BibleProject | ਉਲਟ ਰਾਜ / ਭਾਗ-1- ਲੂਕਾSample

ਲੂਕਾ ਦੇ ਇਸ ਅਗਲੇ ਖੰਡ ਵਿੱਚ, ਯਿਸ਼ੂ ਨੇ ਇੱਕ ਕਹਾਣੀ ਸੁਣਾਈ ਜਿਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਵੇਂ ਉਸਦੇ ਰਾਜ ਨੇ ਇਸ ਦੁਨੀਆਂ ਦੇ ਹਾਲਾਤਾਂ ਨੂੰ ਉਲਟ ਪਲਟ ਕੇ ਰੱਖ ਦਿੱਤਾ, ਅਤੇ ਇਹ ਇਸ ਤਰ੍ਹਾਂ ਹੈ। ਇੱਕ ਅਮੀਰ ਆਦਮੀ ਸੀ ਜੋ ਕਿ ਵਧੀਆ ਕੱਪੜੇ ਪਹਿਨਦਾ ਸੀ ਅਤੇ ਇੱਕ ਗੇਟ ਵਾਲੇ ਘਰ ਦਾ ਮਾਲਕ ਸੀ। ਉਸ ਤੋਂ ਇਲਾਵਾ ਲਾਜ਼ਰ ਨਾਮ ਦਾ ਇੱਕ ਗਰੀਬ ਆਦਮੀ ਵੀ ਸੀ, ਜੋ ਕਿ ਅਮੀਰ ਆਦਮੀ ਦੇ ਦਰਵਾਜ਼ੇ ਦੇ ਬਾਹਰ ਬੈਠ ਕੇ ਰਾਤ ਦੇ ਬਚੇ ਖੁਚੇ ਖਾਣੇ ਲਈ ਭੀਖ ਮੰਗਦਾ ਸੀ। ਪਰੰਤੂ ਅਮੀਰ ਆਦਮੀ ਨੇ ਉਸਨੂੰ ਕੁੱਝ ਵੀ ਨਹੀਂ ਦਿੱਤਾ ਅਤੇ ਆਖਿਰਕਾਰ ਉਹ ਦੋਵੇਂ ਮਰ ਜਾਂਦੇ ਹਨ। ਲਾਜ਼ਰ ਨੂੰ ਇੱਕ ਆਰਾਮ ਪ੍ਰਸਤੀ ਵਾਲੀ ਜਗ੍ਹਾ ਲੈ ਜਾਇਆ ਜਾਂਦਾ ਹੈ, ਪਰ ਅਮੀਰ ਆਦਮੀ ਦੀ ਅੱਖ ਨਰਕ ਵਿੱਚ ਖੁੱਲਦੀ ਹੈ। ਕਿਸੇ ਤਰ੍ਹਾਂ ਅਮੀਰ ਆਦਮੀ ਲਾਜ਼ਰ ਨੂੰ ਵੇਖਦਾ ਹੈ ਅਤੇ ਜਿਵੇਂ ਹੀ ਉਸਦੀ ਨਜ਼ਰ ਉਸਦੇ ਉੱਤੇ ਪੈਂਦੀ ਹੈ, ਉਹ ਬੇਨਤੀ ਕਰਦਾ ਹੈ ਕਿ ਲਾਜ਼ਰ ਨੂੰ ਉਸਨੂੰ ਪਾਣੀ ਪਿਲਾਉਣ ਲਈ ਭੇਜਿਆ ਜਾਵੇ ਤਾਂ ਕਿ ਉਸ ਨੂੰ ਥੋੜੀ ਠੰਡਕ ਮਿਲ ਸਕੇ। ਪਰ ਅਮੀਰ ਆਦਮੀ ਨੂੰ ਦੱਸਿਆ ਜਾਂਦਾ ਹੈ ਕਿ ਅਜਿਹਾ ਨਹੀਂ ਹੋ ਸਕਦਾ, ਅਤੇ ਉਸ ਨੂੰ ਉਸਦੀ ਧਰਤੀ ਦੀ ਜ਼ਿੰਦਗੀ ਬਾਰੇ ਯਾਦ ਦਵਾਇਆ ਜਾਂਦਾ ਹੈ, ਕਿ ਕਿਵੇਂ ਉਹ ਐਸ਼ ਓ ਆਰਾਮ ਦੀ ਜ਼ਿੰਦਗੀ ਜਿਊਂਦਾ ਸੀ ਜਦ ਕਿ ਲਾਜ਼ਰ ਨੂੰ ਉਸਦੀ ਮਦਦ ਦੀ ਲੋੜ ਸੀ। ਇਸ ਲਈ ਅਮੀਰ ਆਦਮੀ ਬੇਨਤੀ ਕਰਦਾ ਹੈ ਕਿ ਲਾਜ਼ਰ ਨੂੰ ਉਸਦੇ ਪਰਿਵਾਰ ਕੋਲ ਭੇਜਿਆ ਜਾਵੇ, ਤਾਂ ਕਿ ਉਨ੍ਹਾਂ ਨੂੰ ਇਸ ਨਰਕ ਬਾਰੇ ਪਹਿਲਾਂ ਤੋਂ ਚੇਤਾਵਨੀ ਦਿੱਤੀ ਜਾ ਸਕੇ। ਪਰ ਉਸਨੂੰ ਇਹ ਦੱਸਿਆ ਜਾਂਦਾ ਹੈ ਕਿ ਉਸਦੇ ਪਰਿਵਾਰ ਕੋਲ ਯਹੂਦੀ ਨਬੀਆਂ ਦੀਆਂ ਲਿਖਤਾਂ ਦੇ ਰੂਪ ਵਿੱਚ ਉਹ ਸਾਰੀਆਂ ਚੇਤਾਵਨੀਆਂ ਹਨ, ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ। ਅਮੀਰ ਆਦਮੀ ਬਹਿਸ ਕਰਦਾ ਹੈ, ਅਤੇ ਜ਼ੋਰ ਪਾਉਂਦਾ ਹੈ ਕਿ ਜੇਕਰ ਲਾਜ਼ਾਰਸ ਮਰ ਕੇ ਜਿਊਂਦਾ ਹੁੰਦਾ ਹੈ ਤਾਂ, ਜ਼ਰੂਰ ਉਸਦੇ ਪਰਿਵਾਰ ਨੂੰ ਯਕੀਨ ਹੋ ਜਾਵੇਗਾ। ਪਰ ਉਸਨੂੰ ਇਹ ਕਿਹਾ ਜਾਂਦਾ ਹੈ ਕਿ ਅਜਿਹਾ ਨਹੀਂ ਹੋ ਸਕਦਾ। ਉਹ ਜੋ ਮੂਸਾ ਅਤੇ ਪੈਗੰਬਰਾਂ ਦੀ ਗੱਲ ਨਹੀਂ ਸੁਣਦੇ, ਉਹ ਕਿਸੇ ਮਰੇ ਵਿਅਕਤੀ ਦੇ ਜ਼ਿੰਦਾ ਹੋਣ ਤੇ ਵੀ ਨਹੀਂ ਬਦਲਣਗੇ।
ਇਹ ਕਹਾਣੀ ਸੁਣਾਉਣ ਤੋਂ ਬਾਅਦ, ਯਿਸ਼ੂ ਨੇ ਸਭ ਨੂੰ ਚੇਤਾਵਨੀ ਦਿੱਤੀ ਕਿ ਜੋ ਦੂਜਿਆਂ ਨੂੰ ਤਸੀਹੇ ਦਿੰਦੇ ਹਨ, ਉਨ੍ਹਾਂ ਸਭ ਨੂੰ ਵੀ ਤਸੀਹੇ ਝੱਲਣੇ ਪੈਣਗੇ। ਇਨ੍ਹਾਂ ਤਸੀਹਿਆਂ ਤੋਂ ਬਚਣ ਦੇ ਲਈ, ਉਹ ਸਭ ਨੂੰ ਇੱਕ ਦੂਜੇ ਦਾ ਖਿਆਲ ਰੱਖਣ ਅਤੇ ਗਲਤ ਦਿਸ਼ਾ ਵੱਲ ਚੱਲ ਰਹੇ ਲੋਕਾਂ ਨੂੰ ਸਹੀ ਦਿਸ਼ਾ ਦਿਖਾਉਣ ਦੀ ਸਿੱਖਿਆ ਦਿੰਦੇ ਹਨ। ਜੋ ਆਪਣੀ ਗਲਤੀ ਸੁਧਾਰਣ ਲਈ ਗੱਲ ਸੁਣਦੇ ਹਨ, ਉਨ੍ਹਾਂ ਨੂੰ ਮਾਫ ਕੀਤਾ ਜਾਣਾ ਚਾਹੀਦਾ ਹੈ ਬੇਸ਼ੱਕ ਤੁਹਾਨੂੰ ਬਾਰ ਬਾਰ ਮਾਫ ਕਰਨਾ ਪਏ। ਪਰਮੇਸ਼ੁਰ ਯਿਸ਼ੂ ਦਿਆਲੂ ਹਨ। ਉਹ ਚਾਹੁੰਦੇ ਹਨ ਕਿ ਜ਼ਿਆਦਾ ਦੇਰ ਹੋ ਜਾਣ ਤੋਂ ਪਹਿਲਾਂ ਸਭ ਗੱਲ ਸੁਣ ਲੈਣ। ਯਿਸ਼ੂ ਤਸੀਹਿਆਂ ਨੂੰ ਖਤਮ ਕਰਨ ਲਈ ਆਏ ਹਨ ਪਰ ਕਿਵੇਂ? ਉਹ ਸੱਚਾਈ ਦੀ ਸਿੱਖਿਆ ਦਿੰਦੇ ਹਨ ਅਤੇ ਕੁਰਬਾਨੀ ਦੇ ਰੂਪ ਵਿੱਚ ਉਨ੍ਹਾਂ ਸਭ ਨੂੰ ਆਪਣੀ ਮਾਫੀ ਦਿੰਦੇ ਹਨ ਜੋ ਉਸ ਸਿੱਖਿਆ ਨੂੰ ਪ੍ਰਾਪਤ ਕਰਦੇ ਹਨ। ਇਸੇ ਤਰ੍ਹਾਂ ਹੀ, ਉਨ੍ਹਾਂ ਦੇ ਪੈਰੋਕਾਰਾਂ ਨੂੰ ਚਾਹੀਦਾ ਹੈ ਕਿ ਉਹ ਵੀ ਦੂਜਿਆਂ ਨੂੰ ਸਿੱਖਿਆ ਦੇਣ ਅਤੇ ਮਾਫੀ ਦੀ ਪੇਸ਼ਕਸ਼ ਕਰਨ।
ਪਰਮੇਸ਼ੁਰ ਯਿਸ਼ੂ ਦੇ ਪੈਰੋਕਾਰ ਇਹ ਸਭ ਸੁਣਦੇ ਹਨ ਅਤੇ ਇਸ ਚੀਜ਼ ਨੂੰ ਪਛਾਣਦੇ ਹਨ ਕਿ ਉਨ੍ਹਾਂ ਵਿੱਚ ਯਿਸ਼ੂ ਦੀਆਂ ਸਿੱਖਿਆਵਾਂ ਉੱਤੇ ਖਰੇ ਉੱਤਰਣ ਲਈ ਪਰਮੇਸ਼ੁਰ ਉੱਤੇ ਲੋੜੀਂਦੇ ਵਿਸ਼ਵਾਸ ਦੀ ਕਮੀ ਹੈ, ਇਸ ਲਈ ਉਹ ਵਧੇਰੇ ਵਿਸ਼ਵਾਸ ਦੀ ਮੰਗ ਕਰਦੇ ਹਨ।
ਪੜ੍ਹੋ, ਅਪਣਾਓ ਅਤੇ ਜਵਾਬ ਦਿਓ:
• ਯਿਸ਼ੂ ਵਲੋਂ ਲੂਕਾ 16:19-31 ਵਿੱਚ ਸੁਣਾਈ ਗਈ ਕਹਾਣੀ ਦੀ ਬਰੀਕੀ ਨਾਲ ਸਮੀਖਿਆ ਕਰੋ। ਯਿਸ਼ੂ ਦੀ ਕਹਾਣੀ ਤੁਹਾਡੇ ਨਾਲ ਕਿਵੇਂ ਜੁੜਦੀ ਹੈ ਅਤੇ ਕਿਵੇਂ ਲੂਕਾ 17:1-4 ਵਿੱਚ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਪ੍ਰਸ਼ੰਸਾ ਕਰਨ ਲਈ ਤੁਹਾਡੀ ਮਦਦ ਕਰਦੀ ਹੈ? ਜੇਕਰ ਤੁਸੀਂ ਉਸ ਕਹਾਣੀ ਦੇ ਇੱਕ ਕਿਰਦਾਰ ਹੁੰਦੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਵੇਂ ਯਿਸ਼ੂ ਤੁਹਾਡੀ ਲਾਜ਼ਰ ਅਤੇ ਅਮੀਰ ਆਦਮੀ ਦੇ ਨਾਲ ਗੱਲਬਾਤ ਦਾ ਵਰਣਨ ਕਰਦੇ?
• ਲੂਕਾ 17:3 ਵਿੱਚ ਯਿਸ਼ੂ ਦੀਆਂ ਕਹੀਆਂ ਗੱਲਾਂ ਨੂੰ ਵਿਚਾਰੋ। ਤੁਸੀਂ ਕੀ ਕਰਦੇ ਹੋ ਜੇਕਰ ਤੁਹਾਡੇ ਨਾਲ ਕੋਈ ਪਾਪ ਕਰਦਾ ਹੈ ਤਾਂ? ਕਿਵੇਂ ਇੱਕ ਸਿਹਤਮੰਦ ਸਾਹਮਣਾ ਕਰਨਾ, ਪਿਆਰ ਦੀ ਨਿਸ਼ਾਨੀ ਹੈ? ਅਜਿਹਾ ਕਰਨਾ ਇੰਨਾ ਜ਼ਿਆਦਾ ਮੁਸ਼ਕਿਲ ਕਿਉਂ ਹੈ? ਉਸ ਵਕਤ ਨੂੰ ਯਾਦ ਕਰੋ ਜਦ ਕਿਸੇ ਨੇ ਤੁਹਾਡੀ ਗਲਤੀ ਸੁਧਾਰੀ ਸੀ ਅਤੇ ਤੁਹਾਨੂੰ ਮਾਫ ਕੀਤਾ ਸੀ। ਉਹ ਕਿਹੋ ਜਿਹਾ ਮਹਿਸੂਸ ਹੋਇਆ ਸੀ?
• ਤੁਹਾਨੂੰ ਮਾਫ ਕਰਨ ਦੀ ਲੋੜ ਕਿਓਂ ਪੈਂਦੀ ਹੈ? ਤੁਹਾਡੀ ਮਾਫੀ ਦੀ ਲੋੜ ਕਿਸਨੂੰ ਪੈਂਦੀ ਹੈ?
• ਤੁਹਾਡੇ ਪੜ੍ਹਨ ਅਤੇ ਅਪਨਾਉਣ ਨੂੰ ਇੱਕ ਪ੍ਰਾਰਥਨਾ ਸ਼ੁਰੂ ਕਰਨ ਦਿਓ। ਪਰਮੇਸ਼ੁਰ ਨੂੰ ਉਨ੍ਹਾਂ ਦੀਆਂ ਜ਼ਰੂਰੀ ਅਤੇ ਪਿਆਰ ਭਰੀਆਂ ਚੇਤਾਵਨੀਆਂ ਲਈ ਧੰਨਵਾਦ ਕਰੋ, ਜਿਸ ਕਿਸੇ ਵੀ ਤਰੀਕੇ ਵਿੱਚ ਤੁਸੀਂ ਦੂਸਰਿਆਂ ਨੂੰ ਦਰਦ ਪਹੁੰਚਾਇਆ ਹੈ ਉਸ ਲਈ ਮਾਫੀ ਦੀ ਯਾਚਨਾ ਕਰੋ, ਜਿਨ੍ਹਾਂ ਨੇ ਵੀ ਤੁਹਾਨੂੰ ਦਰਦ ਪਹੁੰਚਾਇਆ ਹੈ, ਉਨ੍ਹਾਂ ਨੂੰ ਮਾਫ ਕਰੋ, ਅਤੇ ਉਸ ਵਿਸ਼ਵਾਸ ਦੀ ਮੰਗ ਕਰੋ ਜੋ ਤੁਹਾਨੂੰ ਪਰਮੇਸ਼ੁਰ ਯੀਸ਼ੂ ਦੇ ਦੁਨੀਆ ਦੇ ਦੁੱਖ ਦੂਰ ਕਰਨ ਦੇ ਮਕਸਦ ਨੂੰ ਪੂਰਾ ਕਰਨ ਲਈ ਚਾਹੀਦਾ ਹੈ।
Scripture
About this Plan

BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More