BibleProject | ਉਲਟ ਰਾਜ / ਭਾਗ-1- ਲੂਕਾSample

ਅੱਜ ਦੇ ਵਚਨ ਯਿਸੂ ਦੇ ਮਿਸ਼ਨ ਬਾਰੇ ਹੈਰਾਨ ਕਰਨ ਵਾਲਾ ਪਰਕਾਸ਼ ਪਰਗਟ ਕਰਦੇ ਹਨ। ਯਿਸੂ ਕਹਿੰਦਾ ਹੈ ਕਿ ਉਹ ਸੱਚਮੁੱਚ ਮਸੀਹਾ (ਮਸੀਹ) ਹੈ, ਪਰ ਫਿਰ ਉਹ ਅੱਗੇ ਕਹਿੰਦਾ ਹੈ ਕਿ ਉਹ ਇਸਰਾਏਲ ਉੱਤੇ ਇਸ ਤਰ੍ਹਾਂ ਰਾਜ ਨਹੀਂ ਕਰੇਗਾ ਜਿਸ ਤਰ੍ਹਾਂ ਕਿ ਕਿਸੇ ਵੀ ਰਾਜੇ ਨੇ ਪਹਿਲਾਂ ਕੀਤਾ ਹੈ। ਉਹ ਯਸਾਯਾਹ 53 ਦਾ ਦੁਖੀ ਸੇਵਕ ਬਣ ਕੇ ਰਾਜ ਕਰੇਗਾ। ਉਹ ਆਪਣੇ ਤਖਤ ਤੇ ਚੜ੍ਹਨ ਲਈ ਮਰ ਜਾਵੇਗਾ। ਲੂਕਾ ਫਿਰ ਅਗਲੀ ਕਹਾਣੀ ਵਿੱਚ ਇਸ ਵਿਲੱਖਣ ਵਿਚਾਰ ਦੀ ਪੜਚੋਲ ਕਰਦਾ ਹੈ।
ਇਸ ਕਹਾਣੀ ਵਿੱਚ, ਯਿਸੂ ਆਪਣੇ ਕੁਝ ਚੇਲਿਆਂ ਨੂੰ ਇੱਕ ਪਹਾੜ ਤੇ ਲੈ ਗਿਆ, ਜਿੱਥੇ ਪਰਮੇਸ਼ੁਰ ਦੀ ਜਲਾਲੀ ਹਜ਼ੂਰੀ ਇੱਕ ਚਮਕਦਾਰ ਬੱਦਲ ਵਾਂਗ ਦਿਖਾਈ ਦਿੰਦੀ ਹੈ ਅਤੇ ਯਿਸੂ ਦਾ ਰੂਪ ਅਚਾਨਕ ਬਦਲ ਗਿਆ। ਦੋ ਹੋਰ ਸ਼ਖਸੀਅਤਾਂ ਪ੍ਰਗਟ ਹੁੰਦੀਆਂ ਹਨ, ਮੂਸਾ ਅਤੇ ਏਲੀਯਾਹ, ਦੋ ਪੁਰਾਤਨ ਨਬੀ ਜਿਨ੍ਹਾਂ ਨੇ ਇੱਕ ਪਹਾੜ ਤੇ ਪਰਮੇਸ਼ੁਰ ਦੀ ਮਹਿਮਾ ਵੀ ਵੇਖੀ ਹੈ। ਪਰਮੇਸ਼ੁਰ ਇਹ ਕਹਿੰਦੇ ਹੋਏ ਬੱਦਲ ਵਿੱਚੋਂ ਬੋਲਦਾ ਹੈ, "ਇਹ ਮੇਰਾ ਪੁੱਤਰ ਹੈ ਇਹ ਦੀ ਸੁਣੋ।" ਇਹ ਇੱਕ ਅਦਭੁਤ ਨਜ਼ਾਰਾ ਹੈ! ਲੂਕਾ ਫਿਰ ਸਾਨੂੰ ਦੱਸਦਾ ਹੈ ਕਿ ਯਿਸੂ, ਏਲੀਯਾਹ ਅਤੇ ਮੂਸਾ ਯਿਸੂ ਦੇ ਜਾਣ ਜਾਂ “ਕੂਚ” ਬਾਰੇ ਗੱਲ ਕਰਦੇ ਹਨ। ਲੂਕਾ ਯੂਨਾਨੀ ਸ਼ਬਦ ਐਕਸੋਡਸ (ਇਕ ਸ਼ਬਦ ਜਿਸ ਦੀ ਵਰਤੋਂ ਯੂਨਾਨੀ ਲੋਕ ਮੌਤ ਦਾ ਵਰਣਨ ਕਰਨ ਲਈ ਕਰਦੇ ਸਨ) ਦੀ ਵਰਤੋਂ ਕਰਦਾ ਹੈ ਜੋ ਕਿ ਇਸਰਾਏਲ ਦੇ ਮਿਸਰ ਤੋਂ ਕੂਚ ਨਾਲ ਯਿਸੂ ਯਰੂਸ਼ਲਮ ਵਿੱਚ ਕੀ ਕਰਨ ਵਾਲਾ ਹੈ ਇਸ ਨੂੰ ਜੋੜਨ ਦਾ ਇੱਕ ਤਰੀਕਾ ਹੈ। ਇਸ ਵਿੱਚ, ਲੂਕਾ ਸਾਨੂੰ ਵਿਖਾ ਰਿਹਾ ਹੈ ਕਿ ਯਿਸੂ ਅਖੀਰਲਾ ਨਬੀ ਹੈ। ਉਹ ਇੱਕ ਨਵਾਂ ਮੂਸਾ ਹੈ ਜੋ ਆਪਣੇ ਕੂਚ (ਮੌਤ) ਦੁਆਰਾ ਇਸਰਾਏਲ ਨੂੰ ਇਸ ਦੇ ਸਾਰੇ ਰੂਪਾਂ ਵਿੱਚ ਪਾਪ ਅਤੇ ਬੁਰਾਈ ਦੇ ਜ਼ੁਲਮ ਤੋਂ ਮੁਕਤ ਕਰੇਗਾ।
ਅਤੇ ਇਸ ਹੈਰਾਨ ਕਰਨ ਵਾਲੇ ਪਰਕਾਸ਼ ਨਾਲ, ਗਲੀਲ ਵਿੱਚ ਯਿਸੂ ਦਾ ਮਿਸ਼ਨ ਖ਼ਤਮ ਹੋ ਜਾਂਦਾ ਹੈ ਅਤੇ ਲੂਕਾ ਯਿਸੂ ਦੀ ਰਾਜਧਾਨੀ ਸ਼ਹਿਰ ਦੀ ਲੰਮੀ ਯਾਤਰਾ ਦੀ ਕਹਾਣੀ ਸ਼ੁਰੂ ਕਰਦਾ ਹੈ ਜਿੱਥੇ ਉਹ ਇਸਰਾਏਲ ਦੇ ਸੱਚੇ ਪਾਤਸ਼ਾਹ ਵਜੋਂ ਰਾਜ ਕਰਨ ਲਈ ਮਰ ਜਾਵੇਗਾ।
ਪੜ੍ਹੋ, ਸੋਚ-ਵਿਚਾਰ ਕਰੋ ਅਤੇ ਜਵਾਬ ਦਿਓ:
•ਯਸਾਯਾਹ 53 ਵਿੱਚ ਨਬੀ ਦੇ ਸ਼ਬਦਾਂ ਦੀ ਯਿਸੂ ਦੇ ਸ਼ਬਦਾਂ ਨਾਲ ਤੁਲਨਾ ਕਰੋ ਕਿ ਉਹ ਇਸਰਾਏਲ ਦਾ ਤਖਤ ਕਿਵੇਂ ਲਵੇਗਾ (9: 20-25)। ਤੁਸੀਂ ਕੀ ਵੇਖਦੇ ਹੋ?
•ਸ਼ਾਨਦਾਰ ਬੱਦਲ ਵਿੱਚੋਂ ਕਹੇ ਗਏ ਪਰਮੇਸ਼ੁਰ ਦੇ ਸ਼ਬਦਾਂ (9:35) ਦੀ ਤੁਲਨਾ ਬਿਵਸਥਾ ਸਾਰ 18:15-19 ਵਿੱਚ ਪਰਮੇਸ਼ੁਰ ਦੇ ਸ਼ਬਦਾਂ ਨਾਲ ਕਰੋ। ਤੁਸੀਂ ਕੀ ਵੇਖਦੇ ਹੋ?
•ਇਸ ਸੰਸਾਰ ਦੇ ਰਾਜਾਂ ਵਿੱਚ ਉਹ ਲੋਕ ਉਸ ਨੂੰ ਪ੍ਰਾਪਤ ਕਰਨ ਲਈ ਜੋ ਉਨ੍ਹਾਂ ਦੀਆਂ ਰੂਹਾਂ ਨਹੀਂ ਰੱਖ ਸਕਦੀਆਂ, ਦੁੱਖ ਝੱਲਣ ਤੋਂ ਬਚਦੇ ਹਨ। ਪਰ ਯਿਸੂ ਨੇ ਕਿਹਾ ਕਿ ਉਸ ਦੇ ਰਾਜ ਦੇ ਲੋਕ ਖ਼ੁਸ਼ੀ-ਖ਼ੁਸ਼ੀ ਦੁੱਖ ਝੱਲਦੇ ਹਨ ਕਿਉਂਕਿ ਉਹ ਉਸ ਦੇ ਵਚਨਾਂ ਦੀ ਪਾਲਣਾ ਕਰਦੇ ਹਨ ਅਤੇ ਇਸ ਤੋਂ ਇਲਾਵਾ ਹੋਰ ਕੁਝ ਵੀ ਲਾਭਦਾਇਕ ਨਹੀਂ ਹੋ ਸਕਦਾ! ਯਿਸੂ ਦੇ ਵਿਲੱਖਣ ਵਾਲੇ ਰਾਜ ਬਾਰੇ ਤੁਹਾਡਾ ਕੀ ਜਵਾਬ ਹੈ? ਜਦੋਂ ਤੁਸੀਂ ਯਿਸੂ ਦੇ ਪਿੱਛੇ ਚੱਲਦੇ ਹੋ ਅਤੇ ਉਹ ਦੀ ਸੁਣਦੇ ਹੋ ਤਾਂ ਤੁਸੀਂ ਹੰਕਾਰ (9: 46-50), ਜਨਤਕ ਪ੍ਰਮਾਣਿਕਤਾ (9: 51-56), ਸੁੱਖਾਂ ਅਤੇ ਜਾਣ ਪਛਾਣ (9: 57-60) ਦੇ ਨੁਕਸਾਨ ਨੂੰ ਸਹਿਣਾ ਕਿਵੇਂ ਸਿੱਖਿਆ ਹੈ?
•ਤੁਹਾਡੇ ਪੜ੍ਹਨ ਅਤੇ ਸੋਚਣ ਨੂੰ ਇੱਕ ਪ੍ਰਾਰਥਨਾ ਲਈ ਪ੍ਰੇਰਿਤ ਕਰਨ ਦਿਓ। ਪਰਮੇਸ਼ੁਰ ਦੀ ਅਦਭੁਤ ਯੋਜਨਾ ਤੇ ਹੈਰਾਨ ਹੋਵੋ, ਇਸ ਬਾਰੇ ਇਮਾਨਦਾਰ ਰਹੋ ਕਿ ਤੁਸੀਂ ਕਿੱਥੇ ਜੱਦੋ-ਜਹਿਦ ਕਰਦੇ ਹੋ ਅਤੇ ਦੁੱਖ ਵਿੱਚ ਉਸ ਦੇ ਪਿੱਛੇ ਚੱਲਣ ਲਈ ਉਸ ਦੀ ਸਹਾਇਤਾ ਭਾਲੋ।
About this Plan

BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More