BibleProject | ਉਲਟ ਰਾਜ / ਭਾਗ-1- ਲੂਕਾSample
ਲੂਕਾ ਦੇ ਇਸ ਅਗਲੇ ਖੰਡ ਵਿੱਚ, ਪਰਮੇਸ਼ੁਰ ਯਿਸ਼ੂ ਨੇ ਅੰਨ੍ਹੇ ਨੂੰ ਅੱਖਾਂ ਦੀ ਰੌਸ਼ਨੀ ਦਿੱਤੀ ਕਿਉਂਕਿ ਉਹ ਪਰਮੇਸ਼ੁਰ ਵਲੋਂ ਉਲਟਾਏ ਗਏ ਰਾਜ ਵਿੱਚ ਰਹਿਣ ਦੇ ਮਤਲਬ ਬਾਰੇ ਰੂਹਾਨੀ ਗਿਆਨ ਵੰਡਦਾ ਰਿਹਾ। ਪਰ ਇਸ ਤੋਂ ਪਹਿਲਾਂ ਕੋਈ ਇਸ ਰਾਜ ਵਿੱਚ ਪ੍ਰਾਰਥਨਾ ਅਤੇ ਗਰੀਬਾਂ ਉੱਤੇ ਦਇਆ ਨਾਲ ਰਹਿਣਾ ਸ਼ੁਰੂ ਕਰੇ, ਉਸਨੂੰ ਇਸ ਵਿੱਚ ਦਾਖਲ ਹੋਣਾ ਪਏਗਾ। ਅਤੇ ਕੋਈ ਵੀ ਪਰਮੇਸ਼ੁਰ ਦੇ ਰਾਜ ਵਿੱਚ, ਪਰਮੇਸ਼ੁਰ ਉੱਪਰ ਪੂਰੀ ਤਰ੍ਹਾਂ ਨਿਰਭਰ ਹੋਣ ਦੀ ਹਲੀਮੀ ਤੋਂ ਬਗੈਰ ਦਾਖਲ ਨਹੀਂ ਹੋ ਸਕਦਾ। ਕੁੱਝ ਲੋਕ ਆਪਣੇ ਉੱਤੇ ਵਿਸ਼ਵਾਸ ਕਰਦੇ ਹਨ ਅਤੇ ਇਸਨੂੰ ਸਮਝ ਨਹੀਂ ਪਾਉਂਦੇ, ਇਸ ਕਰਕੇ ਉਹ ਇਹ ਪਰਸੰਗ ਸੁਣਾਉਂਦੇ ਹਨ। ਇਹ ਇਸ ਤਰ੍ਹਾਂ ਹੈ।
ਇੱਕ ਵਾਰ ਦੋ ਆਦਮੀ ਹੁੰਦੇ ਹਨ ਜੋ ਕਿ ਉੱਪਰ ਹੈਕਲ ਤੱਕ ਪ੍ਰਾਰਥਨਾ ਕਰਨ ਲਈ ਜਾਂਦੇ ਹਨ। ਇੱਕ ਫਰੀਸੀ ਸੀ, ਜੋ ਕਿ ਆਪਣੀ ਸ਼ਾਸਤਰਾਂ ਅਤੇ ਹੈਕਲ ਦੀ ਅਗਵਾਈ ਲਈ ਵਿਖਿਆਤ ਸੀ, ਅਤੇ ਦੂਸਰਾ ਇੱਕ ਚੁੰਗੀ ਲੈਣ ਵਾਲਾ ਸੀ, ਜੋ ਕਿ ਭ੍ਰਿਸ਼ਟ ਰੋਮੀ ਨੌਕਰੀ ਕਰਦਾ ਇੱਕ ਤੁੱਛ ਆਦਮੀ ਮੰਨਿਆ ਜਾਂਦਾ ਸੀ। ਜੋ ਫਰੀਸੀ ਸੀ ਉਹ ਆਪਣੇ ਲਈ ਪ੍ਰਾਰਥਨਾ ਕਰ ਰਿਹਾ ਸੀ ਕਿ ਕਿਵੇਂ ਉਹ ਬਾਕੀ ਸਭ ਤੋਂ ਵੱਧ ਪਵਿੱਤਰ ਹੈ। ਉਸਨੇ ਇਸ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ। ਪਰ ਜੋ ਦੂਸਰਾ ਆਦਮੀ ਸੀ, ਚੁੰਗੀ ਲੈਣ ਵਾਲਾ, ਪ੍ਰਾਰਥਨਾ ਕਰਦੇ ਹੋਏ ਉੱਪਰ ਵੀ ਨਹੀਂ ਵੇਖ ਪਾ ਰਿਹਾ ਸੀ। ਉਸਨੇ ਦੁੱਖ ਵਿੱਚ ਆਪਣੀ ਛਾਤੀ ਨੂੰ ਪਿੱਟਿਆ ਅਤੇ ਕਿਹਾ, “ਹੇ ਪ੍ਰਭੂ, ਮੇਰੇ ਉੱਤੇ ਦਇਆ ਕਰੋ, ਮੈਂ ਪਾਪੀ ਹਾਂ।” ਯਿਸੂ ਨੇ ਇਹ ਕਹਿੰਦੇ ਹੋਏ ਕਹਾਣੀ ਦਾ ਅੰਤ ਕੀਤਾ ਕਿ ਸਿਰਫ ਚੁੰਗੀ ਲੈਣ ਵਾਲਾ ਸੀ ਜੋ ਕਿ ਉਸ ਦਿਨ ਪਰਮੇਸ਼ੁਰ ਦੇ ਅੱਗੇ ਨਿਆਈ ਹੋ ਕੇ ਘਰ ਪਹੁੰਚਾ ਸੀ। “ਕੋਈ ਵੀ ਜੋ ਆਪਣੇ ਆਪ ਨੂੰ ਵੱਡਾ ਬਣਾਏਗਾ, ਉਸਨੂੰ ਹਲੀਮੀ ਦਿੱਤੀ ਜਾਵੇਗੀ, ਪਰ ਜਿਸ ਦੇ ਮਨ ਵਿੱਚ ਹਲੀਮੀ ਹੋਵੇਗੀ, ਉਸ ਨੂੰ ਵੱਡਾ ਬਣਾ ਦਿੱਤਾ ਜਾਵੇਗਾ।”
ਲੂਕਾ , ਹਲੀਮੀ ਦੇ ਵਿਸ਼ੇ ਉੱਤੇ ਯਿਸੂ ਦੇ ਜੀਵਨ ਦੇ ਇੱਕ ਹੋਰ ਕਿੱਸੇ ਦੀ ਸਿੱਖਿਆ ਦੀ ਪਾਲਣਾ ਨਾਲ ਜ਼ੋਰ ਪਾਉਂਦਾ ਹੈ। ਲੂਕਾ ਸਮਝਾਉਂਦਾ ਹੈ ਕਿ ਕਿਵੇਂ ਵਿਸ਼ੇਸ਼ ਅਵਸਰਾਂ ਉੱਤੇ, ਮਾਂਵਾ ਅਤੇ ਪਿਤਾ ਆਪਣੇ ਬੱਚਿਆਂ ਨੂੰ ਯਿਸੂ ਕੋਲ ਬਰਕਤ ਦਵਾਉਣ ਲਈ ਲੈ ਜਾਂਦੇ ਹਨ। ਜੋ ਪੈਰੋਕਾਰ ਹਨ, ਉਹ ਇਨ੍ਹਾਂ ਅੜਚਨਾਂ ਨੂੰ ਸਹੀ ਨਹੀਂ ਸਮਝਦੇ। ਉਹ ਪਰਿਵਾਰਾਂ ਨੂੰ ਸਮਝਾਉਂਦੇ ਹਨ ਅਤੇ ਉਨ੍ਹਾਂ ਨੂੰ ਦੂਰ ਭੇਜਣ ਦੀ ਕੋਸ਼ਿਸ਼ ਕਰਦੇ ਹਨ। ਪਰ ਯਿਸ਼ੂ ਛੋਟੇ ਬੱਚਿਆਂ ਲਈ ਇਹ ਕਹਿੰਦੇ ਹੋਏ ਖੜਦੇ ਹਨ, "ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਉਨ੍ਹਾਂ ਨੂੰ ਰੋਕੋ ਨਾ, ਕਿਉਂਕਿ ਪਰਮੇਸ਼ੁਰ ਦੇ ਰਾਜ ਉੱਤੇ ਸਭ ਦਾ ਹੱਕ ਹੈ" ਉਹ ਇਸ ਨੂੰ ਚੇਤਾਵਨੀ ਦਿੰਦੇ ਹੋਏ ਅਤੇ ਇਹ ਸੱਦਾ ਦਿੰਦੇ ਹੋਏ ਅੰਤ ਕਰਦੇ ਹਨ, "ਜੋ ਵੀ ਪਰਮੇਸ਼ੁਰ ਦੇ ਰਾਜ ਨੂੰ ਬੱਚਿਆਂ ਦੇ ਵਾਂਗ ਸਵੀਕਾਰ ਨਹੀਂ ਕਰਦਾ, ਉਹ ਇਸ ਵਿੱਚ ਬਿਲਕੁੱਲ ਵੀ ਦਾਖਲ ਨਹੀਂ ਹੋ ਸਕਦਾ"
ਪੜ੍ਹੋ, ਅਪਣਾਓ ਅਤੇ ਜਵਾਬ ਦਿਓ :
• ਯਿਸੂ ਦੀ ਲੂਕਾ 18:10-14 ਦੀ ਕਹਾਣੀ ਦੀ ਸਮੀਖਿਆ ਕਰੋ ਤੁਸੀਂ ਕੀ ਵੇਖਦੇ ਹੋ? ਤੁਸੀਂ ਫਰੀਸੀ ਅਤੇ ਚੁੰਗੀ ਲੈਣ ਵਾਲੇ ਨਾਲ ਖੁਦ ਨੂੰ ਕਿਵੇਂ ਜੋੜਦੇ ਹੋ? ਘਮੰਡ ਅਤੇ ਤੁਲਣਾ ਕਰਨ ਦੇ ਕੀ ਖਤਰੇ ਹੁੰਦੇ ਹਨ? ਫਰੀਸੀ ਦੇ ਵਾਂਗ, ਅਸੀਂ ਵੀ ਆਪਣੇ ਕੰਮਾਂ ਦੇ ਨਾਲ ਪਰਮੇਸ਼ੁਰ ਦੇ ਸਾਹਮਣੇ, ਖੁਦ ਨੂੰ ਨਿਆਈ ਸਾਬਿਤ ਕਰਨ ਦੀ ਕੋਸ਼ਿਸ਼ ਸਕਦੇ ਹਾਂ, ਪਰ ਪਰਮੇਸ਼ੁਰ ਵਲੋਂ ਆਪਣੇ ਦਿਆਲੂ ਕੰਮਾਂ ਦੇ ਨਾਲ ਸਾਡੀ ਜ਼ਿੰਦਗੀ ਨੂੰ ਨਿਆਏਬੱਧ ਕਰਨ ਦਾ ਕੀ ਮਤਲਬ ਹੈ?
• ਬੱਚਿਆਂ ਦੇ ਨਿਰਭਰਤਾ ਦੇ ਸੁਭਾਅ ਉੱਤੇ ਵਿਚਾਰ ਕਰੋ। ਤੁਸੀਂ ਇੱਕ ਬੱਚੇ ਵਾਂਗ ਬਣਨਾ ਕਿਵੇਂ ਪੇਸ਼ ਕਰੋਗੇ? ਲੂਕਾ ਦੇ ਉਨ੍ਹਾਂ ਅਭਿਮਾਨੀ ਹਿਰਦਿਆਂ ਦੇ ਵਰਣਨ ਨਾਲ ਬੱਚਿਆਂ ਵਰਗੀ ਨਿਰਭਰਤਾ ਦੀ ਤੁਲਨਾ ਕਰੋ, ਜਿਨ੍ਹਾਂ ਨੇ ਯੀਸ਼ੂ ਦੀ ਕਹਾਣੀ ਸੁਣੀ (ਲੂਕਾ 18:9 ਵੇਖੋ)। ਤੁਸੀਂ ਕੀ ਵੇਖਦੇ ਹੋ?
• ਆਪਣੇ ਪੜ੍ਹਨ ਅਤੇ ਪ੍ਰਤਿਬਿੰਬ ਨੂੰ ਇੱਕ ਪ੍ਰਾਰਥਨਾ ਲਈ ਪ੍ਰੇਰਿਤ ਕਰਨ ਦਵੋ। ਪਰਮੇਸ਼ੁਰ ਦੀ ਬੇਅੰਤ ਦਇਆ ਲਈ ਸ਼ੁਕਰੀਆ ਕਰੋ, ਸਿਰਫ ਉਸ ਦੇ ਉੱਤੇ ਨਿਰਭਰ ਕਰਨਾ ਚੁਣੋ, ਅਤੇ ਅਜਿਹੀਆਂ ਅੱਖਾਂ ਦੀ ਮੰਗ ਕਰੋ ਜੋ ਪਰਮੇਸ਼ੁਰ ਦੇ ਵਾਂਗ ਹੀ ਦਇਆ ਭਾਵਨਾ ਨਾਲ ਸਭ ਨੂੰ ਵੇਖਣ।
Scripture
About this Plan
BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More
ਅਸੀਂ ਇਹ ਯੋਜਨਾ ਦੇਣ ਦੇ ਲਈ ਬਾਈਬਲ ਪ੍ਰੋਜੈਕਟ ਅਤੇ ਯੂ-ਵਰਜ਼ਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਵਧੇਰੇ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ: www.bibleproject.com ਤੇ ਜਾਉ। https://bibleproject.com/Punjabi/