ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample
ਪਾਠ ਤਿੰਨ ਅਤੇ ਚਾਰ ਵਿੱਚ, ਲੁਕਾ ਸਾਨੂੰ ਦਰਸਾਉਂਦਾ ਹੈ ਕਿ ਕਿਵੇਂ ਪਰਮੇਸ਼ਵਰ ਦੀ ਆਤਮਾ ਦੀ ਸ਼ਕਤੀ ਯਿਸੂ’ ਨੂੰ ਮੰਨ੍ਹਣ ਵਾਲਿਆਂ ਨੂੰ ਦਲੇਰੀ ਨਾਲ ਰਾਜ ਨੂੰ ਸਾਂਝਾ ਕਰਨ ਵਿੱਚ ਮੂਲ ਰੂਪ ਤੋਂ ਤਬਦੀਲ ਕਰਦੀ ਹੈ। ਉਹ ਯਿਸੂ ਦੇ ਚੇਲਿਆਂ ਦੀ ਕਹਾਣੀ ਦੇ ਨਾਲ ਸ਼ੁਰੂਆਤ ਕਰਦਾ ਹੈ, ਪਤਰਸ ਅਤੇ ਯੁਹੰਨਾ, ਜਿਹਨਾਂ ਨੇ ਇੱਕ ਅਧਰੰਗ ਇਨਸਾਨ ਦਾ ਇਲਾਜ਼ ਆਤਮਾ ਦੀ ਸ਼ਕਤੀ ਦੇ ਨਾਲ ਕੀਤਾ ਸੀ। ਜਿਹਨਾਂ ਨੇ ਇਹ ਚਮਤਕਾਰ ਵੇਖਿਆ ਹੈਰਾਨ ਹੋ ਗਏ ਅਤੇ ਪਤਰਸ ਵੱਲ ਇੰਞ ਵੇਖਣ ਲੱਗ ਪਏ ਜਿਵੇਂ ਉਸਨੇ ਇਹ ਸਭ ਕੁਝ ਆਪਣੇ ਆਪ ਹੀ ਕੀਤਾ ਹੈ। ਪਰ ਪਤਰਸ ਨੇ ਭੀੜ ਨੂੰ ਚੁਣੌਤੀ ਦਿੱਤੀ ਕਿ ਇਸ ਸਭ ਚਮਤਕਾਰ ਪਿੱਛੇ ਸਿਰਫ ਯਿਸੂ ਹੀ ਹਨ ਅਤੇ ਉਸਨੇ ਦੱਸਿਆ ਕਿ ਕਿਵੇਂ ਯਿਸੂ ਦੀ ਮੌਤ ਹੋਈ ਅਤੇ ਲੋਕਾਂ ਦੇ ਪੁਨਰ-ਉਥਾਨ ਦੇ ਲਈ ਕਿਵੇਂ ਦੁਬਾਰਾ ਖੜ੍ਹਾ ਹੋਏ।
ਪਤਰਸ ਜਾਣਦਾ ਹੈ ਕਿ ਮੰਦਰ ਵਿਚ ਉਹੀ ਲੋਕ ਸਨ ਜਿਹਨਾਂ ਨੇ ਯਿਸੂ ਨੂੰ ਮਾਰਿਆ ਸੀ,ਇਸ ਲਈ ਉਹ ਉਹਨਾਂ ਨੂੰ ਯਿਸੂ ਬਾਰੇ ਆਪਣਾ ਮਨ ਬਦਲਣ ਲਈ ਅਤੇ ਮਾਫ਼ ਕਰਨ ਲਈ ਸੱਦਾ ਦੇਣ ਦਾ ਮੌਕਾ ਲੈਂਦਾ ਹੈ। ਜਿਸਦੇ ਜਵਾਬ ਵਿੱਚ, ਹਜ਼ਾਰਾਂ ਨੇ ਪਤਰਸ ਦੇ ਸੁਨੇਹੇ ਤੇ ਵਿਸ਼ਵਾਸ ਕੀਤਾ ਅਤੇ ਯਿਸੂ ਦਾ ਅਨੁਸਰਣ ਕਰਣਾ ਸ਼ੁਰੂ ਕਰ ਦਿੱਤਾ। ਪਰ ਹਰ ਕੋਈ ਨਹੀਂ। ਧਾਰਮਿਕ ਆਗੂ ਇਹ ਵੇਖ ਕੇ ਗੁੱਸੇ ਵਿੱਚ ਹਨ ਕਿ ਪਤਰਸ ਯਿਸੂ ਦੇ ਨਾਂ ਦੇ ਨਾਲ਼ ਉਪਦੇਸ਼ ਦੇ ਰਿਹਾ ਹੈ ਤੇ ਚੰਗਾਈ ਕਰ ਰਿਹਾ ਹੈ, ਅਤੇ ਉਹ ਪਤਰਸ ਅਤੇ ਯੁਹੰਨਾ ਨੂੰ ਉੱਥੇ ਹੀ ਗਿਰਫਤਾਰ ਕਰ ਲੈਂਦੇ ਹਨ। ਧਾਰਮਿਕ ਆਗੂ ਮੰਗ ਕਰਦੇ ਹਨ ਕਿ ਪਤਰਸ ਅਤੇ ਯੁਹੰਨਾ ਇਹ ਸਮਝਾਉਣ ਕਿ ਅਪਾਹਜ ਆਦਮੀ ਨੇ ਤੁਰਨਾ ਕਿਵੇਂ ਸ਼ੁਰੂ ਕੀਤਾ, ਅਤੇ ਪਵਿੱਤਰ ਆਤਮਾ ਪਤਰਸ ਨੂੰ ਇਹ ਸਾਂਝਾ ਕਰਨ ਦਾ ਅਧਿਕਾਰ ਦਿੰਦਾ ਹੈ ਕਿ ਯਿਸੂ ਹੀ ਇੱਕੋ ਨਾਮ ਹੈ ਜੋ ਉਹਨਾਂ ਨੂੰ ਬਚਾਉਣ ਦੇ ਕਾਬਲ ਹੈ। ਧਾਰਮਿਕ ਆਗੂ ਪਤਰਸ ਦੇ ਦਲੇਰ ਸੰਦੇਸ਼ ਨੂੰ ਸੁਣ ਕੇ ਅਤੇ ਯੂਹੰਨਾ ਦੇ ਵਿਸ਼ਵਾਸ ਨੂੰ ਵੇਖ ਕੇ ਹੈਰਾਨ ਹੋ ਗਏ। ਉਹ ਵੇਖ ਸਕਦੇ ਹਨ ਕਿ ਪਤਰਸ ਅਤੇ ਯੁਹੰਨਾ ਯਿਸੂ ਕਰਕੇ ਕਿੰਨ੍ਹਾ ਜ਼ਿਆਦਾ ਬਦਲ ਗਏ ਹਨ, ਅਤੇ ਉਹ ਉਸ ਚਮਤਕਾਰ ਤੋਂ ਇਨਕਾਰ ਨਹੀਂ ਕਰ ਸਕਦੇ ਜੋ ਕੀਤਾ ਗਿਆ ਸੀ।
Scripture
About this Plan
ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More