ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample
ਲੂਕਾ ਦੇ ਇਸ ਅਗਲੇ ਖੰਡ ਵਿੱਚ, ਯਿਸ਼ੂ ਨੇ ਇੱਕ ਕਹਾਣੀ ਸੁਣਾਈ ਜਿਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਵੇਂ ਉਸਦੇ ਰਾਜ ਨੇ ਇਸ ਦੁਨੀਆਂ ਦੇ ਹਾਲਾਤਾਂ ਨੂੰ ਉਲਟ ਪਲਟ ਕੇ ਰੱਖ ਦਿੱਤਾ, ਅਤੇ ਇਹ ਇਸ ਤਰ੍ਹਾਂ ਹੈ। ਇੱਕ ਅਮੀਰ ਆਦਮੀ ਸੀ ਜੋ ਕਿ ਵਧੀਆ ਕੱਪੜੇ ਪਹਿਨਦਾ ਸੀ ਅਤੇ ਇੱਕ ਗੇਟ ਵਾਲੇ ਘਰ ਦਾ ਮਾਲਕ ਸੀ। ਉਸ ਤੋਂ ਇਲਾਵਾ ਲਾਜ਼ਾਰਸ ਨਾਮ ਦਾ ਇੱਕ ਗਰੀਬ ਆਦਮੀ ਵੀ ਸੀ, ਜੋ ਕਿ ਅਮੀਰ ਆਦਮੀ ਦੇ ਦਰਵਾਜ਼ੇ ਦੇ ਬਾਹਰ ਬੈਠ ਕੇ ਰਾਤ ਦੇ ਬਚੇ ਖੁਚੇ ਖਾਣੇ ਲਈ ਭੀਖ ਮੰਗਦਾ ਸੀ। ਪਰੰਤੂ ਅਮੀਰ ਆਦਮੀ ਨੇ ਉਸਨੂੰ ਕੁੱਝ ਵੀ ਨਹੀਂ ਦਿੱਤਾ ਅਤੇ ਆਖਿਰਕਾਰ ਉਹ ਦੋਵੇਂ ਮਰ ਜਾਂਦੇ ਹਨ। ਲਾਜ਼ਾਰਸ ਨੂੰ ਇੱਕ ਆਰਾਮ ਪ੍ਰਸਤੀ ਵਾਲੀ ਜਗ੍ਹਾ ਲੈ ਜਾਇਆ ਜਾਂਦਾ ਹੈ, ਪਰ ਅਮੀਰ ਆਦਮੀ ਦੀ ਅੱਖ ਨਰਕ ਵਿੱਚ ਖੁੱਲਦੀ ਹੈ। ਕਿਸੇ ਤਰ੍ਹਾਂ ਅਮੀਰ ਆਦਮੀ ਲਾਜ਼ਾਰਸ ਨੂੰ ਵੇਖਦਾ ਹੈ ਅਤੇ ਜਿਵੇਂ ਹੀ ਉਸਦੀ ਨਜ਼ਰ ਉਸਦੇ ਉੱਤੇ ਪੈਂਦੀ ਹੈ, ਉਹ ਬੇਨਤੀ ਕਰਦਾ ਹੈ ਕਿ ਲਾਜ਼ਾਰਸ ਨੂੰ ਉਸਨੂੰ ਪਾਣੀ ਪਿਲਾਉਣ ਲਈ ਭੇਜਿਆ ਜਾਵੇ ਤਾਂ ਕਿ ਉਸ ਨੂੰ ਥੋੜੀ ਠੰਡਕ ਮਿਲ ਸਕੇ। ਪਰ ਅਮੀਰ ਆਦਮੀ ਨੂੰ ਦੱਸਿਆ ਜਾਂਦਾ ਹੈ ਕਿ ਅਜਿਹਾ ਨਹੀਂ ਹੋ ਸਕਦਾ, ਅਤੇ ਉਸ ਨੂੰ ਉਸਦੀ ਧਰਤੀ ਦੀ ਜ਼ਿੰਦਗੀ ਬਾਰੇ ਯਾਦ ਦਵਾਇਆ ਜਾਂਦਾ ਹੈ, ਕਿ ਕਿਵੇਂ ਉਹ ਐਸ਼ ਓ ਆਰਾਮ ਦੀ ਜ਼ਿੰਦਗੀ ਜਿਊਂਦਾ ਸੀ ਜਦ ਕਿ ਲਾਜ਼ਾਰਸ ਨੂੰ ਉਸਦੀ ਮਦਦ ਦੀ ਲੋੜ ਸੀ। ਇਸ ਲਈ ਅਮੀਰ ਆਦਮੀ ਬੇਨਤੀ ਕਰਦਾ ਹੈ ਕਿ ਲਾਜ਼ਾਰਸ ਨੂੰ ਉਸਦੇ ਪਰਿਵਾਰ ਕੋਲ ਭੇਜਿਆ ਜਾਵੇ, ਤਾਂ ਕਿ ਉਨ੍ਹਾਂ ਨੂੰ ਇਸ ਨਰਕ ਬਾਰੇ ਪਹਿਲਾਂ ਤੋਂ ਚੇਤਾਵਨੀ ਦਿੱਤੀ ਜਾ ਸਕੇ। ਪਰ ਉਸਨੂੰ ਇਹ ਦੱਸਿਆ ਜਾਂਦਾ ਹੈ ਕਿ ਉਸਦੇ ਪਰਿਵਾਰ ਕੋਲ ਯਹੂਦੀ ਪੈਗੰਬਰਾਂ ਦੀਆਂ ਲਿਖਤਾਂ ਦੇ ਰੂਪ ਵਿੱਚ ਉਹ ਸਾਰੀਆਂ ਚੇਤਾਵਨੀਆਂ ਹਨ, ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ। ਅਮੀਰ ਆਦਮੀ ਬਹਿਸ ਕਰਦਾ ਹੈ, ਅਤੇ ਜ਼ੋਰ ਪਾਉਂਦਾ ਹੈ ਕਿ ਜੇਕਰ ਲਾਜ਼ਾਰਸ ਮਰ ਕੇ ਜਿਊਂਦਾ ਹੁੰਦਾ ਹੈ ਤਾਂ, ਜ਼ਰੂਰ ਉਸਦੇ ਪਰਿਵਾਰ ਨੂੰ ਯਕੀਨ ਹੋ ਜਾਵੇਗਾ। ਪਰ ਉਸਨੂੰ ਇਹ ਕਿਹਾ ਜਾਂਦਾ ਹੈ ਕਿ ਅਜਿਹਾ ਨਹੀਂ ਹੋ ਸਕਦਾ। ਉਹ ਜੋ ਮੂਸਾ ਅਤੇ ਪੈਗੰਬਰਾਂ ਦੀ ਗੱਲ ਨਹੀਂ ਸੁਣਦੇ, ਉਹ ਕਿਸੇ ਮਰੇ ਵਿਅਕਤੀ ਦੇ ਜ਼ਿੰਦਾ ਹੋਣ ਤੇ ਵੀ ਨਹੀਂ ਬਦਲਣਗੇ।
ਇਹ ਕਹਾਣੀ ਸੁਣਾਉਣ ਤੋਂ ਬਾਅਦ, ਯਿਸ਼ੂ ਨੇ ਸਭ ਨੂੰ ਚੇਤਾਵਨੀ ਦਿੱਤੀ ਕਿ ਜੋ ਦੂਜਿਆਂ ਨੂੰ ਤਸੀਹੇ ਦਿੰਦੇ ਹਨ, ਉਨ੍ਹਾਂ ਸਭ ਨੂੰ ਵੀ ਤਸੀਹੇ ਝੱਲਣੇ ਪੈਣਗੇ। ਇਨ੍ਹਾਂ ਤਸੀਹਿਆਂ ਤੋਂ ਬਚਣ ਦੇ ਲਈ, ਉਹ ਸਭ ਨੂੰ ਇੱਕ ਦੂਜੇ ਦਾ ਖਿਆਲ ਰੱਖਣ ਅਤੇ ਗਲਤ ਦਿਸ਼ਾ ਵੱਲ ਚੱਲ ਰਹੇ ਲੋਕਾਂ ਨੂੰ ਸਹੀ ਦਿਸ਼ਾ ਦਿਖਾਉਣ ਦੀ ਸਿੱਖਿਆ ਦਿੰਦੇ ਹਨ। ਜੋ ਆਪਣੀ ਗਲਤੀ ਸੁਧਾਰਣ ਲਈ ਗੱਲ ਸੁਣਦੇ ਹਨ, ਉਨ੍ਹਾਂ ਨੂੰ ਮਾਫ ਕੀਤਾ ਜਾਣਾ ਚਾਹੀਦਾ ਹੈ ਬੇਸ਼ੱਕ ਤੁਹਾਨੂੰ ਬਾਰ ਬਾਰ ਮਾਫ ਕਰਨਾ ਪਏ। ਪਰਮੇਸ਼ੁਰ ਯਿਸ਼ੂ ਦਿਆਲੂ ਹਨ। ਉਹ ਚਾਹੁੰਦੇ ਹਨ ਕਿ ਜ਼ਿਆਦਾ ਦੇਰ ਹੋ ਜਾਣ ਤੋਂ ਪਹਿਲਾਂ ਸਭ ਗੱਲ ਸੁਣ ਲੈਣ। ਯਿਸ਼ੂ ਤਸੀਹਿਆਂ ਨੂੰ ਖਤਮ ਕਰਨ ਲਈ ਆਏ ਹਨ ਪਰ ਕਿਵੇਂ? ਉਹ ਸੱਚਾਈ ਦੀ ਸਿੱਖਿਆ ਦਿੰਦੇ ਹਨ ਅਤੇ ਕੁਰਬਾਨੀ ਦੇ ਰੂਪ ਵਿੱਚ ਉਨ੍ਹਾਂ ਸਭ ਨੂੰ ਆਪਣੀ ਮਾਫੀ ਦਿੰਦੇ ਹਨ ਜੋ ਉਸ ਸਿੱਖਿਆ ਨੂੰ ਪ੍ਰਾਪਤ ਕਰਦੇ ਹਨ। ਇਸੇ ਤਰ੍ਹਾਂ ਹੀ, ਉਨ੍ਹਾਂ ਦੇ ਅਨੁਵਾਈਆਂ ਨੂੰ ਚਾਹੀਦਾ ਹੈ ਕਿ ਉਹ ਵੀ ਦੂਜਿਆਂ ਨੂੰ ਸਿੱਖਿਆ ਦੇਣ ਅਤੇ ਮਾਫੀ ਦੀ ਪੇਸ਼ਕਸ਼ ਕਰਨ।
ਪਰਮੇਸ਼ੁਰ ਯਿਸ਼ੂ ਦੇ ਅਨੁਵਾਈ ਇਹ ਸਭ ਸੁਣਦੇ ਹਨ ਅਤੇ ਇਸ ਚੀਜ਼ ਨੂੰ ਪਛਾਣਦੇ ਹਨ ਕਿ ਉਨ੍ਹਾਂ ਵਿੱਚ ਯਿਸ਼ੂ ਦੀਆਂ ਸਿੱਖਿਆਵਾਂ ਉੱਤੇ ਖਰੇ ਉੱਤਰਣ ਲਈ ਪਰਮੇਸ਼ੁਰ ਉੱਤੇ ਲੋੜੀਂਦੇ ਵਿਸ਼ਵਾਸ ਦੀ ਕਮੀ ਹੈ, ਇਸ ਲਈ ਉਹ ਵਧੇਰੇ ਵਿਸ਼ਵਾਸ ਦੀ ਮੰਗ ਕਰਦੇ ਹਨ।
Scripture
About this Plan
ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More