ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample
ਯਿਸੂ ਦੇ ਉਸ ਦੇ ਵਿਲੱਖਣ ਰਾਜ ਦੇ ਘੋਸ਼ਣਾ ਪੱਤਰ ਨੂੰ ਪੜ੍ਹਨ ਤੋਂ ਬਾਅਦ, ਅਸੀਂ ਸ਼ਾਇਦ ਇਹ ਸਵਾਲ ਪੁੱਛਣਾ ਸ਼ੁਰੂ ਕਰ ਸਕਦੇ ਹਾਂ ਕਿ “ਦੂਈ ਗੱਲ੍ਹ ਵੀ ਉਹ ਦੀ ਵੱਲ ਕਰ ਦਿਓ" ਕਿੰਨਾ ਸ਼ਕਤੀਸ਼ਾਲੀ ਹੋ ਸਕਦਾ ਹੈ। ਪਰ ਯਿਸੂ ਦੀ ਕਿਰਪਾ ਕਮਜ਼ੋਰੀ ਨਹੀਂ ਹੈ। ਜਿਵੇਂ ਕਿ ਅਸੀਂ ਪੜ੍ਹਨਾ ਜਾਰੀ ਰੱਖਦੇ ਹਾਂ, ਅਸੀਂ ਵੇਖਦੇ ਹਾਂ ਕਿ ਰਾਜਾ ਯਿਸੂ ਕੋਲ ਮੁਰਦਿਆਂ ਨੂੰ ਜਿੰਦਾ ਕਰਨ ਦੀ ਸ਼ਕਤੀ ਵੀ ਹੈ।
ਬਹੁਤ ਸਾਰੇ ਲੋਕ ਜੋ ਯਿਸੂ ਨੂੰ ਇਹ ਸਾਰੇ ਅਦਭੁਤ ਚਮਤਕਾਰ ਕਰਦੇ ਵੇਖਦੇ ਅਤੇ ਸੁਣਦੇ ਹਨ ਉਹ ਜਾਣਦੇ ਹਨ ਕਿ ਉਹ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਕੰਮ ਕਰਦਾ ਹੈ। ਪਰ ਯੂਹੰਨਾ ਬਪਤਿਸਮਾ ਦੇਣ ਵਾਲਾ ਕੈਦ ਵਿੱਚ ਰਹਿਣ ਦੇ ਦੌਰਾਨ ਸਭ ਕੁਝ ਦੇਖ ਅਤੇ ਸੁਣ ਨਹੀਂ ਸਕਦਾ। ਉਹ ਹੈਰਾਨ ਹੋਣ ਲੱਗਦਾ ਹੈ ਕਿ ਕੀ ਯਿਸੂ ਅਸਲ ਵਿੱਚ ਉਹ ਸੀ ਜੋ ਯੂਹੰਨਾ ਨੇ ਸੋਚਿਆ ਸੀ। ਯਿਸੂ ਨੇ ਯੂਹੰਨਾ ਨੂੰ ਫਿਰ ਤੋਂ ਯਸਾਯਾਹ ਨਬੀ ਦੇ ਹਵਾਲੇ ਨਾਲ ਇਹ ਕਿਹਾ ਭੇਜਿਆ: “ਗ਼ਰੀਬਾਂ ਨੂੰ ਕੋਲ ਖ਼ੁਸ਼ ਖ਼ਬਰੀ ਸੁਣਾਈ ਜਾਂਦੀ ਹੈ।” ਯੂਹੰਨਾ ਜਾਣਦਾ ਹੈ ਕਿ ਇਹ ਸ਼ਬਦ ਆਉਣ ਵਾਲੇ ਮਸੀਹਾ ਦਾ ਹਵਾਲਾ ਦਿੰਦਾ ਹੈ। ਪਰ ਉਹ ਇਹ ਵੀ ਜਾਣਦਾ ਹੈ ਕਿ ਯਸਾਯਾਹ ਦੀ ਪੋਥੀ ਦੀਆਂ ਅਗਲੀਆਂ ਆਇਤਾਂ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਕਿ ਮਸੀਹਾ “ਬੰਧੂਆਂ ਨੂੰ ਆਜ਼ਾਦ” ਕਰੇਗਾ, ਤਾਂ ਫਿਰ ਯੂਹੰਨਾ ਕੈਦ ਕਿਉਂ ਹੈ? ਕੀ ਯਿਸੂ ਉਸ ਨੂੰ ਭੁੱਲ ਗਿਆ ਸੀ? ਯਿਸੂ ਯੂਹੰਨਾ ਦੀ ਹਾਲਤ ਨੂੰ ਵੇਖਦਾ ਅਤੇ ਇੱਕ ਵਾਅਦਾ ਕਰਦਾ ਹੈ, "ਧੰਨ ਉਹ ਹੈ ਜੋ ਮੇਰੇ ਕਾਰਨ ਠੋਕਰ ਨਾ ਖਾਵੇ।"
ਪਰ ਬਹੁਤ ਸਾਰੇ ਲੋਕ, ਖ਼ਾਸਕਰ ਧਾਰਮਿਕ ਆਗੂ, ਇਸ ਬਰਕਤ ਤੋਂ ਇਨਕਾਰ ਕਰਦੇ ਹਨ ਅਤੇ ਯਿਸੂ ਦੇ ਕਾਰਨ ਠੋਕਰ ਖਾਂਦੇ ਹਨ। ਉਹ ਉਨ੍ਹਾਂ ਪਰਦੇਸੀ ਲੋਕਾਂ ਪ੍ਰਤੀ ਯਿਸੂ ਦੀ ਖੁੱਲ੍ਹਦਿਲੀ ਨੂੰ ਨਹੀਂ ਸਮਝਦੇ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਨੂੰ ਝਮੇਲੇ ਵਿੱਚ ਪਾ ਦਿੱਤਾ ਹੈ ਹੈ। ਪਰ ਯਿਸੂ ਜਾਣਦਾ ਹੈ ਕਿ ਝਮੇਲਿਆਂ ਨਾਲ ਕੀ ਕਰਨਾ ਹੈ ਜਦੋਂ ਉਹ ਉਸ ਕੋਲ ਲਿਆਏ ਜਾਂਦੇ ਹਨ। ਉਦਾਹਰਣ ਦੇ ਲਈ, ਲੂਕਾ ਲਿਖਦਾ ਹੈ ਕਿ ਜਦੋਂ ਦਾਹਵਤ ਵਿੱਚ ਔਰਤ ਆਪਣੇ ਸ਼ੁਕਰਗੁਜ਼ਾਰੀ ਵਾਲੇ ਹੰਝੂਆਂ ਨਾਲ ਯਿਸੂ ਦੇ ਪੈਰ ਧੋਣ ਲਈ ਆਪਣੇ ਆਪ ਨੂੰ ਹਲੀਮ ਕਰਦੀ ਹੈ, ਤਾਂ ਯਿਸੂ ਆਪਣੀ ਮਾਫ਼ੀ ਨਾਲ ਉਸ ਦੀ ਸਾਰੀ ਜ਼ਿੰਦਗੀ ਨੂੰ ਧੋ ਦਿੰਦਾ ਹੈ। ਜਦੋਂ ਅਸੀਂ ਉਸ ਕੋਲ ਆਉਂਦੇ ਹਾਂ ਤਾਂ ਉਹ ਸਾਡੇ ਲਈ ਵੀ ਅਜਿਹਾ ਕਰਨ ਲਈ ਤਿਆਰ ਹੁੰਦਾ ਹੈ।
ਇਹ ਵਿਲੱਖਣ ਰਾਜ ਹੈ - ਬਹੁਤ ਵੱਡਾ ਉਲਟਾ। ਅਸੀਂ ਸ਼ਾਇਦ ਆਪਣੀਆਂ ਗਲਤੀਆਂ ਤੋਂ ਰਾਜੇ ਨੂੰ ਅਪਹੁੰਚਯੋਗ ਬਣਾਉਣ ਦੀ ਉਮੀਦ ਕਰ ਸਕਦੇ ਹਾਂ, ਪਰ ਯਿਸੂ ਦੂਜੇ ਰਾਜਿਆਂ ਵਾਂਗ ਨਹੀਂ ਹੈ। ਉਹ ਦਿਆਲੂ ਅਤੇ ਪਹੁੰਚ ਯੋਗ ਹੈ - ਮੌਤ ਜਾਂ ਜੇਲ੍ਹ ਦੀਆਂ ਕੰਧਾਂ ਵੀ ਉਸ ਦੇ ਲੋਕਾਂ ਨੂੰ ਉਸ ਦੇ ਪਿਆਰ ਤੋਂ ਵੱਖ ਨਹੀਂ ਕਰ ਸਕਦੀਆਂ।
Scripture
About this Plan
ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More