BibleProject | ਉਲਟ ਰਾਜ / ਭਾਗ-1- ਲੂਕਾSample
ਅੱਜ ਦਾ ਪਾਠ ਪੜ੍ਹਨ ਤੋਂ ਪਹਿਲਾਂ, ਆਓ ਆਪਾਂ ਨੌਵੇਂ ਅਧਿਆਇ ਉੱਤੇ ਗੌਰ ਕਰੀਏ, ਜਿੱਥੇ ਲੂਕਾ ਨੇ ਯਸਾਯਾਹ 53 ਦੇ ਦੁਖੀ ਸੇਵਕ ਬਣ ਕੇ ਇਸਰਾਏਲ ਉੱਤੇ ਆਪਣਾ ਰਾਜ ਕਾਇਮ ਕਰਨ ਦੀ ਯਿਸੂ ਦੀ ਹੈਰਾਨ ਕਰਨ ਵਾਲੀ ਯੋਜਨਾ ਬਾਰੇ ਦੱਸਿਆ ਸੀ। ਲੂਕਾ ਸਾਨੂੰ ਦੱਸਦਾ ਹੈ ਕਿ ਯਸਾਯਾਹ ਅਤੇ ਮੂਸਾ ਕਿਵੇਂ ਕੂਚ ਨਾਲ ਉਸ ਦੇ ਜਾਣ ਜਾਂ “ਕੂਚ” ਬਾਰੇ ਗੱਲ ਕਰਦੇ ਸਨ। ” ਯਿਸੂ ਨਵੇਂ ਮੂਸਾ ਹਨ ਜੋਂ ਆਪਣੇ ਕੂਚ (ਮੌਤ), ਨਾਲ ਇਸਰਾਏਲ ਨੂੰ ਪਾਪ ਅਤੇ ਦੁਸ਼ਟਾਂ ਤੋਂ ਮੁਕਤ ਕਰਨਗੇ। ਇਸ ਹੈਰਾਨੀਜਨਕ ਗੱਲ ਦੇ ਖੁੱਲਣ ਤੋਂ ਬਾਅਦ ਲੂਕਾ ਯੀਸ਼ੂ ਦੇ ਪਸਾਹ ਲਈ ਰਾਜਧਾਨੀ ਜਾਣ ਦੀ ਲੰਬੀ ਯਾਤਰਾ ਦੀ ਕਹਾਣੀ ਸ਼ੁਰੂ ਕਰਦੇ ਹਨ, ਜਿੱਥੇ ਉਹ ਮਰ ਕੇ ਇਸਰਾਏਲ ਦੇ ਅਸਲ ਰਾਜਾ ਬਣਨਗੇ।
ਹੁਣ ਅਸੀਂ, ਅਧਿਆਇ 22 ਸ਼ੁਰੂ ਕਰਦੇ ਹੋਏ ਵੇਖਦੇ ਹਾਂ ਕਿ, ਯਿਸੂ ਯਰੂਸ਼ਲਮ ਵਿਖੇ ਪਸਾਹ ਤਿਓਹਾਰ ਲਈ ਪਹੁੰਚਦੇ ਹਨ -- ਇੱਕ ਯਹੂਦੀ ਤਿਓਹਾਰ ਜੋ ਕਿ ਪਰਮੇਸ਼ਵਰ ਦੇ ਇਸਰਾਏਲ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਉਣ ਬਾਰੇ ਹੈ। ਜਿਵੇਂ ਹੀ ਯਿਸੂ ਆਪਣੇ 12 ਚੇਲਿਆਂ ਦੇ ਨਾਲ ਪਾਰੰਪਰਿਕ ਪਸਾਹ ਖਾਣੇ ਲਈ ਇਕੱਠੇ ਹੁੰਦੇ ਹਨ, ਉਹ ਰੋਟੀ ਅਤੇ ਪਿਆਲਾ ਦੇ ਮਤਲਬ ਨੂੰ ਅਜਿਹੇ ਤਰੀਕੇ ਨਾਲ ਸਮਝਾਇਆ ਜਿਸ ਵਿੱਚ ਚੇਲਿਆਂ ਨੇ ਕਦੇ ਨਹੀਂ ਸੀ ਸੁਣਿਆ ਅਤੇ ਜਿਸ ਵੱਲ ਐਕਸੌਡਸ ਦੀ ਕਹਾਣੀ ਸੰਕੇਤ ਕਰ ਰਹੀ ਸੀ। ਉਹ ਆਪਣੇ ਚੇਲਿਆਂ ਨੂੰ ਕਹਿੰਦੇ ਹਨ ਕਿ ਤੋੜੀ ਗਈ ਰੋਟੀ ਉਨ੍ਹਾਂ ਦੇ ਸ਼ਰੀਰ ਨੂੰ ਦਰਸਾਉਂਦੀ ਹੈ ਅਤੇ ਵਾਈਨ ਉਨ੍ਹਾਂ ਦੇ ਲਹੂ ਨੂੰ ਦਰਸਾਉਂਦੀ ਹੈ, ਜੋ ਪਰਮੇਸ਼ਵਰ ਅਤੇ ਇਸਰਾਏਲ ਵਿੱਚ ਇੱਕ ਨਵਾਂ ਨੇਮ ਸਥਾਪਤ ਕਰੇਗੀ। ਇਸ ਵਿੱਚ, ਯਿਸੂ ਆਪਣੀ ਆਉਣ ਵਾਲੀ ਮੌਤ ਦਾ ਅਰਥ ਦੱਸਣ ਲਈ ਪਸਾਹ ਦੇ ਸੰਕੇਤਾਂ ਦੀ ਵਰਤੋਂ ਕਰਦੇ ਹਨ, ਪਰ ਉਸਦੇ ਚੇਲੇ ਇਸ ਨੂੰ ਸਮਝ ਨਹੀਂ ਪਾਉਂਦੇ। ਉਹ ਤੁਰੰਤ ਮੇਜ਼ ਉੱਤੇ ਬੈਠ ਕੇ ਇਸ ਬਾਰੇ ਬਹਿਸ ਕਰਨ ਲੱਗਦੇ ਹਨ ਕਿ ਪਰਮੇਸ਼ਵਰ ਦੇ ਰਾਜ ਵਿੱਚ ਸਭ ਤੋਂ ਵੱਡਾ ਕੌਣ ਹੋਵੇਗਾ ਅਤੇ ਬਾਅਦ ਵਿੱਚ ਉਸ ਰਾਤ ਉਹ ਯਿਸੂ ਨਾਲ ਪ੍ਰਾਰਥਨਾ ਕਰਨ ਲਈ ਜਾਗਦੇ ਵੀ ਨਹੀਂ ਰਹਿ ਸਕਦੇ। ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਯਿਸੂ ਦੇ ਕਤਲ ਵਿੱਚ ਸਾਥੀ ਬਣ ਜਾਂਦਾ ਹੈ, ਅਤੇ ਦੂਸਰਾ ਚੇਲਾ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਉਹ ਕਦੇ ਯਿਸੂ ਨੂੰ ਜਾਣਦਾ ਸੀ।
ਪੜ੍ਹੋ, ਸੋਚ-ਵਿਚਾਰ ਕਰੋ ਅਤੇ ਜਵਾਬ ਦਿਓ:
•ਯਿਸੂ ਨੇ ਇਸ ਸੰਸਾਰ ਦੀਆਂ ਕਦਰਾਂ ਕੀਮਤਾਂ ਅਤੇ ਉੱਚ-ਨੀਚ ਨੂੰ ਪਲਟ ਦਿੱਤਾ। ਉਸ ਦੇ ਰਾਜ ਵਿੱਚ, ਰਾਜਾ ਖੇਤਰ ਨੂੰ ਜਿੱਤਣ ਅਤੇ ਗੱਦੀ ਉੱਤੇ ਚੜ੍ਹਨ ਲਈ ਕਤਲ ਨਹੀਂ ਕਰੇਗਾ, ਇਸ ਦੀ ਬਜਾਏ ਉਹ ਖੁੱਦ ਇੱਕ ਦੁਖੀ ਨੌਕਰ ਵਜੋਂ ਮਾਰਿਆ ਜਾਵੇਗਾ। ਇਸੇ ਤਰ੍ਹਾਂ, ਉਸ ਦੇ ਰਾਜ ਦੇ ਆਗੂ ਸਿਖਰ ਉੱਤੇ ਜਾਣ ਲਈ ਦੂਜਿਆਂ ਨੂੰ ਕੁਚਲਦੇ ਨਹੀਂ ਹਨ, ਇਸ ਦੀ ਬਜਾਏ ਉਹ ਆਪਣੇ ਨਾਲੋਂ ਜ਼ਿਆਦਾ ਦੂਜਿਆਂ ਦੀ ਸੇਵਾ ਕਰਨ ਦੀ ਚੋਣ ਕਰਦੇ ਹਨ ( 22: 24-27 ਦੇਖੋ)। ਇਹ ਤੁਹਾਨੂੰ ਕਿਵੇਂ ਉਤਸਾਹਿਤ ਕਰਦਾ ਹੈ ਜਾਂ ਚੁਣੌਤੀ ਦਿੰਦਾ ਹੈ?
•ਲੂਕਾ 22:28-30 ਦੀ ਸਮੀਖਿਆ ਕਰੋ। ਭਾਵੇਂ ਯਿਸੂ ਜਾਣਦੇ ਹਨ ਕਿ ਉਸ ਦੇ ਚੇਲੇ ਜਲਦੀ ਠੋਕਰ ਖਾਣਗੇ, ਫਿਰ ਵੀ ਉਹ ਇਹ ਹੈਰਾਨੀਜਨਕ ਘੋਸ਼ਣਾ ਕਰਦੇ ਹਨ! ਇਹ ਤੁਹਾਡੇ ਉੱਤੇ ਕਿਵੇਂ ਅਸਰ ਕਰਦਾ ਹੈ? ਇਹ ਤੁਹਾਨੂੰ ਯਿਸੂ ਅਤੇ ਉਸ ਦੇ ਰਾਜ ਬਾਰੇ ਕੀ ਦੱਸਦਾ ਹੈ? ਤੁਸੀਂ ਪਤਰਸ ਦੇ
•ਗੈਰ-ਪ੍ਰਵਾਨਿਤ ਵਿਸ਼ਵਾਸ ਨਾਲ ਕਿਵੇਂ ਪਛਾਣ ਕਰਦੇ ਹੋ (22:33 ਦੇਖੋ)? ਯਿਸੂ ਨਾਲ ਤੁਹਾਡੀ ਵਚਨਬੱਧਤਾ ਦੀ ਪਰਖ ਕਿਵੇਂ ਕੀਤੀ ਗਈ ਹੈ? ਤੁਸੀਂ ਕਿਵੇਂ ਲੜਖੜਾਏ ਹੋ( 22:54-62)? ਯਿਸੂ ਦੀਆਂ ਪ੍ਰਾਰਥਨਾਵਾਂ ਤੁਹਾਡੇ ਲਈ ਕਿਵੇਂ ਸਫਲ ਹੁੰਦੀਆਂ ਹਨ? ਤੁਸੀਂ ਇਸ ਸਭ ਵਿੱਚ ਕੀ ਸਿੱਖਿਆ ਹੈ, ਅਤੇ ਇਸਨੂੰ ਤੁਸੀਂ ਦੂਜਿਆਂ ਨੂੰ ਮਜ਼ਬੂਤ ਕਰਨ ਲਈ ਕਿਵੇਂ ਸਾਂਝਾ ਕਰ ਸਕਦੇ ਹੋ (22:32 ਦੇਖੋ)?
•ਆਪਣੇ ਪੜ੍ਹਨ ਅਤੇ ਪ੍ਰਤਿਬਿੰਬ ਨੂੰ ਇੱਕ ਪ੍ਰਾਰਥਨਾ ਲਈ ਪ੍ਰੇਰਿਤ ਕਰਨ ਦਵੋ। ਪਾਪ ਦੀ ਗੁਲਾਮੀ ਤੋਂ ਮਨੁੱਖਤਾ ਨੂੰ ਮੁਕਤ ਕਰਾਉਣ ਲਈ ਯਿਸੂ ਨੂੰ ਦੁੱਖ ਝੱਲਣ ਲਈ ਉਨ੍ਹਾਂ ਦਾ ਧੰਨਵਾਦ ਕਰੋ, ਉਨਾਂ ਨਾਲ ਇਮਾਨਦਾਰ ਰਹੋ ਕਿ ਤੁਸੀਂ ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਜਾਂ ਅਨੁਭਵ ਕਰਨ ਲਈ ਕਿਵੇਂ ਸੰਘਰਸ਼ ਕਰਦੇ ਹੋ ਅਤੇ ਜੋ ਵੀ ਤੁਹਾਨੂੰ ਅੱਜ ਚਾਹੀਦਾ ਹੈ।
Scripture
About this Plan
BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More