1
ਲੂਕਾ 13:24
ਪਵਿੱਤਰ ਬਾਈਬਲ (Revised Common Language North American Edition)
“ਤੰਗ ਦਰਵਾਜ਼ੇ ਦੇ ਰਾਹੀਂ ਅੰਦਰ ਜਾਣ ਦੀ ਪੂਰੀ ਕੋਸ਼ਿਸ਼ ਕਰੋ । ਮੈਂ ਕਹਿੰਦਾ ਹਾਂ ਕਿ ਬਹੁਤ ਲੋਕ ਅੰਦਰ ਜਾਣ ਦੀ ਕੋਸ਼ਿਸ਼ ਕਰਨਗੇ ਪਰ ਉਹ ਅੰਦਰ ਨਹੀਂ ਜਾ ਸਕਣਗੇ ।
對照
ਲੂਕਾ 13:24 探索
2
ਲੂਕਾ 13:11-12
ਉੱਥੇ ਉਸ ਵੇਲੇ ਇੱਕ ਔਰਤ ਸੀ ਜਿਸ ਵਿੱਚ ਇੱਕ ਅਸ਼ੁੱਧ ਆਤਮਾ ਸੀ ਜਿਸ ਨੇ ਉਸ ਨੂੰ ਪਿੱਛਲੇ ਅਠਾਰਾਂ ਸਾਲਾਂ ਤੋਂ ਕੁੱਬੀ ਕੀਤਾ ਹੋਇਆ ਸੀ । ਉਹ ਔਰਤ ਕੁੱਬੀ ਹੋ ਗਈ ਸੀ ਅਤੇ ਹੁਣ ਸਿੱਧੀ ਖੜ੍ਹੀ ਨਹੀਂ ਹੋ ਸਕਦੀ ਸੀ । ਜਦੋਂ ਯਿਸੂ ਨੇ ਉਸ ਔਰਤ ਨੂੰ ਦੇਖਿਆ ਤਦ ਉਹਨਾਂ ਨੇ ਉਸ ਨੂੰ ਅੱਗੇ ਸੱਦਿਆ ਅਤੇ ਕਿਹਾ, “ਬੀਬੀ, ਤੂੰ ਆਪਣੀ ਬਿਮਾਰੀ ਤੋਂ ਮੁਕਤ ਹੋ ਗਈ ਹੈਂ !”
ਲੂਕਾ 13:11-12 探索
3
ਲੂਕਾ 13:13
ਇਹ ਕਹਿ ਕੇ ਯਿਸੂ ਨੇ ਉਸ ਉੱਤੇ ਆਪਣੇ ਹੱਥ ਰੱਖੇ । ਉਹ ਔਰਤ ਇਕਦਮ ਸਿੱਧੀ ਖੜ੍ਹੀ ਹੋ ਗਈ ਅਤੇ ਪਰਮੇਸ਼ਰ ਦੀ ਵਡਿਆਈ ਕਰਨ ਲੱਗ ਪਈ ।
ਲੂਕਾ 13:13 探索
4
ਲੂਕਾ 13:30
ਉਸ ਸਮੇਂ ਬਹੁਤ ਸਾਰੇ ਜਿਹੜੇ ਹੁਣ ਪਿੱਛੇ ਹਨ, ਅੱਗੇ ਹੋਣਗੇ ਅਤੇ ਜਿਹੜੇ ਹੁਣ ਅੱਗੇ ਹਨ, ਉਹ ਪਿੱਛੇ ਹੋਣਗੇ ।”
ਲੂਕਾ 13:30 探索
5
ਲੂਕਾ 13:25
“ਘਰ ਦਾ ਮਾਲਕ ਉੱਠ ਕੇ ਅੰਦਰੋਂ ਦਰਵਾਜ਼ਾ ਬੰਦ ਕਰ ਲਵੇਗਾ । ਤੁਸੀਂ ਬਾਹਰ ਖੜ੍ਹੇ ਹੋ ਕੇ ਦਰਵਾਜ਼ਾ ਖੜਕਾਓਗੇ ਅਤੇ ਉਸ ਨੂੰ ਆਵਾਜ਼ ਦੇਵੋਗੇ, ‘ਹੇ ਮਾਲਕ, ਸਾਡੇ ਲਈ ਦਰਵਾਜ਼ਾ ਖੋਲ੍ਹੋ’ ਪਰ ਉਹ ਅੰਦਰੋਂ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ।’
ਲੂਕਾ 13:25 探索
6
ਲੂਕਾ 13:5
ਨਹੀਂ ! ਜੇਕਰ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਨਹੀਂ ਕਰੋਗੇ ਤਾਂ ਤੁਸੀਂ ਵੀ ਉਹਨਾਂ ਅਠਾਰਾਂ ਦੇ ਵਾਂਗ ਨਾਸ਼ ਹੋ ਜਾਵੋਗੇ ।”
ਲੂਕਾ 13:5 探索
7
ਲੂਕਾ 13:27
ਪਰ ਉਹ ਫਿਰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ । ਹੇ ਬੁਰੇ ਕੰਮ ਕਰਨ ਵਾਲਿਓ, ਮੇਰੇ ਤੋਂ ਦੂਰ ਹੋ ਜਾਓ !’
ਲੂਕਾ 13:27 探索
8
ਲੂਕਾ 13:18-19
ਪ੍ਰਭੂ ਯਿਸੂ ਨੇ ਕਿਹਾ, “ਪਰਮੇਸ਼ਰ ਦਾ ਰਾਜ ਕਿਸ ਵਰਗਾ ਹੈ ? ਇਸ ਦੀ ਤੁਲਨਾ ਮੈਂ ਕਿਸ ਨਾਲ ਕਰਾਂ ? ਇਹ ਇੱਕ ਰਾਈ ਦੇ ਛੋਟੇ ਬੀਜ ਵਰਗਾ ਹੈ ਜਿਸ ਨੂੰ ਇੱਕ ਆਦਮੀ ਨੇ ਲਿਆ ਅਤੇ ਆਪਣੇ ਬਗੀਚੇ ਵਿੱਚ ਬੀਜ ਦਿੱਤਾ । ਉਹ ਬੀਜ ਉੱਗਿਆ ਅਤੇ ਵਧਿਆ । ਉਹ ਵੱਧਦਾ ਵੱਧਦਾ ਰੁੱਖ ਬਣ ਗਿਆ, ਇੱਥੋਂ ਤੱਕ ਕਿ ਅਕਾਸ਼ ਦੇ ਪੰਛੀਆਂ ਨੇ ਆ ਕੇ ਉਸ ਦੀਆਂ ਟਹਿਣੀਆਂ ਉੱਤੇ ਆਪਣੇ ਆਲ੍ਹਣੇ ਬਣਾਏ ।”
ਲੂਕਾ 13:18-19 探索
主頁
聖經
計劃
影片