾ ਲੈਂਦਾ ਹੈ। ਜਿਸਦੇ ਜਵਾਬ ਵਿੱਚ, ਹਜ਼ਾਰਾਂ ਨੇ ਪਤਰਸ ਦੇ ਸੁਨੇਹੇ ਤੇ ਵਿਸ਼ਵਾਸ ਕੀਤਾ ਅਤੇ ਯਿਸੂ ਦਾ ਅਨੁਸਰਣ ਕਰਣਾ ਸ਼ੁਰੂ ਕਰ ਦਿੱਤਾ। ਪਰ ਹਰ ਕੋਈ ਨਹੀਂ। ਧਾਰਮਿਕ ਆਗੂ ਇਹ ਵੇਖ ਕੇ ਗੁੱਸੇ ਵਿੱਚ ਹਨ ਕਿ ਪਤਰਸ ਯਿਸੂ ਦੇ ਨਾਂ ਦੇ ਨਾਲ਼ ਉਪਦੇਸ਼ ਦੇ ਰਿਹਾ ਹੈ ਤੇ ਚੰਗਾਈ ਕਰ ਰਿਹਾ ਹੈ, ਅਤੇ ਉਹ ਪਤਰਸ ਅਤੇ ਯੁਹੰਨਾ ਨੂੰ ਉੱਥੇ ਹੀ ਗਿਰਫਤਾਰ ਕਰ ਲੈਂਦੇ ਹਨ। ਧਾਰਮਿਕ ਆਗੂ ਮੰਗ ਕਰਦੇ ਹਨ ਕਿ ਪਤਰਸ ਅਤੇ ਯੁਹੰਨਾ ਇਹ ਸਮਝਾਉਣ ਕਿ ਲੰਗੜੇ ਆਦਮੀ ਨੇ ਤੁਰਨਾ ਕਿਵੇਂ ਸ਼ੁਰੂ ਕੀਤਾ, ਅਤੇ ਪਵਿੱਤਰ ਆਤਮਾ ਪਤਰਸ ਨੂੰ ਇਹ ਸਾਂਝਾ ਕਰਨ ਦਾ ਅਧਿਕਾਰ ਦਿੰਦਾ ਹੈ ਕਿ ਯਿਸੂ ਹੀ ਇੱਕੋ ਨਾਮ ਹੈ ਜੋ ਉਹਨਾਂ ਨੂੰ ਬਚਾਉਣ ਦੇ ਯੋਗ ਹੈ। ਧਾਰਮਿਕ ਆਗੂ ਪਤਰਸ ਦੇ ਦਲੇਰ ਸੰਦੇਸ਼ ਨੂੰ ਸੁਣ ਕੇ ਅਤੇ ਯੂਹੰਨਾ ਦੇ ਵਿਸ਼ਵਾਸ ਨੂੰ ਵੇਖ ਕੇ ਹੈਰਾਨ ਹੋ ਗਏ। ਉਹ ਵੇਖ ਸਕਦੇ ਹਨ ਕਿ ਪਤਰਸ ਅਤੇ ਯੁਹੰਨਾ ਯਿਸੂ ਕਰਕੇ ਕਿੰਨ੍ਹਾ ਜ਼ਿਆਦਾ ਬਦਲ ਗਏ ਹਨ, ਅਤੇ ਉਹ ਉਸ ਚਮਤਕਾਰ ਤੋਂ ਇਨਕਾਰ ਨਹੀਂ ਕਰ ਸਕਦੇ ਜੋ ਕੀਤਾ ਗਿਆ ਸੀ।
ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:
• ਯਿਸੂ ਦੇ ਜੀ ਉੱਠਣ ਦੀ ਗਵਾਹੀ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਪ੍ਰਾਪਤ ਕਰਨ ਤੋ ਬਾਅਦ ਪਤਰਸ ਇਕ ਨਵਾਂ ਆਦਮੀ ਬਣ ਗਿਆ ਹੈ। ਇਹ ਬਹੁਤ ਹੈਰਾਨੀ ਵਾਲਾ ਹੈ! ਆਪਣੇ ਲਈ ਵੇਖੋ। ਪਤਰਸ ਦੇ, ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਤੋ ਪਹਿਲਾਂ ਦੇ ਉਸਦੇ ਸਵਾਲਾਂ ਦੇ ਜਵਾਬ ਦੀਆਂ (ਵੇਖੋ ਲੁਕਾ 22:54-62) ਤੁਲਨਾ ਉਸਦੀ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਤੋ ਬਾਅਦ ਦੇ ਜਵਾਬ ਨਾਲ ਕਰੋ (ਵੇਖੋ ਰਸੂਲਾਂ ਦੇ ਕਰਤੱਬ 4:5-14)। ਜਾਣਕਾਰੀਆਂ ਵੱਲ ਧਿਆਨ ਦਵੋ। ਦੋ ਦ੍ਰਿਸ਼ਾਂ ਦੀ ਸਮਾਨਤਾ ਅਤੇ ਭਿੰਨਤਾ ਵੱਲ ਧਿਆਨ ਦਵੋ। ਤੁਸੀਂ ਕੀ ਵੇਖਦੇ ਹੋ?
• ਯਿਸੂ ਨੇ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ, ਕਿਹੜੇ ਖਾਸ ਤਰੀਕਿਆਂ ਨਾਲ਼ ਬਦਲਿਆ ਹੈ?
• ਆਪਣੇ ਪੜ੍ਹਨ ਅਤੇ ਪ੍ਰਤਿਬਿੰਬ ਨੂੰ ਇੱਕ ਪ੍ਰਾਰਥਨਾ ਲਈ ਪ੍ਰੇਰਿਤ ਕਰਨ ਦਵੋ। ਪਰਮੇਸ਼ਵਰ ਨਾਲ ਗੱਲ ਕਰੋ ਕਿ ਕਿਸ ਚੀਜ਼ ਨੇ ਹੈਰਾਨ ਕੀਤਾ, ਤੁਸੀਂ ਕੀ ਚਾਹੁੰਦੇ ਹੋ ਉਸ ਲਈ ਇਮਾਨਦਾਰ ਰਹੋ, ਅਤੇ ਆਪਣੀ ਜ਼ਿੰਦਗੀ ਬਦਲਣ ਲਈ ਉਸਨੂੰ ਸੱਦੋ।
Scripture
About this Plan
ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More