YouVersion Logo
Search Icon

BibleProject | ਉਲਟ ਰਾਜ / ਭਾਗ-1- ਲੂਕਾSample

BibleProject | ਉਲਟ ਰਾਜ / ਭਾਗ-1- ਲੂਕਾ

DAY 20 OF 20

ਲੂਕਾ ਦੀ ਇੰਜੀਲ ਦਾ ਅੰਤ ਯੀਸੂ ਅਤੇ ਉਨ੍ਹਾਂ ਦੇ ਸਾਰੇ ਚੇਲੇ ਮਿਲ ਕੇ ਇਕ ਹੋਰ ਖਾਣਾ ਸਾਂਝਾ ਕਰਦੇ ਹੋਏ ਕਰਦੇ ਹਨ। ਉਨ੍ਹਾਂ ਦੇ ਦੁਬਾਰਾ ਜ਼ਿੰਦਾ ਕੀਤੇ ਗਏ ਸ਼ਰੀਰ ਤੋਂ ਹਰ ਕੋਈ ਹੈਰਾਨ ਹੈ। ਉਹ ਦੇਖਦੇ ਹਨ ਕਿ ਉਹ ਅਜੇ ਵੀ ਇੱਕ ਮਨੁੱਖ ਹੀ ਹਨ,ਪਰ ਉਹ ਉਸ ਤੋਂ ਵੀ ਵੱਧ ਹਨ। ਉਹ ਮੌਤ ਵਿੱਚੋਂ ਲੰਘੇ ਹਨ ਅਤੇ ਦੂਜੇ ਪਾਸਿਓਂ ਤੁਰਦੇ, ਗੱਲ ਕਰਦੇ, ਨਵੀਂ ਬਣਤਰ ਵਾਂਗ ਬਾਹਰ ਆਏ। ਫਿਰ ਯੀਸੂ ਨੇ ਉਨ੍ਹਾਂ ਨੂੰ ਇਹ ਹੈਰਾਨੀਜਨਕ ਖ਼ਬਰ ਸੁਣਾਈ। ਉਹ ਉਨ੍ਹਾਂ ਨੂੰ ਉਹੀ ਬ੍ਰਹਮ ਸ਼ਕਤੀ ਦੇਣ ਜਾ ਰਹੇ ਹਨ ਜਿਸਨੇ ਉਨਾਂ ਨੂੰ ਕਾਇਮ ਰੱਖਿਆ, ਤਾਂ ਜੋ ਉਹ ਬਾਹਰ ਜਾ ਸਕਣ ਅਤੇ ਉਨ੍ਹਾਂ ਦੇ ਰਾਜ ਦੀ ਖੁਸ਼ਖਬਰੀ ਨੂੰ ਹੋਰ ਲੋਕਾਂ ਨਾਲ ਸਾਂਝਾ ਕਰ ਸਕਣ। ਇਸ ਤੋਂ ਬਾਅਦ, ਲੂਕਾ ਸਾਨੂੰ ਦੱਸਦੇ ਹਨ ਕਿ ਯੀਸੂ ਨੂੰ ਸਵਰਗ ਵਿੱਚ ਲਿਜਾਇਆ ਗਿਆ ਸੀ, ਜਿਸ ਨੂੰ ਯਹੂਦੀ ਰੱਬ ਦਾ ਸਿੰਘਾਸਣ ਸਮਝਦੇ ਸਨ। ਯੀਸੂ ਦੇ ਪੈਰੋਕਾਰ ਯੀਸੂ ਦੀ ਪੂਜਾ ਕਰਨਾ ਨਹੀਂ ਰੋਕ ਸਕਦੇ। ਉਹ ਯਰੂਸ਼ਲਮ ਵਾਪਸ ਆ ਗਏ ਅਤੇ ਖੁਸ਼ੀ ਨਾਲ ਉਸ ਬ੍ਰਹਮ ਸ਼ਕਤੀ ਦਾ ਇੰਤਜ਼ਾਰ ਕਰਨ ਲਗੇ ਜਿਸਦਾ ਯੀਸੂ ਨੇ ਵਾਅਦਾ ਕੀਤਾ ਸੀ। ਲੂਕਾ ਫਿਰ ਆਪਣੀ ਅਗਲੀ ਚਿੱਠੀ, ਕਰਤੱਬ ਦੀ ਕਿਤਾਬ ਵਿੱਚ ਇਸ ਕਹਾਣੀ ਨੂੰ ਜਾਰੀ ਰੱਖਦੇ ਹਨ। ਇਹ ਉਹ ਥਾਂ ਹੈ ਜਿਸਦੀ ਉਹ ਮਹਾਂਕਾਵਿ ਕਹਾਣੀ ਦੱਸਦੀ ਹੈ ਕਿ ਕਿਵੇਂ ਯੀਸੂ ਦੇ ਪੈਰੋਕਾਰਾਂ ਨੇ ਪਰਮੇਸ਼ੁਰ ਦੀ ਸ਼ਕਤੀ ਪ੍ਰਾਪਤ ਕੀਤੀ ਅਤੇ ਖੁਸ਼ਖਬਰੀ ਨੂੰ ਦੁਨੀਆਂ ਵਿੱਚ ਲਿਆਂਦਾ।


ਜਵਾਬ:


• ਯਿਸੂ ਦੇ ਸਵਰਗ ਤੇ ਉਠਾਏ ਜਾਣ ਵਾਲੇ ਦਿਨ ਉੱਥੇ ਹੋਣ ਦੀ ਕਲਪਨਾ ਕਰੋ। ਤੁਸੀਂ ਕਿਵੇਂ ਮਹਿਸੂਸ ਕਰੋਗੇ? ਤੁਸੀਂ ਕਰਦੇ ਅਤੇ ਕੀ ਕਹਿੰਦੇ?


•ਤੁਹਾਨੂੰ ਵਿਸ਼ਵਾਸ ਹੈ ਕਿ ਯੀਸੂ ਸੱਚੇ ਰਾਜਾ ਹਨ, ਅਤੇ ਉਨ੍ਹਾਂ ਦਾ ਰਾਜ ਇੱਕ ਖੁਸ਼ਖਬਰੀ ਹੈ? ਤੁਸੀਂ ਇਸਨੂੰ ਕਿਸ ਨਾਲ ਸਾਂਝਾ ਕਰ ਸਕਦੇ ਹੋ? ਇਸ ਯੋਜਨਾ ਨੂੰ ਪੜ੍ਹਨ ਲਈ ਇੱਕ ਜਾਂ ਦੋ ਲੋਕਾਂ ਨੂੰ ਜੋੜਨ ਉੱਤੇ ਸੱਦਾ ਦੇਣ ਦਾ ਵਿਚਾਰ ਕਰੋ। ਤੁਸੀਂ ਦੂਜੀ ਵਾਰ ਇਸ ਤੋਂ ਵੱਧ ਸਮਝ ਲਵੋਗੇ, ਅਤੇ ਤਜ਼ਰਬੇ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋਗੇ।


ਅਸੀਂ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਾਂ।


•ਕੀ ਤੁਸੀਂ ਦੂਜਿਆਂ ਨੂੰ ਇਸ ਪੜ੍ਹਨ ਦੀ ਯੋਜਨਾ ਦੀ ਸਿਫਾਰਸ਼ ਕਰੋਗੇ? ਪਿਛਲੇ 20 ਦਿਨਾਂ ਵਿੱਚ ਤੁਹਾਡੇ ਤਜ਼ਰਬੇ ਦੀ ਖ਼ਾਸ ਗੱਲ ਕੀ ਸੀ? ਸਾਨੂੰ #BibleProjectUpsideDownKingdom ਹੈਸ਼ਟੈਗ ਦੀ ਵਰਤੋਂ ਕਰਦਿਆਂ ਸੋਸ਼ਲ ਮੀਡੀਆ ਰਾਹੀਂ ਦੱਸੋ।


ਉਲਟੇ ਰਾਜ ਭਾਗ ਦੋ ਸ਼ੁਰੂ ਕਰੋ।


•ਉਲਟੇ ਰਾਜ ਦੇ ਭਾਗ ਦੋ ਵਿੱਚ ਬਾਈਬਲਪ੍ਰੋਜੈਕਟ ਵਿੱਚ ਸ਼ਾਮਲ ਹੋਵੋ, ਜਿੱਥੇ ਅਸੀਂ ਰਸੂਲਾਂ ਦੀ ਕਿਤਾਬ ਦੀ ਜਾਂਚ ਕਰਾਂਗੇ। ਕਿਸੇ ਸਹਿਕਰਮੀ, ਗੁਆਂਢੀ, ਦੋਸਤ, ਜਾਂ ਪਰਿਵਾਰਕ ਮੈਂਬਰ ਨੂੰ ਆਪਣੇ ਨਾਲ ਜੁੜਨ ਲਈ ਸੱਦਾ ਦਿਓ।

Scripture

Day 19

About this Plan

BibleProject | ਉਲਟ ਰਾਜ / ਭਾਗ-1- ਲੂਕਾ

BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More

ਅਸੀਂ ਇਹ ਯੋਜਨਾ ਦੇਣ ਦੇ ਲਈ ਬਾਈਬਲ ਪ੍ਰੋਜੈਕਟ ਅਤੇ ਯੂ-ਵਰਜ਼ਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਵਧੇਰੇ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ: www.bibleproject.com ਤੇ ਜਾਉ। https://bibleproject.com/Punjabi/