ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample
ਲੂਕਾ ਸਾਨੂੰ ਉਨ੍ਹਾਂ ਕੁੱਝ ਔਰਤਾਂ ਬਾਰੇ ਦੱਸਦੇ ਹਨ ਜੋ ਯੀਸ਼ੂ ਦੇ ਜੀਉਂਦੇ ਜੀ ਉਨ੍ਹਾਂ ਦੇ ਪਿੱਛੇ ਆਈਆਂ ਸਨ। ਉਹ ਵੇਖਦੇ ਹਨ ਕਿ ਯੀਸ਼ੂ ਨੂੰ ਉਨ੍ਹਾਂ ਦੀ ਮੌਤ ਦੇ ਦਿਨ ਕਬਰ ਵਿੱਚ ਰੱਖਿਆ ਗਿਆ ਸੀ, ਅਤੇ ਉਹ ਸਾਬਥ ਦੇ ਅਗਲੇ ਦਿਨ ਸੂਰਜ ਚੜ੍ਹਨ ਤੋਂ ਬਾਅਦ, ਯੀਸ਼ੂ ਦੀ ਕਬਰ ਤੇ ਵਾਪਸ ਪਰਤ ਆਏ ਸਨ, ਪਹਿਲੇ ਹੀ ਪਲ ਜਦੋਂ ਉਹ ਅਜਿਹਾ ਕਰ ਸਕਦੇ ਸਨ। ਪਰ ਜਦੋਂ ਉਹ ਪਹੁੰਚਦੇ ਹਨ, ਉਨ੍ਹਾਂ ਨੇ ਕਬਰ ਨੂੰ ਖੁੱਲਾ ਅਤੇ ਖਾਲੀ ਪਾਇਆ। ਉਹ ਇਹ ਨਹੀਂ ਸਮਝੇ ਕਿ ਯੀਸ਼ੂ ਦਾ ਸਰੀਰ ਕਿੱਥੇ ਗਿਆ, ਅਤੇ ਅਚਾਨਕ ਦੋ ਰਹੱਸਮਈ ਰੂਹਾਂ, ਚਾਨਣ ਨਾਲ ਚਮਕਦੀਆਂ ਹੋਈਆਂ, ਅਚਾਨਕ ਉਨ੍ਹਾਂ ਨੂੰ ਇਹ ਦੱਸਣ ਲਈ ਆਈਆਂ ਕਿ ਯੀਸ਼ੂ ਜੀਉਂਦੇ ਹਨ। ਉਹ ਹੈਰਾਨ ਹੋ ਜਾਂਦੇ ਹਨ। ਉਹ ਦੌੜਦੇ ਹਨ ਅਤੇ ਬਾਕੀਆਂ ਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਜੋ ਕੁੱਝ ਵੇਖਿਆ, ਪਰ ਉਨ੍ਹਾਂ ਦੀ ਗੱਲ ਬਕਵਾਸ ਵਰਗੀ ਜਾਪੀ, ਅਤੇ ਕੋਈ ਵੀ ਉਨ੍ਹਾਂ ਤੇ ਵਿਸ਼ਵਾਸ ਨਹੀਂ ਕਰਦਾ।
ਯਰੂਸ਼ਲਮ ਦੇ ਬਿਲਕੁੱਲ ਬਾਹਰ, ਯੀਸ਼ੂ ਦੇ ਕੁੱਝ ਚੇਲੇ ਸ਼ਹਿਰ ਨੂੰ ਇਮੌਸ ਨਾਂ ਦੇ ਕਸਬੇ ਦੀ ਰਾਹ ਤੇ ਚੱਲ ਰਹੇ ਸਨ। ਉਹ ਉਨ੍ਹਾਂ ਸਭ ਘਟਨਾਵਾਂ ਬਾਰੇ ਗੱਲ ਕਰ ਰਹੇ ਹਨ ਜੋ ਪਾਸਓਵਰ ਦੇ ਹਫ਼ਤੇ ਦੌਰਾਨ ਹੋਈਆਂ ਸਨ ਜਦੋਂ ਯੀਸ਼ੂ ਉਨ੍ਹਾਂ ਦੇ ਕੋਲ ਆ ਜਾਂਦੇ ਹਨ ਅਤੇ ਉਨ੍ਹਾਂ ਨਾਲ ਯਾਤਰਾ ਕਰਨਾ ਸ਼ੁਰੂ ਕਰਦੇ ਹਨ, ਪਰ, ਹੈਰਾਨੀ ਦੀ ਗੱਲ ਇਹ ਹੈ ਕਿ, ਉਹ ਨਹੀਂ ਜਾਣਦੇ ਸਨ ਕਿ ਇਹ ਉਹ ਹਨ। ਯੀਸ਼ੂ ਗੱਲਬਾਤ ਕਰਦੇ ਹਨ ਅਤੇ ਪੁੱਛਦੇ ਹਨ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ। ਉਹ ਇਸ ਵਿਸ਼ੇ ਤੋਂ ਦੁਖੀ ਹੋ ਕੇ ਰਾਸਤੇ ਵਿੱਚ ਰੁੱਕ ਗਏ ਅਤੇ ਹੈਰਾਨ ਰਹਿ ਗਏ ਕਿ ਉਸਨੂੰ ਹੀ ਨਹੀਂ ਪਤਾ ਕਿ ਪਿਛਲੇ ਕੁੱਝ ਦਿਨਾਂ ਤੋਂ ਕੀ ਹੋ ਰਿਹਾ ਹੈ। ਉਹ ਉਨ੍ਹਾਂ ਨੂੰ ਦੱਸਦੇ ਹਨ ਕਿ ਉਹ ਯੀਸ਼ੂ, ਇੱਕ ਸ਼ਕਤੀਸ਼ਾਲੀ ਪੈਗੰਬਰ ਬਾਰੇ ਗੱਲ ਕਰ ਰਹੇ ਹਨ ਜਿਸ ਬਾਰੇ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਇਜ਼ਰਾਇਲ ਨੂੰ ਬਚਾਏਗਾ ਪਰ ਇਸ ਦੀ ਬਜਾਏ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਹ ਉਸਨੂੰ ਦੱਸਦੇ ਹਨ ਕਿ ਕੁੱਝ ਔਰਤਾਂ ਕਿਵੇਂ ਕਹਿੰਦੀਆਂ ਹਨ ਕਿ ਉਹ ਜ਼ਿੰਦਾ ਹਨ, ਪਰ ਉਹ ਇਹ ਨਹੀਂ ਜਾਣਦੀਆਂ ਕਿ ਕਿਸ ਉੱਤੇ ਵਿਸ਼ਵਾਸ ਕਰਨਾ ਹੈ। ਇਸ ਲਈ ਯੀਸ਼ੂ ਸਮਝਾਉਂਦੇ ਹਨ ਕਿ ਯਹੂਦੀ ਧਰਮ-ਸ਼ਾਸਤਰ ਇਸ ਸਭ ਵੱਲ ਹੀ ਇਸ਼ਾਰਾ ਕਰ ਰਿਹਾ ਸੀ। ਇਜ਼ਰਾਇਲ ਨੂੰ ਇੱਕ ਰਾਜੇ ਦੀ ਜ਼ਰੂਰਤ ਸੀ ਜੋ ਦੁੱਖ ਸਹਾਰਦਾ ਅਤੇ ਉਨ੍ਹਾਂ ਦੇ ਲਈ ਇੱਕ ਬਾਗ਼ੀ ਵਜੋਂ ਮਾਰਿਆ ਜਾਂਦਾ, ਜੋ ਕਿ ਅਸਲ ਵਿੱਚ ਬਾਗ਼ੀ ਹਨ। ਇਹ ਰਾਜਾ ਉਸ ਦੇ ਜੀਅ ਉੱਠਣ ਦੁਆਰਾ ਸੱਚਾ ਸਾਬਤ ਹੋਵੇਗਾ ਅਤੇ ਉਨ੍ਹਾਂ ਨੂੰ ਸੱਚੀ ਜ਼ਿੰਦਗੀ ਦੇਵੇਗਾ ਜੋ ਇਸ ਨੂੰ ਪ੍ਰਾਪਤ ਕਰਨਗੇ। ਪਰ ਯਾਤਰੀ ਅਜੇ ਵੀ ਨਹੀਂ ਸਮਝਦੇ। ਉਹ ਹਮੇਸ਼ਾ ਵਾਂਗ ਉਲਝਣਾਂ ਵਿੱਚ ਹਨ ਅਤੇ ਯੀਸ਼ੂ ਨੂੰ ਉਨ੍ਹਾਂ ਦੇ ਨਾਲ ਲੰਬੇ ਸਮੇਂ ਤੱਕ ਰਹਿਣ ਦੀ ਗੁਜ਼ਾਰਿਸ਼ ਕਰਦੇ ਹਨ। ਇਸ ਤੋਂ ਬਾਅਦ ਉਹ ਦ੍ਰਿਸ਼ ਆਉਂਦਾ ਹੈ ਜਿਥੇ ਲੂਕਾ ਸਾਨੂੰ ਦੱਸਦੇ ਹਨ ਕਿ ਯੀਸ਼ੂ ਉਨ੍ਹਾਂ ਨਾਲ ਕਿਵੇਂ ਖਾਣਾ ਖਾਣ ਬੈਠੇ। ਉਹ ਰੋਟੀ ਲੈਂਦੇ ਹਨ, ਉਸ ਨੂੰ ਅਸ਼ੀਸ਼ ਦਿੰਦੇ ਹਨ, ਤੋੜਦੇ ਹਨ ਅਤੇ ਉਨ੍ਹਾਂ ਨੂੰ ਦਿੰਦੇ ਹਨ ਜਿਵੇਂ ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ ਆਖ਼ਰੀ ਰਾਤ ਦੇ ਖਾਣੇ ਤੇ ਕੀਤਾ ਸੀ। ਇਹ ਉਨ੍ਹਾਂ ਦੇ ਟੁੱਟੇ ਸ਼ਰੀਰ, ਸੂਲੀ ਉੱਤੇ ਉਸਦੀ ਮੌਤ ਦਾ ਚਿੱਤਰਣ ਹੈ। ਅਤੇ ਇਹ ਉਦੋਂ ਹੁੰਦਾ ਹੈ ਜਦੋਂ ਉਹ ਟੁੱਟੀ ਹੋਈ ਰੋਟੀ ਫੜਦੇ ਹਨ ਕਿ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਯੀਸ਼ੂ ਆ ਜਾਂਦੇ ਹਨ। ਇਹ ਸਾਰੀ ਕਹਾਣੀ ਇਸ ਬਾਰੇ ਹੈ ਕਿ ਕਿਵੇਂ ਯੀਸ਼ੂ ਨੂੰ ਪਹਿਚਾਨਣਾ ਮੁਸ਼ਕਲ ਹੈ। ਇੱਕ ਆਦਮੀ ਦੇ ਸ਼ਰਮਨਾਕ ਕਤਲ ਦੁਆਰਾ ਰੱਬ ਦੀ ਸ਼ਾਹੀ ਸ਼ਕਤੀ ਅਤੇ ਪਿਆਰ ਕਿਵੇਂ ਪ੍ਰਗਟ ਕੀਤੇ ਜਾ ਸਕਦੇ ਹਨ? ਇੱਕ ਨਿਮਰ ਆਦਮੀ ਕਮਜ਼ੋਰੀ ਅਤੇ ਸਵੈ-ਬਲੀਦਾਨ ਦੇ ਜ਼ਰੀਏ ਕਿਵੇਂ ਦੁਨੀਆਂ ਦਾ ਰਾਜਾ ਬਣ ਸਕਦਾ ਹੈ? ਇਹ ਵੇਖਣਾ ਬਹੁਤ ਮੁਸ਼ਕਲ ਹੈ! ਪਰ ਇਹ ਲੂਕਾ ਦੀ ਇੰਜੀਲ ਦਾ ਸੰਦੇਸ਼ ਹੈ। ਇਸ ਨੂੰ ਵੇਖਣ ਅਤੇ ਯੀਸੂ ਦੇ ਪਲਟਾਏ ਗਏ ਰਾਜ ਨੂੰ ਗਲੇ ਲਗਾਉਣ ਲਈ ਇਹ ਸਾਡੇ ਦਿਮਾਗ ਨੂੰ ਤਬਦੀਲ ਕਰਦਾ ਹੈ।
Scripture
About this Plan
ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More