ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample
ਲੂਕਾ ਦੇ ਇਸ ਖੰਡ ਵਿੱਚ, ਯੀਸ਼ੂ ਆਪਣੀ ਯਰੂਸ਼ਲਮ ਦੀ ਯਾਤਰਾ ਦੇ ਅੰਤ ਉੱਤੇ ਪਹੁੰਚ ਚੁਕੇ ਸਨ। ਉਹ ਮਾਊਂਟ ਆਫ ਔਲਿਵਸ ਤੋਂ ਗਧੇ ਉੱਤੇ ਸਵਾਰ ਹੋ ਕੇ ਸ਼ਹਿਰ ਵੱਲ ਆ ਰਹੇ ਹਨ। ਉਨ੍ਹਾਂ ਦੇ ਰਾਸਤੇ ਵਿੱਚ, ਭੀੜ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਗੀਤ ਗਾਇਆ, "ਉਸ ਰਾਜੇ ਦੀ ਪ੍ਰਸ਼ੰਸਾ ਕਰੋ ਜੋ ਕਿ ਪਰਮੇਸ਼ੁਰ ਦੇ ਨਾਮ ਲਈ ਆਇਆ ਹੈ।" ਭੀੜ ਨੂੰ ਯਾਦ ਆਇਆ, ਇਜ਼ਰਾਈਲ ਦੇ ਪੁਰਾਤਨ ਪੈਗੰਬਰਾਂ ਨੇ ਵਾਅਦਾ ਕੀਤਾ ਸੀ ਕਿ ਇੱਕ ਦਿਨ ਪਰਮੇਸ਼ੁਰ ਆਪਣੇ ਲੋਕਾਂ ਦੀ ਰੱਖਿਆ ਦੇ ਲਈ ਅਤੇ ਦੁਨੀਆ ਉੱਤੇ ਰਾਜ ਕਰਨ ਲਈ ਆਉਣਗੇ। ਪੈਗੰਬਰ ਜ਼ੈਕਾਰੀਆਹ ਨੇ ਆਉਣ ਵਾਲੇ ਇੱਕ ਰਾਜੇ ਦੀ ਗੱਲ ਕੀਤੀ ਸੀ ਜੋ ਕਿ ਗਧੇ ਦੀ ਸਵਾਰੀ ਕਰਕੇ ਯਰੂਸ਼ਲਮ ਵਿਖੇ ਨਿਆਂ ਅਤੇ ਸ਼ਾਂਤੀ ਲਿਆਵੇਗਾ। ਭੀੜ ਨੇ ਗਾਉਣਾ ਜਾਰੀ ਰੱਖਿਆ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਯੀਸ਼ੂ ਨੂੰ ਸਭ ਉਮੀਦਾਂ ਪੂਰੇ ਕਰਦੇ ਹੋਏ ਪਛਾਣ ਲਿਆ ਸੀ।
ਪਰ ਹਰ ਕੋਈ ਨਹੀਂ ਮੰਨਦਾ। ਧਾਰਮਿਕ ਆਗੂਆਂ ਨੇ ਯਿਸ਼ੂ ਦੇ ਰਾਜ ਨੂੰ ਆਪਣੀ ਤਾਕਤ ਦੇ ਵਿਰੁੱਧ ਚੇਤਾਵਨੀ ਸਮਝਿਆ ਅਤੇ ਉਨ੍ਹਾਂ ਨੂੰ ਸਰਕਾਰ ਵਲੋਂ ਗਿਰਫਤਾਰ ਕਰਵਾਉਣ ਦੇ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ। ਪਰ ਯਿਸ਼ੂ ਨੂੰ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ। ਉਨ੍ਹਾਂ ਨੂੰ ਪਤਾ ਸੀ ਕਿ ਇਜ਼ਰਾਇਲ ਉਨ੍ਹਾਂ ਨੂੰ ਕਦੇ ਰਾਜਾ ਸਵੀਕਾਰ ਨਹੀਂ ਕਰੇਗਾ ਅਤੇ ਉਨ੍ਹਾਂ ਦੀ ਮਨਾਹੀ ਉਨ੍ਹਾਂ ਨੂੰ ਬਰਬਾਦੀ ਦੇ ਰਾਸਤੇ ਵੱਲ ਧੱਕ ਦੇਵੇਗੀ, ਜਿਸ ਦਾ ਅੰਤ ਬਰਬਾਦੀ ਭਰਿਆ ਹੋਵੇਗਾ। ਇਸਨੇ ਉਨ੍ਹਾਂ ਦਾ ਦਿੱਲ ਤੋੜ ਦਿੱਤਾ। ਅਤੇ ਇਹ ਉਸਨੂੰ ਚਿੜਾ ਦਿੰਦਾ ਹੈ। ਜਿਵੇਂ ਹੀ ਉਹ ਯਰੁਸ਼ਲਮ ਵਿੱਚ ਦਾਖਲ ਹੁੰਦੇ ਹਨ ਤਾਂ, ਉਹ ਮੰਦਿਰ ਪਰਿਸਰ ਵਿੱਚ ਜਾ ਕੇ ਅਤੇ ਉੱਥੋਂ ਮਨੀ ਚੇਂਜਰਾਂ ਨੂੰ ਬਾਹਰ ਕੱਢ ਦਿੰਦੇ ਹਨ ਜੋ ਕਿ ਇਸ ਸਾਰੀ ਕੁਰਬਾਨੀਯੁਕਤ ਪ੍ਰਣਾਲੀ ਨੂੰ ਬਿਗਾੜ ਰਹੇ ਸੀ। ਉਹ ਆਂਗਨ ਦੇ ਮੱਧ ਵਿੱਚ ਖੜ ਜਾਂਦੇ ਹਨ ਅਤੇ ਉਨ੍ਹਾਂ ਦੇ ਖਿਲਾਫ ਇਹ ਕਹਿ ਕੇ ਪ੍ਰਦਰਸ਼ਨ ਕੀਤਾ ਕਿ,"ਇਹ ਇੱਕ ਪ੍ਰਾਰਥਨਾ ਦਾ ਸਥਾਨ ਹੈ, ਜਿਸ ਨੂੰ ਤੁਸੀਂ ਡਾਕੂਆਂ ਦੀ ਗੁਫਾ ਬਣਾ ਦਿੱਤਾ ਹੈ।"ਇੱਥੇ ਉਹ ਪੈਗੰਬਰ ਜੈਰੇਮਿਆ ਦੀ ਉਦਾਹਰਣ ਦਿੰਦੇ ਹਨ, ਜੋ ਕਿ ਉਸੇ ਹੀ ਜਗ੍ਹਾ ਉੱਤੇ ਖੜੇ ਹੁੰਦੇ ਹਨ, ਜਦ ਉਹ ਇਜ਼ਰਾਇਲ ਦੀਆਂ ਧਾਰਮਿਕ ਅਤੇ ਰਾਜਨੀਤਿਕ ਤਾਕਤਾਂ ਦੇ ਮੱਧ ਵਿੱਚ ਸਨ, ਅਤੇ ਫਿਰ ਇਜ਼ਰਾਇਲ ਦੇ ਪੁਰਾਣੇ ਆਗੂਆਂ ਦੀ ਉਹੀ ਅਲੋਚਨਾ ਕੀਤੀ।
ਧਾਰਮਿਕ ਆਗੂ ਯੀਸ਼ੂ ਦੇ ਪ੍ਰਦਰਸ਼ਨ ਦਾ ਮਕਸਦ ਤਾਂ ਸਮਝ ਜਾਂਦੇ ਹਨ, ਪਰ ਉਸ ਤੋਂ ਕੁੱਝ ਵੀ ਸਿੱਖਦੇ ਨਹੀਂ ਹਨ। ਅਤੇ ਇਜ਼ਰਾਇਲ ਦੇ ਪੁਰਾਤਨ ਆਗੂਆਂ ਨੇ ਜਿਵੇਂ ਜੈਰੇਮਿਆ ਦੇ ਖਿਲਾਫ ਚਾਲ ਖੇਡੀ ਸੀ, ਉਹ ਵੀ ਯੀਸ਼ੂ ਨੂੰ ਖਤਮ ਕਰਨਾ ਚਾਹੁੰਦੇ ਸਨ। ਇਜਰਾਇਲ ਦੇ ਆਗੂਆਂ ਦੇ ਸਲੂਕ ਨੂੰ ਸੁਨਾਉਣ ਲਈ, ਯੀਸ਼ੂ ਇੱਕ ਜ਼ਮੀਨ ਮਾਲਕ ਬਾਰੇ ਪਰਸੰਗ ਸੁਣਾਉਂਦੇ ਹਨ, ਜੋ ਕਿ ਯਾਤਰਾ ਦੌਰਾਨ ਆਪਣਾ ਬਗੀਚਾ ਕਿਰਾਏ ਉੱਤੇ ਦਿੰਦਾ ਸੀ। ਫਿਰ ਉਹ ਮਾਲਕ ਆਪਣੇ ਬਗੀਚੇ ਵਿੱਚ ਸੰਦੇਸ਼ਵਾਹਕਾਂ ਨੂੰ ਫਲਾਂ ਬਾਰੇ ਜਾਣਕਾਰੀ ਲੈਣ ਭੇਜਦਾ ਸੀ, ਪਰ ਕਿਰਾਏਦਾਰ ਸੰਦੇਸ਼ਵਾਹਕਾਂ ਨੂੰ ਮਾਰ ਕੇ ਦੌੜਾ ਦਿੰਦੇ ਸਨ ਅਤੇ ਕੁੱਝ ਨਹੀਂ ਦੱਸਦੇ ਸਨ। ਉਸ ਤੋਂ ਬਾਅਦ ਮਾਲਕ ਆਪਣੇ ਬੇਟੇ ਨੂੰ ਇਹ ਸੋਚ ਕੇ ਉੱਥੇ ਭੇਜਦਾ ਹੈ ਕਿ ਸ਼ਾਇਦ ਉਸਨੂੰ ਵਧੇਰੇ ਇੱਜ਼ਤ ਮਿਲੇਗੀ, ਪਰ ਕਿਰਾਏਦਾਰਾਂ ਨੇ ਇਸਨੂੰ ਉਸਦੇ ਇਕਲੌਤੇ ਵਾਰਿਸ ਤੋਂ ਛੁੱਟਕਾਰਾ ਪਾਉਣ ਦਾ ਮੌਕਾ ਸਮਝਿਆ। ਉਨ੍ਹਾਂ ਨੇ ਉਸਦੇ ਬੇਟੇ ਨੂੰ ਉਥੋਂ ਬਾਹਰ ਕੱਢ ਦਿੱਤਾ ਅਤੇ ਮਾਰ ਦਿੱਤਾ। ਇਸ ਕਹਾਣੀ ਵਿੱਚ ਯੀਸ਼ੂ ਨੇ ਉਸ ਬਗੀਚੇ ਦੇ ਕਿਰਾਏਦਾਰਾਂ ਦੀ ਤੁਲਨਾ, ਇਜ਼ਰਾਇਲ ਦੇ ਧਾਰਮਿਕ ਆਗੂਆਂ ਨਾਲ ਕੀਤੀ ਹੈ ਜੋ ਕਿ ਪਰਮੇਸ਼ੁਰ ਵਲੋਂ ਭੇਜੇ ਜਾ ਰਹੇ ਸਾਰੇ ਪੈਗੰਬਰਾਂ ਨੂੰ ਬਾਹਰ ਕੱਢ ਰਹੇ ਸਨ ਅਤੇ ਹੁਣ ਉਹ ਪਰਮੇਸ਼ੁਰ ਦੇ ਪਿਆਰੇ ਬੇਟੇ ਨੂੰ ਮਾਰਨ ਦੀ ਤਿਆਰੀ ਕਰ ਰਹੇ ਸਨ। ਯੀਸ਼ੂ ਨੇ ਇਹ ਸਪੱਸ਼ਟ ਕੀਤਾ ਕਿ ਧਾਰਮਿਕ ਆਗੂ ਆਪਣੇ ਪਿਤਾਵਾਂ ਦੀਆਂ ਗਲਤੀਆਂ ਨੂੰ ਦੁਹਰਾ ਰਹੇ ਹਨ ਅਤੇ ਉਨ੍ਹਾਂ ਦੇ ਜ਼ਿਆਦਾ ਤਾਕਤ ਹਾਸਿਲ ਕਰਨ ਦੇ ਇਰਾਦੇ ਉਨ੍ਹਾਂ ਨੂੰ ਬਰਬਾਦੀ ਵੱਲ ਧੱਕਣਗੇ।
About this Plan
ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More