ਲੂਕਾ 14:28-30
ਲੂਕਾ 14:28-30 CL-NA
ਮੰਨ ਲਵੋ ਕਿ ਤੁਹਾਡੇ ਵਿੱਚੋਂ ਕੋਈ ਬੁਰਜ ਬਣਾਉਣਾ ਚਾਹੁੰਦਾ ਹੈ । ਕੀ ਉਹ ਪਹਿਲਾਂ ਬੈਠ ਕੇ ਹਿਸਾਬ ਨਹੀਂ ਲਾਵੇਗਾ ਕਿ ਪੂਰੇ ਬੁਰਜ ਉੱਤੇ ਕਿੰਨਾ ਖ਼ਰਚ ਆਵੇਗਾ ? ਤਾਂ ਜੋ ਇਸ ਤਰ੍ਹਾਂ ਨਾ ਹੋਵੇ ਕਿ ਸ਼ੁਰੂ ਤਾਂ ਕਰ ਲਵੇ ਪਰ ਉਸ ਨੂੰ ਪੂਰਾ ਨਾ ਕਰ ਸਕੇ । ਤਦ ਲੋਕ ਉਸ ਨੂੰ ਮਖ਼ੌਲ ਕਰਨਗੇ ਅਤੇ ਕਹਿਣਗੇ, ‘ਇਸ ਆਦਮੀ ਨੇ ਬੁਰਜ ਬਣਾਉਣਾ ਸ਼ੁਰੂ ਤਾਂ ਕੀਤਾ ਪਰ ਉਸ ਨੂੰ ਪੂਰਾ ਨਾ ਕਰ ਸਕਿਆ ।’