BibleProject | ਉਲਟ ਰਾਜ / ਭਾਗ-1- ਲੂਕਾSample
![BibleProject | ਉਲਟ ਰਾਜ / ਭਾਗ-1- ਲੂਕਾ](/_next/image?url=https%3A%2F%2Fimageproxy.youversionapi.com%2Fhttps%3A%2F%2Fs3.amazonaws.com%2Fyvplans%2F46925%2F1280x720.jpg&w=3840&q=75)
ਲੂਕਾ ਸਾਨੂੰ ਦੱਸਦਾ ਹੈ ਕਿ ਯਿਸੂ ਸ਼ਹਿਰਾਂ ਅਤੇ ਪਿੰਡਾਂ ਵਿੱਚ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨਾ ਅਰੰਭ ਕਰਦਾ ਹੈ। ਪਰ ਇੱਕ ਖਾਸ ਰਾਜੇ ਵਾਂਗ ਸ਼ਾਹੀ ਦਲ ਨਾਲ ਯਾਤਰਾ ਕਰਨ ਦੀ ਬਜਾਏ, ਯਿਸੂ ਬਾਰ੍ਹਾਂ ਜਣਿਆਂ ਦੇ ਆਪਣੇ ਚੁਣੇ ਹੋਏ ਦਲ ਦੇ ਨਾਲ-ਨਾਲ ਕੁਝ ਔਰਤਾਂ ਦੇ ਨਾਲ ਯਾਤਰਾ ਕਰਦਾ ਹੈ ਜਿਨ੍ਹਾਂ ਨੂੰ ਉਸ ਨੇ ਚੰਗਾ ਅਤੇ ਆਜ਼ਾਦ ਕੀਤਾ ਸੀ। ਅਤੇ ਯਿਸੂ ਦੇ ਸਾਥੀ ਸਵਾਰੀ ਲਈ ਬਿਲਕੁਲ ਨਹੀਂ ਹਨ; ਉਹ ਭਾਗੀਦਾਰ ਹਨ। ਜਿਨ੍ਹਾਂ ਨੂੰ ਯਿਸੂ ਦੀ ਖੁਸ਼ਖਬਰੀ, ਆਜ਼ਾਦੀ ਅਤੇ ਚੰਗਾਈ ਪ੍ਰਾਪਤ ਹੋਈ ਸੀ ਉਹੀ ਉਹ ਹਨ ਜੋ ਇਸ ਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਜਾ ਕੇ ਦੱਸਦੇ ਹਨ।
ਉਨ੍ਹਾਂ ਦੀਆਂ ਯਾਤਰਾਵਾਂ ਜੰਗਲੀ ਤਜ਼ਰਬਿਆਂ ਨਾਲ ਭਰੀਆਂ ਹਨ। ਯਿਸੂ ਨੇ ਇੱਕ ਸਮੁੰਦਰੀ ਤੂਫਾਨ ਨੂੰ ਸ਼ਾਂਤ ਕੀਤਾ, ਇੱਕ ਮਨੁੱਖ ਨੂੰ ਹਜ਼ਾਰਾਂ ਭੂਤਾਂ ਤੋਂ ਆਜ਼ਾਦ ਕੀਤਾ, ਇੱਕ ਔਰਤ ਨੂੰ ਚੰਗਾ ਕੀਤਾ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਹਿੰਦਾ ਸੀ, ਬਾਰ੍ਹਾਂ ਸਾਲਾਂ ਦੀ ਲੜਕੀ ਨੂੰ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਅਤੇ ਹਜ਼ਾਰਾਂ ਲੋਕਾਂ ਨੂੰ ਇੱਕ ਮੁੰਡੇ ਦੇ ਖਾਣੇ ਨਾਲ ਰਜਾਇਆ - ਅਤੇ ਜਦੋਂ ਸਾਰਿਆਂ ਨੇ ਖਾ ਲਿਆ, ਤਾਂ ਬਾਰ੍ਹਾਂ ਟੋਕਰੀਆਂ ਬਚ ਗਈਆਂ!
ਜਦੋਂ ਤੁਸੀਂ ਅੱਜ ਦਾ ਬੰਦ ਪੜ੍ਹਦੇ ਹੋ, ਧਿਆਨ ਦਿਓ ਕਿ ਲੂਕਾ ਕਿਵੇਂ "ਬਾਰ੍ਹਾਂ" ਸ਼ਬਦ ਨੂੰ ਕਈ ਵਾਰ ਦੁਹਰਾਉਂਦਾ ਹੈ। ਯਾਦ ਰੱਖੋ, ਯਿਸੂ ਨੇ ਜਾਣਬੁੱਝ ਕੇ ਬਾਰ੍ਹਾਂ ਚੇਲੇ ਨਿਯੁਕਤ ਕੀਤੇ ਸਨ ਤਾਂ ਜੋ ਉਹ ਦਰਸਾਏ ਕਿ ਉਹ ਇਸਰਾਏਲ ਦੇ ਬਾਰ੍ਹਾਂ ਗੋਤਾਂ ਨੂੰ ਸੁਧਾਰ ਰਿਹਾ ਹੈ। ਲੂਕਾ ਇਸ ਤੱਥ ਤੇ ਰੌਸ਼ਨੀ ਪਾਉਣਾ ਚਾਹੁੰਦਾ ਹੈ, ਇਸ ਲਈ ਉਸ ਨੇ ਆਪਣੀ ਇੰਜੀਲ ਦੇ ਬਿਰਤਾਂਤ ਵਿੱਚ ਬਾਰ੍ਹਾਂ ਵਾਰ “ਬਾਰ੍ਹਾਂ” ਸ਼ਬਦ ਦੁਹਰਾਇਆ। ਹਰ ਵਾਰ ਜਦੋਂ ਉਹ ਸ਼ਬਦ ਦੀ ਵਰਤੋਂ ਕਰਦਾ ਹੈ, ਤਾਂ ਉਹ ਇੱਕ ਹੋਰ ਤਰੀਕਾ ਦਿਖਾ ਰਿਹਾ ਹੈ ਕਿ ਯਿਸੂ ਇਸਰਾਏਲ ਦੇ ਬਾਰ੍ਹਾਂ ਗੋਤਾਂ ਨੂੰ ਅਤੇ ਇਸਰਾਏਲ ਦੁਆਰਾ, ਪੂਰੀ ਦੁਨੀਆ ਨੂੰ ਛੁਟਕਾਰਾ ਦੇ ਰਿਹਾ ਹੈ।
ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਇਸਰਾਏਲ ਦੇ ਬਾਰ੍ਹਾਂ ਗੋਤਾਂ ਦੇ ਜ਼ਰੀਏ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ ਅਤੇ ਪਰਮੇਸ਼ੁਰ ਨੇ ਇਸਰਾਏਲ ਨੂੰ ਸਾਰੀਆਂ ਕੌਮਾਂ ਲਈ ਇੱਕ ਚਾਨਣ ਹੋਣ ਲਈ ਸੱਦਿਆ। ਇਸਰਾਏਲ ਆਪਣੇ ਆਪ ਵਿੱਚ ਅਸਫ਼ਲ ਰਿਹਾ, ਪਰ ਪਰਮੇਸ਼ੁਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਫ਼ਾਦਾਰ ਹੈ। ਯਿਸੂ ਦੁਨੀਆ ਨੂੰ ਬਰਕਤ ਦੇਣ ਲਈ ਇਸਰਾਏਲ ਦੀ ਬੁਲਾਹਟ ਨੂੰ ਬਹਾਲ ਕਰਨ ਲਈ ਵਾਪਸ ਆਉਂਦਾ ਹੈ ਜਦੋਂ ਉਹ ਆਪਣੇ ਨਵੇਂ ਬਾਰ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਲਈ ਭੇਜਦਾ ਹੈ।
ਪੜ੍ਹੋ, ਸੋਚ-ਵਿਚਾਰ ਕਰੋ ਅਤੇ ਜਵਾਬ ਦਿਓ:
•ਉਹ ਜਿਹੜੇ ਮਸੀਹ ਦੀ ਖੁਸ਼ਖਬਰੀ ਪ੍ਰਾਪਤ ਕਰਦੇ ਹਨ (ਯਸਾਯਾਹ 61:1-3) ਉਹੀ ਲੋਕ ਹਨ ਜੋ “ਬਰਬਾਦ ਹੋਏ ਸ਼ਹਿਰਾਂ ਦੀ ਮੁਰੰਮਤ” ਕਰਨ ਲਈ ਇਸ ਨੂੰ ਸਾਂਝਾ ਕਰਦੇ ਹਨ (ਯਸਾਯਾਹ 1: 4)। ਲੂਕਾ ਵਿੱਚ ਇਹਨਾਂ ਹਵਾਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਯਸਾਯਾਹ 61 ਦੀ ਦੁਬਾਰਾ ਸਮੀਖਿਆ ਕਰੋ। ਤੁਸੀਂ ਕੀ ਵੇਖਦੇ ਹੋ?
•ਯਸਾਯਾਹ 42: 6-7 ਪੜ੍ਹੋ। ਇਸਰਾਏਲ ਨੂੰ ਕੌਮਾਂ ਲਈ ਚਾਨਣ ਵਜੋਂ ਨਿਯੁਕਤ ਕਰਨ ਲਈ ਯਹੋਵਾਹ ਦੀ ਵਚਨਬੱਧਤਾ 'ਤੇ ਵਿਚਾਰ ਕਰੋ। ਤੁਸੀਂ ਕੀ ਵੇਖਦੇ ਹੋ?
•ਯਿਸੂ ਇਹ ਸਮਝਾਉਣ ਦੇ ਲਈ ਕਿ ਪਰਮੇਸ਼ੁਰ ਦਾ ਰਾਜ ਕਿਵੇਂ ਪ੍ਰਾਪਤ ਹੁੰਦਾ ਹੈ ਦ੍ਰਿਸ਼ਟਾਂਤ ਦੇ ਰਾਹੀ ਸਿੱਖਿਆ ਦਿੰਦਾ ਹੈ। ਬੀਜ ਦੀ ਤਰ੍ਹਾਂ, ਇਸ ਨੂੰ ਚੰਗੀ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਭਰਪੂਰ ਪੈਦਾ ਕੀਤਾ ਜਾ ਸਕਦਾ ਹੈ, ਜਾਂ ਇਸ ਵਿੱਚ ਵਿਘਨ ਪੈ ਸਕਦਾ ਹੈ ਅਤੇ ਵਧਣ ਵਿੱਚ ਅਸਫ਼ਲ ਹੋ ਸਕਦਾ ਹੈ। ਦੀਵੇ ਦੀ ਰੋਸ਼ਨੀ ਵਾਂਗ, ਇਹ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ ਤਾਂ ਕਿ ਸਾਰੇ ਇਸ ਨੂੰ ਪ੍ਰਾਪਤ ਕਰ ਸਕਣ, ਜਾਂ ਇਸ ਨੂੰ ਲੁਕਾਇਆ ਜਾ ਸਕਦਾ ਹੈ। ਯਿਸੂ ਦਾ ਪਰਿਵਾਰ ਉਹ ਹਨ ਜੋ ਪਰਮੇਸ਼ੁਰ ਦੇ ਵਚਨਾਂ ਨੂੰ ਸੁਣਦੇ ਹਨ ਅਤੇ ਸੰਸਾਰ ਨੂੰ ਬਰਕਤ ਦੇਣ ਲਈ ਇਸ ਨੂੰ ਮੰਨਦੇ ਹੋਏ ਜਵਾਬ ਦਿੰਦੇ ਹਨ (ਲੂਕਾ 8:21)। ਪਰਮੇਸ਼ੁਰ ਦੇ ਰਾਜ ਪ੍ਰਤੀ ਤੁਹਾਡਾ ਸੱਚਾ ਜਵਾਬ ਕੀ ਹੈ? ਕੀ ਕੋਈ ਧਿਆਨ ਨੂੰ ਭੰਗ ਕਰਨ ਵਾਲੀਆਂ ਗੱਲਾਂ, ਚਿੰਤਾਵਾਂ ਜਾਂ ਪਰਤਾਵੇ ਹਨ ਜੋ ਸੰਸਾਰ ਨੂੰ ਬਰਕਤ ਦੇਣ ਲਈ ਤੁਹਾਨੂੰ ਯਿਸੂ ਅਤੇ ਉਸ ਦੇ ਮਿਸ਼ਨ ਨਾਲ ਜੁੜਨ ਤੋਂ ਰੋਕ ਰਹੇ ਹਨ?
•ਤੁਹਾਡੇ ਸੋਚ-ਵਿਚਾਰ ਨੂੰ ਤੁਹਾਨੂੰ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰਨ ਦੇ ਲਈ ਪ੍ਰੇਰਿਤ ਕਰਨ ਦਿਓ। ਕਿਹੜੀ ਗੱਲ ਤੋਂ ਪ੍ਰੇਰਿਤ ਹੋ ਕੇ ਤੁਸੀਂ ਹੈਰਾਨ ਹੋਏ ਹੋ, ਤੁਸੀਂ ਉਸ ਦੇ ਸੰਦੇਸ਼ ਨਾਲ ਕਿਵੇਂ ਸਹਿਮਤ ਹੋ, ਜਿੱਥੇ ਤੁਸੀਂ ਉਸ ਦੀ ਖ਼ੁਸ਼ ਖ਼ਬਰੀ ਨੂੰ ਦੱਸਣ ਲਈ ਜੱਦੋ-ਜਹਿਦ ਕਰਦੇ ਹੋ ਅਤੇ ਤੁਹਾਨੂੰ ਕਿਸ ਚੀਜ਼ ਦੇ ਲੋੜ ਹੈ ਬਾਰੇ ਪਰਮੇਸ਼ੁਰ ਨਾਲ ਗੱਲ ਕਰੋ।
About this Plan
![BibleProject | ਉਲਟ ਰਾਜ / ਭਾਗ-1- ਲੂਕਾ](/_next/image?url=https%3A%2F%2Fimageproxy.youversionapi.com%2Fhttps%3A%2F%2Fs3.amazonaws.com%2Fyvplans%2F46925%2F1280x720.jpg&w=3840&q=75)
BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More