YouVersion Logo
Search Icon

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

DAY 22 OF 40

ਸਵਰਗ ਵਿਚ ਯਿਸੂ ਦੇ ਰਾਜ ਤੋ ਬਾਅਦ, ਲੁਕਾ ਸਾਨੂੰ ਦੱਸਦਾ ਹੈ ਕਿ ਪੰਤੇਕੁਸਤ ਦੇ ਦਿਨ ਚੇਲੇ ਇਕੱਠੇ ਸਨ। ਇਹ ਪੁਰਾਤਨ ਇਸਰਾਏਲੀਆਂ ਦਾ ਇਕ ਸਾਲਾਨਾ ਜਲਸਾ ਹੈ, ਜਿਸਨੂੰ ਮਨਾਉਣ ਲਈ ਹਜ਼ਾਰਾਂ ਯਹੂਦੀ ਸ਼ਰਧਾਲੂ ਯਰੂਸ਼ਲਮ ਵੱਲ ਯਾਤਰਾ ਕਰਦੇ ਸਨ। ਉਤਸਵ ਦੇ ਦੌਰਾਨ, ਜਦੋਂ ਯਿਸੂ ਦੇ ਚੇਲੇ ਪ੍ਰਾਰਥਨਾ ਕਰ ਰਹੇ ਸਨ ਉਸ ਵੇਲ਼ੇ ਅਚਾਨਕ ਕਮਰਾ ਇੱਕ ਜ਼ੋਰ ਨਾਲ ਵਗਦੀ ਹਵਾ ਦੇ ਸ਼ੋਰ ਨਾਲ ਭਰ ਗਿਆ ਅਤੇ ਉਨਹਾਂ ਨੇ ਆਪਣੇ ਸਾਰਿਆਂ ਦੇ ਸਿਰ ਦੇ ਉੱਪਰ ਅੱਗ ਦੀ ਜਵਾਲਾ ਨੂੰ ਵੇਖਿਆ। ਇਹ ਅਜੀਬ ਤਸਵੀਰ ਕਿਸ ਬਾਰੇ ਸੀ?

ਇੱਥੇ, ਲੁਕਾ ਦੁਹਰਾਏ ਗਏ ਪੁਰਾਣੇ ਆਦੇਸ਼ ਦੇ ਵਿਸ਼ੇ ਦਾ ਬਖਾਨ ਕਰ ਰਿਹਾ ਹੈ ਜਿਸ ਵਿੱਚ ਪਰਮੇਸ਼ਵਰ ਦੀ ਮੌਜੂਦਗੀ ਇਕ ਅੱਗ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਉਦਾਹਰਣ ਦੇ ਲਈ, ਜਦੋਂ ਪਰਮੇਸ਼ਵਰ ਨੇ ਮਾਉੰਟ ਸਿਨਾਈ ਤੇ ਇਸਰਾਇਲ ਦੇ ਨਾਲ ਇੱਕ ਇਕਰਾਰ ਨਾਮਾ ਕੀਤਾ, ਉਸਦੀ ਮੌਦੂਗਹੀ ਪਰਵਤ ਦੇ ਸਿਖਰ ਤੋਂ ਬਲ਼ਣ ਲੱਗ ਪਈ (ਨਿਰਗਮਨ 19:17-18)। ਅਤੇ ਦਵਾਰਾ, ਪਰਮੇਸ਼ਵਰ ਦੀ ਮੌਜੂਦਗੀ ਇੱਕ ਅੱਗ ਦੇ ਖੰਬੇ ਵਜੋਂ ਪ੍ਰਗਟ ਹੋਈ ਜਦੋਂ ਉਸਨੇ ਇਸਰਾਇਲ ਦੇ ਵਿੱਚ ਰਹਿਣ ਦੇ ਲਈ ਡੇਰਿਆਂ ਨੂੰ ਭਰਿਆ (ਗਿਣਤੀ 9:15)। ਇਸ ਲਈ ਜਦੋਂ ਲੁਕਾ ਇਹ ਬਖਾਨ ਕਰਦਾ ਹੈ ਕਿ ਅੱਗ ਪਰਮੇਸ਼ਵਰ ਦੇ ਲੋਕਾਂ ਕੋਲ ਪਹੁੰਚਦੀ ਹੈ, ਤਾਂ ਸਾਨੂੰ ਉਸ ਨਮੂਨੇ ਨੂੰ ਪਛਾਣਨ ਦੀ ਜ਼ਰੂਰਤ ਹੈ। ਕੇਵਲ ਇਸੇ ਸਮੇਂ,ਇਸਤੋਂ ਵੱਖ ਕਿ ਇਹ ਪਰਵਤ ਜਾਂ ਕਿਸੀ ਇਮਾਰਤ ਦੇ ਉੱਤੇ ਇੱਕ ਇਕੱਲੇ ਖੰਭੇ ਦੀ ਤਰ੍ਹਾਂ ਪ੍ਰਗਟ ਹੋਵੇ, ਅੱਗ ਦੀਆਂ ਅਨੇਕਾਂ ਲੋਆਂ ਲੋਕਾਂ ਦੇ ਉੱਪਰ ਫੈਲਦੀਆਂ ਹਨ। ਇਹ ਕਿਸੇ ਵਿਸ਼ੇਸ਼ ਚੀਜ਼ ਨੂੰ ਦਰਸਾਉਂਦਾ ਹੈ। ਚੇਲੇ ਤੁਰਦੇ-ਫਿਰਦੇ ਨਵੇਂ ਮੰਦਰ ਬਣਦੇ ਜਾ ਰਹੇ ਹਨ ਜਿੱਥੇ ਪਰਮੇਸ਼ਵਰ ਵਾਸ ਕਰ ਸਕਦਾ ਹੈ ਅਤੇ ਆਪਣੀਆਂ ਖੁਸ਼-ਖਬਰਾਂ ਸਾਂਝੀਆਂ ਕਰ ਸਕਦਾ ਹੈ।

ਪਰਮੇਸ਼ਵਰ ਦੀ ਮੌਜੁਦਗੀ ਹੁਣ ਇੱਕੋ ਜਗ੍ਹਾ ਤੇ ਸੀਮਿਤ ਨਹੀਂ ਰਹਿ ਗਈ ਸੀ। ਹੁਣ ਇਹ ਉਹਨਾਂ ਇਨਸਾਨਾਂ ਵਿਚ ਰਹਿ ਸਕਦਾ ਹੈ ਜਿਹੜੇ ਯਿਸੂ ਤੇ ਭਰੋਸਾ ਕਰਦੇ ਹਨ। ਲੁਕਾ ਸਾਨੂੰ ਦੱਸਦਾ ਹੈ ਕਿ ਜਿੰਨ੍ਹੀ ਜਲਦੀ ਤੋਂ ਜਲਦੀ ਯਿਸੂ ਨੂੰ ਮੰਨ੍ਹਣ ਵਾਲੇ ਪਰਮੇਸ਼ਵਰ ਦੀ ਅੱਗ ਨੂੰ ਪ੍ਰਾਪਤ ਕਰਦੇ ਲੈਂਦੇ ਹਨ,ਉਹ ਉਸ ਭਾਸ਼ਾ ਵਿਚ ਯਿਸੂ ਦੇ ਰਾਜ ਦੀ ਖੁਸ਼-ਖ਼ਬਰੀ ਦੇ ਸਮਾਚਾਰ ਬਾਰੇ ਬੋਲਣਾ ਸ਼ੁਰੂ ਕਰ ਦਿੰਦੇ ਹਨ ਜਿਹੜੀ ਭਾਸ਼ਾ ਬਾਰੇ ਉਹਨਾਂ ਨੂੰ ਪਹਿਲਾਂ ਕਦੇ ਪਤਾ ਹੀ ਨਹੀਂ ਸੀ। ਯਹੂਦੀ ਸ਼ਰਧਾਲੂ ਹੈਰਾਨ ਹਨ ਕਿ ਉਹ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰਮੇਸ਼ਵਰ ਨੇ ਇਸਰਾਇਲ ਦੇ ਨਾਲ ਹਿੱਸੇਦਾਰੀ ਕਰਕੇ ਸਾਰਿਆਂ ਰਾਸ਼ਟਰ ਨੂੰ ਅਸੀਸ ਦੇਣ ਦੀ ਯੋਜਨਾ ਨੂੰ ਹੁਣ ਤੱਕ ਨਹੀਂ ਛੱਡਿਆ ਹੈ। ਅਤੇ ਸਹੀ ਸਮੇਂ ਤੇ, ਪੰਤੇਕੁਸਤ ਤੇ, ਇਹ ਉਹ ਦਿਨ ਹੈ ਜਦੋਂ ਇਸਰਾਇਲ ਦੇ ਸਾਰੇ ਆਦਿਵਾਸੀ ਖੇਤਰ ਦੇ ਪ੍ਰਤੀਨਿਧ ਯਰੂਸ਼ਲਮ ਵਿਚ ਵਾਪਸ ਪਰਤੇ ਸਨ, ਉਹ ਆਪਣੀ ਆਤਮਾ ਨੂੰ ਇਸਰਾਇਲ ਦੇ ਰਾਜਾ ਦੀ ਖੁਸ਼-ਖਬਰੀ ਦਾ ਐਲਾਨ ਕਰਨ ਦੇ ਲਈ ਭੇਜਦਾ ਹੈ, ਜਿਹੜਾ ਸਲੀਬ ਤੇ ਚੜ੍ਹਿਆ ਅਤੇ ਉਬਰਿਆ ਹੋਇਆ ਯਿਸੂ ਹੈ। ਹਜ਼ਾਰਾਂ ਲੋਕਾਂ ਨੇ ਆਪਣੀ-ਆਪਣੀ ਮੂੰਹ ਬੋਲੀ ਜ਼ਬਾਨ ਵਿੱਚ ਇਸ ਸੁਨੇਹੇ ਨੂੰ ਸੁਣਿਆ ਅਤੇ ਉਸੇ ਦਿਨ ਤੋਂ ਹੀ ਯਿਸੂ ਦਾ ਅਨੁਸਰਣ ਕਰਨਾ ਸ਼ੁਰੂ ਕਰ ਦਿੱਤਾ।

Day 21Day 23

About this Plan

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।

More