ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample
ਰੋਮ ਦੇ ਰਾਸਤੇ ਵਿੱਚ, ਪੌਲੁਸ ਨੂੰ ਲੈ ਕੇ ਜਾਣ ਵਾਲ਼ੀ ਕਿਸ਼ਤੀ ਇੱਕ ਹਿੰਸਕ ਤੂਫਾਨ ਦਾ ਸ਼ਿਕਾਰ ਹੋ ਜਾਂਦੀ ਹੈ। ਹਰ ਕੋਈ ਉਸ ਵਿੱਚ ਸਵਾਰ ਆਪਣੀ ਜ਼ਿੰਦਗੀ ਲਈ ਘਬਰਾਉਂਦਾ ਹੈ, ਪੌਲੁਸ ਤੋਂ ਇਲਾਵਾ ਜੋ ਡੈਕ ਦੇ ਥੱਲ੍ਹੇ ਬੈਠ ਕੇ ਯਿਸੂ ਵਾਂਗ ਭੋਜਨ ਦੀ ਮੇਜ਼ਬਾਨੀ ਕਰਦਾ ਹੈ ਆਪਣੀ ਪੇਸ਼ੀ ਤੋਂ ਇੱਕ ਰਾਤ ਪਹਿਲੇ। ਪੌਲੁਸ ਅਸੀਸਾਂ ਦਿੰਦਾ ਰੋਟੀ ਤੋੜ੍ਹਦਾ ਹੈ, ਇਹ ਵਾਅਦਾ ਕਰਦੇ ਹੋਏ ਕਿ ਪੂਰੇ ਤੂਫਾਨ ਦੌਰਾਨ ਪਰਮੇਸ਼ਵਰ ਉਹਨਾਂ ਦੇ ਨਾਲ਼ ਹੈ। ਅਗਲੇ ਦਿਨ,ਚੱਟਾਨਾਂ ਤੇ ਪਹੁੰਚ ਕੇ ਜਹਾਜ਼ ਟੁੱਟ ਜਾਂਦਾ ਹੈ ਅਤੇ ਹਰ ਕੋਈ ਸੁਰੱਖਿਅਤ ਕਿਨਾਰੇ ਤੇ ਪਹੁੰਚ ਜਾਂਦਾ ਹੈ। ਉਹ ਸੁਰੱਖਿਅਤ ਹਨ, ਪਰ ਪੌਲੁਸ ਅਜੇ ਵੀ ਜੰਜੀਰਾਂ ਵਿੱਚ ਹੈ। ਉਸਨੂੰ ਰੋਮ ਲਿਜਾਇਆ ਗਿਆ ਅਤੇ ਘਰ ਵਿੱਚ ਹੀ ਕੈਦ ਕੀਤਾ ਗਿਆ। ਪਰ ਇੰਨ੍ਹਾ ਵੀ ਬੁਰਾ ਨਹੀਂ ਸੀ ਕਿਉਂਕਿ ਪੌਲੁਸ ਨੂੰ ਯਹੂਦੀਆਂ ਅਤੇ ਗੈਰ-ਯਹੂਦੀਆਂ ਦੇ ਵੱਡੇ ਸਮੂਹਾਂ ਦੀ ਮੇਜ਼ਬਾਨੀ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਤਾਂਕਿ ਉਹ ਉਹਨਾਂ ਨਾਲ਼ ਉਭਰਦੇ ਰਾਜੇ ਯਿਸੂ ਬਾਰੇ ਖ਼ੁਸ਼ ਖ਼ਬਰੀ ਸਾਂਝਾ ਕਰ ਸਕੇ। ਹੈਰਾਨੀ ਦੀ ਗੱਲ ਹੈ ਕਿ ਯਿਸੂ’ ਦਾ ਵਿਕਲਪਕ ਉਲਟ ਰਾਜ ਰੋਮ ਦੇ ਇੱਕ ਕੈਦੀ ਦੇ ਦੁੱਖ ਨਾਲ਼ ਵੱਧ ਰਿਹਾ ਹੈ, ਦੁਨੀਆਂ ਦੇ ਸਭਤੋਂ ਤਾਕਤਵਾਰ ਸਾਮਰਾਜ ਦਾ ਦਿਲ। ਅਤੇ ਰਾਜਾਂ ਦੇ ਵਿੱਚ ਇਸ ਅੰਤਰ ਦੇ ਨਾਲ, ਲੁਕਾ ਆਪਣੇ ਲੇਖੇ ਨੂੰ ਖਤਮ ਕਰਦਾ ਹੈ ਜਿਵੇਂ ਕਿ ਇਹ ਇੱਕ ਬਹੁਤ ਵੱਡੀ ਕਹਾਣੀ ਦਾ ਸਿਰਫ ਇੱਕ ਪਾਠ ਹੋਵੇ। ਇਸ ਨਾਲ, ਉਹ ਗੱਲਬਾਤ ਕਰਦਾ ਹੋਇਆ ਕਹਿੰਦਾ ਹੈ ਕਿ ਪੜ੍ਹਨ ਵਾਲਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਖੁਸ਼ ਖਬਰੀ ਦੇਣ ਦੀ ਯਾਤਰਾ ਅਜੇ ਖਤਮ ਨਹੀਂ ਹੋਈ ਹੈ। ਉਹ ਸਾਰੇ ਜੋ ਯਿਸੂ ਵਿੱਚ ਵਿਸ਼ਵਾਸ ਰੱਖਦੇ ਹਨ ਉਸਦੇ ਰਾਜ ਵਿੱਚ ਭਾਗ ਲੈ ਸਕਦੇ ਹਨ, ਜੋ ਅੱਜ ਤੱਕ ਫੈਲਣਾ ਜਾਰੀ ਹੀ ਹੈ।
About this Plan
ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More