ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample
ਲੂਕਾ ਸਾਨੂੰ ਦੱਸਦਾ ਹੈ ਕਿ ਯਿਸੂ ਸ਼ਹਿਰਾਂ ਅਤੇ ਪਿੰਡਾਂ ਵਿੱਚ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨਾ ਅਰੰਭ ਕਰਦਾ ਹੈ। ਪਰ ਇੱਕ ਖਾਸ ਰਾਜੇ ਵਾਂਗ ਸ਼ਾਹੀ ਦਲ ਨਾਲ ਯਾਤਰਾ ਕਰਨ ਦੀ ਬਜਾਏ, ਯਿਸੂ ਬਾਰ੍ਹਾਂ ਜਣਿਆਂ ਦੇ ਆਪਣੇ ਚੁਣੇ ਹੋਏ ਦਲ ਦੇ ਨਾਲ-ਨਾਲ ਕੁਝ ਔਰਤਾਂ ਦੇ ਨਾਲ ਯਾਤਰਾ ਕਰਦਾ ਹੈ ਜਿਨ੍ਹਾਂ ਨੂੰ ਉਸ ਨੇ ਚੰਗਾ ਅਤੇ ਆਜ਼ਾਦ ਕੀਤਾ ਸੀ। ਅਤੇ ਯਿਸੂ ਦੇ ਸਾਥੀ ਸਵਾਰੀ ਲਈ ਬਿਲਕੁਲ ਨਹੀਂ ਹਨ; ਉਹ ਭਾਗੀਦਾਰ ਹਨ। ਜਿਨ੍ਹਾਂ ਨੂੰ ਯਿਸੂ ਦੀ ਖੁਸ਼ਖਬਰੀ, ਆਜ਼ਾਦੀ ਅਤੇ ਚੰਗਾਈ ਪ੍ਰਾਪਤ ਹੋਈ ਸੀ ਉਹੀ ਉਹ ਹਨ ਜੋ ਇਸ ਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਜਾ ਕੇ ਦੱਸਦੇ ਹਨ।
ਉਨ੍ਹਾਂ ਦੀਆਂ ਯਾਤਰਾਵਾਂ ਜੰਗਲੀ ਤਜ਼ਰਬਿਆਂ ਨਾਲ ਭਰੀਆਂ ਹਨ। ਯਿਸੂ ਨੇ ਇੱਕ ਸਮੁੰਦਰੀ ਤੂਫਾਨ ਨੂੰ ਸ਼ਾਂਤ ਕੀਤਾ, ਇੱਕ ਮਨੁੱਖ ਨੂੰ ਹਜ਼ਾਰਾਂ ਭੂਤਾਂ ਤੋਂ ਆਜ਼ਾਦ ਕੀਤਾ, ਇੱਕ ਔਰਤ ਨੂੰ ਚੰਗਾ ਕੀਤਾ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਹਿੰਦਾ ਸੀ, ਬਾਰ੍ਹਾਂ ਸਾਲਾਂ ਦੀ ਲੜਕੀ ਨੂੰ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਅਤੇ ਹਜ਼ਾਰਾਂ ਲੋਕਾਂ ਨੂੰ ਇੱਕ ਮੁੰਡੇ ਦੇ ਖਾਣੇ ਨਾਲ ਰਜਾਇਆ - ਅਤੇ ਜਦੋਂ ਸਾਰਿਆਂ ਨੇ ਖਾ ਲਿਆ, ਤਾਂ ਬਾਰ੍ਹਾਂ ਟੋਕਰੀਆਂ ਬਚ ਗਈਆਂ!
ਜਦੋਂ ਤੁਸੀਂ ਅੱਜ ਦਾ ਬੰਦ ਪੜ੍ਹਦੇ ਹੋ, ਧਿਆਨ ਦਿਓ ਕਿ ਲੂਕਾ ਕਿਵੇਂ "ਬਾਰ੍ਹਾਂ" ਸ਼ਬਦ ਨੂੰ ਕਈ ਵਾਰ ਦੁਹਰਾਉਂਦਾ ਹੈ। ਯਾਦ ਰੱਖੋ, ਯਿਸੂ ਨੇ ਜਾਣਬੁੱਝ ਕੇ ਬਾਰ੍ਹਾਂ ਚੇਲੇ ਨਿਯੁਕਤ ਕੀਤੇ ਸਨ ਤਾਂ ਜੋ ਉਹ ਦਰਸਾਏ ਕਿ ਉਹ ਇਸਰਾਏਲ ਦੇ ਬਾਰ੍ਹਾਂ ਗੋਤਾਂ ਨੂੰ ਸੁਧਾਰ ਰਿਹਾ ਹੈ। ਲੂਕਾ ਇਸ ਤੱਥ ਤੇ ਰੌਸ਼ਨੀ ਪਾਉਣਾ ਚਾਹੁੰਦਾ ਹੈ, ਇਸ ਲਈ ਉਸ ਨੇ ਆਪਣੀ ਇੰਜੀਲ ਦੇ ਬਿਰਤਾਂਤ ਵਿੱਚ ਬਾਰ੍ਹਾਂ ਵਾਰ “ਬਾਰ੍ਹਾਂ” ਸ਼ਬਦ ਦੁਹਰਾਇਆ। ਹਰ ਵਾਰ ਜਦੋਂ ਉਹ ਸ਼ਬਦ ਦੀ ਵਰਤੋਂ ਕਰਦਾ ਹੈ, ਤਾਂ ਉਹ ਇੱਕ ਹੋਰ ਤਰੀਕਾ ਦਿਖਾ ਰਿਹਾ ਹੈ ਕਿ ਯਿਸੂ ਇਸਰਾਏਲ ਦੇ ਬਾਰ੍ਹਾਂ ਗੋਤਾਂ ਨੂੰ ਅਤੇ ਇਸਰਾਏਲ ਦੁਆਰਾ, ਪੂਰੀ ਦੁਨੀਆ ਨੂੰ ਛੁਟਕਾਰਾ ਦੇ ਰਿਹਾ ਹੈ।
ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਇਸਰਾਏਲ ਦੇ ਬਾਰ੍ਹਾਂ ਗੋਤਾਂ ਦੇ ਜ਼ਰੀਏ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ ਅਤੇ ਪਰਮੇਸ਼ੁਰ ਨੇ ਇਸਰਾਏਲ ਨੂੰ ਸਾਰੀਆਂ ਕੌਮਾਂ ਲਈ ਇੱਕ ਚਾਨਣ ਹੋਣ ਲਈ ਸੱਦਿਆ। ਇਸਰਾਏਲ ਆਪਣੇ ਆਪ ਵਿੱਚ ਅਸਫ਼ਲ ਰਿਹਾ, ਪਰ ਪਰਮੇਸ਼ੁਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਫ਼ਾਦਾਰ ਹੈ। ਯਿਸੂ ਦੁਨੀਆ ਨੂੰ ਬਰਕਤ ਦੇਣ ਲਈ ਇਸਰਾਏਲ ਦੀ ਬੁਲਾਹਟ ਨੂੰ ਬਹਾਲ ਕਰਨ ਲਈ ਵਾਪਸ ਆਉਂਦਾ ਹੈ ਜਦੋਂ ਉਹ ਆਪਣੇ ਨਵੇਂ ਬਾਰ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਲਈ ਭੇਜਦਾ ਹੈ।
About this Plan
ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More