1
ਯੂਹੰਨਾ 3:16
ਪਵਿੱਤਰ ਬਾਈਬਲ (Revised Common Language North American Edition)
ਕਿਉਂਕਿ ਪਰਮੇਸ਼ਰ ਨੇ ਸੰਸਾਰ ਦੇ ਨਾਲ ਇੰਨਾ ਪਿਆਰ ਕੀਤਾ ਕਿ ਉਹਨਾਂ ਨੇ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਉਹ ਸਾਰੇ ਜਿਹੜੇ ਉਹਨਾਂ ਵਿੱਚ ਵਿਸ਼ਵਾਸ ਕਰਨ, ਨਾਸ਼ ਨਾ ਹੋਣ ਸਗੋਂ ਅਨੰਤ ਜੀਵਨ ਪ੍ਰਾਪਤ ਕਰਨ ।
Thelekisa
Phonononga ਯੂਹੰਨਾ 3:16
2
ਯੂਹੰਨਾ 3:17
ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਉਹ ਸੰਸਾਰ ਨੂੰ ਦੋਸ਼ੀ ਠਹਿਰਾਉਣ ਸਗੋਂ ਇਸ ਲਈ ਕਿ ਸੰਸਾਰ ਨੂੰ ਮੁਕਤੀ ਦੇਣ ।
Phonononga ਯੂਹੰਨਾ 3:17
3
ਯੂਹੰਨਾ 3:3
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਕੋਈ ਵੀ ਪਰਮੇਸ਼ਰ ਦੇ ਰਾਜ ਦੇ ਦਰਸ਼ਨ ਨਹੀਂ ਕਰ ਸਕਦਾ ਜਦੋਂ ਤੱਕ ਕਿ ਉਹ ਪਰਮੇਸ਼ਰ ਕੋਲੋਂ ਨਵਾਂ ਜਨਮ ਪ੍ਰਾਪਤ ਨਾ ਕਰੇ ।”
Phonononga ਯੂਹੰਨਾ 3:3
4
ਯੂਹੰਨਾ 3:18
“ਜਿਹੜਾ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ ਪਰ ਜਿਹੜਾ ਪੁੱਤਰ ਵਿੱਚ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਕਿਉਂਕਿ ਉਸ ਨੇ ਪਰਮੇਸ਼ਰ ਦੇ ਇਕਲੌਤੇ ਪੁੱਤਰ ਵਿੱਚ ਵਿਸ਼ਵਾਸ ਨਹੀਂ ਕੀਤਾ ।
Phonononga ਯੂਹੰਨਾ 3:18
5
ਯੂਹੰਨਾ 3:19
ਦੋਸ਼ੀ ਠਹਿਰਾਏ ਜਾਣ ਦਾ ਕਾਰਨ ਇਹ ਹੈ ਕਿ ਚਾਨਣ ਸੰਸਾਰ ਵਿੱਚ ਆਇਆ ਪਰ ਮਨੁੱਖਾਂ ਨੇ ਚਾਨਣ ਦੀ ਥਾਂ ਹਨੇਰੇ ਨੂੰ ਪਿਆਰ ਕੀਤਾ ਕਿਉਂਕਿ ਉਹਨਾਂ ਦੇ ਕੰਮ ਬੁਰੇ ਸਨ ।
Phonononga ਯੂਹੰਨਾ 3:19
6
ਯੂਹੰਨਾ 3:30
ਇਸ ਲਈ ਇਹ ਜ਼ਰੂਰੀ ਹੈ ਕਿ ਉਹ ਵੱਧਣ ਅਤੇ ਮੈਂ ਘਟਾਂ ।”
Phonononga ਯੂਹੰਨਾ 3:30
7
ਯੂਹੰਨਾ 3:20
ਜਿਹੜਾ ਕੋਈ ਬੁਰੇ ਕੰਮ ਕਰਦਾ ਹੈ, ਉਹ ਚਾਨਣ ਨਾਲ ਨਫ਼ਰਤ ਕਰਦਾ ਹੈ ਅਤੇ ਉਹ ਚਾਨਣ ਦੇ ਨੇੜੇ ਨਹੀਂ ਆਉਂਦਾ ਕਿ ਕਿਤੇ ਉਸ ਦੇ ਬੁਰੇ ਕੰਮ ਪ੍ਰਗਟ ਨਾ ਹੋ ਜਾਣ ।
Phonononga ਯੂਹੰਨਾ 3:20
8
ਯੂਹੰਨਾ 3:36
ਜਿਹੜਾ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਅਨੰਤ ਜੀਵਨ ਉਸ ਦਾ ਹੈ । ਜਿਹੜਾ ਪੁੱਤਰ ਵਿੱਚ ਵਿਸ਼ਵਾਸ ਨਹੀਂ ਕਰਦਾ ਉਹ ਅਨੰਤ ਜੀਵਨ ਪ੍ਰਾਪਤ ਨਹੀਂ ਕਰੇਗਾ ਪਰ ਪਰਮੇਸ਼ਰ ਦਾ ਕ੍ਰੋਧ ਉਸ ਉੱਤੇ ਬਣਿਆ ਰਹਿੰਦਾ ਹੈ ।”
Phonononga ਯੂਹੰਨਾ 3:36
9
ਯੂਹੰਨਾ 3:14
“ਜਿਸ ਤਰ੍ਹਾਂ ਮੂਸਾ ਨੇ ਜੰਗਲ ਵਿੱਚ ਤਾਂਬੇ ਦੇ ਸੱਪ ਨੂੰ ਲੱਕੜੀ ਉੱਤੇ ਉੱਚਾ ਕੀਤਾ ਸੀ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਜ਼ਰੂਰ ਉੱਚਾ ਕੀਤਾ ਜਾਵੇਗਾ
Phonononga ਯੂਹੰਨਾ 3:14
10
ਯੂਹੰਨਾ 3:35
ਪਿਤਾ ਪੁੱਤਰ ਨੂੰ ਪਿਆਰ ਕਰਦੇ ਹਨ ਇਸ ਲਈ ਸਭ ਕੁਝ ਉਹਨਾਂ ਨੇ ਪੁੱਤਰ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ ।
Phonononga ਯੂਹੰਨਾ 3:35
Ekuqaleni
IBhayibhile
Izicwangciso
Iividiyo