ਤਦ ਪਤਰਸ ਨੇ ਕਿਹਾ, “ਹਨਾਨਿਯਾ, ਤੇਰੇ ਦਿਲ ਵਿੱਚ ਸ਼ੈਤਾਨ ਕਿਉਂ ਆਇਆ ਕਿ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇਂ ਅਤੇ ਜਾਇਦਾਦ ਦੇ ਧਨ ਵਿੱਚੋਂ ਕੁਝ ਹਿੱਸਾ ਆਪਣੇ ਲਈ ਰੱਖ ਲਵੇਂ ? ਕੀ ਵੇਚੇ ਜਾਣ ਤੋਂ ਪਹਿਲਾਂ ਜਾਇਦਾਦ ਤੇਰੀ ਨਹੀਂ ਸੀ ? ਅਤੇ ਵਿਕਣ ਤੋਂ ਬਾਅਦ ਇਸ ਦਾ ਧਨ ਤੇਰੇ ਅਧਿਕਾਰ ਵਿੱਚ ਨਹੀਂ ਸੀ ? ਫਿਰ ਤੂੰ ਇਹ ਕੰਮ ਕਰਨ ਦਾ ਵਿਚਾਰ ਆਪਣੇ ਦਿਲ ਵਿੱਚ ਕਿਉਂ ਕੀਤਾ ? ਤੂੰ ਮਨੁੱਖਾਂ ਦੇ ਨਾਲ ਨਹੀਂ ਸਗੋਂ ਪਰਮੇਸ਼ਰ ਦੇ ਨਾਲ ਝੂਠ ਬੋਲਿਆ ਹੈ !”
ਇਹ ਸੁਣਦੇ ਸਾਰ ਹੀ ਹਨਾਨਿਯਾ ਡਿੱਗ ਪਿਆ ਅਤੇ ਉਹ ਮਰ ਗਿਆ । ਸਾਰੇ ਸੁਣਨ ਵਾਲੇ ਬਹੁਤ ਡਰ ਗਏ ।