YouVersion Logo
Search Icon

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬSample

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

DAY 2 OF 20

ਸਵਰਗ ਵਿਚ ਯਿਸੂ ਦੇ ਰਾਜ ਗੱਦੀ ਤੇ ਬੈਠ ਜਾਣ ਤੋ ਬਾਅਦ, ਲੁਕਾ ਸਾਨੂੰ ਦੱਸਦਾ ਹੈ ਕਿ ਪੰਤੇਕੁਸਤ ਦੇ ਦਿਨ ਚੇਲੇ ਇਕੱਠੇ ਸਨ। ਇਹ ਪੁਰਾਤਨ ਇਸਰਾਏਲੀਆਂ ਦਾ ਇਕ ਸਾਲਾਨਾ ਪਰਬ ਹੈ, ਜਿਸਨੂੰ ਮਨਾਉਣ ਲਈ ਹਜ਼ਾਰਾਂ ਯਹੂਦੀ ਸ਼ਰਧਾਲੂ ਯਰੂਸ਼ਲਮ ਵੱਲ ਯਾਤਰਾ ਕਰਦੇ ਸਨ। ਉਤਸਵ ਦੇ ਦੌਰਾਨ, ਜਦੋਂ ਯਿਸੂ ਦੇ ਚੇਲੇ ਪ੍ਰਾਰਥਨਾ ਕਰ ਰਹੇ ਸਨ ਉਸ ਵੇਲ਼ੇ ਅਚਾਨਕ ਕਮਰਾ ਇੱਕ ਜ਼ੋਰ ਨਾਲ ਵਗਦੀ ਹਵਾ ਦੇ ਸ਼ੋਰ ਨਾਲ ਭਰ ਗਿਆ ਅਤੇ ਉਨ੍ਹਾਂ ਨੇ ਆਪਣੇ ਸਾਰਿਆਂ ਦੇ ਸਿਰ ਦੇ ਉੱਪਰ ਅੱਗ ਦੀ ਜਵਾਲਾ ਨੂੰ ਵੇਖਿਆ। ਇਹ ਅਜੀਬ ਤਸਵੀਰ ਕਿਸ ਬਾਰੇ ਸੀ?


ਇੱਥੇ, ਲੁਕਾ ਦੁਹਰਾਏ ਗਏ ਪੁਰਾਣੇ ਆਦੇਸ਼ ਦੇ ਵਿਸ਼ੇ ਦਾ ਬਖਾਨ ਕਰ ਰਿਹਾ ਹੈ ਜਿਸ ਵਿੱਚ ਪਰਮੇਸ਼ਵਰ ਦੀ ਮੌਜੂਦਗੀ ਇਕ ਅੱਗ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਉਦਾਹਰਣ ਦੇ ਲਈ, ਜਦੋਂ ਪਰਮੇਸ਼ਵਰ ਨੇ ਸਿਨਾਈ ਪਰਬਤ ਤੇ ਇਸਰਾਏਲ ਦੇ ਨਾਲ ਇੱਕ ਨੇਮ ਬੰਨ੍ਹਿਆਂ ਸੀ , ਉਸਦੀ ਮੌਦੂਗਹੀ ਪਰਵਤ ਦੇ ਸਿਖਰ ਤੋਂ ਬਲ਼ਣ ਲੱਗ ਪਈ (ਕੂਚ 19:17-18)। ਅਤੇ ਅਤੇ ਫਿਰ , ਪਰਮੇਸ਼ਵਰ ਦੀ ਮੌਜੂਦਗੀ ਇੱਕ ਅੱਗ ਦੇ ਖੰਬੇ ਵਜੋਂ ਪ੍ਰਗਟ ਹੋਈ ਜਦੋਂ ਉਸਨੇ ਇਸਰਾਏਲ ਦੇ ਵਿੱਚ ਰਹਿਣ ਦੇ ਲਈ ਡੇਰਿਆਂ ਨੂੰ ਭਰਿਆ (ਗਿਣਤੀ 9:15)। ਇਸ ਲਈ ਜਦੋਂ ਲੁਕਾ ਇਹ ਬਖਾਨ ਕਰਦਾ ਹੈ ਕਿ ਅੱਗ ਪਰਮੇਸ਼ਵਰ ਦੇ ਲੋਕਾਂ ਕੋਲ ਪਹੁੰਚਦੀ ਹੈ, ਤਾਂ ਸਾਨੂੰ ਉਸ ਨਮੂਨੇ ਨੂੰ ਪਛਾਣਨ ਦੀ ਜ਼ਰੂਰਤ ਹੈ। ਕੇਵਲ ਇਸੇ ਸਮੇਂ,ਇਸਤੋਂ ਵੱਖ ਕਿ ਇਹ ਪਰਵਤ ਜਾਂ ਕਿਸੀ ਇਮਾਰਤ ਦੇ ਉੱਤੇ ਇੱਕ ਇਕੱਲੇ ਖੰਭੇ ਦੀ ਤਰ੍ਹਾਂ ਪ੍ਰਗਟ ਹੋਵੇ, ਅੱਗ ਦੀਆਂ ਅਨੇਕਾਂ ਲੋਆਂ ਲੋਕਾਂ ਦੇ ਉੱਪਰ ਫੈਲਦੀਆਂ ਹਨ। ਇਹ ਕਿਸੇ ਵਿਸ਼ੇਸ਼ ਚੀਜ਼ ਨੂੰ ਦਰਸਾਉਂਦਾ ਹੈ। ਚੇਲੇ ਤੁਰਦੇ-ਫਿਰਦੇ ਨਵੇਂ ਮੰਦਰ ਬਣਦੇ ਜਾ ਰਹੇ ਹਨ ਜਿੱਥੇ ਪਰਮੇਸ਼ਵਰ ਵਾਸ ਕਰ ਸਕਦਾ ਹੈ ਅਤੇ ਆਪਣੀਆਂ ਖੁਸ਼-ਖਬਰਾਂ ਸਾਂਝੀਆਂ ਕਰ ਸਕਦਾ ਹੈ।


ਪਰਮੇਸ਼ਵਰ ਦੀ ਮੌਜੁਦਗੀ ਹੁਣ ਇੱਕੋ ਜਗ੍ਹਾ ਤੇ ਸੀਮਿਤ ਨਹੀਂ ਰਹਿ ਗਈ ਸੀ। ਹੁਣ ਇਹ ਉਹਨਾਂ ਇਨਸਾਨਾਂ ਵਿਚ ਰਹਿ ਸਕਦਾ ਹੈ ਉਨ੍ਹਾਂ ਵਿੱਚ ਜੋ ਯਿਸੂ ਤੇ ਵਿਸ਼ਵਾਸ ਕਰਦੇ ਹਨ। ਲੁਕਾ ਸਾਨੂੰ ਦੱਸਦਾ ਹੈ ਕਿ ਜਿੰਨ੍ਹੀ ਜਲਦੀ ਤੋਂ ਜਲਦੀ ਯਿਸੂ ਨੂੰ ਮੰਨ੍ਹਣ ਵਾਲੇ ਪਰਮੇਸ਼ਵਰ ਦੀ ਅੱਗ ਨੂੰ ਪ੍ਰਾਪਤ ਕਰਦੇ ਲੈਂਦੇ ਹਨ,ਉਹ ਉਸ ਭਾਸ਼ਾ ਵਿਚ ਯਿਸੂ ਦੇ ਰਾਜ ਦੀ ਖੁਸ਼-ਖ਼ਬਰੀ ਦੇ ਸਮਾਚਾਰ ਬਾਰੇ ਬੋਲਣਾ ਸ਼ੁਰੂ ਕਰ ਦਿੰਦੇ ਹਨ ਜਿਹੜੀ ਭਾਸ਼ਾ ਬਾਰੇ ਉਹਨਾਂ ਨੂੰ ਪਹਿਲਾਂ ਕਦੇ ਪਤਾ ਹੀ ਨਹੀਂ ਸੀ। ਯਹੂਦੀ ਸ਼ਰਧਾਲੂ ਹੈਰਾਨ ਹਨ ਕਿ ਉਹ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰਮੇਸ਼ਵਰ ਨੇ ਇਸਰਾਇਲ ਦੇ ਨਾਲ ਹਿੱਸੇਦਾਰੀ ਕਰਕੇ ਸਾਰਿਆਂ ਰਾਸ਼ਟਰ ਨੂੰ ਅਸੀਸ ਦੇਣ ਦੀ ਯੋਜਨਾ ਨੂੰ ਹੁਣ ਤੱਕ ਨਹੀਂ ਛੱਡਿਆ ਹੈ। ਅਤੇ ਸਹੀ ਸਮੇਂ ਤੇ, ਪੰਤੇਕੁਸਤ ਤੇ, ਇਹ ਉਹ ਦਿਨ ਹੈ ਜਦੋਂ ਇਸਰਾਏਲ ਦੇ ਸਾਰੇ ਆਦਿਵਾਸੀ ਖੇਤਰ ਦੇ ਪ੍ਰਤੀਨਿਧ ਯਰੂਸ਼ਲਮ ਵਿਚ ਵਾਪਸ ਪਰਤੇ ਸਨ, ਉਹ ਆਪਣੀ ਆਤਮਾ ਨੂੰ ਇਸਰਾਏਲ ਦੇ ਰਾਜਾ ਦੀ ਖੁਸ਼-ਖਬਰੀ ਦਾ ਐਲਾਨ ਕਰਨ ਦੇ ਲਈ ਭੇਜਦਾ ਹੈ, ਜਿਹੜਾ ਸਲੀਬ ਤੇ ਚੜ੍ਹਿਆ ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ ਹੋਇਆ ਯਿਸੂ ਹੈ। ਹਜ਼ਾਰਾਂ ਲੋਕਾਂ ਨੇ ਆਪਣੀ-ਆਪਣੀ ਮੂੰਹ ਬੋਲੀ ਜ਼ਬਾਨ ਵਿੱਚ ਇਸ ਸੁਨੇਹੇ ਨੂੰ ਸੁਣਿਆ ਅਤੇ ਉਸੇ ਦਿਨ ਤੋਂ ਹੀ ਯਿਸੂ ਦਾ ਅਨੁਸਰਣ ਕਰਨਾ ਸ਼ੁਰੂ ਕਰ ਦਿੱਤਾ।


ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:


• ਜਦੋਂ ਤੁਸੀਂ ਰਸੂਲਾਂ ਦੇ ਕਰਤੱਬ 2 ਨੂੰ ਪੜ੍ਹਦੇ ਹੋ ਤਾਂ, ਕਿਹੜੇ ਸ਼ਬਦ ਜਾਂ ਵਾਕਾਂਸ਼ ਤੁਹਾਡਾ ਸਭ ਤੋਂ ਜ਼ਿਆਦਾ ਧਿਆਨ ਖਿੱਚਦੇ ਹਨ?


• ਯੁਹੰਨਾ ਬਪਤਿਸਮਾ ਦੇ ਸ਼ਬਦਾਂ ਬਾਰੇ ਦਵਾਰਾ ਵਿਚਾਰ ਕਰੋ (ਵੇਖੋ ਲੁਕਾ 3:16-18) ਅਤੇ ਯਾਦ ਰੱਖੋ ਕਿ ਬਾਈਬਲ ਦੇ ਲੇਖਕ ਅਕਸਰ ਤੂੜੀ ਨੂੰ ਪਾਪ ਦੇ ਸਮਾਨ ਇਸਤੇਮਾਲ ਕਰਦੇ ਹਨ। ਅੱਗ ਦੇ ਸ਼ੁਧੀਕਰਨ ਦੇ ਮਕਸਦ ਬਾਰੇ ਇਵੇਂ ਵਿਚਾਰ ਕਰੋ ਜਿਵੇਂ ਚੇਲੇ ਪਰਮੇਸ਼ਵਰ ਦੀ ਆਤਮਾ ਨੂੰ ਪ੍ਰਾਪਤ ਕਰ ਰਹੇ ਹੋਣ। ਤੁਸੀਂ ਕੀ ਵੇਖਦੇ ਹੋ?


• ਪਰਮੇਸ਼ਵਰ ਦੀ ਅੱਗ ਦੀ ਤੁਲਨਾ ਕੂਚ 19:17-18, ਗਿਣਤੀ 9:15, ਅਤੇ ਆਯਤਾਂ 2:1-4 ਵਿੱਚ ਕਰੋ। ਤੁਸੀਂ ਕੀ ਵੇਖਦੇ ਹੋ?


• ਯੋਏਲ 2:28-29 ਦੀ ਤੁਲਨਾ ਰਸੂਲਾਂ ਦੇ ਕਰਤੱਬ 2:38-39 ਦੇ ਨਾਲ ਕਰੋ ਅਤੇ ਇਸਤੇ ਗੌਰ ਕਰੋ ਕਿ ਸ਼ਬਦ "ਸਾਰੇ" ਦੀ ਵਰਤੋਂ ਇਹਨਾਂ ਅੰਸ਼ਾਂ ਵਿਚ ਕਿਸ ਤਰ੍ਹਾਂ ਕੀਤੀ ਗਈ ਹੈ। ਕਿਸੇ ਨੂੰ ਵੀ ਸੱਦੇ ਤੋਂ ਬਾਹਰ ਨਹੀਂ ਰੱਖਿਆ ਗਿਆ ਹੈ, ਪਰ "ਸਾਰੇ" ਇਸਨੂੰ ਕਿਸ ਤਰ੍ਹਾਂ ਪ੍ਰਾਪਤ ਕਰਦੇ ਹਨ? •


• ਆਪਣੇ ਪੜ੍ਹਨ ਅਤੇ ਵਿਚਾਰਾਂ ਨੂੰ ਪ੍ਰਾਰਥਨਾ ਵਿਚ ਬਦਲ ਲਵੋ। ਤੁਹਾਡੇ ਪੜ੍ਹਨ ਦੇ ਕਿਸੇ ਵੀ ਵੇਰਵੇ ਬਾਰੇ ਪਰਮੇਸ਼ਵਰ ਨਾਲ਼ ਗੱਲ ਕਰੋ ਜਿਸਨੇ ਹੈਰਾਨ ਹੋਣ ਦੀ ਪ੍ਰੇਰਣਾ ਦਿੱਤੀ ਹੋਵੇ, ਅਤੇ ਯਿਸੂ ਅਤੇ ਉਸ ਦੇ ਰਾਜ ਬਾਰੇ ਸੱਚਾਈ ਨੂੰ ਸਮਝਣ ਵਿਚ ਤੁਹਾਡੀ ਮਦਦ ਕਰਨ ਲਈ ਉਸ ਦੀ ਪਵਿੱਤਰ ਆਤਮਾ ਦੀ ਮੰਗ ਕਰੋ।

Day 1Day 3

About this Plan

BibleProject | ਉਲਟਾ ਰਾਜ / ਭਾਗ-2- ਰਸੂਲਾਂ ਦੇ ਕਰਤੱਬ

ਬਾਈਬਲ ਪ੍ਰੋਜੇਕਟ ਨੇ ਉਲਟਾ ਰਾਜ ਭਾਗ 2 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ ਰਸੂਲਾਂ ਦੇ ਕਰਤੱਬ ਦੇ ਜ਼ਰੀਏ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੇਖਕ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More