YouVersion Logo
Search Icon

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

DAY 25 OF 40

ਰਾਜ ਦਾ ਸੁਨੇਹਾ ਪੂਰੇ ਯਰੂਸ਼ਲਮ ਵਿਚ ਫੈਲਦਾ ਹੈ, ਅਤੇ ਚੇਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੋਰ ਜ਼ਿਆਦਾ ਆਗੂਆਂ ਦੀ ਲੋੜ ਹੈ, ਇਸ ਲਈ ਸਟੀਫਨ ਨਾਮ ਦਾ ਇੱਕ ਆਦਮੀ ਗਰੀਬਾਂ ਦੀ ਸੇਵਾ ਕਰਨ ਲਈ ਅੱਗੇ ਵਧਦਾ ਹੈ ਕਿਉਂਕਿ ਰਸੂਲ ਲਗਾਤਾਰ ਯਿਸੂ ਦੇ ਸੁਨੇਹੇ ਨੂੰ ਸਾਂਝਾ ਕਰਦੇ ਰਹਿੰਦੇ ਹਨI ਸਟੀਫਨ ਪਰਮੇਸ਼ਵਰ ਦੇ ਰਾਜ ਦੀ ਸ਼ਕਤੀ ਨੂੰ ਵਿਖਾਉਂਦਾ ਹੈ, ਅਤੇ ਬਹੁਤ ਸਾਰੇ ਯਹੂਦੀ ਪੁਜਾਰੀ ਵਿਸ਼ਵਾਸ ਕਰਦੇ ਹਨ ਅਤੇ ਯਿਸੂ ਦਾ ਅਨੁਸਰਣ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਹੁਣ ਵੀ ਬਹੁਤ ਸਾਰੇ ਦੂਜੇ ਲੋਕ ਹਨ ਜਿਹੜੇ ਸਟੀਫਨ ਦਾ ਵਿਰੋਧ ਅਤੇ ਉਸਦੇ ਨਾਲ ਬਹਿਸ ਕਰਦੇ ਹਨ। ਉਹ ਸਟੀਫਨ ਦੇ ਜਵਾਬਾਂ ਦੀ ਸਿਆਣਪ ਦਾ ਸਾਹਮਣਾ ਨਹੀਂ ਕਰ ਸਕਦੇ, ਇਸ ਲਈ ਉਹ ਉਸ ਉੱਤੇ ਮੂਸਾ ਦੀ ਬੇਇਜ਼ਤੀ ਕਰਨ ਅਤੇ ਮੰਦਰ ਨੂੰ ਧਮਕਾਉਣ ਦੇ ਦੋਸ਼ ਲਾਉਣ ਲਈ ਝੂਠੇ ਗਵਾਹ ਲੱਭਦੇ ਹਨ।

ਜਵਾਬ ਵਿੱਚ, ਸਟੀਫਨ ਪੁਰਾਣੇ ਕਰਾਰ ਦੀ ਕਹਾਣੀ ਨੂੰ ਦੁਹਰਾਉਣ ਲਈ ਇੱਕ ਸ਼ਕਤੀਸ਼ਾਲੀ ਭਾਸ਼ਣ ਦਿੰਦਾ ਹੈ ਤਾਂ ਕਿ ਇਹ ਦਰਸਾ ਸਕੇ ਕਿ ਕਿਵੇਂ ਉਸ ਨਾਲ ਕੀਤੀ ਹੋਈ ਉਨ੍ਹਾਂ ਦੀ ਬਦਸਲੂਕੀ ਇਕ ਅਨੁਮਾਨਯੋਗ ਨਮੂਨੇ ਦਾ ਅਨੁਸਰਣ ਹੈ। ਉਹ ਜੋਸਫ ਅਤੇ ਮੂਸਾ ਵਰਗੇ ਕਿਰਦਾਰਾਂ ਨੂੰ ਉਜਾਗਰ ਕਰਦਾ ਹੈ, ਇਹ ਉਹ ਲੋਕ ਸਨ ਜਿਹਨਾਂ ਨੂੰ ਉਹਨਾਂ ਦੇ ਲੋਕਾਂ ਦਵਾਰਾ ਹੀ ਨਕਾਰਿਆ ਅਤੇ ਸਤਾਇਆ ਗਿਆ ਸੀ। ਇਸਰਾਏਲ ਜੋ ਕਿ ਸ਼ਤਾਬਦੀਆਂ ਤੋਂ ਪਰਮੇਸ਼ਵਰ ਦੇ ਨੁਮਾਇੰਦਿਆਂ ਦਾ ਵਿਰੋਧ ਕਰ ਰਿਹਾ ਹੈ, ਇਸ ਲਈ ਕੋਈ ਅਚੰਭਾ ਨਹੀਂ ਹੈ ਕਿ ਉਹ ਹੁਣ ਸਟੀਫਨ ਦਾ ਵਿਰੋਧ ਕਰ ਰਿਹਾ ਹੈ। ਇਹਨੂੰ ਸੁਣ ਕੇ, ਧਾਰਮਿਕ ਆਗੂ ਗੁੱਸੇ ਵਿੱਚ ਹਨ। ਉਹ ਉਸਨੂੰ ਸ਼ਹਿਰ ਤੋਂ ਬਾਹਰ ਲੈ ਜਾਉਂਦੇ ਹਨ ਅਤੇ ਉਸਨੂੰ ਜਾਨੋਂ ਮਾਰਨ ਲਈ ਪੱਥਰ ਚੱਕਦੇ ਹਨ। ਜਿਵੇਂ ਕਿ ਸਟੀਫਨ ਨੂੰ ਪੱਥਰਾਂ ਨਾਲ ਭੁੰਨਿਆ ਜਾ ਰਿਹਾ ਹੈ, ਉਹ ਆਪਣੇ ਆਪ ਨੂੰ ਯਿਸੂ ਦੇ ਰਸਤੇ ਪ੍ਰਤੀ ਵਚਨਬੱਧ ਕਰਦਾ ਹੈ, ਜਿਸਨੂੰ ਖ਼ੁਦ ਵੀ ਦੂਜਿਆਂ ਦੇ ਪਾਪਾਂ ਕਾਰਨ ਹੀ ਪੀੜਤ ਕੀਤਾ ਗਿਆ ਸੀ। ਸਟੀਫਨ ਬਹੁਤ ਸਾਰੇ ਸ਼ਹੀਦਾਂ ਵਿਚੋਂ ਪਹਿਲਾ ਬਣ ਗਿਆ ਜਿਸਨੇ ਪੁਕਾਰਿਆ , "ਪ੍ਰਭੁ, ਉਹਨਾਂ ਦੇ ਪ੍ਰਤੀ ਇਸ ਪਾਪ ਨੂੰ ਨਾ ਰੱਖਣਾ।"

Scripture

Day 24Day 26

About this Plan

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।

More