BibleProject | ਉਲਟ ਰਾਜ / ਭਾਗ-1- ਲੂਕਾSample
ਯਿਸੂ ਆਪਣੇ ਚੇਲਿਆਂ ਨੂੰ ਧਾਰਮਿਕ ਆਗੂਆਂ ਦੇ ਕਪਟ ਤੋਂ ਬਚਣ ਦੀ ਸਿੱਖਿਆ ਦਿੰਦਾ ਹੈ। ਉਹ ਪਰਮੇਸ਼ੁਰ ਦੇ ਪਿਆਰ ਬਾਰੇ ਗੱਲ ਕਰਦੇ ਹਨ ਪਰ ਗਰੀਬਾਂ ਦੀ ਅਣਦੇਖੀ ਕਰਦੇ ਹਨ। ਉਨ੍ਹਾਂ ਕੋਲ ਬਹੁਤ ਸਾਰਾ ਗਿਆਨ ਹੈ ਪਰ ਇਸ ਦੀ ਵਰਤੋਂ ਸਿਰਫ ਪ੍ਰਸ਼ੰਸਾ ਪ੍ਰਾਪਤ ਕਰਨ ਲਈ ਕਰਦੇ ਹਨ। ਯਿਸੂ ਇਸ ਦੋ-ਪੱਖੀ ਜੀਵਨ ਸ਼ੈਲੀ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਸਿੱਖਿਆ ਦਿੰਦਾ ਹੈ ਕਿ ਪਰਮੇਸ਼ੁਰ ਸਭ ਕੁਝ ਵੇਖਦਾ ਹੈ ਅਤੇ ਮਨੁੱਖਤਾ ਨੂੰ ਜਵਾਬਦੇਹ ਠਹਿਰਾਵੇਗਾ। ਇਸ ਦਾ ਅਰਥ ਇੱਕ ਚੇਤਾਵਨੀ ਅਤੇ ਉਤਸ਼ਾਹ ਦੋਵੇਂ ਹੈ। ਇਹ ਇੱਕ ਚੇਤਾਵਨੀ ਹੈ ਕਿਉਂਕਿ ਲਾਲਚ ਅਤੇ ਚੁਗਲੀ ਗੁਪਤ ਨਹੀਂ ਰਹਿਣਗੀਆਂ। ਕਪਟੀਆਂ ਦਾ ਪਤਾ ਲੱਗ ਜਾਵੇਗਾ। ਸੱਚਾਈ ਪ੍ਰਗਟ ਕੀਤੀ ਜਾਵੇਗੀ ਅਤੇ ਗਲਤ ਇੱਕ ਦਿਨ ਸਹੀ ਹੋ ਜਾਵੇਗਾ। ਪਰ ਇਹ ਇੱਕ ਉਤਸ਼ਾਹ ਵੀ ਹੈ ਕਿਉਂਕਿ ਪਰਮੇਸ਼ੁਰ ਕੇਵਲ ਬੁਰੇ ਮਨੁੱਖ ਨੂੰ ਨਹੀਂ ਦੇਖਦਾ; ਉਹ ਚੰਗੇ ਨੂੰ ਵੀ ਦੇਖਦਾ ਹੈ। ਉਹ ਮਨੁੱਖ ਦੀਆਂ ਜਰੂਰਤਾਂ ਨੂੰ ਵੇਖਦਾ ਹੈ ਅਤੇ ਦਿਲੋਂ ਉਸ ਦੀ ਰਚਨਾ ਦੀ ਦੇਖਭਾਲ ਕਰਦਾ ਹੈ। ਜਦੋਂ ਯਿਸੂ ਦੇ ਚੇਲੇ ਪਰਮੇਸ਼ੁਰ ਦੇ ਰਾਜ ਦੀ ਪੈਰਵੀ ਕਰਦੇ ਹਨ ਅਤੇ ਇਸ ਨੂੰ ਤਰਜੀਹ ਦਿੰਦੇ ਹਨ, ਤਾਂ ਯਿਸੂ ਭਰੋਸਾ ਦਿੰਦਾ ਹੈ ਕਿ ਉਹ ਸਦੀਪਕ ਖਜ਼ਾਨੇ ਅਤੇ ਉਹ ਸਭ ਕੁਝ ਪ੍ਰਾਪਤ ਕਰਨਗੇ ਜੋ ਧਰਤੀ ਉੱਤੇ ਜੀਵਨ ਦੇ ਲਈ ਦੀ ਜ਼ਰੂਰੀ ਹੈ। ਹੁਣ, ਬੇਸ਼ੱਕ, ਇਸ ਦਾ ਇਹ ਮਤਲਬ ਨਹੀਂ ਹੈ ਕਿ ਜ਼ਿੰਦਗੀ ਸੌਖੀ ਹੋ ਜਾਵੇਗੀ। ਦਰਅਸਲ, ਯਿਸੂ ਇਸ ਗੱਲ ਨੂੰ ਮੰਨਦਾ ਹੈ ਕਿ ਉਸ ਦੇ ਚੇਲੇ ਸੱਚਮੁੱਚ ਦੁੱਖ ਝੱਲਣਗੇ। ਪਰ ਉਹ ਵਾਅਦਾ ਕਰਦਾ ਹੈ ਕਿ ਜਿਹੜੇ ਲੋਕ ਦੁੱਖਾਂ ਦਾ ਸਾਹਮਣਾ ਕਰਦੇ ਹਨ ਉਹ ਪਰਮੇਸ਼ੁਰ ਦਾ ਸਾਹਮਣਾ ਕਰਨਗੇ ਅਤੇ ਜਿਹੜੇ ਲੋਕ ਉਸ ਦੇ ਨਾਮ ਦਾ ਆਦਰ ਕਰਨ ਲਈ ਆਪਣੀਆਂ ਜਾਨਾਂ ਦਿੰਦੇ ਹਨ ਉਹ ਦੂਤਾਂ ਦੇ ਸਾਹਮਣੇ ਆਦਰ ਪਾਉਣਗੇ। ਇਸ ਕਰਕੇ, ਯਿਸੂ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੇ ਪ੍ਰਬੰਧਾਂ ਉੱਤੇ ਭਰੋਸਾ ਕਰਨ ਲਈ ਉਤਸ਼ਾਹਤ ਕਰਦਾ ਹੈ ਅਤੇ ਉਨ੍ਹਾਂ ਨੂੰ ਕਪਟ ਦੇ ਖ਼ਤਰਿਆਂ ਬਾਰੇ ਚੇਤਾਵਨੀ ਦਿੰਦਾ ਹੈ। ਯਿਸੂ ਚਾਹੁੰਦਾ ਹੈ ਕਿ ਹਰ ਕੋਈ ਉਸ ਦੇ ਵਚਨਾਂ ਨੂੰ ਕਬੂਲ ਕਰੇ, ਪਰ ਬਹੁਤ ਸਾਰੇ ਉਨ੍ਹਾਂ ਨੂੰ ਠੁਕਰਾ ਦਿੰਦੇ ਹਨ।
ਪੜ੍ਹੋ, ਸੋਚ-ਵਿਚਾਰ ਕਰੋ ਅਤੇ ਜਵਾਬ ਦਿਓ:
•ਅੱਜ ਯਿਸੂ ਦੇ ਵਚਨਾਂ ਨੂੰ ਪੜ੍ਹਨ ਤੋਂ ਬਾਅਦ, ਤੁਸੀਂ ਕਪਟ ਨੂੰ ਕਿਵੇਂ ਪਰਿਭਾਸ਼ਤ ਕਰੋਗੇ? ਯਿਸੂ ਕਪਟ ਦੀ ਤੁਲਨਾ ਖ਼ਮੀਰ ਨਾਲ ਕਰਦਾ ਹੈ (12:1)। ਕਪਟ ਖ਼ਮੀਰ ਵਰਗਾ ਕਿਵੇਂ ਹੈ?
•ਲਾਲਚ ਹਮੇਸ਼ਾ ਵਧੇਰੇ ਪੈਸੇ ਅਤੇ ਚੀਜ਼ਾਂ ਦੀ ਸੁਆਰਥੀ ਇੱਛਾ ਨਹੀਂ ਹੁੰਦਾ। ਯਿਸੂ ਆਪਣੇ ਚੇਲਿਆਂ ਨੂੰ ਹਰ ਤਰ੍ਹਾਂ ਦੇ ਲਾਲਚ ਤੋਂ ਆਪਣੇ ਜੀਵਨਾਂ ਨੂੰ ਬਚਾਉਣ ਲਈ ਕਹਿੰਦਾ ਹੈ। ਲਾਲਚ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ? ਉਦਾਹਰਣ ਦੇ ਲਈ, ਵਿਚਾਰ ਕਰੋ ਕਿ ਧਿਆਨ, ਮਨਜ਼ੂਰੀ ਜਾਂ ਮਨੋਰੰਜਨ ਲਈ ਲਾਲਚੀ ਹੋਣ ਦਾ ਕੀ ਅਰਥ ਹੋ ਸਕਦਾ ਹੈ।
•ਲੂਕਾ 12:29-34 ਦੀ ਸਮੀਖਿਆ ਕਰੋ। ਤੁਸੀਂ ਕੀ ਦੇਖਦੇ ਹੋ? ਤੁਸੀਂ ਸਭ ਤੋਂ ਜ਼ਿਆਦਾ ਸਮਾਂ ਅਤੇ ਊਰਜਾ ਕੀ ਸੋਚਣ ਬਾਰੇ ਅਤੇ ਕੀ ਪਿੱਛਾ ਕਰਨ ਵਿੱਚ ਬਿਤਾਉਂਦੇ ਹੋ? ਅੱਜ ਯਿਸੂ ਦੇ ਵਚਨ ਤੁਹਾਨੂੰ ਚੇਤਾਵਨੀ ਜਾਂ ਹੌਸਲਾ ਕਿਵੇਂ ਦਿੰਦੇ ਹਨ?
•ਯਿਸੂ ਦੀਆਂ ਸਿੱਖਿਆਵਾਂ ਉਸ ਦੇ ਲੋਕਾਂ ਦੀ ਰੱਖਿਆ ਕਰਨ ਲਈ ਉਸੇ ਤਰ੍ਹਾਂ ਦਿੱਤੀਆਂ ਗਈਆਂ ਹਨ ਜਿਵੇਂ ਕੁਕੜੀ ਦੇ ਖੰਭ ਉਸ ਦੇ ਚੂਚਿਆਂ ਨੂੰ ਸ਼ਿਕਾਰੀਆਂ ਤੋਂ ਬਚਾਉਂਦੇ ਹਨ (ਵੇਖੋ 13:34)। ਪਰ ਬਹੁਤ ਸਾਰੇ ਅਜੇ ਵੀ ਉਸ ਦੀ ਸੁਰੱਖਿਆ ਪ੍ਰਾਪਤ ਕਰਨ ਲਈ ਤਿਆਰ ਨਹੀਂ ਹਨ। ਆਪਣੇ ਜੀਵਨ ਦੀ ਇੱਕ ਕਹਾਣੀ ਬਾਰੇ ਸੋਚੋ ਜਦੋਂ ਤੁਸੀਂ ਕਿਸੇ ਚੇਤਾਵਨੀ ਨੂੰ ਨਾ ਸੁਣਨ ਦੇ ਨਤੀਜੇ ਭੁਗਤੇ ਸੀ। ਜੇ ਤੁਸੀਂ ਆਪਣੇ ਜੀਵਨ ਦੇ ਉਸ ਹਿੱਸੇ ਵਿੱਚ ਵਾਪਸ ਜਾ ਸਕਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਕੀ ਦੱਸਣਾ ਚਾਹੋਗੇ?
•ਤੁਹਾਡੇ ਪੜ੍ਹਨ ਅਤੇ ਵਿਚਾਰਾਂ ਨੂੰ ਪ੍ਰਾਰਥਨਾ ਕਰਨ ਲਈ ਪ੍ਰੇਰਿਤ ਕਰਨ ਦਿਓ। ਲਾਲਚ ਅਤੇ ਕਪਟ ਵਿਰੁੱਧ ਉਸ ਦੀ ਸੁਰੱਖਿਆ ਲਈ ਧੰਨਵਾਦ ਪ੍ਰਗਟ ਕਰੋ, ਉਸ ਨੂੰ ਦੱਸੋ ਕਿ ਤੁਸੀਂ ਇਸ ਨੂੰ ਪ੍ਰਾਪਤ ਕਰਨ ਲਈ ਕਿੱਥੇ ਜੱਦੋ-ਜਹਿਦ ਕਰਦੇ ਹੋ ਅਤੇ ਉਸ ਨੂੰ ਪੁੱਛੋ ਕਿ ਤੁਹਾਨੂੰ ਅੱਜ ਉਸ ਦੇ ਪਿੱਛੇ ਚੱਲਣ ਦੀ ਕੀ ਜ਼ਰੂਰਤ ਹੈ।
About this Plan
BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More