1
ਲੂਕਾ 14:26
ਪਵਿੱਤਰ ਬਾਈਬਲ (Revised Common Language North American Edition)
“ਜੇਕਰ ਕੋਈ ਮੇਰੇ ਕੋਲ ਆਉਂਦਾ ਹੈ ਪਰ ਆਪਣੇ ਮਾਤਾ, ਪਿਤਾ, ਭੈਣ, ਭਰਾਵਾਂ, ਪਤਨੀ, ਬੱਚਿਆਂ ਅਤੇ ਆਪਣੇ ਆਪ ਨਾਲ ਮੋਹ ਰੱਖਦਾ ਹੈ, ਮੇਰਾ ਚੇਲਾ ਨਹੀਂ ਬਣ ਸਕਦਾ ।
對照
ਲੂਕਾ 14:26 探索
2
ਲੂਕਾ 14:27
ਜਿਹੜਾ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਹੀਂ ਚੱਲਦਾ, ਉਹ ਮੇਰਾ ਚੇਲਾ ਨਹੀਂ ਬਣ ਸਕਦਾ ।
ਲੂਕਾ 14:27 探索
3
ਲੂਕਾ 14:11
ਜਿਹੜਾ ਆਪਣੇ ਆਪ ਨੂੰ ਵੱਡਾ ਕਰਦਾ ਹੈ, ਉਹ ਛੋਟਾ ਕੀਤਾ ਜਾਵੇਗਾ ਅਤੇ ਜਿਹੜਾ ਆਪਣੇ ਆਪ ਨੂੰ ਛੋਟਾ ਕਰਦਾ ਹੈ, ਉਹ ਵੱਡਾ ਕੀਤਾ ਜਾਵੇਗਾ ।”
ਲੂਕਾ 14:11 探索
4
ਲੂਕਾ 14:33
ਇਸੇ ਤਰ੍ਹਾਂ ਜੇਕਰ ਕੋਈ ਆਪਣਾ ਸਭ ਕੁਝ ਤਿਆਗ ਨਹੀਂ ਸਕਦਾ, ਉਹ ਮੇਰਾ ਚੇਲਾ ਨਹੀਂ ਬਣ ਸਕਦਾ ।”
ਲੂਕਾ 14:33 探索
5
ਲੂਕਾ 14:28-30
ਮੰਨ ਲਵੋ ਕਿ ਤੁਹਾਡੇ ਵਿੱਚੋਂ ਕੋਈ ਬੁਰਜ ਬਣਾਉਣਾ ਚਾਹੁੰਦਾ ਹੈ । ਕੀ ਉਹ ਪਹਿਲਾਂ ਬੈਠ ਕੇ ਹਿਸਾਬ ਨਹੀਂ ਲਾਵੇਗਾ ਕਿ ਪੂਰੇ ਬੁਰਜ ਉੱਤੇ ਕਿੰਨਾ ਖ਼ਰਚ ਆਵੇਗਾ ? ਤਾਂ ਜੋ ਇਸ ਤਰ੍ਹਾਂ ਨਾ ਹੋਵੇ ਕਿ ਸ਼ੁਰੂ ਤਾਂ ਕਰ ਲਵੇ ਪਰ ਉਸ ਨੂੰ ਪੂਰਾ ਨਾ ਕਰ ਸਕੇ । ਤਦ ਲੋਕ ਉਸ ਨੂੰ ਮਖ਼ੌਲ ਕਰਨਗੇ ਅਤੇ ਕਹਿਣਗੇ, ‘ਇਸ ਆਦਮੀ ਨੇ ਬੁਰਜ ਬਣਾਉਣਾ ਸ਼ੁਰੂ ਤਾਂ ਕੀਤਾ ਪਰ ਉਸ ਨੂੰ ਪੂਰਾ ਨਾ ਕਰ ਸਕਿਆ ।’
ਲੂਕਾ 14:28-30 探索
6
ਲੂਕਾ 14:13-14
ਪਰ ਜਦੋਂ ਤੂੰ ਭੋਜ ਦੇਵੇਂ ਤਾਂ ਗਰੀਬਾਂ, ਅਪਾਹਜਾਂ, ਲੰਗੜਿਆਂ ਅਤੇ ਅੰਨ੍ਹਿਆਂ ਨੂੰ ਸੱਦਾ ਦੇ ਤਾਂ ਤੈਨੂੰ ਅਸੀਸ ਮਿਲੇਗੀ ਕਿਉਂਕਿ ਬਦਲਾ ਚੁਕਾਉਣ ਦੇ ਲਈ ਉਹਨਾਂ ਕੋਲ ਕੁਝ ਨਹੀਂ ਹੈ । ਇਸ ਦਾ ਬਦਲਾ ਤੈਨੂੰ ਉਸ ਵੇਲੇ ਮਿਲੇਗਾ ਜਦੋਂ ਪਰਮੇਸ਼ਰ ਨੇਕ ਲੋਕਾਂ ਨੂੰ ਦੁਬਾਰਾ ਜਿਊਂਦਾ ਕਰਨਗੇ ।”
ਲੂਕਾ 14:13-14 探索
7
ਲੂਕਾ 14:34-35
“ਲੂਣ ਤਾਂ ਚੰਗਾ ਹੈ ਪਰ ਜੇਕਰ ਲੂਣ ਆਪਣਾ ਸੁਆਦ ਗੁਆ ਦੇਵੇ ਤਾਂ ਉਸ ਨੂੰ ਸਲੂਣਾ ਨਹੀਂ ਬਣਾਇਆ ਜਾ ਸਕਦਾ । ਉਹ ਫਿਰ ਨਾ ਜ਼ਮੀਨ ਦੇ ਕੰਮ ਆਉਂਦਾ ਹੈ ਅਤੇ ਨਾ ਹੀ ਖਾਦ ਬਣਾਉਣ ਦੇ । ਉਹ ਕੇਵਲ ਬਾਹਰ ਸੁੱਟ ਦਿੱਤਾ ਜਾਂਦਾ ਹੈ । ਜਿਸ ਦੇ ਕੋਲ ਕੰਨ ਹਨ, ਉਹ ਸੁਣੇ !”
ਲੂਕਾ 14:34-35 探索
主頁
聖經
計劃
影片