BibleProject | ਉਲਟ ਰਾਜ / ਭਾਗ-1- ਲੂਕਾSample

ਲੂਕਾ ਦੇ ਇਸ ਖੰਡ ਵਿੱਚ, ਯਿਸੂ ਆਪਣੀ ਯਰੂਸ਼ਲਮ ਦੀ ਯਾਤਰਾ ਦੇ ਅੰਤ ਉੱਤੇ ਪਹੁੰਚ ਚੁਕੇ ਸਨ। ਉਹ ਜੈਤੂਨ ਦੇ ਪਹਾੜ ਤੋਂ ਗਧੇ ਉੱਤੇ ਸਵਾਰ ਹੋ ਕੇ ਸ਼ਹਿਰ ਵੱਲ ਆ ਰਹੇ ਹਨ। ਉਨ੍ਹਾਂ ਦੇ ਰਾਸਤੇ ਵਿੱਚ, ਭੀੜ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਗੀਤ ਗਾਇਆ, "ਉਸ ਰਾਜੇ ਦੀ ਪ੍ਰਸ਼ੰਸਾ ਕਰੋ ਜੋ ਕਿ ਪਰਮੇਸ਼ੁਰ ਦੇ ਨਾਮ ਲਈ ਆਇਆ ਹੈ।" ਭੀੜ ਨੂੰ ਯਾਦ ਆਇਆ, ਇਸਰਾਏਲ ਦੇ ਪੁਰਾਤਨ ਨਬੀਆਂ ਨੇ ਵਾਅਦਾ ਕੀਤਾ ਸੀ ਕਿ ਇੱਕ ਦਿਨ ਪਰਮੇਸ਼ੁਰ ਆਪਣੇ ਲੋਕਾਂ ਦੀ ਸੁਰੱਖਿਆ ਦੇ ਲਈ ਅਤੇ ਦੁਨੀਆ ਉੱਤੇ ਰਾਜ ਕਰਨ ਲਈ ਆਉਣਗੇ। ਜ਼ਕਰਯਾਹ ਨਬੀ ਨੇ ਆਉਣ ਵਾਲੇ ਇੱਕ ਰਾਜੇ ਦੀ ਗੱਲ ਕੀਤੀ ਸੀ ਜੋ ਕਿ ਗਧੇ ਦੀ ਸਵਾਰੀ ਕਰਕੇ ਯਰੂਸ਼ਲਮ ਵਿਖੇ ਨਿਆਂ ਅਤੇ ਸ਼ਾਂਤੀ ਲਿਆਵੇਗਾ। ਭੀੜ ਨੇ ਗਾਉਣਾ ਜਾਰੀ ਰੱਖਿਆ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਯਿਸੂ ਨੂੰ ਸਭ ਉਮੀਦਾਂ ਪੂਰੇ ਕਰਦੇ ਹੋਏ ਪਛਾਣ ਲਿਆ ਸੀ।
ਪਰ ਹਰ ਕੋਈ ਨਹੀਂ ਮੰਨਦਾ। ਧਾਰਮਿਕ ਆਗੂਆਂ ਨੇ ਯਿਸੂ ਦੇ ਰਾਜ ਨੂੰ ਆਪਣੀ ਤਾਕਤ ਦੇ ਵਿਰੁੱਧ ਚੇਤਾਵਨੀ ਸਮਝਿਆ ਅਤੇ ਉਨ੍ਹਾਂ ਨੂੰ ਸਰਕਾਰ ਵਲੋਂ ਗਿਰਫਤਾਰ ਕਰਵਾਉਣ ਦੇ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ। ਪਰ ਯਿਸ਼ੂ ਨੂੰ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ। ਉਨ੍ਹਾਂ ਨੂੰ ਪਤਾ ਸੀ ਕਿ ਇਸਰਾਏਲ ਉਨ੍ਹਾਂ ਨੂੰ ਕਦੇ ਰਾਜਾ ਸਵੀਕਾਰ ਨਹੀਂ ਕਰੇਗਾ ਅਤੇ ਉਨ੍ਹਾਂ ਦੀ ਮਨਾਹੀ ਉਨ੍ਹਾਂ ਨੂੰ ਬਰਬਾਦੀ ਦੇ ਰਾਸਤੇ ਵੱਲ ਧੱਕ ਦੇਵੇਗੀ, ਜਿਸ ਦਾ ਅੰਤ ਬਰਬਾਦੀ ਭਰਿਆ ਹੋਵੇਗਾ। ਇਸਨੇ ਉਨ੍ਹਾਂ ਦਾ ਦਿੱਲ ਤੋੜ ਦਿੱਤਾ। ਅਤੇ ਇਹ ਉਸਨੂੰ ਚਿੜਾ ਦਿੰਦਾ ਹੈ। ਜਿਵੇਂ ਹੀ ਉਹ ਯਰੁਸ਼ਲਮ ਵਿੱਚ ਦਾਖਲ ਹੁੰਦੇ ਹਨ ਤਾਂ, ਉਹ ਹੈਕਲ ਦੇ ਵਿਹੜੇ ਵਿੱਚ ਜਾ ਕੇ ਅਤੇ ਉੱਥੋਂ ਪੈਸਾ ਬਦਲਣ ਵਾਲਿਆਂ ਨੂੰ ਬਾਹਰ ਕੱਢ ਦਿੰਦੇ ਹਨ ਜੋ ਕਿ ਇਸ ਸਾਰੀ ਕੁਰਬਾਨੀਯੁਕਤ ਪ੍ਰਣਾਲੀ ਨੂੰ ਬਿਗਾੜ ਰਹੇ ਸੀ। ਉਹ ਵਹਿੜੇ ਦੇ ਵਿੱਚਕਾਰ ਵਿੱਚ ਖੜ ਜਾਂਦੇ ਹਨ ਅਤੇ ਉਨ੍ਹਾਂ ਦੇ ਖਿਲਾਫ ਇਹ ਕਹਿ ਕੇ ਪ੍ਰਦਰਸ਼ਨ ਕੀਤਾ ਕਿ,"ਇਹ ਇੱਕ ਪ੍ਰਾਰਥਨਾ ਦਾ ਸਥਾਨ ਹੈ, ਜਿਸ ਨੂੰ ਤੁਸੀਂ ਡਾਕੂਆਂ ਦੀ ਖੋਹ ਬਣਾ ਦਿੱਤਾ ਹੈ।"ਇੱਥੇ ਉਹ ਯਿਰਮਿਯਾਹ ਨਬੀ ਦੀ ਉਦਾਹਰਣ ਦਿੰਦੇ ਹਨ, ਜੋ ਕਿ ਉਸੇ ਹੀ ਜਗ੍ਹਾ ਉੱਤੇ ਖੜੇ ਹੁੰਦੇ ਹਨ, ਜਦ ਉਹ ਇਸਰਾਏਲ ਦੀਆਂ ਧਾਰਮਿਕ ਅਤੇ ਰਾਜਨੀਤਿਕ ਤਾਕਤਾਂ ਦੇ ਮੱਧ ਵਿੱਚ ਸਨ, ਅਤੇ ਫਿਰ ਇਸਰਾਏਲ ਦੇ ਪੁਰਾਣੇ ਆਗੂਆਂ ਦੀ ਉਹੀ ਅਲੋਚਨਾ ਕੀਤੀ।
ਧਾਰਮਿਕ ਆਗੂ ਯਿਸੂ ਦੇ ਪ੍ਰਦਰਸ਼ਨ ਦਾ ਮਕਸਦ ਤਾਂ ਸਮਝ ਜਾਂਦੇ ਹਨ, ਪਰ ਉਸ ਤੋਂ ਕੁੱਝ ਵੀ ਸਿੱਖਦੇ ਨਹੀਂ ਹਨ। ਅਤੇ ਇਜ਼ਰਾਇਲ ਦੇ ਪੁਰਾਤਨ ਆਗੂਆਂ ਨੇ ਜਿਵੇਂ ਜੈਰੇਮਿਆ ਦੇ ਖਿਲਾਫ ਚਾਲ ਖੇਡੀ ਸੀ, ਉਹ ਵੀ ਯੀਸ਼ੂ ਨੂੰ ਖਤਮ ਕਰਨਾ ਚਾਹੁੰਦੇ ਸਨ। ਇਸਰਾਏਲ ਦੇ ਆਗੂਆਂ ਦੇ ਸਲੂਕ ਨੂੰ ਸੁਨਾਉਣ ਲਈ, ਯਿਸੂ ਇੱਕ ਜ਼ਮੀਨ ਮਾਲਕ ਬਾਰੇ ਪਰਸੰਗ ਸੁਣਾਉਂਦੇ ਹਨ, ਜੋ ਕਿ ਯਾਤਰਾ ਦੌਰਾਨ ਆਪਣਾ ਬਾਗ ਕਿਰਾਏ ਉੱਤੇ ਦਿੰਦਾ ਸੀ। ਫਿਰ ਉਹ ਮਾਲਕ ਆਪਣੇ ਬਾਗ ਵਿੱਚ ਸੰਦੇਸ਼ਵਾਹਕਾਂ ਨੂੰ ਫਲਾਂ ਬਾਰੇ ਜਾਣਕਾਰੀ ਲੈਣ ਭੇਜਦਾ ਸੀ, ਪਰ ਕਿਰਾਏਦਾਰ ਸੰਦੇਸ਼ਵਾਹਕਾਂ ਨੂੰ ਮਾਰ ਕੇ ਦੌੜਾ ਦਿੰਦੇ ਸਨ ਅਤੇ ਕੁਝ ਨਹੀਂ ਦੱਸਦੇ ਸਨ। ਉਸ ਤੋਂ ਬਾਅਦ ਮਾਲਕ ਆਪਣੇ ਬੇਟੇ ਨੂੰ ਇਹ ਸੋਚ ਕੇ ਉੱਥੇ ਭੇਜਦਾ ਹੈ ਕਿ ਸ਼ਾਇਦ ਉਸਨੂੰ ਵਧੇਰੇ ਇੱਜ਼ਤ ਮਿਲੇਗੀ, ਪਰ ਕਿਰਾਏਦਾਰਾਂ ਨੇ ਇਸਨੂੰ ਉਸਦੇ ਇਕਲੌਤੇ ਵਾਰਿਸ ਤੋਂ ਛੁਟਕਾਰਾ ਪਾਉਣ ਦਾ ਮੌਕਾ ਸਮਝਿਆ। ਉਨ੍ਹਾਂ ਨੇ ਉਸਦੇ ਬੇਟੇ ਨੂੰ ਉਥੋਂ ਬਾਹਰ ਕੱਢ ਦਿੱਤਾ ਅਤੇ ਮਾਰ ਦਿੱਤਾ। ਇਸ ਕਹਾਣੀ ਵਿੱਚ ਯਿਸੂ ਨੇ ਉਸ ਬਾਗ ਦੇ ਕਿਰਾਏਦਾਰਾਂ ਦੀ ਤੁਲਨਾ, ਇਸਰਾਏਲ ਦੇ ਧਾਰਮਿਕ ਆਗੂਆਂ ਨਾਲ ਕੀਤੀ ਹੈ ਜੋ ਕਿ ਪਰਮੇਸ਼ੁਰ ਵਲੋਂ ਭੇਜੇ ਜਾ ਰਹੇ ਸਾਰੇ ਨਬੀਆਂ ਨੂੰ ਬਾਹਰ ਕੱਢ ਰਹੇ ਸਨ ਅਤੇ ਹੁਣ ਉਹ ਪਰਮੇਸ਼ੁਰ ਦੇ ਪਿਆਰੇ ਬੇਟੇ ਨੂੰ ਮਾਰਨ ਦੀ ਤਿਆਰੀ ਕਰ ਰਹੇ ਸਨ। ਯਿਸੂ ਨੇ ਇਹ ਸਪੱਸ਼ਟ ਕੀਤਾ ਕਿ ਧਾਰਮਿਕ ਆਗੂ ਆਪਣੇ ਪਿਤਾਵਾਂ ਦੀਆਂ ਗਲਤੀਆਂ ਨੂੰ ਦੁਹਰਾ ਰਹੇ ਹਨ ਅਤੇ ਉਨ੍ਹਾਂ ਦੇ ਜ਼ਿਆਦਾ ਤਾਕਤ ਹਾਸਿਲ ਕਰਨ ਦੇ ਇਰਾਦੇ ਉਨ੍ਹਾਂ ਨੂੰ ਬਰਬਾਦੀ ਵੱਲ ਧੱਕਣਗੇ।
ਪੜ੍ਹੋ, ਸੋਚ-ਵਿਚਾਰ ਕਰੋ ਅਤੇ ਜਵਾਬ ਦਿਓ:
•ਜ਼ਕਰਯਾਹ 9:9-10 ਨੂੰ ਗਧੇ ਉੱਤੇ ਬੈਠੇ ਯਰੂਸ਼ਲਮ ਆਉਂਦੇ ਯਿਸੂ ਦੇ ਪ੍ਰਸੰਗ ਵਿੱਚ ਪੜ੍ਹੋ। ਤੁਸੀਂ ਕੀ ਵੇਖਦੇ ਹੋ?
•ਯਿਰਮਿਯਾਹ 7:1-11 ਨੂੰ ਅੱਜ ਦੀਆਂ ਚੋਣਵੀਆਂ ਗੱਲਾਂ ਦੇ ਪ੍ਰਸੰਗ ਵਿੱਚ ਪੜ੍ਹੋ। ਤੁਸੀਂ ਕੀ ਵੇਖਦੇ ਹੋ?
•ਲੂਕਾ ਨੂੰ ਪੜ੍ਹਨ ਤੋਂ ਬਾਅਦ, ਯਿਸੂ ਦੇ ਚੇਲਿਆਂ ਦੇ ਜਵਾਬਾਂ ਦਾ ਵਰਣਨ ਕਰੋ ਅਤੇ ਉਸ ਦੀ ਤੁਲਨਾ ਧਾਰਮਿਕ ਆਗੂਆਂ ਨਾਲ ਕਰੋ। ਇਹ ਪਾਤਰ ਸਵੈ-ਪ੍ਰਤੀਬਿੰਬ ਅਤੇ ਸਵੈ-ਆਲੋਚਨਾ ਲਈ ਸ਼ੀਸ਼ੇ ਦਾ ਕੰਮ ਕਿਵੇਂ ਕਰਦੇ ਹਨ? । ਪਰਮੇਸ਼ੁਰ ਨਾਲ ਗੱਲ ਕਰੋ ਕਿ ਕਿਹੜੀ ਗੱਲ ਦਾ ਡਰ ਪੈਦਾ ਹੋਇਆ, ਕਿਸੇ ਵੀ ਢੰਗ ਬਾਰੇ ਈਮਾਨਦਾਰ ਰਹੋ ਜਿਸ ਨਾਲ ਤੁਸੀਂ ਧਾਰਮਿਕ ਆਗੂਆਂ ਨਾਲ ਸੰਬੰਧ ਰੱਖ ਸਕਦੇ ਹੋ, ਅਤੇ ਉਸ ਨੂੰ ਆਪਣੀ ਜ਼ਿੰਦਗੀ ਦੇ ਰਾਜਾ ਵਜੋਂ ਸਨਮਾਨਿਤ ਕਰਨ ਲਈ ਉਸ ਦੀ ਮਦਦ ਮੰਗੋ।
• ਹੋਣ ਦਿਉ ਕਿ ਇੰਨ੍ਹਾਂ ਖੰਡਾਂ ਨੂੰ ਪੜ੍ਹ ਕੇ ਅਤੇ ਇੰਨ੍ਹਾਂ ਤੇ ਵਿਚਾਰ ਕਰਕੇ ਤੁਹਾਨੂੰ ਪ੍ਰਾਰਥਨਾ ਕਰਨ ਦੀ ਪ੍ਰੇਰਨਾ ਮਿਲੇ । ਪਰਮੇਸ਼ੁਰ ਦੇ ਨਾਲ ਤੁਹਾਨੂੰ ਮਿਲੀ ਹੈਰਾਨੀਜਨਕ ਪ੍ਰੇਰਨਾ ਬਾਰੇ ਗੱਲ ਕਰੋ, ਤੁਸੀਂ ਉਸ ਹਰੇਕ ਗੱਲ ਬਾਰੇ ਇਮਾਨਦਾਰੀ ਨਾਲ ਦੱਸੋ ਜਿੰਨ੍ਹਾਂ ਦੇ ਵਿੱਚ ਤੁਸੀਂ ਧਾਰਮਿਕ ਆਗੂਆਂ ਜਿਹੇ ਹੋ, ਅਤੇ ਉਸਦੀ ਸਹਾਇਤਾ ਮੰਗੋਂ ਕਿ ਤੁਸੀਂ ਉਸਨੂੰ ਆਪਣੇ ਜੀਵਨ ਦੇ ਰਾਜਾ ਵੱਜੋਂ ਆਦਰ ਦੇ ਸਕੋ।
About this Plan

BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More
Related Plans

The Cultivation of Consistency

Do Not Be Anxious About Anything

Acts 19:23-41 | Living for Christ in a Confused World

Seeing With Your Ears

Sent With Purpose

Resting in God’s Presence

Women of the New Testament

Perfectly Imperfect | Discovering Grace When Perfect Isn’t Possible, a 7-Day Devotional by Jacques McNeil

Help Your Man Overcome Pornography
![[Be a Gentleman] Authenticity](/_next/image?url=https%3A%2F%2Fimageproxy.youversionapi.com%2Fhttps%3A%2F%2Fs3.amazonaws.com%2Fyvplans%2F58099%2F320x180.jpg&w=640&q=75)