ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample
ਆਪਣੇ ਬਪਤਿਸਮੇ ਤੋਂ ਬਾਅਦ, ਯਿਸੂ ਬਿਨਾ ਭੋਜਨ ਦੇ ਚਾਲੀ ਦਿਨਾਂ ਲਈ ਉਜਾੜ ਵਿੱਚ ਚਲਾ ਗਿਆ। ਯਿਸੂ ਇਜ਼ਰਾਈਲ ਦੀ ਚਾਲੀ ਸਾਲਾਂ ਦੀ ਉਜਾੜ ਦੀ ਯਾਤਰਾ ਨੂੰ ਦੋਹਰਾ ਰਿਹਾ ਹੈ, ਜਿਥੇ ਉਨ੍ਹਾਂ ਨੇ ਯਹੋਵਾਹ ਦੇ ਵਿਰੁੱਧ ਪਹਿਲਾਂ ਸ਼ਿਕਾਇਤਾਂ ਅਤੇ ਫਿਰ ਬਗਾਵਤ ਕੀਤੀ ਸੀ। ਪਰ ਜਿਥੇ ਇਸਰਾਏਲੀ ਅਸਫਲ ਰਹੇ ਸੀ, ਯਿਸੂ ਸਫਲ ਹੋ ਗਿਆ। ਜਦੋਂ ਯਿਸੂ ਦੀ ਅਜ਼ਮਾਇਸ਼ ਹੁੰਦੀ ਹੈ, ਤਾਂ ਉਹ ਆਪਣੇ ਬਚਾਵ ਲਈ ਆਪਣੀ ਪਰਮੇਸ਼ੁਰੀ ਪਛਾਣ ਦੀ ਵਰਤੋਂ ਨਹੀਂ ਕਰਦਾ ਅਤੇ ਇਸ ਦੀ ਬਜਾਏ ਮਨੁੱਖਤਾ ਦੇ ਦੁੱਖਾਂ ਨੂੰ ਹੀ ਆਪਣੀ ਪਛਾਣ ਬਣਾ ਲਿੰਦਾ ਹੈ। ਉਹ ਇਸ ਸਭ ਦੇ ਦੌਰਾਨ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦਾ ਹੈ ਅਤੇ ਸਾਬਤ ਕਰਦਾ ਹੈ ਕਿ ਉਹ ਹੀ ਹੈ ਜੋ ਇਜ਼ਰਾਈਲ ਅਤੇ ਸਾਰੀ ਮਨੁੱਖਤਾ ਦੀਆਂ ਅਸਫਲਤਾਵਾਂ ਨੂੰ ਕਾਮਯਾਬੀ ਵਿੱਚ ਬਦਲੇਗਾ।
ਇਸ ਤੋਂ ਬਾਅਦ, ਯਿਸੂ ਆਪਣੇ ਜੱਦੀ ਨਗਰ ਨਾਸਰਤ ਵਾਪਸ ਆਇਆ। ਉਹ ਯਹੂਦੀਆਂ ਦੇ ਅਰਾਧਨਾ ਘਰ ਵਿਚ ਜਾਂਦਾ ਹੈ ਅਤੇ ਉਸ ਨੂੰ ਇਬਰਾਨੀ ਸ਼ਾਸਤਰ ਵਿੱਚੋਂ ਪੜ੍ਹਨ ਲਈ ਬੁਲਾਇਆ ਜਾਂਦਾ ਹੈ। ਉਹ ਯਸਾਯਾਹ ਦੀ ਪੋਥੀ ਖੋਲ੍ਹਦਾ ਹੈ, ਪੜ੍ਹਦਾ ਹੈ ਅਤੇ ਇਹ ਕਹਿੰਦਾ ਹੋਇਆ ਬੈਠਦਾ ਹੈ ਕਿ, “ਅੱਜ ਇਹ ਲਿਖਤ ਤੁਹਾਡੀ ਸੁਣਵਾਈ ਵਿੱਚ ਪੂਰੀ ਹੋ ਗਈ ਹੈ।” ਦਰਸ਼ਕ ਹੈਰਾਨ ਹੋ ਜਾਂਦੇ ਹਨ ਅਤੇ ਉਸ ਤੋਂ ਆਪਣੀ ਨਿਗਾਹ ਨਹੀਂ ਹਟਾ ਪਾਂਦੇ। ਉਹ ਉਹੀ ਵਿਅਕਤੀ ਸੀ ਜਿਸ ਬਾਰੇ ਯਸਾਯਾਹ ਨੇ ਪੈਸ਼ਗੋਈ ਕੀਤੀ ਸੀ –– ਮਸਹ ਕੀਤਾ ਹੋਇਆ ਬੰਦਾ ਜੋ ਗਰੀਬਾਂ ਨੂੰ ਖੁਸ਼ ਖਬਰੀ ਦਿੰਦਾ ਹੈ, ਬਿਮਾਰਾਂ ਨੂੰ ਠੀਕ ਕਰਦਾ ਹੈ ਅਤੇ ਛੇਕੇ ਗਏ ਲੋਕਾਂ ਨੂੰ ਉਨ੍ਹਾਂ ਦੀ ਸ਼ਰਮ ਤੋਂ ਮੁਕਤ ਕਰਦਾ ਹੈ। ਉਹ ਉਹੀ ਹੈ ਜੋ ਗਲਤ ਚੀਜ਼ ਨੂੰ ਬਦਲਣ ਲਈ ਅਤੇ ਸੰਸਾਰ ਨੂੰ ਦੁਬਾਰਾ ਸਹੀ ਬਨਾਣ ਲਾਇ ਆਪਣੇ ਉਲਟ ਰਾਜ ਦੀ ਸਥਾਪਨਾ ਕਰੇਗਾ।
About this Plan
ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More