YouVersion Logo
Search Icon

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

DAY 27 OF 40

ਇਸ ਭਾਗ ਦੇ ਵਿੱਚ, ਲੁਕਾ ਇੱਕ ਰੋਮਨ ਸੇਨਾਪਤੀ ਨੂੰ ਪੇਸ਼ ਕਰਦਾ ਹੈ, ਜਿਸਦਾ ਨਾਂ ਕੁਰਨੇਲਿਯਸ ਸੀ, ਉਹ ਰੋਮਨ ਦੇ ਕਬਜ਼ੇ ਵਾਲੀ ਹਰ ਚੀਜ਼ ਦੀ ਨੁਮਾਇੰਦਗੀ ਕਰਦਾ ਹੈ ਜਿਸਤੋਂ ਯਹੂਦੀ ਨਫਰਤ ਕਰਦੇ ਸਨ। ਕੁਰਨੇਲਿਯਸ ਦੇ ਸਾਹਮਣੇ ਇੱਕ ਦੂਤ ਪ੍ਰਗਟ ਹੁੰਦਾ ਹੈ ਅਤੇ ਉਸਨੂੰ ਇੱਕ ਆਦਮੀ ਨੂੰ ਬੁਲਾਣ ਲਈ ਕਹਿੰਦਾ ਹੈ ਜਿਸਦਾ ਨਾਂ ਹੈ ਪਤਰਸ, ਜੋਕਿ ਜੋਪ੍ਪਾ ਵਿਚ ਸਾਇਮਨ ਦੇ ਘਰ ਵਿਚ ਰਹਿੰਦਾ ਹੈ। ਜਦੋਂ ਕੁਰਨੇਲਿਯਸ ਸੁਨੇਹਾ ਦੇਣ ਵਾਲੇ ਨੂੰ ਅਜਿਹਾ ਕਰਨ ਲਈ ਭੇਜਦਾ ਹੈ, ਤਾਂ ਪਤਰਸ ਉੱਥੇ ਹੀ ਮਿਲਦਾ ਹੈ ਜਿੱਥੇ ਦੂਤ ਨੇ ਕਿਹਾ ਸੀ ਕਿ ਉਹ ਹੋਵੇਗਾ, ਉਹ ਯਹੂਦੀਆਂ ਦੀ ਪ੍ਰਾਰਥਨਾ ਦੇ ਸਮੇਂ ਵਿੱਚ ਹਿੱਸਾ ਲੈ ਰਿਹਾ ਸੀ, ਜਦੋਂ ਅਚਾਨਕ ਉਸ ਨੂੰ ਇਕ ਅਜੀਬ ਦ੍ਰਿਸ਼ ਦਿਖਦਾ ਹੈ। ਦ੍ਰਿਸ਼੍ ਵਿਚ, ਪਰਮੇਸ਼ਵਰ ਉਸਦੇ ਲਈ ਜਾਨਵਰਾਂ ਦਾ ਸਮੂਹ ਲਿਆਉਂਦੇ ਹਨ ਜਿਹਨਾਂ ਦੀ ਯਹੂਦੀ ਲੋਕਾਂ ਨੂੰ ਖਾਣ ਦੀ ਮਨਾਹੀ ਸੀ ਅਤੇ ਪਤਰਸ ਨੂੰ ਕਹਿੰਦੇ ਹਨ ਕਿ, "ਇਹਨਾਂ ਨੂੰ ਖਾ।" ਪਤਰਸ ਕਹਿੰਦਾ ਹੈ ਕਿ, "ਮੈਂ ਕਦੇ ਵੀ ਕੁੱਝ ਅਸ਼ੁੱਧ ਨਹੀਂ ਖਾਧਾ।" ਪਰ ਪਰਮੇਸ਼ਵਰ ਜਵਾਬ ਦਿੰਦੇ ਹਨ, "ਜਿਸਨੂੰ ਮੈਂ ਸ਼ੁੱਧ ਬਣਾ ਦਿੱਤਾ ਹੈ ਉਸਨੂੰ ਅਸ਼ੁੱਧ ਨਾ ਕਹਿ।" ਇਹ ਦ੍ਰਿਸ਼ ਤਿੰਨ ਵਾਰ ਦੁਹਰਾਇਆ ਜਾਂਦਾ ਹੈ ਅਤੇ ਪਤਰਸ ਨੂੰ ਹੈਰਾਨ ਕਰ ਦਿੰਦਾ ਹੈ।

ਜਿਵੇਂ ਕਿ ਪਤਰਸ ਅਜੇ ਵੀ ਦ੍ਰਿਸ਼ ਬਾਰੇ ਸੋਚ ਰਿਹਾ ਸੀ, ਸੁਨੇਹਾ ਦੇਣ ਵਾਲੇ ਪਤਰਸ ਨੂੰ ਆਪਣੇ ਨਾਲ ਕੁਰਨੇਲੀਅਸ ਦੇ ਘਰ ਮਿਲਣ ਲਈ ਵਾਪਸ ਯਾਤਰਾ ਕਰਨ ਲਈ ਸੱਦਾ ਲੈ ਕੇ ਪਹੁੰਚੇ। ਇੱਥੇ, ਪਤਰਸ ਨੇ ਉਸ ਦ੍ਰਿਸ਼੍ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਜਿਹੜਾ ਉਸਨੇ ਵੇਖਿਆ ਸੀ। ਪਤਰਸ ਨੂੰ ਪਤਾ ਹੈ ਕਿ ਗੈਰ-ਯਹੂਦੀ ਦੇ ਘਰ ਜਾਣ ਵਿਚ ਰਸਮ ਦੀ ਅਸ਼ੁੱਧਤਾ ਦਾ ਖਤਰਾ ਹੈ, ਤਾਂ ਉਹ ਆਮ-ਤੌਰ ਤੇ ਸੱਦੇ ਨੂੰ ਠੁਕਰਾ ਦਵੇਗਾ। ਪਰ ਇਹ ਦ੍ਰਿਸ਼ ਦੁਆਰਾ, ਪਰਮੇਸ਼ਵਰ ਪਤਰਸ ਦੀ ਇਹ ਵੇਖਣ ਵਿੱਚ ਮਦਦ ਕਰ ਰਹੇ ਸਨ ਕਿ ਉਸਨੂੰ ਕਿਸੇ ਵੀ ਚੀਜ਼ ਨੂੰ ਅਸ਼ੁੱਧ ਨਹੀਂ ਕਹਿਣਾ ਚਾਹੀਦਾ ਹੈ; ਪਰਮੇਸ਼ਵਰ ਕੋਲ ਹਰ ਉਸ ਬੰਦੇ ਨੂੰ ਸ਼ੁੱਧ ਕਰਨ ਦੀ ਸ਼ਕਤੀ ਹੈ ਜੋ ਯਿਸੂ ਦੇ ਉੱਪਰ ਭਰੋਸਾ ਕਰਦਾ ਹੈ। ਇਸ ਲਈ ਬਿਨ੍ਹਾਂ ਕਿਸੀ ਇਤਰਾਜ ਦੇ, ਪਤਰਸ ਕੁਰਨੇਲੀਅਸ ਦੇ ਘਰ ਜਾਂਦਾ ਹੈ ਅਤੇ ਯਿਸੂ ਦੇ ਬਾਰੇ ਖੁਸ਼ ਖਬਰੀ ਸਾਂਝਾ ਕਰਦਾ ਹੈ--ਉਸਦੀ ਮੌਤ, ਪੁਨਰ-ਉਥਾਨ, ਅਤੇ ਹਰ ਉਸਨੂੰ ਮਾਫ਼ ਕਰ ਦੇਣਾ ਜਿਹੜੇ ਉਸਤੇ ਵਿਸ਼ਵਾਸ ਕਰਦੇ ਹਨ। ਜਦੋਂ ਕਿ ਪਤਰਸ ਹੁਣ ਵੀ ਬੋਲ ਰਿਹਾ ਹੈ, ਪਵਿੱਤਰ ਆਤਮਾ ਕੁਰਨੇਲੀਅਸ ਅਤੇ ਉਸਦੇ ਸਾਰੇ ਪਰਿਵਾਰ ਨੂੰ ਭਰ ਦਿੰਦਾ ਹੈ, ਬਿਲਕੁਲ ਉਸੀ ਤਰ੍ਹਾਂ ਜਿਸ ਤਰ੍ਹਾਂ ਯਿਸੂ ਪੇੰਤੇਕੋਸਤ ਵਾਲੇ ਦਿਨ ਯਹੂਦੀ ਅਨੁਯਾਯੀਆਂ ਦੇ ਨਾਲ ਕਰਦਾ ਹੈ। ਅੰਦੋਲਨ ਸਾਰੇ ਲੋਕਾਂ ਤੱਕ ਪਹੁੰਚ ਰਿਹਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਯਿਸੂ ਨੇ ਕਿਹਾ ਸੀ।

Day 26Day 28

About this Plan

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।

More