ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample
ਮੰਦਿਰਾਂ ਦੇ ਆਗੂ ਯੀਸ਼ੂ ਨੂੰ ਸਜ਼ਾ ਦੇਣ ਲਈ ਰੋਮਨ ਦੇ ਰਾਜਪਾਲ ਪੋਂਟੀਅਸ ਪਿਲੇਟ ਤੋਂ ਬਿਨਾਂ ਆਗਿਆ ਨਹੀਂ ਦੇ ਸਕਦੇ। ਇਸ ਲਈ ਉਨ੍ਹਾਂ ਨੇ ਇਹ ਇਲਜ਼ਾਮ ਲਗਾਇਆ ਕਿ ਯੀਸ਼ੂ ਰੋਮਨ ਬਾਦਸ਼ਾਹ ਦੇ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਇੱਕ ਬਾਗੀ ਰਾਜਾ ਹਨ। ਪਿਲੇਟ ਨੇ ਯੀਸ਼ੂ ਨੂੰ ਪੁੱਛਿਆ, “ਕੀ ਤੁਸੀਂ ਯਹੂਦੀਆਂ ਦੇ ਰਾਜਾ ਹੋ?” ਅਤੇ ਯੀਸ਼ੂ ਨੇ ਉੱਤਰ ਦਿੱਤਾ, “ਤੁਸੀਂ ਇਹ ਕਹਿੰਦੇ ਹੋ।” ਪਿਲੇਟ ਦੇਖ ਸਕਦੇ ਹਨ ਕਿ ਯੀਸ਼ੂ ਇੱਕ ਨਿਰਦੋਸ਼ ਆਦਮੀ ਹਨ ਅਤੇ ਉਹ ਮੌਤ ਦੇ ਹੱਕਦਾਰ ਨਹੀਂ ਹਨ, ਪਰ ਧਾਰਮਿਕ ਆਗੂ ਜ਼ੋਰ ਦਿੰਦੇ ਹਨ ਕਿ ਉਹ ਖ਼ਤਰਨਾਕ ਹੈ। ਇਸ ਲਈ ਜਦੋਂ ਯੀਸ਼ੂ ਨੂੰ ਹੇਰੋਡ ਕੋਲ ਭੇਜਿਆ ਗਿਆ ਅਤੇ ਉਹ ਜ਼ਖਮੀ ਅਤੇ ਖ਼ੂਨੀ ਹਾਲਤ ਵਿੱਚ ਪਿਲੇਟ ਕੋਲ ਵਾਪਸ ਪਰਤੇ, ਤਾਂ ਉਹ ਇਕ ਹੈਰਾਨ ਕਰਨ ਵਾਲੀ ਯੋਜਨਾ ਬਾਰੇ ਗੱਲਬਾਤ ਕਰਨ ਲੱਗੇ। ਪਿਲੇਟ ਯੀਸ਼ੂ ਦੀ ਬਜਾਏ ਰੋਮ ਦੇ ਖਿਲਾਫ ਖੜੇ ਬਾਰਾਬਾਸ ਨਾਮ ਦੇ ਇੱਕ ਅਸਲ ਬਾਗ਼ੀ ਨੂੰ ਰਿਹਾ ਕਰੇਗਾ। ਬੇਕਸੂਰ ਨੂੰ ਦੋਸ਼ੀ ਦੀ ਜਗ੍ਹਾ ਤੇ ਸੌਂਪ ਦਿੱਤਾ ਜਾਂਦਾ ਹੈ।
ਯੀਸ਼ੂ ਨੂੰ ਦੋ ਹੋਰ ਦੋਸ਼ੀ ਅਪਰਾਧੀਆਂ ਨਾਲ ਲੈ ਜਾਇਆ ਗਿਆ ਅਤੇ ਫਾਂਸੀ ਦੇਣ ਵਾਲੇ ਰੋਮਨ ਉਪਕਰਣ ਉੱਤੇ ਸੂਲੀ ਚਾੜ੍ਹਿਆ ਗਿਆ। ਉਨ੍ਹਾਂ ਦਾ ਤਮਾਸ਼ਾ ਬਣਾਇਆ ਗਿਆ। ਲੋਕ ਉਨ੍ਹਾਂ ਦੇ ਕੱਪੜਿਆਂ ਦੀ ਨਿਲਾਮੀ ਕਰਦੇ ਹਨ ਅਤੇ ਉਨ੍ਹਾਂ ਦਾ ਮਜ਼ਾਕ ਉੜਾਉਂਦੇ ਹਨ, "ਜੇ ਤੁਸੀਂ ਮਸੀਹਾ ਰਾਜਾ ਹੋ, ਤਾਂ ਆਪਣੇ ਆਪ ਨੂੰ ਬਚਾਓ!" ਪਰ ਯੀਸ਼ੂ ਆਪਣੇ ਅੰਤ ਤੱਕ ਦੁਸ਼ਮਣਾਂ ਨੂੰ ਪਿਆਰ ਕਰਦੇ ਰਹੇ। ਉਹ ਖੁਦ ਦੇ ਕਾਤਲਾਂ ਲਈ ਮੁਆਫੀ ਮੰਗਦੇ ਹਨ ਅਤੇ ਉਨ੍ਹਾਂ ਦੇ ਨਾਲ ਮਰ ਰਹੇ ਇੱਕ ਅਪਰਾਧੀ ਨੂੰ ਇਹ ਕਹਿੰਦਿਆਂ ਉਮੀਦ ਦਿੰਦੇ ਹਨ, “ਅੱਜ ਤੁਸੀਂ ਮੇਰੇ ਨਾਲ ਸਵਰਗ ਵਿੱਚ ਹੋਵੋਗੇ।”
ਆਕਾਸ਼ ਵਿੱਚ ਅਚਾਨਕ ਹਨੇਰਾ ਹੋ ਗਿਆ, ਮੰਦਰ ਦਾ ਪਰਦਾ ਦੋ ਟੁਕੜਿਆਂ ਵਿੱਚ ਫਟ ਗਿਆ, ਅਤੇ ਯੀਸ਼ੂ ਆਪਣੀ ਆਖ਼ਰੀ ਸਾਹ ਨਾਲ ਪ੍ਰਾਰਥਨਾ ਕਰਦੇ ਹਨ, “ਮੈਂ ਆਪਣੀ ਆਤਮਾ ਤੁਹਾਡੇ ਹੱਥਾਂ ਵਿੱਚ ਦਿੰਦਾ ਹਾਂ।” ਇੱਕ ਰੋਮਨ ਸੈਂਚੁਰੀਅਨ ਜੋ ਇਸ ਸਾਰੀ ਘਟਨਾ ਦਾ ਗਵਾਹ ਸੀ, ਉਸਨੇ ਕਿਹਾ, "ਯਕੀਨਨ ਇਹ ਆਦਮੀ ਨਿਰਦੋਸ਼ ਸੀ।"
Scripture
About this Plan
ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More