YouVersion Logo
Search Icon

BibleProject | ਉਲਟ ਰਾਜ / ਭਾਗ-1- ਲੂਕਾSample

BibleProject | ਉਲਟ ਰਾਜ / ਭਾਗ-1- ਲੂਕਾ

DAY 3 OF 20

ਇਸ ਅਗਲੇ ਭਾਗ ਵਿਚ, ਲੂਕਾ ਬਹੁਤ ਤੇਜ਼ੀ ਨਾਲ ਅੱਗੇ ਵੱਧਦਾ ਹੈ। ਯੂਹੰਨਾ ਹੁਣ ਇੱਕ ਨਬੀ ਹੈ ਅਤੇ ਯਰਦਨ ਨਦੀ ਦੇ ਕੋਲ ਉਹ ਇਕ ਨਵੀਨੀਕਰਨ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ, ਅਤੇ ਬਹੁਤ ਸਾਰੇ ਲੋਕ ਉਸ ਕੋਲ ਬਪਤਿਸਮਾ ਲੈਣ ਆ ਰਹੇ ਹਨ––ਗਰੀਬ, ਅਮੀਰ, ਟੈਕਸ ਲੈਣ ਵਾਲੇ ਅਤੇ ਇੱਥੋਂ ਤਕ ਕਿ ਸਿਪਾਹੀ ਵੀ। ਇਹ ਸਾਰੇ ਲੋਕ ਜੀਵਨ ਦੇ ਇਕ ਨਵੇਂ ਰਾਹ ਲਈ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਹਨ। ਬਹੁਤ ਸਮਾਂ ਪਹਿਲਾਂ, ਇਜ਼ਰਾਈਲੀ ਇਸੇ ਨਦੀ ਨੂੰ ਪਾਰ ਕਰਕੇ ਇਸ ਦੇਸ਼ ਤੇ ਕਬਜ਼ਾ ਕਰਣ ਆਏ ਸਨ, ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ। ਉਨ੍ਹਾਂ ਨੂੰ ਸਿਰਫ ਉਸ ਦੀ ਸੇਵਾ ਕਰਨ ਅਤੇ ਆਪਣੇ ਗੁਆਂਢੀ ਨਾਲ ਪਿਆਰ ਕਰਨ ਅਤੇ ਮਿਲ ਕੇ ਨਿਆਂ ਕਰਨ ਲਈ ਆਖਿਆ ਗਿਆ ਸੀ। ਅਸੀਂ ਪੁਰਾਣੇ ਨੇਮ ਦੀਆਂ ਕਹਾਣੀਆਂ ਤੋਂ ਜਾਣਦੇ ਹਾਂ ਕਿ ਉਹ ਇਸ ਵਿੱਚ ਬਾਰ ਬਾਰ ਅਸਫਲ ਹੋਏ, ਇਸ ਲਈ ਯੂਹੰਨਾ ਇਸਰਾਏਲਿਆਂ ਨੂੰ ਨਵੀਂ ਸ਼ੁਰੂਆਤ ਕਰਣ ਲਈ ਨਦੀ ਵਿੱਚੋਂ ਦੀ ਹੋਂਦੇ ਹੋਏ ਆਪਣੇ ਪਰਮੇਸ਼ੁਰ ਲਈ ਪੁਨਰ ਸਮਰਪਣ ਨਾਲ ਬਾਹਰ ਆਉਣ ਲਈ ਸੱਦਾ ਦੇ ਰਿਹਾ ਹੈ। ਇਹ ਨਵੀਨੀਕਰਨ ਮੁਹਿੰਮ ਇੰਨਾਂ ਲੋਕਾਂ ਨੂੰ ਉਨ੍ਹਾਂ ਨਵੇਂ ਕੰਮਾਂ ਲਈ ਤਿਆਰ ਕਰੇਗੀ ਜੋ ਪਰਮੇਸ਼ੁਰ ਨੇ ਅੱਗੇ ਕਰਨੇ ਹਨ।

ਹੁਣ ਇੱਥੇ ਯਰਦਨ ਨਦੀ ਵਿਖੇ ਹੀ ਯਿਸੂ ਪਹਿਲੀ ਵਾਰ ਆਪਣੇ ਰਾਜ ਦੇ ਕੰਮ ਨੂੰ ਸ਼ੁਰੂ ਕਰਨ ਲਈ ਸਾਰੀਆਂ ਸਾਮਣੇ ਆਉਂਦਾ ਹੈ। ਯਿਸੂ ਯੂਹੰਨਾ ਤੋਂ ਬਪਤਿਸਮਾ ਲੇਂਦੇ ਹਨ, ਅਤੇ ਜਦੋਂ ਉਹ ਪਾਣੀ ਵਿੱਚੋਂ ਬਾਹਰ ਆਂਦੇ ਹਨ ਤਾਂ ਅਕਾਸ਼ ਖੁਲਦਾ ਹੈ ਅਤੇ ਸਵਰਗ ਤੋਂ ਇੱਕ ਅਵਾਜ਼ ਆਂਦੀ ਹੈ, “ਤੂੰ ਮੇਰਾ ਪਿਆਰਾ ਪੁੱਤਰ ਹੈ, ਤੈਥੋਂ ਮੈਂ ਬਹੁਤ ਪਰਸਿੰਨ ਹਾਂ।” ਹੁਣ ਪਰਮੇਸ਼ੁਰ ਦੇ ਸ਼ਬਦ ਇਬਰਾਨੀ ਸ਼ਾਸਤਰ ਦੀ ਗੂੰਜ ਨਾਲ ਭਰੇ ਹੋਏ ਹਨ। ਇਹ ਪਹਿਲਾ ਵਚਨ ਜ਼ਬੂਰ 2 ਤੋਂ ਹੈ, ਜਿੱਥੇ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਇੱਕ ਰਾਜਾ ਆਵੇਗਾ ਜੋ ਯਰੂਸ਼ਲਮ ਵਿੱਚ ਰਾਜ ਕਰੇਗਾ ਅਤੇ ਕੌਮਾਂ ਦੀਆਂ ਬੁਰਾਈਆਂ ਦਾ ਵਿਰੋਧ ਕਰੇਗਾ। ਫੇਰ ਅੱਗਲਾ ਵਚਨ ਯਸਾਯਾਹ ਨਬੀ ਦੀ ਪੁਸਤਕ ਤੋਂ ਹੈ, ਅਤੇ ਇਹ ਮਸੀਹਾ ਦਾ ਹਵਾਲਾ ਦਿੰਦਾ ਹੈ ਜੋ ਇਕ ਦਾਸ ਬਣੇਗਾ ਅਤੇ ਦੁੱਖ ਉਠਾਵੇਗਾ ਅਤੇ ਇਸਰਾਏਲ ਦੇ ਲਈ ਆਪਣੀ ਜਾਣ ਦੇਵੇਗਾ।

ਇਸ ਤੋਂ ਬਾਅਦ, ਲੂਕਾ ਯਿਸੂ ਦੀ ਵੰਸ਼ਾਵਲੀ ਨੂੰ ਦਾਊਦ (ਇਸਰਾਏਲ ਦਾ ਰਾਜਾ), ਅਬਰਾਹਾਮ (ਇਸਰਾਏਲੀਆਂ ਦਾ ਪਿਤਾ), ਆਦਮ (ਮਨੁੱਖਤਾ ਦੇ ਪਿਤਾ) ਅਤੇ ਪਰਮੇਸ਼ੁਰ (ਸਾਰਿਆਂ ਦਾ ਸਿਰਜਣਹਾਰ) ਨਾਲ ਜੋੜਦਾ ਹੈ। ਇਸ ਵਿਚ, ਲੂਕਾ ਯਿਸੂ ਨੂੰ ਉਸ ਮਸੀਹਾਈ ਰਾਜੇ ਵਜੋਂ ਵੇਖਣ ਵਿਚ ਸਾਡੀ ਮਦਦ ਕਰਦਾ ਹੈ ਜੋ ਰੱਬ ਤੋਂ ਨਾ ਸਿਰਫ ਇਜ਼ਰਾਈਲ, ਬਲਕਿ ਸਾਰੀ ਮਨੁੱਖਤਾ ਦਾ ਨਵੀਨੀਕਰਨ ਕਰਨ ਆਇਆ ਸੀ।

ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:

•ਲੂਕਾ 3:21-22 ਦੀ ਤੁਲਨਾ ਯਸਾਯਾਹ 42:1-4 ਅਤੇ ਜ਼ਬੂਰ 2: 7-9 ਵਿਚਲੇ ਪਰਮੇਸ਼ੁਰ ਦੇ ਸ਼ਬਦਾਂ ਨਾਲ ਕਰੋ। ਤੁਸੀਂ ਕੀ ਵੇਖਦੇ ਹੋ?

•ਉਹਨਾਂ ਭਵਿੱਖਬਾਣੀਆਂ ਨੂੰ ਪੜ੍ਹੋ ਜੋ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਪਛਾਣ ਅਤੇ ਉਦੇਸ਼ ਦੀ ਉਮੀਦ ਕਰਦੀਆਂ ਸਨ (ਯਸਾਯਾਹ 40:3-5, ਮਲਾਕੀ 4:5). ਇਨ੍ਹਾਂ ਹਵਾਲਿਆਂ ਦੀ ਤੁਲਨਾ ਲੂਕਾ 3:7-14 ਵਿੱਚ ਦਿੱਤੇ ਗਏ ਯੂਹੰਨਾ ਦੇ ਸੰਦੇਸ਼ ਨਾਲ ਕਰੋ। ਤੁਸੀਂ ਕੀ ਵੇਖਦੇ ਹੋ?

•ਰਾਜਾ ਯਿਸੂ ਨੂੰ ਪ੍ਰਗਟ ਹੁੰਦੇ ਦੇਖ ਕੇ ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਲੋਕਾਂ ਦੀ ਕੀ ਪ੍ਰਤੀਕ੍ਰਿਆ ਸੀ? ਅੱਜ ਤੁਹਾਡਾ ਕੀ ਜਵਾਬ ਹੈ?

• ਯਿਸੂ ਹੀ ਉਹ ਮਸੀਹੀ ਰਾਜਾ ਹੈ, ਜੋ ਸਾਨੂੰ ਇਕ ਨਵੀਂ ਸ਼ੁਰੂਆਤ ਦਿੰਦਾ ਹੈ। ਉਸ ਦੇ ਰਾਹੀਂ ਹੀ ਅਸੀਂ ਆਪਣੇ ਪਿਆਰੇ ਪਰਮੇਸ਼ੁਰ ਨੂੰ ਖੁਸ਼ ਕਰ ਸਕਦੇ ਹਨ। ਉਸ ਅੱਗੇ ਪ੍ਰਾਰਥਨਾ ਕਰਨ ਲਈ ਸਮਾਂ ਕੱਢੋ। ਸ਼ੁਕਰਗੁਜ਼ਾਰੀ ਜ਼ਾਹਰ ਕਰੋ, ਉਸ ਨੂੰ ਦੱਸੋ ਕਿ ਤੁਹਾਨੂੰ ਕਿੱਥੇ ਮੁਸ਼ਕਿਲ ਆ ਰਹੀ ਹੈ ਅਤੇ ਤੁਹਾਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਉਸ ਤੋਂ ਮੰਗੋ।

Day 2Day 4

About this Plan

BibleProject | ਉਲਟ ਰਾਜ / ਭਾਗ-1- ਲੂਕਾ

BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More