YouVersion Logo
Search Icon

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

DAY 37 OF 40

ਪੌਲੁਸ ਧਾਰਮਿਕ ਆਗੂਆਂ ਦੀ ਕੌਂਸਲ ਅੱਗੇ ਖੜ੍ਹਾ ਹੋ ਕੇ ਆਪਣਾ ਬਚਾਅ ਰੱਖਦਾ ਹੈ। ਹਿੰਸਕ ਤੌਰ ਤੇ ਰੋਕੇ ਜਾਣ ਤੋਂ ਬਾਅਦ ਅਤੇ ਵੱਡੇ ਪਾਦਰੀ ਨੂੰ ਕੋਈ ਹੋਰ ਸਮਝਣ ਦੀ ਗਲਤੀ ਕਰਨ ਤੇ, ਪੌਲੁਸ ਦੇਖਦਾ ਹੈ ਕਿ ਚੀਜ਼ਾਂ ਸਹੀ ਨਹੀਂ ਹੋ ਰਹੀਆਂ ਅਤੇ ਅੱਗੇ ਕੀ ਕਰਨਾ ਹੈ ਇਸ ਬਾਰੇ ਪਤਾ ਲਗਾਉਣ ਲਈ ਸੋਚਦਾ ਹੈ। ਉਹ ਦੇਖਦਾ ਹੈ ਕਿ ਕੌਂਸਲ ਦੋ ਧਾਰਮਿਕ ਭਾਗਾਂ ਵਿੱਚ ਵੰਡੀ ਹੋਈ ਹੈ: ਸਦੂਕੀ ਅਤੇ ਫਰੀਸੀ। ਸਦੂਕੀ ਮੁੜ ਜੀ ਉੱਠਣ ਅਤੇ ਦੂਤਾਂ ਵਰਗੀਆਂ ਅਧਿਆਤਮਿਕ ਹਕੀਕਤਾਂ ਵਿੱਚ ਵਿਸ਼ਵਾਸ਼ ਨਹੀਂ ਰੱਖਦੇ, ਜਦਕਿ ਫ਼ਰੀਸੀ ਕਾਨੂੰਨ ਦੀ ਵਧੇਰੇ ਸਖਤੀ ਨਾਲ ਵਿਆਖਿਆ ਕਰਦੇ ਹਨ ਅਤੇ ਉਹਨਾਂ ਅਧਿਆਤਮਿਕ ਹਕੀਕਤਾਂ ਬਾਰੇ ਭਾਵੁਕ ਹਨ ਜਿਹਨਾਂ ਨੂੰ ਸਦੂਕੀ ਨਕਾਰਦੇ ਹਨ। ਪੌਲੁਸ ਕੌਂਸਲ ਵਿਚਲੀ ਵੰਡ ਨੂੰ ਆਪਣੇ ਆਪ ਤੋਂ ਧਿਆਨ ਹਟਾਉਣ ਲਈ ਇੱਕ ਮੌਕੇ ਵਜੋਂ ਦੇਖਦਾ ਹੈ, ਅਤੇ ਚੀਕਾਂ ਮਾਰਦਾ ਹੋਇਆ ਕਹਿੰਦਾ ਹੈ ਕਿ ਉਹ ਇੱਕ ਫਰੀਸੀ ਹੈ ਅਤੇ ਮੁਰਦਿਆਂ ਦੇ ਮੁੜ ਜੀ ਉੱਠਣ ਦੀ ਉਮੀਦ ਲਈ ਉਸ ਉੱਤੇ ਮੁਕੱਦਮਾ ਚੱਲ ਰਿਹਾ ਹੈ।

ਇਸ ਉੱਤੇ,ਇੱਕ ਲੰਬੀ ਚੱਲਣ ਵਾਲ਼ੀ ਬਹਿਸ ਛਿੜ ਜਾਂਦੀ ਹੈ। ਉਹ ਪਹਿਲਾਂ ਕੰਮ ਕਰਦੀ ਦਿਖਦੀ ਹੈ, ਅਤੇ ਇੱਥੋਂ ਤੱਕ ਕਿ ਫਰੀਸੀ ਪੌਲੁਸ ਨੂੰ ਬਚਾਉਣਾ ਸ਼ੁਰੂ ਕਰ ਦਿੰਦੇ ਹਨ। ਪਰ ਕੁਝ ਹੀ ਸਮੇਂ ਬਾਅਦ, ਦਲੀਲ ਇੰਨ੍ਹੀ ਜ਼ਿਆਦਾ ਗਰਮ ਹੋ ਜਾਂਦੀ ਹੈ ਕਿ ਪੌਲੁਸ ਦੀ ਜਾਨ ਇੱਕ ਵਾਰ ਫੇਰ ਖਤਰੇ ਵਿੱਚ ਪੈ ਜਾਂਦੀ ਹੈ। ਉਸਨੂੰ ਰੋਮਨ ਕਮਾਂਡਰ ਦਵਾਰਾ ਹਿੰਸਾ ਤੋਂ ਦੂਰ ਲਿਜਾ ਕੇ ਬੇਇਨਸਾਫੀ ਨਾਲ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ। ਅਗਲੀ ਰਾਤ, ਦਵਾਰਾ ਜ਼ਿੰਦਾ ਹੋਇਆ ਯਿਸੂ ਪੌਲੁਸ ਦੇ ਕੋਲ਼ ਖੜ੍ਹਾ ਹੋ ਕੇ ਉਸਨੂੰ ਇਹ ਕਹਿੰਦੇ ਹੋਏ ਉਤਸਾਹਤ ਕਰਦਾ ਹੈ, ਪੌਲੁਸ ਸੱਚਮੁੱਚ ਹੀ ਯਿਸੂ’ ਦੇ ਉਦੇਸ਼ ਰੋਮ ਵਿੱਚ ਲਿਆਏਗਾ। ਇਸ ਲਈ ਸਵੇਰੇ, ਜਦੋਂ ਪੌਲੁਸ ਦੀ ਭੈਣ ਉਸ ਨੂੰ ਇਹ ਦੱਸਣ ਗਈ ਕਿ 40 ਤੋਂ ਜ਼ਿਆਦਾ ਯਹੂਦੀ ਉਸ ਉੱਤੇ ਹਮਲਾ ਕਰਨ ਅਤੇ ਮਾਰਨ ਦੀ ਸਾਜਿਸ਼ ਰਚ ਰਹੇ ਹਨ, ਤਾਂ ਪੌਲੁਸ ਕੋਲ ਖੁਦ ਨੂੰ ਦਿਲਾਸਾ ਦੇਣ ਲਈ ਇੱਕ ਵੱਡੇ ਸ਼ਬਦ ਦੀ ਉਮੀਦ ਹੈ। ਹਮਲਾ ਪੌਲੁਸ ਦੇ ਮਿਸ਼ਨ ਨੂੰ ਖ਼ਤਮ ਕਰਨ ਵਿੱਚ ਸਫ਼ਲ ਨਹੀਂ ਹੋਵੇਗਾ। ਉਹ ਰੋਮ ਨੂੰ ਦੇਖਣ ਲਈ ਰਹੇਗਾ, ਜਿਵੇਂ ਕਿ ਯਿਸੂ ਨੇ ਕਿਹਾ ਸੀ ਕਿ ਉਹ ਰਹੇਗਾ। ਯਕੀਨੀ ਤੌਰ ਤੇ, ਚੇਤਾਵਨੀ ਸਮੇਂ ਸਿਰ ਕਮਾਂਡਰ ਤੱਕ ਪਹੁੰਚ ਗਈ ਤਾਂਕਿ ਸਾਜਿਸ਼ ਨੂੰ ਰੋਕਿਆ ਜਾ ਸਕੇ। ਪੌਲੁਸ ਦੇ ਪਹੁੰਚਣ ਦੀ ਸੁਰੱਖਿਅਤ ਨੂੰ ਯਕੀਨੀ ਬਣਾਉਣ ਲਈ ਉਸਨੂੰ 400 ਤੋਂ ਜ਼ਿਆਦਾ ਸਿਖਿਅਤ ਆਦਮੀਆਂ ਨਾਲ ਕੈਸਰਿਆ ਭੇਜਿਆ ਗਿਆ।

Day 36Day 38

About this Plan

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।

More