1
ਲੂਕਾ 15:20
ਪਵਿੱਤਰ ਬਾਈਬਲ (Revised Common Language North American Edition)
ਫਿਰ ਉਹ ਉੱਥੋਂ ਉੱਠਿਆ ਅਤੇ ਆਪਣੇ ਪਿਤਾ ਦੇ ਘਰ ਵੱਲ ਚੱਲ ਪਿਆ । “ਅਜੇ ਉਹ ਦੂਰ ਹੀ ਸੀ ਕਿ ਉਸ ਦੇ ਪਿਤਾ ਨੇ ਉਸ ਨੂੰ ਆਉਂਦੇ ਦੇਖ ਲਿਆ । ਪਿਤਾ ਦਾ ਦਿਲ ਦਇਆ ਨਾਲ ਭਰ ਗਿਆ । ਉਸ ਨੇ ਦੌੜ ਕੇ ਪੁੱਤਰ ਨੂੰ ਜੱਫ਼ੀ ਵਿੱਚ ਲੈ ਲਿਆ ਅਤੇ ਉਸ ਨੂੰ ਚੁੰਮਿਆ ।
對照
ਲੂਕਾ 15:20 探索
2
ਲੂਕਾ 15:24
ਕਿਉਂਕਿ ਇਹ ਮੇਰਾ ਪੁੱਤਰ ਮਰ ਗਿਆ ਸੀ ਪਰ ਹੁਣ ਫਿਰ ਜੀਅ ਉੱਠਿਆ ਹੈ । ਇਹ ਗੁਆਚ ਗਿਆ ਸੀ ਪਰ ਹੁਣ ਲੱਭ ਗਿਆ ਹੈ ।’ ਇਸ ਤਰ੍ਹਾਂ ਉਹ ਖ਼ੁਸ਼ੀ ਮਨਾਉਣ ਲੱਗੇ ।
ਲੂਕਾ 15:24 探索
3
ਲੂਕਾ 15:7
ਇਸੇ ਤਰ੍ਹਾਂ ਨੜਿੰਨਵੇਂ ਨੇਕ ਲੋਕ ਜਿਹਨਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ, ਦੇ ਮੁਕਾਬਲੇ ਸਵਰਗ ਵਿੱਚ ਇੱਕ ਪਾਪੀ ਦੇ ਤੋਬਾ ਕਰਨ ਉੱਤੇ ਬਹੁਤ ਖ਼ੁਸ਼ੀ ਮਨਾਈ ਜਾਵੇਗੀ ।”
ਲੂਕਾ 15:7 探索
4
ਲੂਕਾ 15:18
ਹੁਣ ਮੈਂ ਆਪਣੇ ਪਿਤਾ ਦੇ ਕੋਲ ਜਾਵਾਂਗਾ ਅਤੇ ਉਹਨਾਂ ਨੂੰ ਕਹਾਂਗਾ, “ਪਿਤਾ ਜੀ, ਮੈਂ ਪਰਮੇਸ਼ਰ ਦੇ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ ।
ਲੂਕਾ 15:18 探索
5
ਲੂਕਾ 15:21
ਪੁੱਤਰ ਨੇ ਪਿਤਾ ਨੂੰ ਕਿਹਾ, ‘ਪਿਤਾ ਜੀ, ਮੈਂ ਪਰਮੇਸ਼ਰ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ, ਹੁਣ ਮੈਂ ਇਸ ਯੋਗ ਨਹੀਂ ਰਿਹਾ ਕਿ ਤੁਹਾਡਾ ਪੁੱਤਰ ਕਹਾਵਾਂ ।’
ਲੂਕਾ 15:21 探索
6
ਲੂਕਾ 15:4
“ਮੰਨ ਲਵੋ, ਤੁਹਾਡੇ ਵਿੱਚੋਂ ਕਿਸੇ ਕੋਲ ਸੌ ਭੇਡਾਂ ਹਨ । ਉਹਨਾਂ ਵਿੱਚੋਂ ਇੱਕ ਗੁਆਚ ਜਾਂਦੀ ਹੈ ਤਾਂ ਭੇਡਾਂ ਦਾ ਮਾਲਕ ਕੀ ਕਰੇਗਾ ? ਕੀ ਉਹ ਬਾਕੀ ਨੜਿੰਨਵਿਆਂ ਨੂੰ ਮੈਦਾਨ ਵਿੱਚ ਛੱਡ ਕੇ, ਉਸ ਗੁਆਚੀ ਭੇਡ ਦੇ ਪਿੱਛੇ ਨਹੀਂ ਜਾਵੇਗਾ, ਜਦੋਂ ਤੱਕ ਕਿ ਉਹ ਉਸ ਨੂੰ ਲੱਭ ਨਾ ਜਾਵੇ ?
ਲੂਕਾ 15:4 探索
主頁
聖經
計劃
影片