BibleProject | ਉਲਟ ਰਾਜ / ਭਾਗ-1- ਲੂਕਾSample
ਹੈਕਲ ਦੇ ਆਗੂ ਯਿਸੂ ਨੂੰ ਸਜ਼ਾ ਦੇਣ ਲਈ ਰੋਮ ਦੇ ਰਾਜਪਾਲ ਪੋਂਟੀਅਸ ਪਿਲਾਤੁਸ ਤੋਂ ਬਿਨਾਂ ਆਗਿਆ ਨਹੀਂ ਦੇ ਸਕਦੇ। ਇਸ ਲਈ ਉਨ੍ਹਾਂ ਨੇ ਇਹ ਇਲਜ਼ਾਮ ਲਗਾਇਆ ਕਿ ਯਿਸੂ ਰੋਮਨ ਬਾਦਸ਼ਾਹ ਦੇ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਇੱਕ ਬਾਗੀ ਰਾਜਾ ਹਨ। ਪਿਲਾਤੁਸ ਨੇ ਯਿਸੂ ਨੂੰ ਪੁੱਛਿਆ, “ਕੀ ਤੁਸੀਂ ਯਹੂਦੀਆਂ ਦੇ ਰਾਜਾ ਹੋ?” ਅਤੇ ਯਿਸੂ ਨੇ ਉੱਤਰ ਦਿੱਤਾ, “ਤੁਸੀਂ ਇਹ ਕਹਿੰਦੇ ਹੋ।” ਪਿਲਾਤੁਸ ਦੇਖ ਸਕਦੇ ਹਨ ਕਿ ਯਿਸੂ ਇੱਕ ਨਿਰਦੋਸ਼ ਆਦਮੀ ਹਨ ਅਤੇ ਉਹ ਮੌਤ ਦੇ ਹੱਕਦਾਰ ਨਹੀਂ ਹਨ, ਪਰ ਧਾਰਮਿਕ ਆਗੂ ਜ਼ੋਰ ਦਿੰਦੇ ਹਨ ਕਿ ਉਹ ਖ਼ਤਰਨਾਕ ਹੈ। ਇਸ ਲਈ ਜਦੋਂ ਯਿਸੂ ਨੂੰ ਹੇਰੋਦੇਸ ਕੋਲ ਭੇਜਿਆ ਗਿਆ ਅਤੇ ਉਹ ਜ਼ਖਮੀ ਅਤੇ ਖ਼ੂਨੀ ਹਾਲਤ ਵਿੱਚ ਪਿਲਾਤੁਸ ਕੋਲ ਵਾਪਸ ਪਰਤੇ, ਤਾਂ ਉਹ ਇਕ ਹੈਰਾਨ ਕਰਨ ਵਾਲੀ ਯੋਜਨਾ ਬਾਰੇ ਗੱਲਬਾਤ ਕਰਨ ਲੱਗੇ। ਪਿਲਾਤੁਸ ਯਿਸੂ ਦੀ ਬਜਾਏ ਰੋਮ ਦੇ ਖਿਲਾਫ ਖੜੇ ਬਾਰਾਬਾਸ ਨਾਮ ਦੇ ਇੱਕ ਅਸਲ ਬਾਗ਼ੀ ਨੂੰ ਰਿਹਾ ਕਰੇਗਾ। ਬੇਕਸੂਰ ਨੂੰ ਦੋਸ਼ੀ ਦੀ ਜਗ੍ਹਾ ਤੇ ਸੌਂਪ ਦਿੱਤਾ ਜਾਂਦਾ ਹੈ।
ਯਿਸੂ ਨੂੰ ਦੋ ਹੋਰ ਦੋਸ਼ੀ ਅਪਰਾਧੀਆਂ ਨਾਲ ਲੈ ਜਾਇਆ ਗਿਆ ਅਤੇ ਸਲੀਬ ਦੇਣ ਵਾਲੇ ਰੋਮਨ ਉਪਕਰਣ ਉੱਤੇ ਚਾੜ੍ਹਿਆ ਗਿਆ। ਉਨ੍ਹਾਂ ਦਾ ਤਮਾਸ਼ਾ ਬਣਾਇਆ ਗਿਆ। ਲੋਕ ਉਨ੍ਹਾਂ ਦੇ ਕੱਪੜਿਆਂ ਦੀ ਨਿਲਾਮੀ ਕਰਦੇ ਹਨ ਅਤੇ ਉਨ੍ਹਾਂ ਦਾ ਮਜ਼ਾਕ ਉੜਾਉਂਦੇ ਹਨ, "ਜੇ ਤੁਸੀਂ ਮਸੀਹਾ ਰਾਜਾ ਹੋ, ਤਾਂ ਆਪਣੇ ਆਪ ਨੂੰ ਬਚਾਓ!" ਪਰ ਯਿਸੂ ਆਪਣੇ ਅੰਤ ਤੱਕ ਦੁਸ਼ਮਣਾਂ ਨੂੰ ਪਿਆਰ ਕਰਦੇ ਰਹੇ। ਉਹ ਖੁਦ ਦੇ ਕਾਤਲਾਂ ਲਈ ਮੁਆਫੀ ਮੰਗਦੇ ਹਨ ਅਤੇ ਉਨ੍ਹਾਂ ਦੇ ਨਾਲ ਮਰ ਰਹੇ ਇੱਕ ਅਪਰਾਧੀ ਨੂੰ ਇਹ ਕਹਿੰਦਿਆਂ ਉਮੀਦ ਦਿੰਦੇ ਹਨ, “ਅੱਜ ਤੁਸੀਂ ਮੇਰੇ ਨਾਲ ਸਵਰਗ ਵਿੱਚ ਹੋਵੋਗੇ।”
ਆਕਾਸ਼ ਵਿੱਚ ਅਚਾਨਕ ਹਨੇਰਾ ਹੋ ਗਿਆ, ਹੈਕਲ ਦਾ ਪਰਦਾ ਦੋ ਟੁਕੜਿਆਂ ਵਿੱਚ ਫਟ ਗਿਆ, ਅਤੇ ਯਿਸੂ ਆਪਣੀ ਆਖ਼ਰੀ ਸਾਹ ਨਾਲ ਪ੍ਰਾਰਥਨਾ ਕਰਦੇ ਹਨ, “ਮੈਂ ਆਪਣੀ ਆਤਮਾ ਤੁਹਾਡੇ ਹੱਥਾਂ ਵਿੱਚ ਦਿੰਦਾ ਹਾਂ।” ਇੱਕ ਰੋਮੀ ਸੂਬੇਦਾਰ ਜੋ ਇਸ ਸਾਰੀ ਘਟਨਾ ਦਾ ਗਵਾਹ ਸੀ, ਉਸਨੇ ਕਿਹਾ, "ਯਕੀਨਨ ਇਹ ਆਦਮੀ ਨਿਰਦੋਸ਼ ਸੀ।"
ਪੜ੍ਹੋ, ਸੋਚ-ਵਿਚਾਰ ਕਰੋ ਅਤੇ ਜਵਾਬ ਦਿਓ:
•ਯਿਸੂ ਦੀ ਮੌਤ ਬਾਰੇ ਲੂਕਾ ਦੇ ਬਿਰਤਾਂਤ ਦਾ ਅੱਜ ਤੁਹਾਡੇ ਉੱਤੇ ਕੀ ਅਸਰ ਪੈਂਦਾ ਹੈ?
•ਪਿਲਾਤੁਸ ਅਤੇ ਹੇਰੋਦੇਸ ਵਲੋਂ ਯਿਸੁ ਨੂੰ ਮੌਤ ਦੇਣ ਤੋਂ ਰੋਕਣ ਦੀ ਕੋਸ਼ਿਸ਼ ਅਤੇ ਧਾਰਮਿਕ ਭੀੜ ਦੀ ਉਨ੍ਹਾਂ ਦੀ ਮੌਤ ਦੀ ਮੰਗ ਦੀ ਤੁਲਨਾ ਕਰੋ। ਤੁਸੀਂ ਕੀ ਵੇਖਦੇ ਹੋ? ਜਦੋਂ ਤੁਸੀਂ ਯਿਸੂ ਉੱਤੇ ਲਗਾਏ ਅਸਲ ਦੋਸ਼ਾਂ (ਬਨਾਮ 23: 2) ਉੱਤੇ ਵਿਚਾਰ ਕਰਦੇ ਹੋ, ਤਾਂ ਇਹ ਅਚਨਚੇਤ ਕਿਵੇਂ ਹੈ?
• ਅਪਰਾਧੀਆਂ ਵਿੱਚਕਾਰ ਗੱਲਬਾਤ ਦੀ ਸਮੀਖਿਆ ਕਰੋ (23: 39-43 ਵੇਖੋ ) ਤੁਸੀਂ ਕੀ ਵੇਖਦੇ ਹੋ? ਯਿਸੂ ਦਾ 'ਅਪਰਾਧੀਆਂ' ਦੀ ਬੇਨਤੀ ਪ੍ਰਤੀ ਜਵਾਬ ਦਾ ਤੁਹਾਡੇ ਉੱਤੇ ਕੀ ਅਸਰ ਪਿਆ ਹੈ? ਜਦੋਂ ਤੁਸੀਂ ਇਸ ਗੱਲਬਾਤ ਦਾ ਅਧਿਐਨ ਕਰਦੇ ਹੋ, ਤਾਂ ਤੁਸੀਂ ਯਿਸੂ ਦੇ ਰਾਜ ਦੇ ਸੁਭਾਅ ਬਾਰੇ ਕੀ ਸਿੱਖਦੇ ਹੋ?
• ਲੂਕਾ ਸਾਨੂੰ ਯੂਸੁਫ਼ ਨਾਮ ਦੇ ਇਕ ਧਾਰਮਿਕ ਆਗੂ ਬਾਰੇ ਦੱਸਦੇ ਹਨ ਜਿਸਨੇ ਆਪਣੇ ਸਾਥੀਆਂ ਦੀ ਜਾਨਲੇਵਾ ਯੋਜਨਾ ਦਾ ਵਿਰੋਧ ਕੀਤਾ (ਵਚਨ 23:50-51, 22:66-71, 23:1).। ਵਿਚਾਰ ਕਰੋ ਯੂਸੁਫ਼ ਕਿਵੇਂ ਯਿਸੂ ਲਈ ਆਪਣਾ ਪਿਆਰ ਦਿਖਾਉਂਦੇ ਹਨ (23: 52-53 ਵੇਖੋ). ਕੀ ਤੁਸੀਂ ਕਿਸੇ ਅਜਿਹੇ ਸਮੂਹ ਦੇ ਮੈਂਬਰ ਹੋ ਜਿਸ ਨਾਲ ਤੁਸੀਂ ਸਹਿਮਤ ਨਹੀਂ ਹੋ? ਤੁਸੀਂ ਆਪਣੇ ਵਿਸ਼ਵਾਸ ਕਿਵੇਂ ਦਿਖਾ ਸਕਦੇ ਹੋ?
•ਪਿਲਾਤੁਸ, ਹੇਰੋਦੇਸ, ਸੋਗ ਕਰਨ ਵਾਲੀ ਭੀੜ ਅਤੇ ਮਖੌਲ ਉਡਾਉਣ ਵਾਲੀ ਭੀੜ, ਸਿਮਉਨ, ਸਾਜ਼ਿਸ਼ ਰਚਣ ਵਾਲੇ ਧਾਰਮਿਕ ਆਗੂ ਅਤੇ ਨਫ਼ਰਤ ਕਰਨ ਵਾਲੇ ਯੂਸਫ਼, ਯਿਸੂ ਦੇ ਖੱਬੇ ਪਾਸੇ ਖੜਾ ਅਪਰਾਧੀ ਅਤੇ ਉਨ੍ਹਾਂ ਦੇ ਸੱਜੇ ਪਾਸੇ ਖੜਾ ਅਪਰਾਧੀ, ਉਨ੍ਹਾਂ ਸਾਰਿਆਂ ਦੇ ਯੀਸ਼ੂ ਨਾਲ ਵੱਖੋ ਵੱਖਰੇ ਸੰਵਾਦ ਹਨ। ਇਸ ਕਹਾਣੀ ਦੇ ਕਿਹੜੇ ਕਿਰਦਾਰ ਜਾਂ ਕਿਰਦਾਰਾਂ ਦੇ ਨਾਲ ਤੁਸੀਂ ਖੁੱਦ ਨੂੰ ਜੋੜਦੇ ਹੋ?
•ਤੁਹਾਡੇ ਪੜ੍ਹਨ ਅਤੇ ਅਪਨਾਉਣ ਨਾਲ ਹੀ ਤੁਹਾਡੇ ਦਿਲੋਂ ਪਰਮੇਸ਼ੁਰ ਅੱਗੇ ਅਰਦਾਸ ਸ਼ੁਰੂ ਕਰ ਦਿਓ। ਉਹ ਸੁਣ ਰਿਹਾ ਹੈ।
Scripture
About this Plan
BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More