ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample
ਜਦੋਂ ਅਸੀਂ ਲੂਕਾ ਦੇ ਅਗਲੇ ਅਧਿਆਵਾਂ ਵੱਲ ਆਉਂਦੇ ਹਾਂ, ਆਓ ਅਸੀਂ ਯਸਾਯਾਹ ਦੀ ਪੋਥੀ ਵਿੱਚੋਂ ਪੜ੍ਹਨ ਤੋਂ ਬਾਅਦ ਯਿਸੂ ਦੇ ਸ਼ਬਦਾਂ ਨੂੰ ਯਾਦ ਰੱਖੀਏ। ਯਿਸੂ ਹੀ ਉਹ ਸੀ ਜਿਸ ਦਾ ਯਸਾਯਾਹ ਹਵਾਲਾ ਦੇ ਰਿਹਾ ਸੀ। ਉਹ ਮਸਹ ਕੀਤਾ ਹੋਇਆ ਹੈ ਜਿਹੜਾ ਗਰੀਬਾਂ ਲਈ ਖੁਸ਼ ਖਬਰੀ ਲਿਆਵੇਗਾ, ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹੇਗਾ ਅਤੇ ਬੰਧੂਆਂ ਨੂੰ ਆਜ਼ਾਦ ਕਰੇਗਾ।
ਯਿਸੂ ਨੇ ਕਿਹਾ, “ਇਹ ਲਿਖਤ ਅੱਜ ਪੂਰੀ ਹੋਈ ਹੈ। ਇਸ ਘੋਸ਼ਣਾ ਤੋਂ ਬਾਅਦ ਆਉਣ ਵਾਲੀਆਂ ਕਹਾਣੀਆਂ ਵਿਖਾਉਂਦੀਆਂ ਹਨ ਕਿ ਯਿਸੂ ਦੀ ਖੁਸ਼ਖਬਰੀ ਕਿਵੇਂ ਦੀ ਦਿਖਾਈ ਦਿੰਦੀ ਹੈ। ਲੂਕਾ ਦੇ ਇਸ ਭਾਗ ਵਿਚ, ਖੁਸ਼ਖਬਰੀ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਕਿ ਯਿਸੂ ਚਮਤਕਾਰੀ ਢੰਗ ਨਾਲ ਥੱਕੇ ਹੋਏ ਮਛੇਰਿਆਂ ਨੂੰ ਮੁਹੱਈਆ ਕਰਵਾਉਂਦਾ ਹੈ, ਇੱਕ ਕੋੜ੍ਹੀ ਨੂੰ ਚੰਗਾ ਕਰਦਾ ਹੈ, ਇਕ ਅਧਰੰਗ ਵਾਲੇ ਆਦਮੀ ਨੂੰ ਮਾਫ ਕਰਦਾ ਹੈ ਅਤੇ ਮਸੂਲੀਏ ਨੂੰ ਆਪਣੇ ਮਿਸ਼ਨ ਵਿਚ ਭਰਤੀ ਕਰਦਾ ਹੈ ਜਿਸ ਨੂੰ ਸਮਾਜ ਵਿੱਚ ਲੋਕ ਨਫਰਤ ਕਰਦੇ ਸਨ। ਇਹ ਸਭ ਧਾਰਮਿਕ ਸਮੂਹਾਂ ਵਿੱਚ ਕਾਫ਼ੀ ਹਲਚਲ ਪੈਦਾ ਕਰਦਾ ਹੈ ਅਤੇ ਇਸ ਤੋਂ ਇਲਾਵਾ, ਸਬਤ ਦੇ ਦਿਨ, ਆਰਾਮ ਦੇ ਦਿਨ, ਯਿਸੂ ਇੱਕ ਮਨੁੱਖ ਨੂੰ ਚੰਗਾ ਕਰਦਾ ਹੈ ਜਿਸ ਦਾ ਹੱਥ ਸੁੱਕਾ ਹੋਇਆ ਸੀ। ਹੁਣ ਧਾਰਮਿਕ ਆਗੂ ਅੱਕ ਗਏ ਸਨ। ਉਹ ਬੱਸ ਇਹ ਨਹੀਂ ਸਮਝ ਸਕਦੇ ਕਿ ਯਿਸੂ ਉਨ੍ਹਾਂ ਦੇ ਯਹੂਦੀ ਸਬਤ ਦੇ ਨਿਯਮਾਂ ਨੂੰ ਕਿਉਂ ਤੋੜ ਰਿਹਾ ਹੈ ਅਤੇ ਉਨ੍ਹਾਂ ਲੋਕਾਂ ਨਾਲ ਖੁੱਲ੍ਹ ਕੇ ਘੁੰਮ ਰਿਹਾ ਹੈ ਜਿਨ੍ਹਾਂ ਨੇ ਅਜਿਹੀਆਂ ਮਾੜੀਆਂ ਚੋਣਾਂ ਕੀਤੀਆਂ ਹਨ।
ਪਰ ਯਿਸੂ ਦੁਖੀ ਲੋਕਾਂ ਲਈ ਖੜ੍ਹਾ ਹੁੰਦਾ ਹੈ ਅਤੇ ਧਾਰਮਿਕ ਆਗੂਆਂ ਨੂੰ ਯਹੂਦੀ ਬਿਵਸਥਾ ਅਤੇ ਉਸ ਦੇ ਵਿਲੱਖਣ ਰਾਜ ਦੇ ਸੁਭਾਅ ਦੇ ਬਾਰੇ ਦੱਸਦਾ ਹੈ। ਉਹ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਹ ਇੱਕ ਡਾਕਟਰ ਵਾਂਗ ਹੈ ਜੋ ਬਿਮਾਰਾਂ ਦੀ ਦੇਖਭਾਲ ਕਰਦਾ ਹੈ, ਨਾ ਕਿ ਨਰੋਇਆਂ ਦੀ। ਉਹ ਸਪੱਸ਼ਟ ਕਰਦਾ ਹੈ ਕਿ ਆਰਾਮ ਦਾ ਦਿਨ ਦੁਖੀ ਲੋਕਾਂ ਦੀ ਬਹਾਲੀ ਬਾਰੇ ਹੈ। ਯਿਸੂ ਬਹਾਲ ਕਰਨ ਵਾਲਾ ਹੈ। ਉਹ ਸਮਾਜ ਵਿੱਚ ਕੁਲੀਨ ਲੋਕਾਂ ਨੂੰ ਭਰਤੀ ਨਹੀਂ ਕਰਦਾ; ਇਸ ਦੀ ਬਜਾਇ, ਉਹ ਦੁਖੀ ਲੋਕਾਂ ਨੂੰ ਬਹਾਲ ਕਰਦਾ ਹੈ। ਅਤੇ ਜਦੋਂ ਦੁਖੀ ਲੋਕ ਉਸ ਦੇ ਪਿੱਛੇ ਚੱਲਦੇ ਹਨ, ਉਹ ਮੁੜ ਬਹਾਲ ਹੋ ਜਾਂਦੇ ਹਨ ਅਤੇ ਉਸ ਦੇ ਮਿਸ਼ਨ ਵਿੱਚ ਸ਼ਾਮਲ ਹੋ ਜਾਂਦੇ ਹਨ।
Scripture
About this Plan
ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More