YouVersion Logo
Search Icon

BibleProject | ਉਲਟ ਰਾਜ / ਭਾਗ-1- ਲੂਕਾਨਮੂਨਾ

BibleProject | ਉਲਟ ਰਾਜ / ਭਾਗ-1- ਲੂਕਾ

DAY 19 OF 20

ਲੂਕਾ ਸਾਨੂੰ ਉਨ੍ਹਾਂ ਕੁੱਝ ਔਰਤਾਂ ਬਾਰੇ ਦੱਸਦੇ ਹਨ ਜੋ ਯਿਸੂ ਦੇ ਜੀਉਂਦੇ ਜੀ ਉਨ੍ਹਾਂ ਦੇ ਪਿੱਛੇ ਆਈਆਂ ਸਨ। ਉਹ ਵੇਖਦੇ ਹਨ ਕਿ ਯਿਸੂ ਨੂੰ ਉਨ੍ਹਾਂ ਦੀ ਮੌਤ ਦੇ ਦਿਨ ਕਬਰ ਵਿੱਚ ਰੱਖਿਆ ਗਿਆ ਸੀ, ਅਤੇ ਉਹ ਸਬਤ ਦੇ ਅਗਲੇ ਦਿਨ ਸੂਰਜ ਚੜ੍ਹਨ ਤੋਂ ਬਾਅਦ, ਯਿਸੂ ਦੀ ਕਬਰ ਤੇ ਵਾਪਸ ਪਰਤ ਆਏ ਸਨ, ਪਹਿਲੇ ਹੀ ਪਲ ਜਦੋਂ ਉਹ ਅਜਿਹਾ ਕਰ ਸਕਦੇ ਸਨ। ਪਰ ਜਦੋਂ ਉਹ ਪਹੁੰਚਦੇ ਹਨ, ਉਨ੍ਹਾਂ ਨੇ ਕਬਰ ਨੂੰ ਖੁੱਲਾ ਅਤੇ ਖਾਲੀ ਪਾਇਆ। ਉਹ ਇਹ ਨਹੀਂ ਸਮਝੇ ਕਿ ਯੀਸ਼ੂ ਦਾ ਸਰੀਰ ਕਿੱਥੇ ਗਿਆ, ਅਤੇ ਅਚਾਨਕ ਦੋ ਰਹੱਸਮਈ ਰੂਹਾਂ, ਚਾਨਣ ਨਾਲ ਚਮਕਦੀਆਂ ਹੋਈਆਂ, ਅਚਾਨਕ ਉਨ੍ਹਾਂ ਨੂੰ ਇਹ ਦੱਸਣ ਲਈ ਆਈਆਂ ਕਿ ਯਿਸੂ ਜੀਉਂਦੇ ਹਨ। ਉਹ ਹੈਰਾਨ ਹੋ ਜਾਂਦੇ ਹਨ। ਉਹ ਦੌੜਦੇ ਹਨ ਅਤੇ ਬਾਕੀਆਂ ਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਜੋ ਕੁੱਝ ਵੇਖਿਆ, ਪਰ ਉਨ੍ਹਾਂ ਦੀ ਗੱਲ ਬਕਵਾਸ ਵਰਗੀ ਜਾਪੀ, ਅਤੇ ਕੋਈ ਵੀ ਉਨ੍ਹਾਂ ਤੇ ਵਿਸ਼ਵਾਸ ਨਹੀਂ ਕਰਦਾ।


ਯਰੂਸ਼ਲਮ ਦੇ ਬਿਲਕੁੱਲ ਬਾਹਰ, ਯਿਸੂ ਦੇ ਕੁੱਝ ਚੇਲੇ ਸ਼ਹਿਰ ਨੂੰ ਇਮਾਊਸ ਨਾਂ ਦੇ ਕਸਬੇ ਦੀ ਰਾਹ ਤੇ ਚੱਲ ਰਹੇ ਸਨ। ਉਹ ਉਨ੍ਹਾਂ ਸਭ ਘਟਨਾਵਾਂ ਬਾਰੇ ਗੱਲ ਕਰ ਰਹੇ ਹਨ ਜੋ ਪਸਾਹ ਦੇ ਹਫ਼ਤੇ ਦੌਰਾਨ ਹੋਈਆਂ ਸਨ ਜਦੋਂ ਯਿਸੂ ਉਨ੍ਹਾਂ ਦੇ ਕੋਲ ਆ ਜਾਂਦੇ ਹਨ ਅਤੇ ਉਨ੍ਹਾਂ ਨਾਲ ਯਾਤਰਾ ਕਰਨਾ ਸ਼ੁਰੂ ਕਰਦੇ ਹਨ, ਪਰ, ਹੈਰਾਨੀ ਦੀ ਗੱਲ ਇਹ ਹੈ ਕਿ, ਉਹ ਨਹੀਂ ਜਾਣਦੇ ਸਨ ਕਿ ਇਹ ਉਹ ਹਨ। ਯਿਸੂ ਗੱਲਬਾਤ ਕਰਦੇ ਹਨ ਅਤੇ ਪੁੱਛਦੇ ਹਨ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ। ਉਹ ਇਸ ਵਿਸ਼ੇ ਤੋਂ ਦੁਖੀ ਹੋ ਕੇ ਰਾਸਤੇ ਵਿੱਚ ਰੁੱਕ ਗਏ ਅਤੇ ਹੈਰਾਨ ਰਹਿ ਗਏ ਕਿ ਉਸਨੂੰ ਹੀ ਨਹੀਂ ਪਤਾ ਕਿ ਪਿਛਲੇ ਕੁੱਝ ਦਿਨਾਂ ਤੋਂ ਕੀ ਹੋ ਰਿਹਾ ਹੈ। ਉਹ ਉਨ੍ਹਾਂ ਨੂੰ ਦੱਸਦੇ ਹਨ ਕਿ ਉਹ ਯਿਸੂ, ਇੱਕ ਸ਼ਕਤੀਸ਼ਾਲੀ ਨਬੀ ਬਾਰੇ ਗੱਲ ਕਰ ਰਹੇ ਹਨ ਜਿਸ ਬਾਰੇ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਇਸਰਾਏਲ ਨੂੰ ਬਚਾਏਗਾ ਪਰ ਇਸ ਦੀ ਬਜਾਏ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਹ ਉਸਨੂੰ ਦੱਸਦੇ ਹਨ ਕਿ ਕੁੱਝ ਔਰਤਾਂ ਕਿਵੇਂ ਕਹਿੰਦੀਆਂ ਹਨ ਕਿ ਉਹ ਜ਼ਿੰਦਾ ਹਨ, ਪਰ ਉਹ ਇਹ ਨਹੀਂ ਜਾਣਦੀਆਂ ਕਿ ਕਿਸ ਉੱਤੇ ਵਿਸ਼ਵਾਸ ਕਰਨਾ ਹੈ। ਇਸ ਲਈ ਯਿਸੂ ਸਮਝਾਉਂਦੇ ਹਨ ਕਿ ਯਹੂਦੀ ਧਰਮ-ਸ਼ਾਸਤਰ ਇਸ ਸਭ ਵੱਲ ਹੀ ਇਸ਼ਾਰਾ ਕਰ ਰਿਹਾ ਸੀ। ਇਸਰਾਏਲ ਨੂੰ ਇੱਕ ਰਾਜੇ ਦੀ ਜ਼ਰੂਰਤ ਸੀ ਜੋ ਦੁੱਖ ਸਹਾਰਦਾ ਅਤੇ ਉਨ੍ਹਾਂ ਦੇ ਲਈ ਇੱਕ ਬਾਗ਼ੀ ਵਜੋਂ ਮਾਰਿਆ ਜਾਂਦਾ, ਜੋ ਕਿ ਅਸਲ ਵਿੱਚ ਬਾਗ਼ੀ ਹਨ। ਇਹ ਰਾਜਾ ਉਸ ਦੇ ਜੀ ਉੱਠਣ ਦੁਆਰਾ ਸੱਚਾ ਸਾਬਤ ਹੋਵੇਗਾ ਅਤੇ ਉਨ੍ਹਾਂ ਨੂੰ ਸੱਚੀ ਜ਼ਿੰਦਗੀ ਦੇਵੇਗਾ ਜੋ ਇਸ ਨੂੰ ਪ੍ਰਾਪਤ ਕਰਨਗੇ। ਪਰ ਯਾਤਰੀ ਅਜੇ ਵੀ ਨਹੀਂ ਸਮਝਦੇ। ਉਹ ਹਮੇਸ਼ਾ ਵਾਂਗ ਉਲਝਣਾਂ ਵਿੱਚ ਹਨ ਅਤੇ ਯਿਸੂ ਨੂੰ ਉਨ੍ਹਾਂ ਦੇ ਨਾਲ ਲੰਬੇ ਸਮੇਂ ਤੱਕ ਰਹਿਣ ਦੀ ਗੁਜ਼ਾਰਿਸ਼ ਕਰਦੇ ਹਨ। ਇਸ ਤੋਂ ਬਾਅਦ ਉਹ ਦ੍ਰਿਸ਼ ਆਉਂਦਾ ਹੈ ਜਿਥੇ ਲੂਕਾ ਸਾਨੂੰ ਦੱਸਦੇ ਹਨ ਕਿ ਯੀਸ਼ੂ ਉਨ੍ਹਾਂ ਨਾਲ ਕਿਵੇਂ ਖਾਣਾ ਖਾਣ ਬੈਠੇ। ਉਹ ਰੋਟੀ ਲੈਂਦੇ ਹਨ, ਉਸ ਨੂੰ ਅਸ਼ੀਸ਼ ਦਿੰਦੇ ਹਨ, ਤੋੜਦੇ ਹਨ ਅਤੇ ਉਨ੍ਹਾਂ ਨੂੰ ਦਿੰਦੇ ਹਨ ਜਿਵੇਂ ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ ਆਖ਼ਰੀ ਰਾਤ ਦੇ ਖਾਣੇ ਤੇ ਕੀਤਾ ਸੀ। ਇਹ ਉਨ੍ਹਾਂ ਦੇ ਟੁੱਟੇ ਸ਼ਰੀਰ, ਸਲੀਬ ਉੱਤੇ ਉਸਦੀ ਮੌਤ ਦਾ ਚਿੱਤਰਣ ਹੈ। ਅਤੇ ਇਹ ਉਦੋਂ ਹੁੰਦਾ ਹੈ ਜਦੋਂ ਉਹ ਟੁੱਟੀ ਹੋਈ ਰੋਟੀ ਫੜਦੇ ਹਨ ਕਿ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਯਿਸੂ ਆ ਜਾਂਦੇ ਹਨ। ਇਹ ਸਾਰੀ ਕਹਾਣੀ ਇਸ ਬਾਰੇ ਹੈ ਕਿ ਕਿਵੇਂ ਯਿਸੂ ਨੂੰ ਪਹਿਚਾਨਣਾ ਮੁਸ਼ਕਲ ਹੈ। ਇੱਕ ਆਦਮੀ ਦੇ ਸ਼ਰਮਨਾਕ ਕਤਲ ਦੁਆਰਾ ਰੱਬ ਦੀ ਸ਼ਾਹੀ ਸ਼ਕਤੀ ਅਤੇ ਪਿਆਰ ਕਿਵੇਂ ਪ੍ਰਗਟ ਕੀਤੇ ਜਾ ਸਕਦੇ ਹਨ? ਇੱਕ ਨਿਮਰ ਆਦਮੀ ਕਮਜ਼ੋਰੀ ਅਤੇ ਸਵੈ-ਬਲੀਦਾਨ ਦੇ ਜ਼ਰੀਏ ਕਿਵੇਂ ਦੁਨੀਆਂ ਦਾ ਰਾਜਾ ਬਣ ਸਕਦਾ ਹੈ? ਇਹ ਵੇਖਣਾ ਬਹੁਤ ਮੁਸ਼ਕਲ ਹੈ! ਪਰ ਇਹ ਲੂਕਾ ਦੀ ਇੰਜੀਲ ਦਾ ਸੰਦੇਸ਼ ਹੈ। ਇਸ ਨੂੰ ਵੇਖਣ ਅਤੇ ਯਿਸੂ ਦੇ ਪਲਟਾਏ ਗਏ ਰਾਜ ਨੂੰ ਗਲੇ ਲਗਾਉਣ ਲਈ ਇਹ ਸਾਡੇ ਦਿਮਾਗ ਨੂੰ ਤਬਦੀਲ ਕਰਦਾ ਹੈ।


ਪੜ੍ਹੋ, ਅਪਣਾਓ ਅਤੇ ਜਵਾਬ ਦਿਓ:


• ਯਿਸੂ ਦੇ ਜੀ ਉੱਠਣ ਵਾਲੇ ਦਿਨ ਕਬਰ ਵਿਖੇ ਹਾਜ਼ਿਰ ਹੋਣ ਦੀ ਕਲਪਨਾ ਕਰੋ। ਤੁਸੀਂ ਕਿਵੇਂ ਮਹਿਸੂਸ ਕਰੋਗੇ? ਤੁਸੀਂ ਕਰਦੇ ਅਤੇ ਕੀ ਕਹਿੰਦੇ?


• ਕੀ ਤੁਸੀਂ ਵੇਖਦੇ ਹੋ ਕਿ ਕਿਵੇਂ ਸਾਰੇ ਪ੍ਰਾਚੀਨ ਨਬੀ ਯਿਸੂ ਨੂੰ ਵਿਖਾਉਂਦੇ ਹਨ? ਕੀ ਤੁਹਾਨੂੰ ਵਿਸ਼ਵਾਸ ਹੈ ਕਿ ਯਿਸੂ ਰਾਜਾ ਹੈ? ਜੇ ਅਜਿਹਾ ਹੈ, ਤਾਂ ਆਪਣੀ ਜ਼ਿੰਦਗੀ ਵਿੱਚ ਉਸ ਸਮੇਂ ਬਾਰੇ ਸੋਚੋ ਜਦੋਂ ਤੁਸੀਂ ਅਜਿਹਾ ਨਹੀਂ ਸੋਚਿਆ। ਕਿਹੜੀ ਗੱਲ ਨੇ ਤੁਹਾਨੂੰ ਯਿਸੂ ਦੀ ਪਛਾਣ ਕਰਨ ਵਿੱਚ ਸਹਾਇਤਾ ਕੀਤੀ ਜੋ ਉਹ ਅਸਲ ਵਿੱਚ ਹੈ? ਅਤੇ ਜੇ ਤੁਸੀਂ ਅਜੇ ਤੱਕ ਲੂਕਾ ਦੇ ਯਿਸੂ ਦੇ ਜੀਵਨ ਦੇ ਕਿੱਸਿਆਂ ਤੇ ਭਰੋਸਾ ਨਹੀਂ ਕਰਦੇ, ਤਾਂ ਅੱਜ ਰੱਬ ਕੋਲੋਂ ਉਹ ਅੱਖਾਂ ਮੰਗਣ ਬਾਰੇ ਵਿਚਾਰ ਕਰੋ ਜੋ ਕਿ ਤੁਹਾਨੂੰ ਯਿਸੂ ਨੂੰ ਪਛਾਨਣ ਵਿੱਚ ਮਦਦ ਕਰਨ।


• ਤੁਹਾਡੇ ਪੜ੍ਹਨ ਅਤੇ ਵਿਚਾਰਾਂ ਨੂੰ ਆਪਣੇ ਦਿਲੋਂ ਪ੍ਰਾਰਥਨਾ ਸ਼ੁਰੂ ਕਰਨ ਦਿਓ। ਉਹ ਤੁਹਾਨੂੰ ਸੁਣਦੇ ਹਨ।

ਪਵਿੱਤਰ ਸ਼ਾਸਤਰ

About this Plan

BibleProject | ਉਲਟ ਰਾਜ / ਭਾਗ-1- ਲੂਕਾ

BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More

ਅਸੀਂ ਇਹ ਯੋਜਨਾ ਦੇਣ ਦੇ ਲਈ ਬਾਈਬਲ ਪ੍ਰੋਜੈਕਟ ਅਤੇ ਯੂ-ਵਰਜ਼ਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਵਧੇਰੇ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ: www.bibleproject.com ਤੇ ਜਾਉ। https://bibleproject.com/Punjabi/