YouVersion Logo
Search Icon

BibleProject | ਉਲਟ ਰਾਜ / ਭਾਗ-1- ਲੂਕਾSample

BibleProject | ਉਲਟ ਰਾਜ / ਭਾਗ-1- ਲੂਕਾ

DAY 4 OF 20

ਆਪਣੇ ਬਪਤਿਸਮੇ ਤੋਂ ਬਾਅਦ, ਯਿਸੂ ਬਿਨਾ ਭੋਜਨ ਦੇ ਚਾਲੀ ਦਿਨਾਂ ਲਈ ਉਜਾੜ ਵਿੱਚ ਚਲਾ ਗਿਆ। ਯਿਸੂ ਇਸਰਾਏਲ ਦੀ ਚਾਲੀ ਸਾਲਾਂ ਦੀ ਉਜਾੜ ਦੀ ਯਾਤਰਾ ਨੂੰ ਦੋਹਰਾ ਰਿਹਾ ਹੈ, ਜਿਥੇ ਉਨ੍ਹਾਂ ਨੇ ਯਹੋਵਾਹ ਦੇ ਵਿਰੁੱਧ ਪਹਿਲਾਂ ਸ਼ਿਕਾਇਤਾਂ ਅਤੇ ਫਿਰ ਬਗਾਵਤ ਕੀਤੀ ਸੀ। ਪਰ ਜਿਥੇ ਇਸਰਾਏਲੀ ਅਸਫਲ ਰਹੇ ਸੀ, ਯਿਸੂ ਸਫਲ ਹੋ ਗਿਆ। ਜਦੋਂ ਯਿਸੂ ਦੀ ਅਜ਼ਮਾਇਸ਼ ਹੁੰਦੀ ਹੈ, ਤਾਂ ਉਹ ਆਪਣੇ ਬਚਾਵ ਲਈ ਆਪਣੀ ਈਸ਼ਵਰੀ ਪਛਾਣ ਦੀ ਵਰਤੋਂ ਨਹੀਂ ਕਰਦਾ ਅਤੇ ਇਸ ਦੀ ਬਜਾਏ ਮਨੁੱਖਤਾ ਦੇ ਦੁੱਖਾਂ ਨੂੰ ਹੀ ਆਪਣੀ ਪਛਾਣ ਬਣਾ ਲਿੰਦਾ ਹੈ। ਉਹ ਇਸ ਸਭ ਦੇ ਦੌਰਾਨ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦਾ ਹੈ ਅਤੇ ਸਾਬਤ ਕਰਦਾ ਹੈ ਕਿ ਉਹ ਹੀ ਹੈ ਜੋ ਇਸਰਾਏਲ ਅਤੇ ਸਾਰੀ ਮਨੁੱਖਤਾ ਦੀਆਂ ਅਸਫਲਤਾਵਾਂ ਨੂੰ ਕਾਮਯਾਬੀ ਵਿੱਚ ਬਦਲੇਗਾ।

ਇਸ ਤੋਂ ਬਾਅਦ, ਯਿਸੂ ਆਪਣੇ ਜੱਦੀ ਨਗਰ ਨਾਸਰਤ ਵਾਪਸ ਆਇਆ। ਉਹ ਯਹੂਦੀਆਂ ਦੇ ਅਰਾਧਨਾ ਘਰ ਵਿਚ ਜਾਂਦਾ ਹੈ ਅਤੇ ਉਸ ਨੂੰ ਇਬਰਾਨੀ ਸ਼ਾਸਤਰ ਵਿੱਚੋਂ ਪੜ੍ਹਨ ਲਈ ਬੁਲਾਇਆ ਜਾਂਦਾ ਹੈ। ਉਹ ਯਸਾਯਾਹ ਦੀ ਪੋਥੀ ਖੋਲ੍ਹਦਾ ਹੈ, ਪੜ੍ਹਦਾ ਹੈ ਅਤੇ ਇਹ ਕਹਿੰਦਾ ਹੋਇਆ ਬੈਠਦਾ ਹੈ ਕਿ, “ਅੱਜ ਇਹ ਲਿਖਤ ਤੁਹਾਡੀ ਸੁਣਵਾਈ ਵਿੱਚ ਪੂਰੀ ਹੋ ਗਈ ਹੈ।” ਦਰਸ਼ਕ ਹੈਰਾਨ ਹੋ ਜਾਂਦੇ ਹਨ ਅਤੇ ਉਸ ਤੋਂ ਆਪਣੀ ਨਿਗਾਹ ਨਹੀਂ ਹਟਾ ਪਾਂਦੇ। ਉਹ ਉਹੀ ਵਿਅਕਤੀ ਸੀ ਜਿਸ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ –– ਮਸਹ ਕੀਤਾ ਹੋਇਆ ਵਿਅਕਤੀ ਜੋ ਗਰੀਬਾਂ ਨੂੰ ਖੁਸ਼ ਖਬਰੀ ਦਿੰਦਾ ਹੈ, ਬਿਮਾਰਾਂ ਨੂੰ ਚੰਗਿਆਂ ਕਰਦਾ ਹੈ ਅਤੇ ਛੇਕੇ ਗਏ ਲੋਕਾਂ ਨੂੰ ਉਨ੍ਹਾਂ ਦੀ ਸ਼ਰਮ ਤੋਂ ਮੁਕਤ ਕਰਦਾ ਹੈ। ਉਹ ਉਹੀ ਹੈ ਜੋ ਗਲਤ ਚੀਜ਼ ਨੂੰ ਬਦਲਣ ਲਈ ਅਤੇ ਸੰਸਾਰ ਨੂੰ ਦੁਬਾਰਾ ਸਹੀ ਬਣਾਉਣ ਲਈ ਆਪਣੇ ਉਲਟ ਰਾਜ ਦੀ ਸਥਾਪਨਾ ਕਰੇਗਾ।

ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:

•ਪਰਮੇਸ਼ੁਰ ਦੀ ਦਿੱਤੀ ਗਈ ਪਛਾਣ ਅਤੇ ਯੋਗਤਾ ਦੀ ਵਰਤੋਂ ਦਾ ਖਿਆਲ, ਆਪਣੀ ਸੇਵਾ ਕਰਨ ਜਾਂ ਆਪਣੇ ਆਪ ਨੂੰ ਸਾਬਤ ਕਰਨ ਲਈ ਤੁਹਾਡੇ ਮੰਨ ਵਿੱਚ ਕਿਵੇਂ ਆਇਆ? ਗੌਰ ਕਰੋ ਕਿ ਕਿ ਯਿਸੂ ਨੇ ਪਰਮੇਸ਼ੁਰ ਦੇ ਬਚਨ ਜੱਪ ਕੇ ਅਤੇ ਉਸ ਦੇ ਉੱਤੇ ਭਰੋਸਾ ਰੱਖ ਕੇ ਕਿਵੇਂ ਸ਼ੈਤਾਨ ਦਾ ਮੁਕਾਬਲਾ ਕੀਤਾ ਸੀ. ਜਦੋਂ ਤੁਹਾਨੂੰ ਪਰਤਾਵਿਆਂ ਦਾ ਸਾਮ੍ਹਣਾ ਹੋਵੇਗਾ ਤਾਂ ਬਾਈਬਲ ਦੇ ਕਿਹੜੇ ਖ਼ਾਸ ਹਵਾਲੇ ਤੁਹਾਨੂੰ ਪਰਮੇਸ਼ੁਰ ਦੀ ਸੱਚਾਈ ਯਾਦ ਕਰਨ ਵਿਚ ਮਦਦ ਕਰ ਸਕਦੇ ਹਨ? ਉਹਨਾਂ ਨੂੰ ਲਿਖੋ।

•ਯਿਸੂ ਨੇ ਯਸਾਯਾਹ ਦੀ ਪੋਥੀ ਨੂੰ ਪੂਰਾ ਕੀਤਾ. ਇਸ ਨੂੰ ਧਿਆਨ ਵਿਚ ਰੱਖਦੇ ਹੋਏ ਯਸਾਯਾਹ 61 ਨੂੰ ਪੜ੍ਹੋ. ਤੁਸੀਂ ਕੀ ਵੇਖਦੇ ਹੋ?

•ਆਇਤ 22 ਵਿਚ ਯਿਸੂ ਦੀ ਖ਼ੁਸ਼ ਖ਼ਬਰੀ ਪ੍ਰਤੀ ਭੀੜ ਦੀ ਪ੍ਰਤੀਕ੍ਰਿਆ ਦੀ ਤੁਲਨਾ ਆਇਤ 29 ਪ੍ਰਤੀ ਕੀਤੀ ਪ੍ਰਤੀਕ੍ਰਿਆ ਨਾਲ ਕਰੋ। ਯਿਸੂ ਦੇ ਸੰਦੇਸ਼ ਬਾਰੇ ਅੱਜ ਤੁਹਾਡੀ ਕੀ ਪ੍ਰਤੀਕ੍ਰਿਆ ਹੈ?

•ਆਪਣੇ ਪੜ੍ਹਨ ਅਤੇ ਪ੍ਰਤਿਬਿੰਬ ਨੂੰ ਇੱਕ ਪ੍ਰਾਰਥਨਾ ਲਈ ਪ੍ਰੇਰਿਤ ਕਰਨ ਦਵੋ। ਯਿਸੂ ਨੇ ਜੋ ਤੁਹਾਡਾ ਦੁਖ-ਦਰਦ ਵੰਡਿਆ ਹੈ ਅਤੇ ਤੁਹਾਡੀ ਸ਼ਰਮ ਨੂੰ ਉਲਟਾਇਆ ਹੈ ਇਸ ਲਈ ਉਸਦਾ ਧੰਨਵਾਦ ਕਰੋ। ਇਸ ਹਫ਼ਤੇ ਪਰਤਾਵਿਆਂ ਦਾ ਮੁਕਾਬਲਾ ਕਰਣ ਲਈ ਉਸ ਤੋਂ ਉਸਦੀ ਮਦਦ ਮੰਗੋ.

Day 3Day 5

About this Plan

BibleProject | ਉਲਟ ਰਾਜ / ਭਾਗ-1- ਲੂਕਾ

BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More